ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 17th, 11:10 am
Global Maritime India Summit ਦੇ ਤੀਸਰੇ ਸੰਸਕਰਣ ਵਿੱਚ, ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ। ਇਸ ਤੋਂ ਪਹਿਲਾਂ ਜਦੋਂ ਅਸੀਂ 2021 ਵਿੱਚ ਮਿਲੇ ਸੀ, ਤਦ ਪੂਰੀ ਦੁਨੀਆ Corona ਦੀ ਅਨਿਸ਼ਚਿਤਤਾ ਨਾਲ ਘਿਰੀ ਹੋਈ ਸੀ। ਕੋਈ ਨਹੀਂ ਜਾਣਦਾ ਸੀ, ਕਿ Corona ਦੇ ਬਾਅਦ ਦਾ ਵਿਸ਼ਵ ਕਿਹੋ ਜਿਹਾ ਹੋਵੇਗਾ। ਲੇਕਿਨ ਅੱਜ ਦੁਨੀਆ ਵਿੱਚ ਇੱਕ ਨਵਾਂ world order ਆਕਾਰ ਲੈ ਰਿਹਾ ਹੈ ਅਤੇ ਇਸ ਬਦਲਦੇ ਹੋਏ world order ਵਿੱਚ ਪੂਰਾ ਵਿਸ਼ਵ ਭਾਰਤ ਦੇ ਵੱਲ ਨਵੀਆਂ ਆਕਾਂਖਿਆਵਾਂ ਨਾਲ ਦੇਖ ਰਿਹਾ ਹੈ। ਆਰਥਿਕ ਸੰਕਟ ਨਾਲ ਘਿਰੀ ਦੁਨੀਆ ਵਿੱਚ ਭਾਰਤ ਦੀ ਅਰਥਵਿਵਸਥਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ top 3 economic powers ਵਿੱਚੋਂ ਇੱਕ ਹੋਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦਾ maximum trade, sea routes ਨਾਲ ਹੀ ਹੁੰਦਾ ਹੈ। Post-Corona world ਵਿੱਚ ਅੱਜ ਦੁਨੀਆ ਨੂੰ ਵੀ reliable ਅਤੇ resilient supply chains ਦੀ ਜ਼ਰੂਰਤ ਹੈ। ਇਸ ਲਈ Global Maritime India Summit ਦਾ ਇਹ edition ਬਹੁਤ ਮਹੱਤਵਪੂਰਨ ਹੋ ਗਿਆ ਹੈ।ਪ੍ਰਧਾਨ ਮੰਤਰੀ ਨੇ ‘ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023’ ਦਾ ਉਦਘਾਟਨ ਕੀਤਾ
October 17th, 10:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਮੁੰਬਈ ਵਿੱਚ ਅੱਜ ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਦੀ ਤੀਸਰੇ ਸੰਸਕਰਣ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ‘ਅੰਮ੍ਰਿਤ ਕਾਲ ਵਿਜ਼ਨ 2047’ ਦਾ ਵੀ ਅਨਾਵਰਣ ਕੀਤਾ ਜੋ ਭਾਰਤੀ ਸਮੁੰਦਰੀ ਖੇਤਰ ਦੇ ਲਈ ਨੀਲੀ ਅਰਥਵਿਵਸਥਾ ਦੀ ਮੂਲ ਯੋਜਨਾ (ਬਲੂਪ੍ਰਿੰਟ) ਹੈ। ਇਸ ਭਵਿੱਖਵਾਦੀ ਯੋਜਨਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ 23,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੇ ਲਈ ‘ਅੰਮ੍ਰਿਤ ਕਾਲ ਵਿਜ਼ਨ 2047’ ਨਾਲ ਜੁੜੇ ਹਨ। ਇਹ ਸਮਿਟ ਦੇਸ਼ ਦੇ ਸਮੁੰਦਰੀ ਖੇਤਰ ਵਿੱਚ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਇੱਕ ਉਤਕ੍ਰਿਸ਼ਟ ਮੰਚ ਹੈ।ਪ੍ਰਧਾਨ ਮੰਤਰੀ 17 ਅਕਤੂਬਰ ਨੂੰ ਗਲੋਬਲ ਮੈਰੀਟਾਈਮ ਇੰਡੀਆ ਸੀਮਿਟ 2023 ਦਾ ਉਦਘਾਟਨ ਕਰਨਗੇ
October 16th, 12:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17 ਅਕਤੂਬਰ, 2023 ਨੂੰ ਸਵੇਰੇ ਲਗਭਗ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਗਲੋਬਲ ਮੈਰੀਟਾਈਮ ਇੰਡੀਆ ਸੀਮਿਟ (ਜੀਐੱਮਆਈਐੱਸ) 2023 ਦੇ ਤੀਸਰੇ ਸੰਸਕਰਣ ਦਾ ਉਦਘਾਟਨ ਕਰਨਗੇ। ਇਹ ਸਮਿਟ 17 ਤੋਂ 19 ਅਕਤੂਬਰ ਤੱਕ ਮੁੰਬਈ ਦੇ ਐੱਮਐਮਆਰਡੀਏ ਮੈਦਾਨ ਵਿੱਚ ਆਯੋਜਿਤ ਕੀਤਾ ਜਾਵੇਗਾ।