ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ- GPAI) ਸਮਿਟ, 2023 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 12th, 05:20 pm

Global Partnership on Artificial Intelligence ਸਮਿਟ ਵਿੱਚ, ਮੈਂ ਆਪ ਸਭ ਦਾ ਸੁਆਗਤ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅਗਲੇ ਸਾਲ ਭਾਰਤ ਇਸ ਸਮਿਟ ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ। ਇਹ ਸਮਿਟ ਇੱਕ ਐਸੇ ਸਮੇਂ ਹੋ ਰਿਹਾ ਹੈ, ਜਦੋਂ AI ਨੂੰ ਲੈ ਕੇ ਪੂਰੀ ਦੁਨੀਆ ਵਿੱਚ ਬੜੀ ਡਿਬੇਟ ਛਿੜੀ ਹੋਈ ਹੈ। ਇਸ ਡਿਬੇਟ ਨਾਲ ਪਾਜ਼ਿਟਿਵ ਅਤੇ ਨੈਗੇਟਿਵ, ਹਰ ਪ੍ਰਕਾਰ ਦੇ aspects ਸਾਹਮਣੇ ਆ ਰਹੇ ਹਨ। ਇਸ ਲਈ ਇਸ ਸਮਿਟ ਨਾਲ ਜੁੜੇ ਹਰੇਕ ਦੇਸ਼ ‘ਤੇ ਬਹੁਤ ਬੜੀ ਜ਼ਿੰਮੇਵਾਰੀ ਹੈ। ਬੀਤੇ ਦਿਨਾਂ ਵਿੱਚ, ਮੈਨੂੰ ਅਨੇਕ Political and industry leaders ਨੂੰ ਮਿਲਣ ਦਾ ਅਵਸਰ ਮਿਲਿਆ ਹੈ। ਮੈਂ ਉਨ੍ਹਾਂ ਨਾਲ ਮੁਲਾਕਾਤ ਵਿੱਚ ਭੀ ਇਸ ਸਮਿਟ ਦੀ ਚਰਚਾ ਕੀਤੀ ਹੈ। AI ਦੇ ਪ੍ਰਭਾਵ ਤੋਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ, ਕੋਈ ਭੀ ਛੁਟੀਆਂ ਨਹੀਂ ਹਨ। ਸਾਨੂੰ ਬਹੁਤ ਸਤਰਕਤਾ ਦੇ ਨਾਲ, ਬਹੁਤ ਸਾਵਧਾਨੀ ਦੇ ਨਾਲ ਅੱਗੇ ਵਧਣਾ ਹੈ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇਸ ਸਮਿਟ ਤੋਂ ਨਿਕਲੇ ਵਿਚਾਰ, ਇਸ ਸਮਿਟ ਤੋਂ ਨਿਕਲੇ ਸੁਝਾਅ, ਪੂਰੀ ਮਾਨਵਤਾ ਦੀਆਂ ਜੋ ਮੂਲਭੂਤ (ਬੁਨਿਆਦੀ) ਕਦਰਾਂ-ਕੀਮਤਾਂ ਹਨ ਉਨ੍ਹਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਦਿਸ਼ਾ ਦੇਣ ਦਾ ਕੰਮ ਕਰਨਗੇ।

ਪ੍ਰਧਾਨ ਮੰਤਰੀ ਨੇ ਐਨੂਅਲ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ- GPAI) ਸਮਿਟ ਦਾ ਉਦਘਾਟਨ ਕੀਤਾ

December 12th, 05:00 pm

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੁਆਰਾ ਅਗਲੇ ਸਾਲ ਜੀਪੀਏਆਈ ਸਮਿਟ (GPAI Summit) ਦੀ ਪ੍ਰਧਾਨਗੀ ਕਰਨ ‘ਤੇ ਪ੍ਰਸੰਨਤਾ ਪ੍ਰਗਟ ਕੀਤੀ, ਜਦੋਂ ਪੂਰੀ ਦੁਨੀਆ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਬਹਿਸ ਕਰ ਰਹੀ ਹੈ। ਉੱਭਰਦੇ ਹੋਏ ਸਕਾਰਾਤਮਕ ਅਤੇ ਨਕਾਰਾਤਮਕ ਦੋਹਾਂ ਪਹਿਲੂਆਂ ‘ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਹਰੇਕ ਰਾਸ਼ਟਰ ‘ਤੇ ਨਿਹਿਤ ਜ਼ਿੰਮੇਦਾਰੀ ‘ਤੇ ਪ੍ਰਕਾਸ਼ ਪਾਇਆ ਅਤੇ ਏਆਈ ਦੇ ਵਿਭਿੰਨ ਉਦਯੋਗ ਦੇ ਦਿੱਗਜਾਂ ਦੇ ਨਾਲ ਗੱਲਬਾਤ ਅਤੇ ਜੀਪੀਏਆਈ ਸਮਿਟ (GPAI Summit) ਦੇ ਸਬੰਧ ਵਿੱਚ ਚਰਚਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਏਆਈ (AI) ਦਾ ਹਰ ਦੇਸ਼ ‘ਤੇ ਪ੍ਰਭਾਵ ਪਿਆ ਹੈ, ਚਾਹੇ ਉਹ ਛੋਟਾ ਹੋਵੇ ਜਾਂ ਬੜਾ। ਨਾਲ ਹੀ, ਉਨ੍ਹਾਂ ਨੇ ਸਾਵਧਾਨੀ ਦੇ ਨਾਲ ਅੱਗੇ ਵਧਣ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜੀਪੀਏਆਈ ਸਮਿਟ (GPAI Summit) ਵਿੱਚ ਚਰਚਾ ਮਾਨਵਤਾ ਦੀਆਂ ਮੂਲਭੂਤ (ਬੁਨਿਆਦੀ) ਜੜ੍ਹਾਂ ਨੂੰ ਦਿਸ਼ਾ ਦੇਵੇਗੀ ਅਤੇ ਸੁਰੱਖਿਅਤ ਕਰੇਗੀ।

ਪ੍ਰਧਾਨ ਮੰਤਰੀ 12 ਦਸੰਬਰ ਨੂੰ ਐਨੂਅਲ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (GPAI) ਸਮਿਟ ਦਾ ਉਦਘਾਟਨ ਕਰਨਗੇ

December 11th, 04:27 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਦਸੰਬਰ 2023 ਨੂੰ ਸ਼ਾਮ ਨੂੰ ਲਗਭਗ 5 ਵਜੇ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ (Bharat Mandapam) ਵਿਖੇ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) ਸਮਿਟ ਦਾ ਉਦਘਾਟਨ ਕਰਨਗੇ।

PM writes a LinkedIn post on upcoming GPAI Summit

December 08th, 09:14 am

The Prime Minister, Shri Narendra Modi has posted a LinkedIn post on upcoming Global Partnership on Artificial Intelligence Summit.