ਕੈਬਨਿਟ ਨੇ 2024-25 ਵਿੱਚ ਵੇਅਜ਼ ਐਂਡ ਮੀਨਜ਼ ਐਡਵਾਂਸ ਨੂੰ ਇਕੁਵਿਟੀ ਵਿੱਚ ਪਰਿਵਰਤਿਤ ਕਰਕੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ 10,700 ਕਰੋੜ ਰੁਪਏ ਦੀ ਇਕੁਵਿਟੀ ਨਿਵੇਸ਼ ਦੀ ਮਨਜ਼ੂਰੀ ਦਿੱਤੀ
November 06th, 03:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫਸੀਆਈ) ਵਿੱਚ ਵਿੱਤੀ ਵਰ੍ਹੇ 2024-25 ਵਿੱਚ ਕਾਰਜਕਾਰੀ ਪੂੰਜੀ ਲਈ 10,700 ਕਰੋੜ ਰੁਪਏ ਦੇ ਇਕੁਵਿਟੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਦਾ ਉਦੇਸ਼ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣਾ ਅਤੇ ਦੇਸ਼ ਭਰ ਦੇ ਕਿਸਾਨਾਂ ਦੀ ਭਲਾਈ ਸੁਨਿਸ਼ਚਿਤ ਕਰਨਾ ਹੈ। ਇਹ ਰਣਨੀਤਕ ਕਦਮ ਕਿਸਾਨਾਂ ਨੂੰ ਸਮਰਥਨ ਦੇਣ ਅਤੇ ਭਾਰਤ ਦੀ ਖੇਤੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ।ਖੇਤੀਬਾੜੀ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 03rd, 09:35 am
ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਇੰਟਰਨੈਸ਼ਨਲ ਕਾਨਫਰੰਸ ਆਵ੍ ਐਗਰੀਕਲਚਰ ਇਕਨੌਮਿਕਸ ਦੇ ਪ੍ਰੈਜ਼ੀਡੈਂਟ ਡਾਕਟਰ ਮਤੀਨ ਕੈਮ, ਨੀਤੀ ਆਯੋਗ ਦੇ ਮੈਂਬਰ ਸ਼੍ਰੀ ਰਮੇਸ਼ ਜੀ, ਭਾਰਤ ਅਤੇ ਹੋਰ ਦੇਸ਼ਾਂ ਦੇ agriculture scientists, Research ਨਾਲ ਜੁੜੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਸਾਡੇ ਸਾਥੀ, ਐਗਰੀਕਲਚਰ ਸੈਕਟਰ ਨਾਲ ਜੁੜੇ experts ਅਤੇ stakeholders, ਦੇਵੀਓ ਅਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ
August 03rd, 09:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਨੈਸ਼ਨਲ ਐਗਰੀਕਲਚਰਲ ਸਾਇੰਸ ਸੈਂਟਰ (ਐੱਨਏਐੱਸਸੀ-NASC) ਕੰਪਲੈਕਸ ਵਿੱਚ ਖੇਤੀਬਾੜੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ (ਆਈਸੀਏਈ-ICAE) ਦਾ ਉਦਘਾਟਨ ਕੀਤਾ। ਇਸ ਵਰ੍ਹੇ ਦੀ ਕਾਨਫਰੰਸ ਦਾ ਥੀਮ “ਟ੍ਰਾਂਸਫਾਰਮੇਸ਼ਨ ਟੁਵਰਡਸ ਸਸਟੇਨੇਬਲ ਐਗਰੀ-ਫੂਡ ਸਿਸਟਮਸ” (“Transformation Towards Sustainable Agri-Food Systems”) ਹੈ। ਇਸ ਦਾ ਉਦੇਸ਼ ਆਲਮੀ ਚੁਣੌਤੀਆਂ ਜਿਵੇਂ ਜਲਵਾਯੂ ਪਰਿਵਰਤਨ, ਕੁਦਰਤੀ ਸੰਸਾਧਨਾਂ ਦੀ ਗਿਰਾਵਟ, ਵਧਦੀ ਉਤਪਾਦਨ ਲਾਗਤ ਅਤੇ ਸੰਘਰਸ਼ (ਦਵੰਦ) ਨੂੰ ਧਿਆਨ ਵਿੱਚ ਰੱਖਦੇ ਹੋਏ, ਟਿਕਾਊ ਕ੍ਰਿਸ਼ੀ ਦੀ ਤਰਫ਼ ਤਤਕਾਲ ਧਿਆਨ ਦੇਣਾ ਹੈ। ਇਸ ਕਾਨਫਰੰਸ ਵਿੱਚ ਲਗਭਗ 75 ਦੇਸ਼ਾਂ ਦੇ ਲਗਭਗ 1,000 ਪ੍ਰਤੀਨਿਧੀਆਂ ਨੇ ਹਿੱਸਾ ਲਿਆ।ਧਾਕੜ ਹਰਿਆਣਾ ਦੀ ਤਰ੍ਹਾਂ ਹੀ ਮੋਦੀ ਨੇ 10 ਸਾਲ ਤੱਕ ਸਰਕਾਰ ਵੀ ਧਾਕੜ ਚਲਾਈ ਹੈ: ਅੰਬਾਲਾ ਵਿੱਚ ਪ੍ਰਧਾਨ ਮੰਤਰੀ ਮੋਦੀ
May 18th, 03:00 pm
ਹਰਿਆਣਾ ਦੇ ਅੰਬਾਲਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰਿਆਣਾ ਧਾਕੜ ਹੈ ਅਤੇ ਹਰਿਆਣਾ ਦੀ ਤਰ੍ਹਾਂ ਮੋਦੀ ਨੇ ਦਸ ਸਾਲ ਤੱਕ ਸਰਕਾਰ ਵੀ ਧਾਕੜ ਚਲਾਈ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਪੜਾਵਾਂ ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਇੰਡੀ ਗਠਬੰਧਨ ਦੇ ਸਾਰੇ ਸਾਥੀ, ਚਾਰੋਂ ਖਾਣੇ ਚਿੱਤ ਹੋ ਚੁੱਕੇ ਹਨ। ਉਨ੍ਹਾਂ ਨੂੰ ਚੋਣਾਂ ਦੇ ਮੈਦਾਨ ਵਿੱਚ ਜਨਤਾ-ਜਨਾਰਦਨ ਖ਼ੁਦ ਹਰਾ ਰਹੀ ਹੈ।ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਅੰਬਾਲਾ ਅਤੇ ਸੋਨੀਪਤ ਵਿੱਚ ਚੋਣ ਰੈਲੀਆਂ ਕੀਤੀਆਂ
May 18th, 02:46 pm
ਹਰਿਆਣਾ ਦੇ ਅੰਬਾਲਾ ਅਤੇ ਸੋਨੀਪਤ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰਿਆਣਾ ਧਾਕੜ ਹੈ ਅਤੇ ਹਰਿਆਣਾ ਦੀ ਤਰ੍ਹਾਂ ਮੋਦੀ ਨੇ ਦਸ ਸਾਲ ਤੱਕ ਸਰਕਾਰ ਵੀ ਧਾਕੜ ਚਲਾਈ ਹੈ। ਮੌਜੂਦਾ ਚੋਣ ਸੰਗ੍ਰਾਮ ਵਿੱਚ ਧਿਰ ਅਤੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਸੋਨੀਪਤ ਦੀ ਰੈਲੀ ਵਿੱਚ ਉਨ੍ਹਾਂ ਨੇ ਕਿਹਾ ਕਿ 2024 ਦੇ ਕੁਰੂਕਸ਼ੇਤਰ ਵਿੱਚ ਅੱਜ ਇੱਕ ਪਾਸੇ ਦੇਸ਼ ਦਾ ਵਿਕਾਸ ਹੈ ਅਤੇ ਦੂਸਰੇ ਪਾਸੇ ਵੋਟ ਜਿਹਾਦ ਹੈ।ਪ੍ਰਧਾਨ ਮੰਤਰੀ 24 ਫਰਵਰੀ ਨੂੰ ਸਹਿਕਾਰੀ ਖੇਤਰ ਦੇ ਲਈ ਕਈ ਪ੍ਰਮੁੱਖ ਪਹਿਲਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
February 22nd, 04:42 pm
ਦੇਸ਼ ਦੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੇ ਕਦਮ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਫਰਵਰੀ, 2024 ਨੂੰ ਸਵੇਰੇ 10:30 ਵਜੇ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਸਹਿਕਾਰੀ ਖੇਤਰ ਲਈ ਕਈ ਅਹਿਮ ਪਹਿਲਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।