“ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ” ਵਿਸ਼ੇ ‘ਤੇ ਜੀ20 ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
November 18th, 08:00 pm
ਸਭ ਤੋਂ ਪਹਿਲੇ, ਮੈਂ ਜੀ20 ਸਮਿਟ (G20 summit) ਦੇ ਸ਼ਾਨਦਾਰ ਆਯੋਜਨ ਅਤੇ ਜੀ20 ਦੀ ਸਫ਼ਲ ਪ੍ਰਧਾਨਗੀ (successful G20 Presidency) ਦੇ ਲਈ ਰਾਸ਼ਟਰਪਤੀ ਲੂਲਾ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ।ਪ੍ਰਧਾਨ ਮੰਤਰੀ ਨੇ ‘ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ’ ਵਿਸ਼ੇ ‘ਤੇ ਜੀ 20 ਸੈਸ਼ਨ ਨੂੰ ਸੰਬੋਧਨ ਕੀਤਾ
November 18th, 07:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ’ ਵਿਸ਼ੇ ‘ਤੇ ਜੀ 20 ਸਮਿਟ(G 20 Summit) ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸਮਿਟ ਦੀ ਮੇਜ਼ਬਾਨੀ ਅਤੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਹੁਣਚਾਰੀ ਦੇ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਇਸ ਇਨਾਸਿਓ ਲੂਲਾ ਦਾ ਸਿਲਵਾ (President of Brazil, H.E Mr. Luis Inacio Lula Da Silva) ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਿਕਾਊ ਵਿਕਾਸ ਲਕਸ਼ਾਂ ‘ਤੇ ਕੇਂਦ੍ਰਿਤ ਬ੍ਰਾਜ਼ੀਲ ਦੇ ਜੀ 20 ਏਜੰਡਾ (Brazilian G20 agenda) ਦੀ ਸ਼ਲਾਘਾ ਕੀਤੀ ਅਤੇ ਉਲੇਖ ਕੀਤਾ ਕਿ ਇਸ ਦ੍ਰਿਸ਼ਟੀਕੋਣ ਨੇ ਗਲੋਬਲ ਸਾਊਥ (Global South) ਦੇ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਨਵੀਂ ਦਿੱਲੀ ਜੀ 20 ਸਮਿਟ ਦੇ ਜਨ-ਕੇਂਦ੍ਰਿਤ ਨਿਰਣਿਆਂ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਜੀ-20 ਪ੍ਰਧਾਨਗੀ (Indian G20 presidency) ਦਾ “ਇੱਕ ਪ੍ਰਿਥਵੀ,ਇੱਕ ਪਰਿਵਾਰ, ਇੱਕ ਭਵਿੱਖ” (One Earth, One Family, One Future”) ਦਾ ਸੱਦਾ (call) ਰੀਓ ਵਿੱਚ ਹੋਣ ਵਾਲੀ ਵਾਰਤਾਲਾਪ (Rio conversations) ਵਿੱਚ ਭੀ ਗੂੰਜਦਾ ਰਿਹਾ ਹੈ।