ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ- GPAI) ਸਮਿਟ, 2023 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 12th, 05:20 pm
Global Partnership on Artificial Intelligence ਸਮਿਟ ਵਿੱਚ, ਮੈਂ ਆਪ ਸਭ ਦਾ ਸੁਆਗਤ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅਗਲੇ ਸਾਲ ਭਾਰਤ ਇਸ ਸਮਿਟ ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ। ਇਹ ਸਮਿਟ ਇੱਕ ਐਸੇ ਸਮੇਂ ਹੋ ਰਿਹਾ ਹੈ, ਜਦੋਂ AI ਨੂੰ ਲੈ ਕੇ ਪੂਰੀ ਦੁਨੀਆ ਵਿੱਚ ਬੜੀ ਡਿਬੇਟ ਛਿੜੀ ਹੋਈ ਹੈ। ਇਸ ਡਿਬੇਟ ਨਾਲ ਪਾਜ਼ਿਟਿਵ ਅਤੇ ਨੈਗੇਟਿਵ, ਹਰ ਪ੍ਰਕਾਰ ਦੇ aspects ਸਾਹਮਣੇ ਆ ਰਹੇ ਹਨ। ਇਸ ਲਈ ਇਸ ਸਮਿਟ ਨਾਲ ਜੁੜੇ ਹਰੇਕ ਦੇਸ਼ ‘ਤੇ ਬਹੁਤ ਬੜੀ ਜ਼ਿੰਮੇਵਾਰੀ ਹੈ। ਬੀਤੇ ਦਿਨਾਂ ਵਿੱਚ, ਮੈਨੂੰ ਅਨੇਕ Political and industry leaders ਨੂੰ ਮਿਲਣ ਦਾ ਅਵਸਰ ਮਿਲਿਆ ਹੈ। ਮੈਂ ਉਨ੍ਹਾਂ ਨਾਲ ਮੁਲਾਕਾਤ ਵਿੱਚ ਭੀ ਇਸ ਸਮਿਟ ਦੀ ਚਰਚਾ ਕੀਤੀ ਹੈ। AI ਦੇ ਪ੍ਰਭਾਵ ਤੋਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ, ਕੋਈ ਭੀ ਛੁਟੀਆਂ ਨਹੀਂ ਹਨ। ਸਾਨੂੰ ਬਹੁਤ ਸਤਰਕਤਾ ਦੇ ਨਾਲ, ਬਹੁਤ ਸਾਵਧਾਨੀ ਦੇ ਨਾਲ ਅੱਗੇ ਵਧਣਾ ਹੈ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇਸ ਸਮਿਟ ਤੋਂ ਨਿਕਲੇ ਵਿਚਾਰ, ਇਸ ਸਮਿਟ ਤੋਂ ਨਿਕਲੇ ਸੁਝਾਅ, ਪੂਰੀ ਮਾਨਵਤਾ ਦੀਆਂ ਜੋ ਮੂਲਭੂਤ (ਬੁਨਿਆਦੀ) ਕਦਰਾਂ-ਕੀਮਤਾਂ ਹਨ ਉਨ੍ਹਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਦਿਸ਼ਾ ਦੇਣ ਦਾ ਕੰਮ ਕਰਨਗੇ।ਪ੍ਰਧਾਨ ਮੰਤਰੀ ਨੇ ਐਨੂਅਲ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ- GPAI) ਸਮਿਟ ਦਾ ਉਦਘਾਟਨ ਕੀਤਾ
December 12th, 05:00 pm
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੁਆਰਾ ਅਗਲੇ ਸਾਲ ਜੀਪੀਏਆਈ ਸਮਿਟ (GPAI Summit) ਦੀ ਪ੍ਰਧਾਨਗੀ ਕਰਨ ‘ਤੇ ਪ੍ਰਸੰਨਤਾ ਪ੍ਰਗਟ ਕੀਤੀ, ਜਦੋਂ ਪੂਰੀ ਦੁਨੀਆ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਬਹਿਸ ਕਰ ਰਹੀ ਹੈ। ਉੱਭਰਦੇ ਹੋਏ ਸਕਾਰਾਤਮਕ ਅਤੇ ਨਕਾਰਾਤਮਕ ਦੋਹਾਂ ਪਹਿਲੂਆਂ ‘ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਹਰੇਕ ਰਾਸ਼ਟਰ ‘ਤੇ ਨਿਹਿਤ ਜ਼ਿੰਮੇਦਾਰੀ ‘ਤੇ ਪ੍ਰਕਾਸ਼ ਪਾਇਆ ਅਤੇ ਏਆਈ ਦੇ ਵਿਭਿੰਨ ਉਦਯੋਗ ਦੇ ਦਿੱਗਜਾਂ ਦੇ ਨਾਲ ਗੱਲਬਾਤ ਅਤੇ ਜੀਪੀਏਆਈ ਸਮਿਟ (GPAI Summit) ਦੇ ਸਬੰਧ ਵਿੱਚ ਚਰਚਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਏਆਈ (AI) ਦਾ ਹਰ ਦੇਸ਼ ‘ਤੇ ਪ੍ਰਭਾਵ ਪਿਆ ਹੈ, ਚਾਹੇ ਉਹ ਛੋਟਾ ਹੋਵੇ ਜਾਂ ਬੜਾ। ਨਾਲ ਹੀ, ਉਨ੍ਹਾਂ ਨੇ ਸਾਵਧਾਨੀ ਦੇ ਨਾਲ ਅੱਗੇ ਵਧਣ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜੀਪੀਏਆਈ ਸਮਿਟ (GPAI Summit) ਵਿੱਚ ਚਰਚਾ ਮਾਨਵਤਾ ਦੀਆਂ ਮੂਲਭੂਤ (ਬੁਨਿਆਦੀ) ਜੜ੍ਹਾਂ ਨੂੰ ਦਿਸ਼ਾ ਦੇਵੇਗੀ ਅਤੇ ਸੁਰੱਖਿਅਤ ਕਰੇਗੀ।ਦੂਸਰੇ ਵੌਇਸ ਆਵ੍ ਗਲੋਬਲ ਸਾਊਥ ਸਮਿਟ ਦੇ ਉਦਘਾਟਨ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਦਾ ਮੂਲ-ਪਾਠ
November 17th, 04:03 pm
ਦੂਸਰੇ Voice of Global South ਸਮਿਟ ਦੇ ਉਦਘਾਟਨ-ਸੈਸ਼ਨ ਵਿੱਚ, 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ, ਮੈਂ ਆਪ ਸਭ ਦਾ, ਹਾਰਦਿਕ ਸੁਆਗਤ ਕਰਦਾ ਹਾਂ। Voice of Global South 21ਵੀਂ ਸਦੀ ਦੀ ਬਦਲਦੀ ਹੋਈ ਦੁਨੀਆ ਦਾ ਸਭ ਤੋਂ ਅਨੂਠਾ ਮੰਚ ਹੈ। ਭੂਗੋਲਿਕ ਰੂਪ ਨਾਲ Global South ਤਾਂ ਹਮੇਸ਼ਾ ਤੋਂ ਰਿਹਾ ਹੈ। ਲੇਕਿਨ ਉਸ ਨੂੰ ਇਸ ਪ੍ਰਕਾਰ ਨਾਲ Voice ਪਹਿਲੀ ਵਾਰ ਮਿਲ ਰਹੀ ਹੈ। ਅਤੇ ਇਹ ਸਾਡੇ ਸਭ ਦੇ ਸਾਂਝੇ ਪ੍ਰਯਾਸਾਂ ਨਾਲ ਸੰਭਵ ਹੋਇਆ ਹੈ। ਅਸੀਂ 100 ਤੋਂ ਜ਼ਿਆਦਾ ਅਲੱਗ-ਅਲੱਗ ਦੇਸ਼ ਹਾਂ, ਲੇਕਿਨ ਸਾਡੇ ਹਿਤ ਸਮਾਨ ਹਨ, ਸਾਡੀਆਂ ਪ੍ਰਾਥਮਿਕਤਾਵਾਂ ਸਮਾਨ ਹਨ।ਜੀ20 ਯੂਨੀਵਰਸਿਟੀ ਕਨੈਕਟ ਫਾਈਨਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 26th, 04:12 pm
ਦੇਸ਼ ਦੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਪ੍ਰੋਫੈਸਰਸ, ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਗਣ ਅਤੇ ਮੇਰੇ ਯੁਵਾ ਸਾਥੀਓ ! ਅੱਜ ਜਿੰਨ੍ਹੇ ਲੋਕ ਇਹ ਭਾਰਤ ਮੰਡਪਮ ਵਿੱਚ ਹਨ, ਉਸ ਤੋਂ ਕਿਤੇ ਜ਼ਿਆਦਾ ਸਾਡੇ ਨਾਲ Online ਜੁੜੇ ਹੋਏ ਹਨ। ਮੈਂ ਸਾਰੀਆਂ ਦਾ ਜੀ-20 ਯੂਨੀਵਰਸਿਟੀ ਕਨੈਕਟ, ਇਸ ਪ੍ਰੋਗਰਾਮ ਵਿੱਚ ਸੁਆਗਤ ਕਰਦਾ ਹਾਂ, ਅਤੇ ਆਪ ਸਭ ਨੌਜਵਾਨਾਂ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਨੂੰ ਸੰਬੋਧਨ ਕੀਤਾ
September 26th, 04:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਜੀ20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਭਾਰਤ ਦੇ ਨੌਜਵਾਨਾਂ ਵਿੱਚ ਭਾਰਤ ਦੇ ਜੀ20 ਪ੍ਰਧਾਨਗੀ ਬਾਰੇ ਸਮਝ ਬਣਾਉਣ ਅਤੇ ਵੱਖ-ਵੱਖ ਜੀ20 ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 4 ਪ੍ਰਕਾਸ਼ਨ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚ ਜੀ20 ਭਾਰਤ ਪ੍ਰਧਾਨਗੀ ਦੀ ਮਹਾਨ ਸਫਲਤਾ: ਦੂਰਅੰਦੇਸ਼ੀ ਲੀਡਰਸ਼ਿਪ, ਸਮਾਵੇਸ਼ੀ ਪਹੁੰਚ; ਭਾਰਤ ਦੀ ਜੀ20 ਪ੍ਰਧਾਨਗੀ: ਵਸੁਧੈਵ ਕੁਟੁੰਬਕਮ; ਜੀ20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਦਾ ਸੰਗ੍ਰਹਿ; ਅਤੇ ਜੀ20 ਵਿਖੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਸ਼ਾਮਲ ਹਨ।ਸੰਸਦ ਦੇ ਵਿਸ਼ੇਸ਼ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 18th, 11:52 am
ਮਾਣਯੋਗ ਸਪੀਕਰ ਜੀ, ਦੇਸ਼ ਦੀ 75 ਵਰ੍ਹਿਆਂ ਦੀ ਸੰਸਦੀ ਯਾਤਰਾ, ਉਸ ਨੂੰ ਇੱਕ ਵਾਰ ਮੁੜ-ਯਾਦ ਕਰਨ ਦੇ ਲਈ ਅਤੇ ਨਵੇਂ ਸਦਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਪ੍ਰੇਰਕ ਪਲਾਂ ਨੂੰ ਇਤਿਹਾਸ ਦੀ ਮਹੱਤਵਪੂਰਨ ਘੜੀ ਨੂੰ ਯਾਦ ਕਰਦੇ ਹੋਏ ਅੱਗੇ ਵਧਣ ਦਾ ਇਹ ਅਵਸਰ.... ਅਸੀਂ ਸਾਰੇ ਇਸ ਇਤਿਹਾਸਿਕ ਭਵਨ ਤੋਂ ਵਿਦਾ ਲੈ ਰਹੇ ਹਾਂ। ਆਜ਼ਾਦੀ ਤੋਂ ਪਹਿਲੇ ਇਹ ਸਦਨ Imperial Legislative Council ਦਾ ਸਥਾਨ ਹੋਇਆ ਕਰਦਾ ਸੀ। ਆਜ਼ਾਦੀ ਦੇ ਬਾਅਦ ਇਹ ਸੰਸਦ ਭਵਨ ਦੇ ਰੂਪ ਵਿੱਚ ਇਸ ਨੂੰ ਪਹਿਚਾਣ ਮਿਲੀ। ਇਹ ਸਹੀ ਹੈ ਕਿ ਇਸ ਇਮਰਾਤ ਦੇ ਨਿਰਮਾਣ ਕਰਨ ਦਾ ਫੈਸਲਾ ਵਿਦੇਸ਼ੀ ਸਾਂਸਦਾਂ ਸੀ, ਲੇਕਿਨ ਇਹ ਗੱਲ ਅਸੀਂ ਕਦੇ ਨਹੀਂ ਭੁੱਲ ਸਕਦੇ ਹਾਂ ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ, ਇਸ ਭਵਨ ਦੇ ਨਿਰਮਾਣ ਵਿੱਚ ਪਸੀਨਾ ਮੇਰੇ ਦੇਸ਼ਵਾਸੀਆਂ ਦਾ ਲਗਿਆ ਸੀ, ਮਿਹਨਤ ਮੇਰੇ ਦੇਸ਼ਵਾਸੀਆਂ ਦੀ ਲਗੀ ਸੀ, ਅਤੇ ਪੈਸੇ ਵੀ ਮੇਰੇ ਦੇਸ਼ ਦੇ ਲੋਕਾਂ ਦੇ ਲਗੇ ਸਨ।ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ
September 18th, 11:10 am
ਸਦਨ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਉਦਘਾਟਨ ਕੀਤੀ ਗਈ ਨਵੀਂ ਇਮਾਰਤ ਵਿੱਚ ਕਾਰਵਾਈ ਨੂੰ ਤਬਦੀਲ ਕਰਨ ਤੋਂ ਪਹਿਲਾਂ ਭਾਰਤ ਦੇ 75 ਵਰ੍ਹਿਆਂ ਦੀ ਸੰਸਦੀ ਯਾਤਰਾ ਨੂੰ ਯਾਦ ਕਰਨ ਅਤੇ ਯਾਦ ਦਿਵਾਉਣ ਦਾ ਮੌਕਾ ਹੈ। ਪੁਰਾਣੇ ਸੰਸਦ ਭਵਨ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਇਮਾਰਤ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵਜੋਂ ਕੰਮ ਕਰਦੀ ਸੀ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਸੰਸਦ ਵਜੋਂ ਪਹਿਚਾਣ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਇਮਾਰਤ ਨੂੰ ਬਣਾਉਣ ਦਾ ਫੈਸਲਾ ਵਿਦੇਸ਼ੀ ਸ਼ਾਸਕਾਂ ਨੇ ਲਿਆ ਸੀ, ਪਰ ਇਹ ਭਾਰਤੀਆਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ, ਲਗਨ ਅਤੇ ਪੈਸਾ ਸੀ ਜੋ ਇਸ ਦੇ ਵਿਕਾਸ ਵਿੱਚ ਲਗਿਆ। ਸ਼੍ਰੀ ਮੋਦੀ ਨੇ ਕਿਹਾ, 75 ਵਰ੍ਹਿਆਂ ਦੀ ਯਾਤਰਾ ਵਿੱਚ, ਇਸ ਸਦਨ ਨੇ ਸਰਵੋਤਮ ਪਰੰਪਰਾਵਾਂ ਅਤੇ ਰਵਾਇਤਾਂ ਦੀ ਸਿਰਜਣਾ ਕੀਤੀ ਹੈ, ਜਿਸ ਵਿੱਚ ਸਭ ਨੇ ਯੋਗਦਾਨ ਪਾਇਆ ਹੈ ਅਤੇ ਸਭ ਨੇ ਦੇਖਿਆ ਹੈ। ਉਨ੍ਹਾਂ ਕਿਹਾ “ਅਸੀਂ ਭਾਵੇਂ ਨਵੀਂ ਇਮਾਰਤ ਵਿੱਚ ਸ਼ਿਫਟ ਹੋ ਰਹੇ ਹਾਂ ਪਰ ਇਹ ਇਮਾਰਤ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ। ਕਿਉਂਕਿ ਇਹ ਭਾਰਤੀ ਲੋਕਤੰਤਰ ਦੀ ਯਾਤਰਾ ਦਾ ਇੱਕ ਸੁਨਹਿਰੀ ਅਧਿਆਏ ਹੈ।”ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ
September 18th, 10:15 am
Moon Mission ਦੀ ਸਫ਼ਲਤਾ, ਚੰਦਰਯਾਨ-3 ਸਾਡਾ ਤਿਰੰਗਾ ਲਹਿਰਾ ਰਿਹਾ ਹੈ। ਸ਼ਿਵਸ਼ਕਤੀ ਪੁਆਇੰਟ ਨਵੀਂ ਪ੍ਰੇਰਣਾ ਦਾ ਕੇਂਦਰ ਬਣਿਆ ਹੈ, ਤਿਰੰਗਾ ਪੁਆਇੰਟ ਸਾਨੂੰ ਮਾਣ ਨਾਲ ਭਰ ਰਿਹਾ ਹੈ। ਪੂਰੇ ਵਿਸ਼ਵ ਵਿੱਚ ਜਦੋਂ ਇਸ ਪ੍ਰਕਾਰ ਦੀ ਉਪਲਬਧੀ ਹੁੰਦੀ ਹੈ ਤਾਂ ਉਸ ਨੂੰ ਆਧੁਨਿਕਤਾ ਨਾਲ, ਵਿਗਿਆਨ ਨਾਲ, ਟੈਕਨੋਲੋਜੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਤੇ ਜਦੋਂ ਇਹ ਸਮਰੱਥਾ ਵਿਸ਼ਵ ਦੇ ਸਾਹਮਣੇ ਆਉਂਦਾr ਹੈ ਤਾਂ ਭਾਰਤ ਦੇ ਲਈ ਅਨੇਕ ਸੰਭਾਵਨਾ, ਅਨੇਕ ਅਵਸਰ ਸਾਡੇ ਦਰਵਾਜੇ ’ਤੇ ਆ ਕੇ ਖੜ੍ਹੇ ਹੋ ਜਾਂਦੇ ਹਨ। G-20 ਦੀ ਬੇਮਿਸਾਲ ਸਫ਼ਲਤਾ 60 ਤੋਂ ਅਧਿਕ ਸਥਾਨਾਂ ’ਤੇ ਵਿਸ਼ਵ ਭਰ ਦੇ ਨੇਤਾਵਾਂ ਦਾ ਸੁਆਗਤ, ਮੰਥਨ ਅਤੇ true spirit ਵਿੱਚ federal structure ਦਾ ਇੱਕ ਜੀਵੰਤ ਅਨੁਭਵ ਭਾਰਤ ਦੀ ਵਿਵਿਧਤਾ, ਭਾਰਤ ਦੀ ਵਿਸ਼ੇਸ਼ਤਾ, G-20 ਆਪਣੇਪਨ ਵਿੱਚ ਸਾਡੀ ਵਿਵਿਧਤਾ ਦਾ ਸੈਲੀਬ੍ਰੇਸ਼ਨ ਬਣ ਗਿਆ। ਅਤੇ G-20 ਵਿੱਚ ਭਾਰਤ ਇਸ ਗੱਲ ਦੇ ਲਈ ਹਮੇਸ਼ਾ ਮਾਣ ਕਰੇਗਾ ਕਿ ਗੋਲਬਲ ਸਾਊਥ ਦੀ ਅਸੀਂ ਆਵਾਜ਼ ਬਣੀਏ। ਅਫ਼ਰੀਕਨ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਅਤੇ G-20 ਵਿੱਚ ਸਰਬਸੰਮਤੀ ਨਾਲ ਡਿਕਲੇਰੇਸ਼ਨ। ਇਹ ਸਾਰੀਆਂ ਗੱਲਾਂ ਭਾਰਤ ਦੇ ਉੱਜਵਲ ਭਵਿੱਖ ਦੇ ਸੰਕੇਤ ਦੇ ਰਹੀਆਂ ਹਨ।ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਨੂੰ ਅਪਣਾ ਕੇ ਇਤਿਹਾਸ ਰਚਿਆ ਗਿਆ ਹੈ: ਪ੍ਰਧਾਨ ਮੰਤਰੀ
September 09th, 06:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਦੇ ਐਲਾਨ ਨੂੰ ਅਪਣਾਏ ਜਾਣ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜੀ20 ਦੇ ਸਾਰੇ ਮੈਂਬਰਾਂ ਦੇ ਸਮਰਥਨ ਅਤੇ ਸਹਿਯੋਗ ਦੇ ਲਈ ਉਨ੍ਹਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਹੈ।ਜੀ20 ਨਵੀਂ ਦਿੱਲੀ ਵਿੱਚ ਨੇਤਾਵਾਂ ਦੀ ਡੈਕਲੇਰੇਸ਼ਨ
September 09th, 05:04 pm
ਜੀ20 ਨਵੀਂ ਦਿੱਲੀ ਵਿੱਚ ਅੱਜ ਸਵੀਕਾਰ ਕੀਤੀ ਗਈ ਨੇਤਾਵਾਂ ਦੀ ਡੈਕਲੇਰੇਸ਼ਨ ਇੱਥੇ ਦੇਖੀ ਜਾ ਸਕਦੀ ਹੈ: