ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਬੱਸ ਸਥਿਰਤਾ ਨੂੰ ਹੁਲਾਰਾ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਰਿਤ ਭਵਿੱਖ ਦੇ ਪ੍ਰਤੀ ਯੋਗਦਾਨ ਦੇਣ ਦੇ ਸਾਡੇ ਪ੍ਰਯਾਸਾਂ ਦਾ ਇੱਕ ਹਿੱਸਾ ਹੈ: ਪ੍ਰਧਾਨ ਮੰਤਰੀ
October 21st, 08:08 pm
ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਦੁਆਰਾ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਬੱਸ ਦੀ ਸਵਾਰੀ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਬੱਸ ਸਥਿਰਤਾ ਨੂੰ ਹੁਲਾਰਾ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਰਿਤ ਭਵਿੱਖ ਦੇ ਪ੍ਰਤੀ ਯੋਗਦਾਨ ਦੇਣ ਦੇ ਭਾਰਤ ਦੇ ਪ੍ਰਯਾਸਾਂ ਦਾ ਹਿੱਸਾ ਹੈ।ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਸੈਮੀਕੌਨ ਇੰਡੀਆ (SEMICON India) 2024 ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 11th, 12:00 pm
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ, ਜਿਤਿਨ ਪ੍ਰਸਾਦ, ਗਲੋਬਲ ਸੈਮੀਕੰਡਕਟਰ ਇੰਡਸਟ੍ਰੀ ਨਾਲ ਜੁੜੇ ਸਾਰੇ ਦਿੱਗਜ, ਐਜੂਕੇਸ਼ਨ, ਰਿਸਰਚ ਅਤੇ ਇਨੋਵੇਸ਼ਨ ਵਰਲਡ ਨਾਲ ਜੁੜੇ ਸਾਰੇ ਸਾਥੀ, ਹੋਰ ਅਤਿਥੀਗਣ, ਦੇਵੀਓ ਅਤੇ ਸੱਜਣੋ! ਆਪ ਸਭ ਨੂੰ ਨਮਸਕਾਰ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਸੈਮੀਕੌਨ ਇੰਡੀਆ 2024 ਦਾ ਉਦਘਾਟਨ ਕੀਤਾ
September 11th, 11:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਆ ਐਕਸਪੋ ਮਾਰਟ, ਗ੍ਰੇਟਰ ਨੌਇਡਾ, ਉੱਤਰ ਪ੍ਰਦੇਸ਼ ਵਿੱਚ ਸੈਮੀਕੌਨ ਇੰਡੀਆ (SEMICON India) 2024 ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਪ੍ਰਦਰਸ਼ਨੀ ਦਾ ਦੌਰਾ ਕੀਤਾ। 11 ਤੋਂ 13 ਸਤੰਬਰ ਤੱਕ ਚਲਣ ਵਾਲੀ ਇਸ ਤਿੰਨ ਦਿਨੀਂ ਕਾਨਫਰੰਸ ਵਿੱਚ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀ (India’s semiconductor strategy and policy) ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਦਾ ਉਦੇਸ਼ ਭਾਰਤ ਨੂੰ ਸੈਮੀਕੰਡਕਟਰਸ (semiconductors) ਦੇ ਲਈ ਇੱਕ ਗਲੋਬਲ ਹੱਬ (global hub) ਬਣਾਉਣਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਭਾਰਤ ਦੇ ਭਵਿੱਖ ਲਈ ਅਭਿਲਾਸ਼ੀ ਦ੍ਰਿਸ਼ਟੀਕੋਣ ਨਿਰਧਾਰਿਤ ਕੀਤਾ
August 15th, 10:16 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਵਿਕਾਸ ਨੂੰ ਆਕਾਰ ਦੇਣ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਦੇਸ਼ ਨੂੰ ਵਿਭਿੰਨ ਖੇਤਰਾਂ ਵਿੱਚ ਗਲੋਬਲ ਲੀਡਰ ਬਣਾਉਣ ਦੇ ਉਦੇਸ਼ ਨਾਲ ਭਵਿੱਖ ਦੇ ਲਕਸ਼ਾਂ ਦੀ ਇੱਕ ਸੀਰੀਜ਼ ਦੀ ਰੂਪਰੇਖਾ ਪ੍ਰਸਤੁਤ ਕੀਤੀ।ਹਰਿਦੁਆਰ ਦੇ ਕਿਸਾਨ ਨੇ ਮਤਸ੍ਯ ਸੰਪਦਾ ਤੋਂ ਆਪਣੀ ਆਮਦਨ ਦੁੱਗਣੀ ਕਰ ਕੇ ਪ੍ਰਧਾਨ ਮੰਤਰੀ ਨੂੰ ਕੀਤਾ ਪ੍ਰਭਾਵਿਤ
December 27th, 02:34 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡਿਓ ਕਾਨਫਰੰਸਿੰਗ ਰਾਹੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਵੀ ਕੀਤਾ।‘ਗ੍ਰੀਨ ਗ੍ਰੋਥ’‘ਤੇ ਹੋਏ ਪੋਸਟ-ਬਜਟ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 23rd, 10:22 am
ਇਸੇ ਰਣਨੀਤੀ ਦੇ ਤਹਿਤ, ਚਾਹੇ ਈਥੇਨੌਲ ਬਲੈਂਡਿੰਗ ਹੋਵੇ, ਪੀਐੱਮ-ਕੁਸੁਮ ਯੋਜਨਾ ਹੋਵੇ, ਸੋਲਰ ਮੈਨੂਫੈਕਚਰਿੰਗ ਦੇ ਲਈ incentive ਦੇਣਾ ਹੋਵੇ, Roof-top Solar Scheme ਹੋਵੇ, Coal Gasification ਹੋਵੇ, Battery Storage ਹੋਵੇ, ਬੀਤੇ ਵਰ੍ਹਿਆਂ ਦੇ ਬਜਟ ਵਿੱਚ ਅਨੇਕ ਮਹੱਤਵਪੂਰਨ ਐਲਾਨ ਹੋਏ ਹਨ। ਇਸ ਸਾਲ ਦੇ ਬਜਟ ਵਿੱਚ ਵੀ ਇੰਡਸਟ੍ਰੀ ਦੇ ਲਈ green credits ਹਨ, ਤਾਂ ਕਿਸਾਨਾਂ ਦੇ ਲਈ PM PRANAM ਯੋਜਨਾ ਹੈ। ਇਸ ਵਿੱਚ ਪਿੰਡਾਂ ਦੇ ਲਈ ਗੋਬਰਧਨ ਯੋਜਨਾ ਹੈ ਤਾਂ, ਸ਼ਹਿਰੀ ਖੇਤਰਾਂ ਦੇ ਲਈ vehicle scrapping policy ਹੈ। ਇਸ ਵਿੱਚ ਗ੍ਰੀਨ ਹਾਈਡ੍ਰੋਜਨ ‘ਤੇ ਬਲ ਹੈ, ਤਾਂ wetland conservation ‘ਤੇ ਵੀ ਉਤਨਾ ਹੀ ਫੋਕਸ ਹੈ। Green Growth ਨੂੰ ਲੈ ਕੇ ਇਸ ਸਾਲ ਦੇ ਬਜਟ ਵਿੱਚ ਜੋ ਪ੍ਰਾਵਧਾਨ ਕੀਤੇ ਗਏ ਹਨ, ਉਹ ਇੱਕ ਤਰ੍ਹਾਂ ਨਾਲ ਸਾਡੀ ਭਾਵੀ ਪੀੜ੍ਹੀ ਦੇ ਉੱਜਵਲ ਭਵਿੱਖ ਦੇ ਸ਼ਿਲਾਨਯਾਸ (ਨੀਂਹ ਪੱਥਰ) ਰੱਖੇ ਹਨ।ਪ੍ਰਧਾਨ ਮੰਤਰੀ ਨੇ ‘ਗ੍ਰੀਨ ਗ੍ਰੋਥ’ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
February 23rd, 10:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਗ੍ਰੀਨ ਗ੍ਰੋਥ’ ਉੱਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨ ਕੀਤੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬਿਨਾਰਾਂ ਦੀ ਇੱਕ ਲੜੀ ਵਿੱਚੋਂ ਇਹ ਪਹਿਲਾ ਹੈ।ਕੇਂਦਰੀ ਬਜਟ 2023 ’ਤੇ ਪ੍ਰਧਾਨ ਮੰਤਰੀ ਦੇ ਟਿੱਪਣੀਆਂ ਦਾ ਮੂਲ-ਪਾਠ
February 01st, 02:01 pm
ਅੰਮ੍ਰਿਤਕਾਲ ਦਾ ਇਹ ਪਹਿਲਾ ਬਜਟ ਵਿਕਸਿਤ ਭਾਰਤ ਦੇ ਵਿਰਾਟ ਸੰਕਲਪ ਨੂੰ ਪੂਰਾ ਕਰਨ ਦੇ ਲਈ ਇੱਕ ਮਜ਼ਬੂਤ ਨੀਂਹ ਦਾ ਨਿਰਮਾਣ ਕਰੇਗਾ। ਇਹ ਬਜਟ ਵੰਚਿਤਾਂ ਨੂੰ ਵਰੀਅਤਾ (ਪਹਿਲਾ ਤਰਜੀਹ) ਦਿੰਦਾ ਹੈ। ਇਹ ਬਜਟ ਅੱਜ ਦੀ Aspirational Society- ਪਿੰਡ - ਗ਼ਰੀਬ, ਕਿਸਾਨ, ਮੱਧ ਵਰਗ, ਸਭ ਦੇ ਸੁਪਨਿਆਂ ਨੂੰ ਪੂਰਾ ਕਰੇਗਾ।ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ: ਪ੍ਰਧਾਨ ਮੰਤਰੀ
February 01st, 02:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਅੰਮ੍ਰਿਤ ਕਾਲ ਵਿੱਚ ਪਹਿਲੇ ਬਜਟ ਨੇ ਇੱਕ ਵਿਕਸਿਤ ਭਾਰਤ ਦੀਆਂ ਆਸਾਂ-ਉਮੀਦਾਂ ਅਤੇ ਸੰਕਲਪਾਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ਅਧਾਰ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ ਅਤੇ ਖਾਹਿਸ਼ੀ ਸਮਾਜ, ਗ਼ਰੀਬਾਂ, ਪਿੰਡਾਂ ਅਤੇ ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
August 25th, 08:01 pm
ਵਾਕਈ ਹੀ, ਆਪ ਸਭ ਇਨੋਵੇਟਰਸ ਨਾਲ ਮਿਲ ਕੇ, ਬਾਤ ਕਰਕੇ ਮੈਨੂੰ ਬਹੁਤ ਅੱਛਾ ਲਗਿਆ। ਐਸੇ ਨਵੇਂ-ਨਵੇਂ ਵਿਸ਼ਿਆਂ ਨੂੰ ਤੁਸੀਂ ਛੂਹ ਰਹੇ ਹੋ, ਤੁਹਾਡੇ ਜਿਹੇ ਯੁਵਾ ਆਪਣੇ ਕਾਰਜਾਂ ਵਿੱਚ ਜੋ ਨਵੀਨਤਾ ਲਿਆਉਂਦੇ ਹਨ, ਜਿਸ ਆਤਮਵਿਸ਼ਵਾਸ ਨਾਲ ਤੁਸੀਂ ਆਪਣਾ ਕੰਮ ਕਰਦੇ ਹੋ, ਇਹ ਮੇਰੇ ਜਿਹੇ ਅਨੇਕ ਲੋਕਾਂ ਦੇ ਲਈ ਕੁਝ ਨਾ ਕੁਝ ਨਵਾਂ ਕਰਨ ਦੀ ਪ੍ਰੇਰਣਾ ਬਣ ਜਾਂਦੇ ਹਨ। ਇੱਕ ਪ੍ਰਕਾਰ ਨਾਲ ਤੁਸੀਂ source of inspiration ਬਣ ਜਾਂਦੇ ਹੋ, ਤਾਂ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕੀਤਾ
August 25th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕੀਤਾ।ਕੈਬਨਿਟ ਨੇ ਮੈਸਰਜ਼ ਚਨਾਬ ਵੈਲੀ ਪਾਵਰ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੁਆਰਾ 540 ਮੈਗਾਵਾਟ ਦੇ ਕਵਾਰ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ
April 27th, 09:11 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਚਨਾਬ ਨਦੀ ਉੱਤੇ ਸਥਿਤ 540 ਮੈਗਾਵਾਟ ਦੇ ਕਵਾਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਲਈ 4526.12 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ 27.04.2022 ਨੂੰ ਐੱਨਐੱਚਪੀਸੀ ਅਤੇ ਜੇਕੇਐੱਸਪੀਡੀਸੀ ਦਰਮਿਆਨ ਕ੍ਰਮਵਾਰ 51% ਅਤੇ 49% ਦੇ ਇਕੁਇਟੀ ਯੋਗਦਾਨ ਦੇ ਨਾਲ ਇੱਕ ਸੰਯੁਕਤ ਉੱਦਮ ਕੰਪਨੀ ਮੈਸਰਜ਼ ਚਨਾਬ ਵੈਲੀ ਪਾਵਰ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ (ਮੈਸਰਜ਼ ਸੀਵੀਪੀਪੀਪਐੱਲ) ਦੁਆਰਾ ਤਿਆਰ ਕੀਤਾ ਜਾਵੇਗਾ।ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ ਵਿਖੇ ‘ਬਿਪਲੋਬੀ ਭਾਰਤ ਗੈਲਰੀ’ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 23rd, 06:05 pm
ਪੱਛਮ ਬੰਗਾਲ ਦੇ ਗਵਰਨਰ ਸ਼੍ਰੀਮਾਨ ਜਗਦੀਪ ਧਨਖੜ ਜੀ, ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਕਿਸ਼ਨ ਰੈੱਡੀ ਜੀ, ਵਿਕਟੋਰੀਆ ਮੈਮੋਰੀਅਲ ਹਾਲ ਨਾਲ ਜੁੜੇ ਸਾਰੇ ਮਹਾਨੁਭਾਵ, ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਸ, ਕਲਾ ਅਤੇ ਸੰਸਕ੍ਰਿਤੀ ਜਗਤ ਦੇ ਦਿੱਗਜ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਨੇ ਸ਼ਹੀਦ ਦਿਵਸ 'ਤੇ ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ ਵਿਖੇ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕੀਤਾ
March 23rd, 06:00 pm
ਸ਼ਹੀਦ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਟੋਰੀਆ ਮੈਮੋਰੀਅਲ ਹਾਲ ਵਿਖੇ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕੀਤਾ। ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ ਅਤੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਇਸ ਮੌਕੇ ਹਾਜ਼ਰ ਸਨ।ਟੇਰੀ ਦੇ ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਉਦਘਾਟਨੀ ਭਾਸ਼ਣ ਦਾ ਮੂਲ-ਪਾਠ
February 16th, 06:33 pm
ਇੱਕੀਵੇਂ ਵਿਸ਼ਵ ਟਿਕਾਊ ਸਿਖਰ ਸੰਮੇਲਨ ਵਿੱਚ ਆਪ ਦੇ ਨਾਲ ਜੁੜ ਕੇ ਮੈਨੂੰ ਬੇਹੱਦ ਪ੍ਰਸੰਨਤਾ ਹੋ ਰਹੀ ਹੈ। ਪਹਿਲਾਂ ਗੁਜਰਾਤ ਵਿੱਚ ਅਤੇ ਹੁਣ ਰਾਸ਼ਟਰੀ ਪੱਧਰ ’ਤੇ, ਆਪਣੇ ਪੂਰੇ 20 ਸਾਲ ਦੇ ਕਾਰਜਕਾਲ ਦੇ ਦੌਰਾਨ ਮੇਰੇ ਲਈ ਵਾਤਾਵਰਣ ਅਤੇ ਟਿਕਾਊ ਵਿਕਾਸ ਪ੍ਰਮੁੱਖ ਫੋਕਸ ਖੇਤਰ ਰਹੇ ਹਨ।ਪ੍ਰਧਾਨ ਮੰਤਰੀ ਨੇ ਟੇਰੀ ਦੇ ਵਿਸ਼ਵ ਟਿਕਾਊ ਵਿਕਾਸ ਸਮਿਟ ਵਿੱਚ ਉਦਘਾਟਨੀ ਭਾਸ਼ਣ ਦਿੱਤਾ
February 16th, 06:27 pm
ਪ੍ਰਧਾਨ ਮਤੰਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਊਰਜਾ ਅਤੇ ਸੰਸਾਧਨ ਸੰਸਥਾਨ (ਟੇਰੀ) ਦੇ “ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ” ਵਿੱਚ ਉਦਘਾਟਨੀ ਭਾਸ਼ਣ ਦਿੱਤਾ। ਇਸ ਅਵਸਰ ’ਤੇ ਡੋਮੀਨਿਕਨ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਲੁਈਸ ਅਬਿਨਾਦਰ, ਗੁਯਾਨਾ ਦੇ ਸਹਿਕਾਰੀ ਗਣਰਾਜ ਦੇ ਰਾਸ਼ਟਰਪਤੀ ਡਾ. ਮੋਹੰਮਦ ਇਰਫਾਨ ਅਲੀ, ਸੰਯੁਕਤ ਰਾਸ਼ਟਰ ਦੀ ਡਿਪਟੀ ਸਕੱਤਰ ਜਨਰਲ ਸੁਸ਼੍ਰੀ ਅਮੀਨਾ ਜੋ ਮੋਹੰਮਦ ਅਤੇ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਵੀ ਮੌਜੂਦ ਸਨ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਸੰਯੁਕਤ ਤੌਰ 'ਤੇ ਮਾਰੀਸ਼ਸ ਵਿੱਚ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਮਾਰੀਸ਼ਸ ਵਿੱਚ ਸਿਵਲ ਸਰਵਿਸ ਕਾਲਜ ਤੇ 8 ਮੈਗਾਵਾਟ ਸੋਲਰ ਪੀਵੀ ਫਾਰਮ ਪ੍ਰੋਜੈਕਟ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ
January 20th, 06:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਅੱਜ ਸੰਯੁਕਤ ਤੌਰ ‘ਤੇ ਮਾਰੀਸ਼ਸ ਵਿੱਚ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨੂੰ ਭਾਰਤ ਅਤੇ ਮਾਰੀਸ਼ਸ ਦੇ ਦਰਮਿਆਨ ਜੀਵੰਤ ਵਿਕਾਸ ਭਾਈਵਾਲੀ ਦੇ ਹਿੱਸੇ ਵਜੋਂ ਲਾਗੂ ਕੀਤਾ ਗਿਆ ਹੈ। ਇਸ ਮੌਕੇ 'ਤੇ, ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋ ਹੋਰ ਪ੍ਰੋਜੈਕਟਾਂ - ਇੱਕ ਅਤਿ-ਆਧੁਨਿਕ ਸਿਵਲ ਸਰਵਿਸ ਕਾਲਜ ਦੀ ਉਸਾਰੀ ਅਤੇ ਇੱਕ 8 ਮੈਗਾਵਾਟ ਸੋਲਰ ਪੀਵੀ ਫਾਰਮ - ਲਈ ਵਰਚੁਅਲ ਮਾਧਿਅਮ ਨਾਲ ਨੀਂਹ ਪੱਥਰ ਸਮਾਗਮ ਵਿੱਚ ਵੀ ਹਿੱਸਾ ਲਿਆ, ਜਿਸ ਨੂੰ ਭਾਰਤ ਦੇ ਸਹਿਯੋਗ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ। ਇਹ ਸਮਾਗਮ ਵੀਡੀਓ ਕਾਨਫਰੰਸ ਰਾਹੀਂ ਕਰਵਾਇਆ ਗਿਆ। ਮਾਰੀਸ਼ਸ ਵਿੱਚ ਇਹ ਸਮਾਗਮ ਮਾਰੀਸ਼ਸ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਸਮੇਤ ਪਤਵੰਤਿਆਂ ਦੀ ਮੌਜੂਦਗੀ ਵਿੱਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਪਰਿਸਰ ਵਿੱਚ ਆਯੋਜਿਤ ਕੀਤਾ ਗਿਆ ਸੀ।ਮਾਰੀਸ਼ਸ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਸੰਯੁਕਤ ਉਦਘਾਟਨ ਅਤੇ ਲਾਂਚ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ
January 20th, 04:49 pm
ਭਾਰਤ ਦੇ ਸਾਰੇ 130 ਕਰੋੜ ਲੋਕਾਂ ਦੁਆਰਾ, ਮਾਰੀਸ਼ਸ ਦੇ ਸਾਰੇ ਭਾਈਆਂ-ਭੈਣਾਂ ਨੂੰ ਨਮਸਕਾਰ, ਬੋਨਜੌਰ, ਅਤੇ ਥਾਈਪੂਸਮ ਕਾਵਡੀ ਦੀਆਂ ਸ਼ੁਭਕਾਮਨਾਵਾਂਕੈਬਨਿਟ ਨੇ ਇੰਟ੍ਰਾ–ਸਟੇਟ ਟ੍ਰਾਂਸਮਿਸ਼ਨ ਸਿਸਟਮ–ਗ੍ਰੀਨ ਐਨਰਜੀ ਕੌਰੀਡੋਰ ਫੇਜ਼–II ਨੂੰ ਪ੍ਰਵਾਨਗੀ ਦਿੱਤੀ
January 06th, 07:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਲਗਭਗ 10,750 ਸਰਕਟ ਕਿਲੋਮੀਟਰ (ckm) ਟ੍ਰਾਂਸਮਿਸ਼ਨ ਲਾਈਨਾਂ ਦੇ ਵਾਧੇ ਅਤੇ ਸਬ–ਸਟੇਸ਼ਨਾਂ ਦੀ ਲਗਭਗ 27,500 ਮੈਗਾ ਵੋਲਟ–ਐਂਪੀਅਰਸ (MVA) ਪਰਿਵਰਤਨ ਸਮਰੱਥਾ ਲਈ ‘ਗ੍ਰੀਨ ਐਨਰਜੀ ਕੌਰੀਡੋਰ’ (GEC) ਗੇੜ-II ਨਾਲ ਸਬੰਧਿਤ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯੋਜਨਾ ਰਾਹੀਂ ਸੱਤ ਰਾਜਾਂ – ਗੁਜਰਾਤ, ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਰਾਜਸਥਾਨ, ਤਮਿਲ ਨਾਡੂ ਤੇ ਉੱਤਰ ਪ੍ਰਦੇਸ਼ ’ਚ ਲਗਭਗ 20 ਗੀਗਾਵਾਟ ਅਖੁੱਟ ਊਰਜਾ (RE) ਦੇ ਬਿਜਲੀ ਪ੍ਰੋਜੈਕਟਾਂ ਦੀ ਗ੍ਰਿੱਡ ਇੰਟੈਗ੍ਰੇਸ਼ਨ ਤੇ ਉਨ੍ਹਾਂ ਤੋਂ ਬਿਜਲੀ ਲੈਣ ਦੀ ਸੁਵਿਧਾ ਮਿਲੇਗੀ।ਕੁਦਰਤੀ ਖੇਤੀ ’ਤੇ ਰਾਸ਼ਟਰੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
December 16th, 04:25 pm
ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰੀਆ ਦੇਵਵ੍ਰਤ ਜੀ, ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਭਾਈ ਸ਼ਾਹ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਜੀ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਹੋਰ ਸਾਰੇ ਮਹਾਨੁਭਾਵ, ਦੇਸ਼ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਜੁੜੇ ਮੇਰੇ ਕਿਸਾਨ ਭਾਈ-ਭੈਣ, ਦੇਸ਼ ਦੇ ਖੇਤੀਬਾੜੀ ਸੈਕਟਰ, ਖੇਤੀ ਕਿਸਾਨੀ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਮੈਂ ਦੇਸ਼ ਭਰ ਦੇ ਕਿਸਾਨ ਸਾਥੀਆਂ ਨੂੰ ਤਾਕੀਦ ਕੀਤੀ ਸੀ, ਕਿ ਨੈਚੁਰਲ ਫਾਰਮਿੰਗ ਦੇ ਨੈਸ਼ਨਲ ਕਨਕਲੇਵ ਨਾਲ ਜ਼ਰੂਰ ਜੁੜਨ। ਤੇ ਜਿਹਾ ਹਾਲੇ ਖੇਤੀਬਾੜੀ ਮੰਤਰੀ ਤੋਮਰ ਜੀ ਨੇ ਦੱਸਿਆ ਕਰੀਬ ਕਰੀਬ 8 ਕਰੋੜ ਕਿਸਾਨ ਟੈਕਨੋਲੋਜੀ ਦੇ ਮਾਧਿਅਮ ਨਾਲ ਦੇਸ਼ ਦੇ ਹਰ ਕੋਨੇ ਤੋਂ ਸਾਡੇ ਨਾਲ ਜੁੜੇ ਹੋਏ ਹਨ।