ਪ੍ਰਧਾਨ ਮੰਤਰੀ ਨੇ ਫਰਾਂਸ ਦੇ ਮਾਯੋਤ ਵਿੱਚ ਚੱਕਰਵਾਤ ਚਿਡੋ ਨਾਲ ਹੋਈ ਤਬਾਹੀ ‘ਤੇ ਗਹਿਰਾ ਦੁਖ ਜਤਾਇਆ

December 17th, 05:19 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਰਾਂਸ ਦੇ ਮਾਯੋਤ ਵਿੱਚ ਚੱਕਰਵਾਤ ਚਿਡੋ ਨਾਲ ਹੋਈ ਤਬਾਹੀ ‘ਤੇ ਦੁਖ ਜਤਾਉਂਦੇ ਹੋਏ ਕਿਹਾ ਕਿ ਭਾਰਤ ਫਰਾਂਸ ਦੇ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਦੇ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਅਗਵਾਈ ਵਿੱਚ ਫਰਾਂਸ ਦ੍ਰਿੜ੍ਹਤਾ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਇਸ ਤਰਾਸਦੀ ਨੂੰ ਸਰ ਕਰ ਲਵੇਗਾ।

ਪ੍ਰਧਾਨ ਮੰਤਰੀ ਨੇ ਡਾ. ਪ੍ਰਿਥਵਿੰਦਰ ਮੁਖਰਜੀ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ

November 30th, 09:27 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਪ੍ਰਿਥਵਿੰਦਰ ਮੁਖਰਜੀ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਡਾ. ਮੁਖਰਜੀ ਇੱਕ ਬਹੁਮੁਖੀ ਵਿਅਕਤਿਤਵ ਦੇ ਧਨੀ ਸਨ ਅਤੇ ਉਨ੍ਹਾਂ ਦੀ ਸੰਗੀਤ ਅਤੇ ਕਵਿਤਾ ਵਿੱਚ ਭੀ ਗਹਿਰੀ ਰੁਚੀ ਸੀ।

ਮਹਾਰਾਸ਼ਟਰ ਦੇ ਵਰਧਾ ਵਿੱਚ ਰਾਸ਼ਟਰੀ ‘ਪੀਐੱਮ ਵਿਸ਼ਵਕਰਮਾ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 20th, 11:45 am

ਦੋ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਨੇ ਵਿਸ਼ਵਕਰਮਾ ਪੂਜਾ ਦਾ ਉਤਸਵ ਮਨਾਇਆ ਹੈ। ਅਤੇ ਅੱਜ, ਵਰਧਾ ਦੀ ਪਵਿੱਤਰ ਧਰਤੀ ‘ਤੇ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫਲਤਾ ਦਾ ਉਤਸਵ ਮਨਾ ਰਹੇ ਹਾਂ। ਅੱਜ ਇਹ ਦਿਨ ਇਸ ਲਈ ਵੀ ਖਾਸ ਹੈ, ਕਿਉਂਕਿ 1932 ਵਿੱਚ ਅੱਜ ਦੇ ਦਿਨ ਮਹਾਤਮਾ ਗਾਂਧੀ ਜੀ ਨੇ ਅਛੂਤਤਾ ਦੇ ਖਿਲਾਫ ਅਭਿਯਾਨ ਸ਼ੁਰੂ ਕੀਤਾ ਸੀ। ਅਜਿਹੇ ਵਿੱਚ ਵਿਸ਼ਵਕਰਮਾ ਯੋਜਨਾ ਦੇ ਇੱਕ ਸਾਲ ਪੂਰੇ ਹੋਣ ਦਾ ਇਹ ਉਤਸਵ, ਬਿਨੋਬਾ ਭਾਵੇ ਜੀ ਦੀ ਇਹ ਸਾਧਨਾ ਸਥਲੀ, ਮਹਾਤਮਾ ਗਾਂਧੀ ਜੀ ਦੀ ਕਰਮਭੂਮੀ, ਵਰਧਾ ਦੀ ਇਹ ਧਰਤੀ, ਇਹ ਉਪਲਬਧੀ ਅਤੇ ਪ੍ਰੇਰਣਾ ਦਾ ਅਜਿਹਾ ਸੰਗਮ ਹੈ, ਜੋ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗਾ। ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਅਸੀਂ ਸ਼੍ਰਮ ਤੋਂ ਸਮ੍ਰਿੱਧੀ, ਇਸ ਦਾ ਕੌਸ਼ਲ ਨਾਲ ਬਿਹਤਰ ਕੱਲ੍ਹ ਦਾ ਜੋ ਸੰਕਲਪ ਲਿਆ ਹੈ, ਵਰਧਾ ਵਿੱਚ ਬਾਪੂ ਦੀਆਂ ਪ੍ਰੇਰਣਾਵਾਂ ਸਾਡੇ ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦਾ ਮਾਧਿਅਮ ਬਣਨਗੀਆਂ। ਮੈਂ ਇਸ ਯੋਜਨਾ ਨਾਲ ਜੁੜੇ ਸਾਰੇ ਲੋਕਾਂ, ਦੇਸ਼ ਭਰ ਦੇ ਸਾਰੇ ਲਾਭਾਰਥੀਆਂ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਵਰਧਾ, ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ

September 20th, 11:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਰਧਾ ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ‘ਆਚਾਰਿਆ ਚਾਣਕਯ ਕੌਸ਼ਲਯ ਵਿਕਾਸ ਯੋਜਨਾ’ ਅਤੇ ‘ਪੁਣਯਸ਼ਲੋਕ ਅਹਿਲਯਾਬਾਈ ਹੋਲਕਰ ਮਹਿਲਾ ਸਟਾਰਟਅੱਪ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਜਾਰੀ ਕੀਤੇ ਅਤੇ ਪੀਐੱਮ ਵਿਸ਼ਵਕਰਮਾ ਦੇ ਤਹਿਤ ਪ੍ਰੋਗਰੈੱਸ ਦਾ ਇੱਕ ਵਰ੍ਹਾ ਪੂਰਾ ਹੋਣ ਨੂੰ ਯਾਦਗਾਰ ਬਣਾਉਣ ਦੇ ਲਈ ਸਮਰਪਿਤ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ “ਪੀਐੱਮ ਮੈਗਾ ਇੰਟੇਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਥਲੀਟ ਯੋਗੇਸ਼ ਕਥੂਨੀਆ ਨੂੰ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ

September 02nd, 08:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਥਲੀਟ ਯੋਗੇਸ਼ ਕਥੂਨੀਆ ਨੂੰ ਫਰਾਂਸ ਵਿੱਚ ਚਲ ਰਹੇ ਪੈਰਿਸ ਪੈਰਾਲਿਪਿੰਕਸ ਵਿੱਚ ਪੁਰਸ਼ਾਂ ਦੇ ਡਿਸਕਸ ਥ੍ਰੋਅ ਐੱਫ56 ਮੁਕਾਬਲੇ ਵਿੱਚ ਅੱਜ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ 'ਤੇ ਵਧਾਈਆਂ ਦੇਣ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ

August 15th, 09:20 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ 'ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਨੀਰਜ ਚੋਪੜਾ ਨੂੰ ਵਧਾਈਆਂ ਦਿੱਤੀਆਂ

August 09th, 08:14 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਪੈਰਿਸ ਵਿੱਚ ਚਲ ਰਹੇ ਓਲੰਪਿਕਸ ਵਿੱਚ ਜੈਵਲਿਨ ਥਰੋਅ (ਭਾਲਾ ਸੁੱਟਣ ਦੇ) ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਨੀਰਜ ਚੋਪੜਾ ਨੂੰ ਵਧਾਈਆਂ ਦਿੱਤੀਆਂ।

ਜੀ-7 ਸਮਿਟ ਵਿੱਚ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

June 14th, 03:45 pm

ਇਟਲੀ ਦੇ ਅਪੁਲੀਆ ਵਿੱਚ ਜੀ-7 ਸਮਿਟ ਦੇ ਮੌਕੇ ‘ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਨੇ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਪਦ ਗ੍ਰਹਿਣ ਕਰਨ ‘ਤੇ ਸ਼ੁਭਕਾਮਨਾਵਾਂ ਲਈ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਦਾ ਧੰਨਵਾਦ ਕੀਤਾ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਇਤਿਹਾਸਿਕ ਮੁੜ ਚੁਣੇ ਜਾਣ ‘ਤੇ ਵਧਾਈ ਦਿੱਤੀ

June 06th, 03:02 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅੱਜ ਫਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਏਲ ਮੈਕਰੋਂ ਨਾਲ ਟੈਲੀਫੋਨ ‘ਤੇ ਗੱਲਬਾਤ ਹੋਈ।

ਵਿਕਸਿਤ ਭਾਰਤ ਵਿਕਸਿਤ ਰਾਜਸਥਾਨ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 16th, 11:30 am

ਵਿਕਸਿਤ ਭਾਰਤ-ਵਿਕਸਿਤ ਰਾਜਸਥਾਨ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਇਸ ਸਮੇਂ ਰਾਜਸਥਾਨ ਦੀ ਹਰ ਵਿਧਾਨ ਸਭਾ ਤੋਂ ਲੱਖਾਂ ਸਾਥੀ ਜੁੜੇ ਹੋਏ ਹਨ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ ਅਤੇ ਮੈਂ ਮੁੱਖ ਮੰਤਰੀ ਜੀ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਟੈਕਨੋਲੋਜੀ ਦਾ ਇੰਨਾ ਸ਼ਾਨਦਾਰ ਉਪਯੋਗ ਕਰਕੇ ਜਨ-ਜਨ ਤੱਕ ਪਹੁੰਚਣ ਦਾ ਮੈਨੂੰ ਅਵਸਰ ਦਿੱਤਾ ਹੈ। ਕੁਝ ਦਿਨ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਜੀ ਦਾ ਤੁਸੀਂ ਜੈਪੁਰ ਵਿੱਚ ਜੋ ਸੁਆਗਤ ਸਤਿਕਾਰ ਕੀਤਾ, ਉਸ ਦੀ ਗੂੰਜ ਪੂਰੇ ਭਾਰਤ ਵਿੱਚ, ਇੰਨਾ ਹੀ ਨਹੀਂ ਪੂਰੇ ਫਰਾਂਸ ਵਿੱਚ ਵੀ ਉਸ ਦੀ ਗੂੰਜ ਰਹੀ ਹੈ। ਅਤੇ ਹੀ ਤਾਂ ਰਾਜਸਥਾਨ ਦੇ ਲੋਕਾਂ ਦੀ ਖ਼ਾਸੀਅਤ ਹੈ। ਸਾਡੇ ਰਾਜਸਥਾਨ ਦੇ ਭਾਈ-ਭੈਣ ਜਿਸ ‘ਤੇ ਪ੍ਰੇਮ ਲੁਟਾਉਂਦੇ ਹਨ, ਕੋਈ ਕਸਰ ਬਾਕੀ ਨਹੀਂ ਛੱਡਦੇ।

ਪ੍ਰਧਾਨ ਮੰਤਰੀ ਨੇ 'ਵਿਕਸਿਤ ਭਾਰਤ, 'ਵਿਕਸਿਤ ਰਾਜਸਥਾਨ' ਪ੍ਰੋਗਰਾਮ ਨੂੰ ਸੰਬੋਧਨ ਕੀਤਾ

February 16th, 11:07 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਿਤ ਭਾਰਤ ‘ਵਿਕਸਿਤ ਰਾਜਸਥਾਨ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ 17,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਲੋਕਅਰਪਣ ਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟਸ ਸੜਕ, ਰੇਲ, ਸੂਰਜੀ ਊਰਜਾ, ਪਾਵਰ ਟ੍ਰਾਂਸਮਿਸ਼ਨ, ਪੀਣ ਵਾਲਾ ਪਾਣੀ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਸਮੇਤ ਕਈ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।

ਇੰਟਰਨੈਸ਼ਨਲ ਐਨਰਜੀ ਏਜੰਸੀ ਦੀ ਮੰਤਰੀ ਪੱਧਰੀ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 14th, 02:45 pm

ਇੰਟਰਨੈਸ਼ਨਲ ਐਨਰਜੀ ਏਜੰਸੀ ਦੀ ਮੰਤਰੀ ਪੱਧਰੀ ਬੈਠਕ ਵਿੱਚ ਮੌਜੂਦ ਸਾਰਿਆਂ ਨੂੰ ਸ਼ੁਭਕਾਮਨਾਵਾਂ। ਇਹ ਮਹੱਤਵਪੂਰਨ ਹੈ ਕਿ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈਈਏ) ਆਪਣੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੀਲ ਪੱਥਰ ਲਈ ਵਧਾਈਆਂ। ਮੈਂ ਇਸ ਬੈਠਕ ਦੀ ਸਹਿ-ਪ੍ਰਧਾਨਗੀ ਕਰਨ ਲਈ ਆਇਰਲੈਂਡ ਅਤੇ ਫਰਾਂਸ ਦਾ ਭੀ ਧੰਨਵਾਦ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਊਰਜਾ ਏਜੰਸੀ ਦੀ ਮੰਤਰੀ ਪੱਧਰੀ ਬੈਠਕ ਨੂੰ ਸੰਬੋਧਨ ਕੀਤਾ

February 14th, 02:39 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਊਰਜਾ ਏਜੰਸੀ (International Energy Agency) ਦੀ ਮੰਤਰੀ ਪੱਧਰੀ ਬੈਠਕ (Ministerial Meeting) ਨੂੰ ਸੰਬੋਧਨ ਕੀਤਾ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਆਪਣੀ ਭਾਰਤ ਯਾਤਰਾ ਦੀ ਵੀਡੀਓ ਸਾਂਝੀ ਕੀਤੀ

February 04th, 11:17 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਭਾਰਤ ਯਾਤਰਾ ‘ਤੇ ਆਭਾਰ ਵਿਅਕਤ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਆਪਣੀ ਹਾਲ ਦੀ ਭਾਰਤ ਯਾਤਰਾ ਦੇ ਅਨੁਭਵ ‘ਐਕਸ’ (X) ਪੋਸਟ ‘ਤੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦਿੱਲੀ ਵਿੱਚ ਗਣਤੰਤਰ ਦਿਵਸ ਸਮਾਰੋਹ ਦੀਆਂ ਝਲਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਯੂਪੀਆਈ ਦੇ ਰਸਮੀ ਲਾਂਚ ਦੇ ਲਈ ਫਰਾਂਸ ਨੂੰ ਵਧਾਈਆਂ ਦਿੱਤੀਆਂ

February 02nd, 10:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਿਸ ਦੇ ਐਫਿਲ ਟੌਵਰ ਵਿਖੇ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ-UPI) ਦੇ ਰਸਮੀ ਲਾਂਚ ਦੇ ਲਈ ਫਰਾਂਸ ਨੂੰ ਵਧਾਈਆਂ ਦਿੱਤੀਆਂ।

Glimpses from 75th Republic Day celebrations at Kartavya Path, New Delhi

January 26th, 01:08 pm

India marked the 75th Republic Day with great fervour and enthusiasm. The country's perse culture, prowess of the Armed Forces were displayed at Kartavya Path in New Delhi. President Droupadi Murmu, Prime Minister Narendra Modi, President Emmanuel Macron of France, who was this year's chief guest, graced the occasion.

ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦਾ ਸੁਆਗਤ ਕੀਤਾ

January 25th, 10:56 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦਾ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਨਾਲ ਜੈਪੁਰ ਵਿੱਚ ਜੰਤਰ ਮੰਤਰ ਦਾ ਦੌਰਾ ਕੀਤਾ

January 25th, 10:48 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਨਾਲ ਜੈਪੁਰ ਵਿੱਚ ਜੰਤਰ ਮੰਤਰ ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ 25 ਜਨਵਰੀ ਨੂੰ ਬੁਲੰਦਸ਼ਹਿਰ ਅਤੇ ਜੈਪੁਰ ਜਾਣਗੇ

January 24th, 05:46 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਜਨਵਰੀ ਨੂੰ ਉੱਤਰ ਪ੍ਰਦੇਸ਼ ਵਿੱਚ ਬੁਲੰਦਸ਼ਹਿਰ ਅਤੇ ਰਾਜਸਥਾਨ ਵਿੱਚ ਜੈਪੁਰ ਜਾਣਗੇ। ਲਗਭਗ 1.45 ਵਜੇ, ਪ੍ਰਧਾਨ ਮੰਤਰੀ ਬੁਲੰਦਸ਼ਹਿਰ ਵਿੱਚ 19,100 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਰੇਲ, ਸੜਕ, ਤੇਲ ਤੇ ਗੈਸ ਅਤੇ ਸ਼ਹਿਰੀ ਵਿਕਾਸ ਤੇ ਆਵਾਸ ਜਿਹੇ ਅਨੇਕ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।

ਪ੍ਰਧਾਨ ਮੰਤਰੀ ਦੀ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ

December 01st, 09:32 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਦੁਬਈ ਵਿੱਚ ਆਯੋਜਿਤ ਸੀਓਪੀ28 (COP 28) ਸਮਿਟ ਦੇ ਮੌਕੇ ‘ਤੇ ਫਰਾਂਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਦੁਵੱਲੀ ਮੀਟਿੰਗ ਕੀਤੀ।