ਕੇਂਦਰੀ ਮੰਤਰੀ ਮੰਡਲ ਨੇ 2021-26 ਦੀ ਮਿਆਦ ਲਈ ਹੜ੍ਹ ਪ੍ਰਬੰਧਨ ਅਤੇ ਸਰਹੱਦੀ ਖੇਤਰ ਪ੍ਰੋਗਰਾਮ (ਐੱਫ਼ਐੱਮਬੀਏਪੀ) ਨੂੰ ਪ੍ਰਵਾਨਗੀ ਦਿੱਤੀ
February 21st, 11:36 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਪ੍ਰਯੋਜਿਤ ਯੋਜਨਾ ਅਰਥਾਤ “ਹੜ੍ਹ ਪ੍ਰਬੰਧਨ ਅਤੇ ਸਰਹੱਦੀ ਖੇਤਰ ਪ੍ਰੋਗਰਾਮ (ਐੱਫ਼ਐੱਮਬੀਏਪੀ)” ਨੂੰ 2021-22 ਤੋਂ ਲੈ ਕੇ 2025-26 (15ਵੇਂ ਵਿੱਤ ਕਮਿਸ਼ਨ ਦੀ ਮਿਆਦ) ਤੱਕ ਪੰਜ ਸਾਲਾਂ ਦੀ ਮਿਆਦ ਲਈ ਕੁੱਲ 4,100 ਕਰੋੜ ਰੁਪਏ ਦੇ ਖ਼ਰਚੇ ਨਾਲ ਜਾਰੀ ਰੱਖਣ ਲਈ ਜਲ ਸਰੋਤ ਵਿਭਾਗ, ਆਰਡੀ ਅਤੇ ਜੀਆਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।