ਪ੍ਰਧਾਨ ਮੰਤਰੀ ਨੇ ਸ਼੍ਰੀ ਗਿਰੀਧਰ ਮਾਲਵੀਯ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
November 18th, 06:18 pm
“ਭਾਰਤ ਰਤਨ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਜੀ ਦੇ ਪੜਪੋਤੇ ਗਿਰੀਧਰ ਮਾਲਵੀਯ ਜੀ ਦੇ ਅਕਾਲ ਚਲਾਣੇ ਨਾਲ ਅਤਿਅੰਤ ਦੁਖ ਹੋਇਆ ਹੈ। ਉਨ੍ਹਾਂ ਦਾ ਜਾਣਾ ਸਿੱਖਿਆ ਜਗਤ ਦੇ ਨਾਲ-ਨਾਲ ਪੂਰੇ ਦੇਸ਼ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਗੰਗਾ ਸਫ਼ਾਈ ਅਭਿਯਾਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਨਿਆਂਇਕ ਸੇਵਾ ਵਿੱਚ ਆਪਣੇ ਕਾਰਜਾਂ ਨਾਲ ਭੀ ਉਨ੍ਹਾਂ ਨੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਸੀ। ਮੈਨੂੰ ਕਈ ਵਾਰ ਉਨ੍ਹਾਂ ਨੂੰ ਨਿਜੀ ਤੌਰ ‘ਤੇ ਮਿਲਣ ਦਾ ਸੁਭਾਗ ਮਿਲਿਆ। 2014 ਅਤੇ 2019 ਵਿੱਚ ਵਾਰਾਣਸੀ ਦੇ ਮੇਰੇ ਸੰਸਦੀ ਖੇਤਰ ਤੋਂ ਉਹ ਪ੍ਰਸਤਾਵਕ ਰਹੇ ਸਨ, ਜੋ ਮੇਰੇ ਲਈ ਅਭੁੱਲ ਰਹੇਗਾ। ਸੋਗ ਦੀ ਇਸ ਘੜੀ ਵਿੱਚ ਈਸ਼ਵਰ ਉਨ੍ਹਾਂ ਦੇ ਪਰਿਜਨਾਂ ਨੂੰ ਸੰਬਲ ਪ੍ਰਦਾਨ ਕਰੇ। ਓਮ ਸ਼ਾਂਤੀ!”