ਭਾਰਤ ਫਿਰ ਚੰਦਰਮਾ 'ਤੇ ਜਾਏਗਾ: ਇਸ ਵਾਰ ਚੰਦਰਮਾ 'ਤੇ ਲੈਂਡਿੰਗ ਤੋਂ ਬਾਅਦ ਧਰਤੀ 'ਤੇ ਵਾਪਸ ਆਏਗਾ

September 18th, 04:32 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਚੰਦਰਯਾਨ-4 ਨਾਮਕ ਚੰਦਰਮਾ ਦੇ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਚੰਦਰਮਾ 'ਤੇ ਸਫਲਤਾਪੂਰਵਕ ਲੈਂਡਿੰਗ ਤੋਂ ਬਾਅਦ ਧਰਤੀ 'ਤੇ ਵਾਪਸ ਆਉਣ ਦੀਆਂ ਟੈਕਨੋਲੋਜੀਆਂ ਦਾ ਵਿਕਾਸ ਅਤੇ ਪ੍ਰਦਰਸ਼ਨ ਕੀਤਾ ਜਾ ਸਕੇ ਅਤੇ ਚੰਦਰਮਾ ਦੇ ਨਮੂਨੇ ਇਕੱਠੇ ਕੀਤੇ ਜਾ ਸਕਣ ਅਤੇ ਧਰਤੀ 'ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ।

ਗੋਆ ਵਿੱਚ 37ਵੀਂ ਰਾਸ਼ਟਰੀ ਖੇਡਾਂ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 26th, 10:59 pm

ਗੋਆ ਦੇ ਰਾਜਪਾਲ ਸ਼੍ਰੀਮਾਨ ਪੀਐੱਸ ਸ਼੍ਰੀਧਰਨ ਪਿਲੱਈ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਯੁਵਾ, ਊਰਜਾਵਾਨ ਮੁੱਖ ਮੰਤਰੀ ਪ੍ਰਮੋਦ ਸਾਵੰਤ ਜੀ, ਖੇਡ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਹੋਰ ਸਾਥੀ, ਮੰਚ ‘ਤੇ ਵਿਰਾਜਮਾਨ ਹੋਰ ਜਨਪ੍ਰਤੀਨਿਧੀਗਣ, ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਭੈਣ ਪੀ ਟੀ ਊਸ਼ਾ ਜੀ, ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਏ ਸਾਰੇ ਮੇਰੇ ਖਿਡਾਰੀ ਸਾਥੀ, supporting staff, ਹੋਰ ਅਧਿਕਾਰੀ ਅਤੇ ਨੌਜਵਾਨ ਦੋਸਤੋਂ, ਭਾਰਤੀ ਖੇਡ ਦੇ ਮਹਾਂਕੁੰਭ ਦਾ ਮਹਾਸਫਰ ਅੱਜ ਗੋਆ ਆ ਪਹੁੰਚਿਆ ਹੈ। ਹਰ ਤਰਫ਼ ਰੰਗ ਹੈ... ਤਰੰਗ ਹੈ....ਰੋਮਾਂਚ ਹੈ......ਰਵਾਨਗੀ ਹੈ। ਗੋਆ ਦੀ ਹਵਾ ਵਿੱਚ ਬਾਤ ਹੀ ਕੁਝ ਐਸੀ ਹੈ। ਆਪ ਸਾਰੀਆਂ ਨੂੰ ਸੈਂਤੀਸਵੇਂ national games ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ, ਅਨੇਕ-ਅਨੇਕ ਵਧਾਈਆਂ।

ਪ੍ਰਧਾਨ ਮੰਤਰੀ ਨੇ ਗੋਆ ਵਿੱਚ 37ਵੀਂ ਨੈਸ਼ਨਲ ਗੇਮਸ ਦਾ ਉਦਘਾਟਨ ਕੀਤਾ

October 26th, 05:48 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਡਗਾਂਵ, ਗੋਆ ਦੇ ਪੰਡਿਤ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ 37ਵੇਂ ਨੈਸ਼ਨਲ ਗੇਮਸ ਦਾ ਉਦਘਾਟਨ ਕੀਤਾ। ਖੇਡਾਂ ਦਾ ਆਯੋਜਨ 26 ਅਕਤੂਬਰ ਤੋਂ 9 ਨਵੰਬਰ ਤੱਕ ਹੋਵੇਗਾ ਅਤੇ ਇਸ ਵਿੱਚ ਦੇਸ਼ ਭਰ ਤੋਂ 10,000 ਤੋਂ ਜ਼ਿਆਦਾ ਐਥਲੀਟ ਹਿੱਸਾ ਲੈਣਗੇ। ਇਹ ਖਿਡਾਰੀ 28 ਸਥਾਨਾਂ ’ਤੇ 43 ਖੇਡਾਂ ਵਿੱਚ ਮੁਕਾਬਲੇ ਕਰਨਗੇ

ਪ੍ਰਧਾਨ ਮੰਤਰੀ ਨੇ ਮਿਸ਼ਨ ਗਗਨਯਾਨ ਟੀਵੀ ਡੀ1 ਟੈਸਟ ਫਲਾਈਟ ਦੇ ਸਫ਼ਲ ਲਾਂਚ ਦੀ ਸਰਾਹਨਾ ਕੀਤੀ

October 21st, 12:56 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਸ਼ਨ ਗਗਨਯਾਨ ਟੀਵੀ ਡੀ1 ਟੈਸਟ ਫਲਾਈਟ ਦੇ ਸਫ਼ਲ ਲਾਂਚ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਨੂੰ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਉਡਾਨ ਪ੍ਰੋਗਰਾਮ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਕਰੀਬ ਲੈ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

October 17th, 01:53 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਗਗਨਯਾਨ ਮਿਸ਼ਨ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਪੁਲਾੜ ਖੋਜ ਦੇ ਭਾਰਤ ਦੇ ਪ੍ਰਯਾਸਾਂ ਦੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ਨਾਲ ਸਬੰਧਿਤ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।