ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

January 17th, 11:00 am

ਪਿਛਲੀ ਵਾਰ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਸਾਂ, ਤਦ ਲੋਕ ਸਭਾ ਦੀਆਂ ਚੋਣਾਂ ਜ਼ਿਆਦਾ ਦੂਰ ਨਹੀਂ ਸਨ। ਉਸ ਦੌਰਾਨ ਮੈਂ ਤੁਹਾਡੇ ਸਭ ਦੇ ਵਿਸ਼ਵਾਸ ਦੇ ਕਾਰਨ ਕਿਹਾ ਸੀ ਕਿ ਅਗਲੀ ਵਾਰ ਭੀ ਭਾਰਤ ਮੋਬਿਲਿਟੀ ਐਕਸਪੋ ਵਿੱਚ ਜ਼ਰੂਰ ਆਵਾਂਗਾ। ਦੇਸ਼ ਨੇ ਤੀਸਰੀ ਵਾਰ ਸਾਨੂੰ ਅਸ਼ੀਰਵਾਦ ਦਿੱਤਾ, ਆਪ (ਤੁਸੀਂ) ਸਭ ਨੇ ਇੱਕ ਵਾਰ ਫਿਰ ਮੈਨੂੰ ਇੱਥੇ ਬੁਲਾਇਆ, ਮੈਂ ਤੁਹਾਡਾ ਸਭ ਦਾ ਆਭਾਰ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025’ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025’ ਦਾ ਉਦਘਾਟਨ ਕੀਤਾ

January 17th, 10:45 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿਖੇ ‘ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025’ ਦਾ ਉਦਘਾਟਨ ਕੀਤਾ। ਇਹ ਭਾਰਤ ਦੀ ਸਭ ਤੋਂ ਬੜੀ ਮੋਬਿਲਿਟੀ ਐਕਸਪੋ ਹੈ। ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਲਗਾਤਾਰ ਤੀਸਰੀ ਵਾਰ ਉਨ੍ਹਾਂ ਦੀ ਸਰਕਾਰ ਨੂੰ ਚੁਣਨ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਐਕਸਪੋ ਦਾ ਦਾਇਰਾ ਕਾਫੀ ਬੜਾ ਹੋ ਗਿਆ ਹੈ ਕਿਉਂਕਿ ਇਹ ਆਯੋਜਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦੋ ਹੋਰ ਸਥਾਨਾਂ ‘ਤੇ ਭੀ ਹੋ ਰਿਹਾ ਹੈ। ਪਿਛਲੇ ਵਰ੍ਹੇ ਇਸ ਆਯੋਜਨ ਵਿੱਚ ਅੱਠ ਸੌ ਤੋਂ ਅਧਿਕ ਪ੍ਰਦਰਸ਼ਕ ਅਤੇ ਡੇਢ ਲੱਖ ਤੋਂ ਅਧਿਕ ਲੋਕ ਆਏ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਅਗਲੇ 5 ਦਿਨਾਂ ਵਿੱਚ ਕਈ ਨਵੇਂ ਵਾਹਨ ਲਾਂਚ ਕੀਤੇ ਜਾਣਗੇ ਅਤੇ ਸਮਾਗਮ ਵਿੱਚ ਕਈ ਪ੍ਰਤੀਨਿਧੀ ਸ਼ਾਮਲ ਹੋਣਗੇ ਜਿਸ ਤੋਂ ਪਤਾ ਚਲਦਾ ਹੈ ਕਿ ਭਾਰਤ ਵਿੱਚ ਮੋਬਿਲਿਟੀ ਦੇ ਭਵਿੱਖ ਨੂੰ ਲੈ ਕੇ ਬਹੁਤ ਸਕਾਰਾਤਮਕਤਾ ਹੈ। ਆਯੋਜਨ ਸਥਲ ‘ਤੇ ਪ੍ਰਦਰਸ਼ਨੀ ਦੇਖਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਆਟੋਮੋਟਿਵ ਉਦਯੋਗ ਸ਼ਾਨਦਾਰ ਹੈ ਅਤੇ ਭਵਿੱਖ ਦੇ ਲਈ ਤਿਆਰ ਹੈ। ਉਨ੍ਹਾਂ ਨੇ ਸਭ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੀ ਦਿੱਤੀਆਂ।

ਪ੍ਰਧਾਨ ਮੰਤਰੀ 12 ਦਸੰਬਰ ਨੂੰ ਐਨੂਅਲ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (GPAI) ਸਮਿਟ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ 12 ਦਸੰਬਰ ਨੂੰ ਐਨੂਅਲ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (GPAI) ਸਮਿਟ ਦਾ ਉਦਘਾਟਨ ਕਰਨਗੇ

December 11th, 04:27 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਦਸੰਬਰ 2023 ਨੂੰ ਸ਼ਾਮ ਨੂੰ ਲਗਭਗ 5 ਵਜੇ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ (Bharat Mandapam) ਵਿਖੇ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) ਸਮਿਟ ਦਾ ਉਦਘਾਟਨ ਕਰਨਗੇ।