ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 07th, 04:00 pm
ਸਾਵਨ ਦਾ ਪਵਿੱਤਰ ਮਹੀਨਾ, ਇੰਦਰਦੇਵ ਦਾ ਅਸ਼ੀਰਵਾਦ, ਸ਼ਿਵਾਵਤਾਰ ਗੁਰੂ ਗੋਰਖਨਾਥ ਦੀ ਤਪੋਸਥਲੀ, ਅਤੇ ਅਨੇਕਾਨੇਕ ਸੰਤਾਂ ਦੀ ਕਰਮਸਥਲੀ ਇਹ ਗੀਤਾ ਪ੍ਰੈੱਸ ਗੋਰਖੁਪਰ! ਜਦੋਂ ਸੰਤਾਂ ਦਾ ਅਸ਼ੀਰਵਾਦ ਫਲੀਭੂਤ ਹੁੰਦਾ ਹੈ, ਤਦ ਇਸ ਤਰ੍ਹਾਂ ਦੇ ਸੁਖਦ ਅਵਸਰ ਦਾ ਲਾਭ ਮਿਲਦਾ ਹੈ। ਇਸ ਵਾਰ ਦਾ ਮੇਰਾ ਗੋਰਖਪੁਰ ਦਾ ਦੌਰਾ, ‘ਵਿਕਾਸ ਭੀ, ਵਿਰਾਸਤ ਭੀ’ ਇਸ ਨੀਤੀ ਦੀ ਇੱਕ ਅਦਭੁਤ ਉਦਾਹਰਣ ਹੈ। ਮੈਨੂੰ ਹੁਣੇ ਚਿਤ੍ਰਮਯ ਸ਼ਿਵ ਪੁਰਾਣ ਅਤੇ ਨੇਪਾਲੀ ਭਾਸ਼ਾ ਵਿੱਚ ਸ਼ਿਵ ਪੁਰਾਣ ਦੇ ਵਿਮੋਚਨ ਦਾ (ਨੂੰ ਜਾਰੀ ਕਰਨ ਦਾ) ਸੁਭਾਗ ਮਿਲਿਆ ਹੈ। ਗੀਤਾ ਪ੍ਰੈੱਸ ਦੇ ਇਸ ਕਾਰਜਕ੍ਰਮ ਦੇ ਬਾਅਦ ਮੈਂ ਗੋਰਖਪੁਰ ਰੇਲਵੇ ਸਟੇਸ਼ਨ ਜਾਵਾਂਗਾ। ਅੱਜ ਤੋਂ ਹੀ ਗੋਰਖਪੁਰ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਣ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ। ਅਤੇ ਮੈਂ ਜਦੋਂ ਤੋਂ ਸੋਸ਼ਲ ਮੀਡੀਆ ‘ਤੇ ਇਸ ਦੀਆਂ ਤਸਵੀਰਾਂ ਪਾਈਆਂ ਹਨ, ਲੋਕ ਹੈਰਾਨ ਹੋ ਕੇ ਦੇਖ ਰਹੇ ਹਨ। ਲੋਕਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਰੇਲਵੇ ਸਟੇਸ਼ਨਾਂ ਦਾ ਵੀ ਇਸ ਤਰ੍ਹਾਂ ਕਾਇਆਕਲਪ ਹੋ ਸਕਦਾ ਹੈ।ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
July 07th, 03:23 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇਤਿਹਾਸਿਕ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਚਿਤ੍ਰਮਯ ਸ਼ਿਵ ਪੁਰਾਣ ਗ੍ਰੰਥ ਦਾ ਵਿਮੋਚਨ ਕੀਤਾ। ਪ੍ਰਧਾਨ ਮੰਤਰੀ ਗੀਤਾ ਪ੍ਰੈੱਸ ਪਰਿਸਰ ਵਿੱਚ ਲੀਲਾ ਚਿਤ੍ਰ ਮੰਦਿਰ ਵੀ ਗਏ ਅਤੇ ਭਗਵਾਨ ਸ਼੍ਰੀ ਰਾਮ ਦੇ ਚਿਤ੍ਰ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।ਪ੍ਰਧਾਨ ਮੰਤਰੀ 7-8 ਜੁਲਾਈ ਨੂੰ 4 ਰਾਜਾਂ ਦੀ ਯਾਤਰਾ ‘ਤੇ ਜਾਣਗੇ; ਲਗਭਗ 50,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
July 05th, 11:48 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 7-8 ਜੁਲਾਈ, 2023 ਨੂੰ ਚਾਰ ਰਾਜਾਂ ਦੀ ਯਾਤਰਾ ‘ਤੇ ਜਾਣਗੇ। ਪ੍ਰਧਾਨ ਮੰਤਰੀ 7 ਜੁਲਾਈ ਨੂੰ ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ਦੀ ਯਾਤਰਾ ‘ਤੇ ਰਹਿਣਗੇ। ਪ੍ਰਧਾਨ ਮੰਤਰੀ 8 ਜੁਲਾਈ ਨੂੰ ਤੇਲੰਗਾਨਾ ਅਤੇ ਰਾਜਸਥਾਨ ਦਾ ਦੌਰਾ ਕਰਨਗੇ।ਪ੍ਰਧਾਨ ਮੰਤਰੀ ਨੇ ਗੀਤਾ ਪ੍ਰੈੱਸ ਦੇ 100 ਸਾਲ ਪੂਰੇ ਹੋਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ
May 03rd, 08:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੀਤਾ ਪ੍ਰੈੱਸ ਦੇ 100 ਸਾਲ ਪੂਰੇ ਹੋਣ ’ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਅਧਿਆਤਮਿਕ ਵਿਰਾਸਤ ਨੂੰ ਦੇਸ਼ ਅਤੇ ਦੁਨੀਆ ਵਿੱਚ ਲੈ ਜਾਣ ਦੀ ਇਸ ਪ੍ਰਕਾਸ਼ਨ ਦੀ 100 ਵਰ੍ਹਿਆਂ ਦੀ ਯਾਤਰਾ ਨੂੰ ਅਦਭੁੱਤ ਅਤੇ ਅਭੁੱਲ ਦੱਸਿਆ।