ਅੱਜ, ਦੁਨੀਆ ਭਰ ਦੇ ਲੋਕ ਭਾਰਤ ਬਾਰੇ ਹੋਰ ਜਾਣਨਾ ਚਾਹੁੰਦੇ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

October 27th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ

August 15th, 03:04 pm

ਜੇਕਰ ਮੇਰੇ ਦੇਸ਼ ਦੇ 140 ਕਰੋੜ ਨਾਗਰਿਕ, ਮੇਰੇ ਪਰਿਵਾਰ ਦੇ 140 ਕਰੋੜ ਮੈਂਬਰ ਇੱਕ ਸੰਕਲਪ ਲੈ ਕੇ ਨਿਕਲਣ, ਇੱਕ ਦਿਸ਼ਾ ਤੈਅ ਕਰਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਕਦਮ-ਦਰ-ਕਦਮ ਅੱਗੇ ਵਧਣ, ਚਾਹੇ ਕਿੰਨੀਆਂ ਭੀ ਬੜੀਆਂ ਚੁਣੌਤੀਆਂ ਹੋਣ, ਕਿੰਨੀ ਭੀ ਤੀਬਰ ਕਮੀ ਜਾਂ ਸਾਧਨਾਂ ਲਈ ਸੰਘਰਸ਼ ਕਿਉਂ ਨਾ ਹੋਵੇ। ਅਸੀਂ ਹਰ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ ਅਤੇ ਇੱਕ ਸਮ੍ਰਿੱਧ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ ਅਤੇ 2047 ਤੱਕ 'ਵਿਕਸਿਤ ਭਾਰਤ' (‘Viksit Bharat’) ਦਾ ਲਕਸ਼ ਪ੍ਰਾਪਤ ਕਰ ਸਕਦੇ ਹਾਂ।

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

August 15th, 01:09 pm

ਅੱਜ ਉਹ ਸ਼ੁਭ ਘੜੀ ਹੈ, ਜਦੋਂ ਅਸੀਂ ਦੇਸ਼ ਲਈ ਮਰ-ਮਿਟਣ ਵਾਲੇ, ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ, ਆਜੀਵਨ (ਜੀਵਨ ਭਰ) ਸੰਘਰਸ਼ ਕਰਨ ਵਾਲੇ, ਫਾਂਸੀ ਦੇ ਤਖ਼ਤੇ ਦੇ ਚੜ੍ਹ ਕੇ ਭਾਰਤ ਮਾਤਾ ਕੀ ਜੈ (Bharat Mata ki Jai ) ਦੇ ਨਾਅਰੇ ਲਗਾਉਣ ਵਾਲੇ ਅਣਗਿਣਤ ਆਜ਼ਾਦੀ ਦੇ ਦੀਵਾਨਿਆਂ ਨੂੰ ਨਮਨ ਕਰਨ ਦਾ ਇਹ ਪੁਰਬ (ਪਰਵ) ਹੈ। ਉਨ੍ਹਾਂ ਦੀ ਨੇਕ ਯਾਦ ਕਰਨ ਦਾ ਪੁਰਬ (ਪਰਵ) ਹੈ। ਆਜ਼ਾਦੀ ਦੇ ਦੀਵਾਨਿਆਂ ਨੇ ਅੱਜ ਸਾਨੂੰ ਆਜ਼ਾਦੀ ਦੇ ਇਸ ਪੁਰਬ (ਪਰਵ) ਵਿੱਚ ਸੁਤੰਤਰਤਾ ਦਾ ਸਾਹ ਲੈਣ ਦਾ ਸੁਭਾਗ ਦਿੱਤਾ ਹੈ। ਇਹ ਦੇਸ਼ ਉਨ੍ਹਾਂ ਦਾ ਰਿਣੀ (indebted) ਹੈ। ਅਜਿਹੇ ਹਰ ਮਹਾਪੁਰਸ਼ (great personality) ਦੇ ਪ੍ਰਤੀ ਅਸੀਂ ਆਪਣੀ ਸ਼ਰਧਾਭਾਵ ਵਿਅਕਤ ਕਰਦੇ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਭਾਰਤ ਦੇ ਭਵਿੱਖ ਲਈ ਅਭਿਲਾਸ਼ੀ ਦ੍ਰਿਸ਼ਟੀਕੋਣ ਨਿਰਧਾਰਿਤ ਕੀਤਾ

August 15th, 10:16 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਵਿਕਾਸ ਨੂੰ ਆਕਾਰ ਦੇਣ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਦੇਸ਼ ਨੂੰ ਵਿਭਿੰਨ ਖੇਤਰਾਂ ਵਿੱਚ ਗਲੋਬਲ ਲੀਡਰ ਬਣਾਉਣ ਦੇ ਉਦੇਸ਼ ਨਾਲ ਭਵਿੱਖ ਦੇ ਲਕਸ਼ਾਂ ਦੀ ਇੱਕ ਸੀਰੀਜ਼ ਦੀ ਰੂਪਰੇਖਾ ਪ੍ਰਸਤੁਤ ਕੀਤੀ।

ਭਾਰਤ ਨੇ 78ਵਾਂ ਸੁਤੰਤਰਤਾ ਦਿਵਸ ਮਨਾਇਆ

August 15th, 07:30 am

78ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ, ਭਾਰਤ ਦੇ ਭਵਿੱਖ ਲਈ ਇੱਕ ਵਿਜ਼ਨ ਰੇਖਾਂਕਿਤ ਕੀਤਾ। ਸੰਨ 2036 ਓਲੰਪਿਕਸ ਦੀ ਮੇਜ਼ਬਾਨੀ ਤੋਂ ਲੈ ਕੇ ਇੱਕ ਸੈਕੂਲਰ ਸਿਵਲ ਕੋਡ ਦੀ ਵਕਾਲਤ ਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਸਮੂਹਿਕ ਪ੍ਰਗਤੀ ਅਤੇ ਹਰੇਕ ਨਾਗਰਿਕ ਦੇ ਸਸ਼ਕਤੀਕਰਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਨੂੰ ਨਵੇਂ ਜੋਸ਼ ਨਾਲ ਜਾਰੀ ਰੱਖਣ ਦੀ ਗੱਲ ਕਹੀ। ਇਨੋਵੇਸ਼ਨ, ਸਿੱਖਿਆ ਅਤੇ ਗਲੋਬਲ ਲੀਡਰਸ਼ਿਪ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

India’s Top Gamers Meet ‘Cool’ PM Modi

April 13th, 12:33 pm

Prime Minister Narendra Modi engaged in a unique interaction with India's top gamers, immersing himself in the world of PC and VR gaming. During the session, Prime Minister Modi actively participated in gaming sessions, showcasing his enthusiasm for the rapidly evolving gaming industry.