ਅੱਜ, ਦੁਨੀਆ ਭਰ ਦੇ ਲੋਕ ਭਾਰਤ ਬਾਰੇ ਹੋਰ ਜਾਣਨਾ ਚਾਹੁੰਦੇ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

October 27th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।

ਸ਼ਤਰੰਜ ਓਲੰਪੀਆਡ ਦੇ ਜੇਤੂਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

September 26th, 12:15 pm

ਸਰ ਇਹ ਫਸਟ ਟਾਈਮ ਇੰਡੀਆ ਨੇ ਦੋਨੋਂ ਗੋਲਡ ਮੈਡਲ ਜਿੱਤੇ ਹਨ ਅਤੇ ਟੀਮ ਨੇ ਜਿਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਹੈ ਉਹ ਬਹੁਤ ਹੀ ਵਧੀਆ ਸੀ, ਮਤਲਬ 22 ਵਿੱਚੋਂ 21 ਪੁਆਇੰਟ ਲੜਕਿਆਂ ਨੇ ਅਤੇ 22 ਵਿੱਚੋਂ 19 ਪੁਆਇੰਟ ਲੜਕੀਆਂ ਨੇ, ਟੋਟਲ 44 ਵਿੱਚੋਂ 40 ਪੁਆਇੰਟ ਅਸੀਂ ਲਏ। ਇੰਨਾ ਵੱਡਾ, ਵਧੀਆ ਪ੍ਰਦਰਸ਼ਨ ਅੱਜ ਤੱਕ ਪਹਿਲਾਂ ਕਦੇ ਨਹੀਂ ਹੋਇਆ

PM Modi meets and encourages our Chess Champions

September 26th, 12:00 pm

PM Modi spoke with India's chess team after their historic dual gold wins. The discussion highlighted their hard work, the growing popularity of chess, AI's impact on the game, and the importance of determination and teamwork in achieving success.

ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਇਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

August 25th, 11:30 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।

ਸੰਵਿਧਾਨ ਅਤੇ ਲੋਕਤੰਤਰੀ ਪ੍ਰਣਾਲੀਆਂ ਵਿੱਚ ਅਟੁੱਟ ਵਿਸ਼ਵਾਸ ਦੀ ਪੁਸ਼ਟੀ ਕਰਨ ਲਈ ਦੇਸ਼ਵਾਸੀਆਂ ਦਾ ਧੰਨਵਾਦ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

June 30th, 11:00 am

ਸਾਥੀਓ, ਮੈਂ ਅੱਜ ਦੇਸ਼ਵਾਸੀਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਸੰਵਿਧਾਨ ਅਤੇ ਦੇਸ਼ ਦੀਆਂ ਲੋਕਤਾਂਤਰਿਕ ਵਿਵਸਥਾਵਾਂ ’ਤੇ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ। 24 ਦੀਆਂ ਚੋਣਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ। ਦੁਨੀਆ ਦੇ ਕਿਸੇ ਵੀ ਦੇਸ਼ ’ਚ ਇੰਨੀਆਂ ਵੱਡੀਆਂ ਚੋਣਾਂ ਕਦੇ ਨਹੀਂ ਹੋਈਆਂ, ਜਿਸ ’ਚ 65 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਹਨ। ਮੈਂ ਚੋਣ ਕਮਿਸ਼ਨ ਅਤੇ ਵੋਟਾਂ ਦੀ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ।

ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

June 21st, 06:31 am

ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੈਨੂੰ ਯੋਗ ਅਤੇ ਸਾਧਨਾ ਦੀ ਭੂਮੀ ਕਸ਼ਮੀਰ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ। ਕਸ਼ਮੀਰ ਅਤੇ ਸ੍ਰੀਨਗਰ ਦਾ ਇਹ ਵਾਤਾਵਰਣ, ਇਹ ਊਰਜਾ ਅਤੇ ਅਨੁਭੂਤੀ ਯੋਗ ਤੋਂ ਸਾਨੂੰ ਜੋ ਸ਼ਕਤੀ ਮਿਲਦੀ ਹੈ, ਸ੍ਰੀਨਗਰ ਵਿੱਚ ਅਸੀਂ ਉਸ ਨੂੰ ਮਹਿਸੂਸ ਕਰ ਰਹੇ ਹਾਂ। ਮੈਂ ਦੇਸ਼ ਦੇ ਸਾਰੇ ਲੋਕਾਂ ਨੂੰ, ਦੁਨੀਆ ਦੇ ਕੋਣੇ-ਕੋਣੇ ਵਿੱਚ ਯੋਗ ਕਰ ਰਹੇ ਲੋਕਾਂ ਨੂੰ ਕਸ਼ਮੀਰ ਦੀ ਧਰਤੀ ਤੋਂ ਯੋਗ ਦਿਵਸ ਦੀ ਵਧਾਈ ਦਿੰਦਾ ਹਾਂ।

ਅੰਤਰਰਾਸ਼ਟਰੀ ਯੋਗ ਦਿਵਸ 2024 ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦਾ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਸੰਬੋਧਨ”

June 21st, 06:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ (IYD-ਆਈਵਾਈਡੀ) ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਮਾਰੋਹ ਦੀ ਅਗਵਾਈ ਕਰਦੇ ਹੋਏ ਯੋਗ ਸੈਸ਼ਨ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ 20-21 ਜੂਨ ਨੂੰ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ

June 19th, 04:26 pm

ਪ੍ਰਧਾਨ ਮੰਤਰੀ 20 ਜੂਨ ਦੀ ਸ਼ਾਮ ਨੂੰ ਲਗਭਗ 6 ਵਜੇ ਸ੍ਰੀਨਗਰ ਵਿੱਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC-ਐੱਸਕੇਆਈਸੀਸੀ) ਵਿੱਚ ‘ਇੰਪਾਵਰਿੰਗ ਯੂਥ, ਟ੍ਰਾਂਸਫਾਰਮਿੰਗ ਜੇਐਂਡਕੇ’ (‘ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਜੰਮੂ-ਕਸ਼ਮੀਰ ਵਿੱਚ ਬਦਲਾਅ ਲਿਆਉਣਾ’) ਵਿਸ਼ੇ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਸੁਧਾਰ ਪ੍ਰੋਜੈਕਟ (JKCIP-ਜੇਕੇਸੀਆਈਪੀ) ਭੀ ਲਾਂਚ ਕਰਨਗੇ।

ਪ੍ਰਧਾਨ ਮੰਤਰੀ ਨੇ ਸ਼ਸ਼ਾਂਕਾਸਣ (Shashankasana) ‘ਤੇ ਇੱਕ ਵੀਡੀਓ ਸਾਂਝੀ ਕੀਤੀ

June 19th, 08:36 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਸ਼ਾਂਕਾਸਣ (ਖਰਗੋਸ਼ ਆਸਣ) ‘ਤੇ ਇੱਕ ਵੀਡੀਓ ਕਲਿੱਪ ਸਾਂਝਾ ਕੀਤਾ ਹੈ, ਜੋ ਕਬਜ਼ ਤੋਂ ਰਾਹਤ ਦਿਵਾਉਣ ਅਤੇ ਪਾਚਨ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਉਸ਼ਟਰਾਸਣ (Ustrasana) ਨਾਲ ਸਬੰਧਿਤ ਇੱਕ ਵੀਡੀਓ ਸਾਂਝੀ ਕੀਤੀ

June 18th, 10:29 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਸ਼ਟਰਾਸਣ ਜਾਂ ਊਠ ਆਸਣ ਨਾਲ ਸਬੰਧਿਤ ਇੱਕ ਵੀਡੀਓ ਕਲਿੱਪ ਸਾਂਝਾ ਕੀਤਾ। ਇਹ ਆਸਣ ਪਿੱਠ ਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਖੂਨ ਦੇ ਸੰਚਾਰ ਤੇ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਭੀ ਸਹਾਇਕ ਹੁੰਦਾ ਹੈ।

Prime Minister Narendra Modi shares Bhadrasana Yoga Video

June 17th, 10:07 am

The Prime Minister, Shri Narendra Modi has shared Bhadrasana detailed Yoga video describing its benefits for joints, which also reduces pain in the knees. Bhadrasana yoga pose is also good for the stomach.

ਪ੍ਰਧਾਨ ਮੰਤਰੀ ਨੇ ਪਾਦਹਸਤਾਸਣ (Padahastasana) ਯੋਗ ‘ਤੇ ਵੀਡੀਓ ਕਲਿੱਪ ਸਾਂਝੇ ਕੀਤੇ

June 16th, 10:10 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਾਦਹਸਤਾਸਣ (Padahastasana) ਯੋਗ ਜਾਂ ਹੱਥਾਂ ਤੋਂ ਪੈਰਾਂ ਤੱਕ ਦੀ ਮੁਦਰਾ ‘ਤੇ ਵਿਸਤ੍ਰਿਤ ਵੀਡੀਓ ਕਲਿੱਪ ਸਾਂਝੇ ਕੀਤੇ, ਨਾਲ ਹੀ ਜਨਮਾਨਸ ਨੂੰ ਇਸ ਆਸਣ ਦਾ ਅਭਿਆਸ ਕਰਨ ਦੇ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਰੀੜ੍ਹ ਦੀ ਹੱਡੀ ਦੇ ਲਈ ਉੱਤਮ ਹੈ ਅਤੇ ਮਾਸਿਕ ਧਰਮ ਦੇ ਦਰਦ ਨਿਵਾਰਣ ਵਿੱਚ ਸਹਾਇਤਾ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਅਰਧ ਚਕ੍ਰਾਸਨ ‘ਤੇ ਵੀਡੀਓ ਕਲਿੱਪ ਸਾਂਝੀ ਕੀਤੀ

June 15th, 09:50 am

ਪ੍ਰਧਾਨ ਮੰਤਰੀ, ਸ਼੍ਰੀ ਨਰੇੰਦਰ ਮੋਦੀ ਨੇ ਅੱਜ ਅਰਧ ਚਕ੍ਰਾਸਨ ‘ਤੇ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਲੋਕਾਂ ਨੂੰ ਸਵਸਥ ਹਿਰਦੇ ਅਤੇ ਬਿਹਤਰ ਖੂਨ ਦੇ ਸੰਚਾਰ ਲਈ ਅਰਧ ਚਕ੍ਰਾਸਨ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ।

ਪ੍ਰਧਾਨ ਮੰਤਰੀ ਨੇ ਤਾੜਾਸਨ (Tadasana) ‘ਤੇ ਵੀਡੀਓ ਕਲਿੱਪ ਸਾਂਝੀ ਕੀਤੀ

June 13th, 09:47 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾੜਾਸਨ (Tadasana) ਜਾਂ ਤਾੜ ਦੇ ਰੁੱਖ਼ ਦੀ ਮੁੱਦਰਾ ‘ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ।

ਵਰਲਡ ਗਾਇਤ੍ਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯਗਯ (Ashwamedha Yagya) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ ਪਾਠ

February 25th, 09:10 am

ਗਾਇਤ੍ਰੀ ਪਰਿਵਾਰ ਦਾ ਕੋਈ ਵੀ ਆਯੋਜਨ ਇੰਨੀ ਪਵਿੱਤਰਤਾ ਨਾਲ ਜੁੜਿਆ ਹੁੰਦਾ ਹੈ, ਕਿ ਉਸ ਵਿੱਚ ਸ਼ਾਮਲ ਹੋਣਾ ਆਪਣੇ ਆਪ ਵਿੱਚ ਸੁਭਾਗ ਦੀ ਗੱਲ ਹੁੰਦੀ ਹੈ।

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਸੰਦੇਸ਼ ਦੇ ਰਾਹੀਂ ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯੱਗ ਨੂੰ ਸੰਬੋਧਨ ਕੀਤਾ

February 25th, 08:40 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਰਾਹੀਂ ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯੱਗ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦੀ ਸ਼ੁਰੂਆਤ ਆਗਾਮੀ ਚੋਣਾਂ ਦੇ ਦਿਨਾਂ ਵਿੱਚ ‘ਅਸ਼ਵਮੇਧ ਯੱਗ’ ਨਾਲ ਜੁੜਨ ਦੀ ਦੁਵਿਧਾ ਨਾਲ ਕਰਦੇ ਹੋਏ ਇਸ ਦਾ ਗਲਤ ਅਰਥ ਨਿਕਾਲੇ ਜਾਣ ਨਾਲ ਕੀਤੀ। ਹਾਲਾਂਕਿ, ਉਨ੍ਹਾਂ ਨੇ ਕਿਹਾ, “ਜਦੋਂ ਮੈਂ ਅਸ਼ਵਮੇਧ ਯੱਗ ਨੂੰ ਆਚਾਰਿਆ ਸ਼੍ਰੀ ਰਾਮ ਸ਼ਰਮਾ ਦੀਆਂ ਭਾਵਨਾਵਾਂ ਨੂੰ ਬਣਾਏ ਰੱਖਣ ਅਤੇ ਇਸ ਨੂੰ ਨਵੇਂ ਅਰਥ ਨਾਲ ਦੇਖਿਆ, ਤਾਂ ਮੇਰੀ ਦੁਵਿਧਾ ਦੂਰ ਹੋ ਗਈ”

ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਦੀ 100ਵੀਂ ਜਨਮ ਵਰ੍ਹੇਗੰਢ ਦੇ ਸਾਲ ਭਰ ਚਲਣ ਵਾਲੇ ਸਮਾਰੋਹ ਦੇ ਸਮਾਪਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

February 04th, 03:00 pm

ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਜੀ ਦਾ ਜਨਮ ਸ਼ਤਾਬਦੀ ਸਮਾਰੋਹ ਇੱਕ ਵਰ੍ਹੇ ਪਹਿਲੇ ਸ਼ੁਰੂ ਹੋਇਆ ਸੀ। ਇਸ ਇੱਕ ਵਰ੍ਹੇ ਵਿੱਚ ਦੇਸ਼ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦੇ ਨਾਲ-ਨਾਲ ਕਲਿਆਣ ਮਿੱਤਰ ਗੋਇਨਕਾ ਜੀ ਦੇ ਆਦਰਸ਼ਾਂ ਨੂੰ ਭੀ ਯਾਦ ਕੀਤਾ। ਅੱਜ, ਜਦੋਂ ਉਨ੍ਹਾਂ ਦੇ ਸ਼ਤਾਬਦੀ ਸਮਾਰੋਹ ਦਾ ਸਮਾਪਨ ਹੋ ਰਿਹਾ ਹੈ, ਤਦ ਦੇਸ਼ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਿੱਧ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਯਾਤਰਾ ਵਿੱਚ ਐੱਨ ਐੱਨ ਗੋਇਨਕਾ ਜੀ ਦੇ ਵਿਚਾਰ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ। ਗੁਰੂਜੀ, ਭਗਵਾਨ ਬੁੱਧ ਦਾ ਮੰਤਰ ਦੁਹਰਾਇਆ ਕਰਦੇ ਸਨ- ਸਮੱਗਾ-ਨਮ੍ ਤਪੋਸੁਖੋ (समग्गा-नम् तपोसुखो-Samagga-nam Taposukho ) ਯਾਨੀ, ਜਦੋਂ ਲੋਕ ਇਕੱਠੇ ਮਿਲ ਕੇ ਧਿਆਨ ਲਗਾਉਂਦੇ ਹਨ ਤਾਂ ਉਸ ਦਾ ਬਹੁਤ ਹੀ ਪ੍ਰਭਾਵੀ ਪਰਿਣਾਮ ਨਿਕਲਦਾ ਹੈ। ਇਕਜੁੱਟਤਾ ਦੀ ਇਹ ਭਾਵਨਾ, ਏਕਤਾ ਦੀ ਇਹ ਸ਼ਕਤੀ, ਵਿਕਸਿਤ ਭਾਰਤ ਦਾ ਬਹੁਤ ਬੜਾ ਅਧਾਰ ਹੈ। ਇਸ ਜਨਮ ਸ਼ਤਾਬਦੀ ਸਮਾਰੋਹ ਵਿੱਚ ਆਪ (ਤੁਸੀਂ) ਸਭ ਨੇ ਵਰ੍ਹੇ ਭਰ ਇਸ ਮੰਤਰ ਦਾ ਹੀ ਪ੍ਰਚਾਰ-ਪ੍ਰਸਾਰ ਕੀਤਾ ਹੈ। ਮੈਂ ਆਪ ਸਭ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਦੀ 100 ਵੀਂ ਜਨਮ ਵਰ੍ਹੇਗੰਢ (ਜਯੰਤੀ) ਦੇ ਸਾਲ ਭਰ ਚਲੇ ਸਮਾਰੋਹਾਂ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ

February 04th, 02:30 pm

ਇੱਕ ਸਾਲ ਪਹਿਲਾਂ ਵਿਪਾਸਨਾ (ਵਿਪਸ਼ਯਨਾ) (Vipassana) ਧਿਆਨ ਗੁਰੂ, ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੇ ‘ਅੰਮ੍ਰਿਤ ਮਹੋਤਸਵ’ ਮਨਾਇਆ ਅਤੇ ਨਾਲ ਹੀ ਕਲਿਆਣ ਮਿੱਤਰ ਗੋਇਨਕਾ ਦੇ ਆਦਰਸ਼ਾਂ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਦੁਹਰਾਇਆ ਕਿ ਅੱਜ ਜਦੋਂ ਇਹ ਉਤਸਵ ਸਮਾਪਤ ਹੋ ਰਹੇ ਹਨ, ਤਾਂ ਦੇਸ਼, ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਿੱਧ ਕਰਨ ਦੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਵਧ ਰਿਹਾ ਹੈ।

ਨਵੀਂ ਦਿੱਲੀ ਵਿੱਚ ਐੱਨਸੀਸੀ/ਐੱਨਐੱਸਐੱਸ ਕੈਡਿਟਾਂ ਦੇ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 24th, 03:26 pm

ਤੁਸੀਂ ਹੁਣ ਇੱਥੇ ਜੋ ਸੱਭਿਆਚਾਰਕ ਪ੍ਰਸਤੁਤੀ ਦਿੱਤੀ, ਉਸ ਨੂੰ ਦੇਖ ਕੇ ਗਰਵ (ਮਾਣ) ਦੀ ਅਨੁਭੂਤੀ ਹੋ ਰਹੀ ਹੈ। ਰਾਣੀ ਲਕਸ਼ਮੀਬਾਈ ਦੇ ਇਤਿਹਾਸਿਕ ਵਿਅਕਤਿਤਵ ਅਤੇ ਇਤਿਹਾਸ ਦੀਆਂ ਘਟਨਾਵਾਂ ਨੂੰ ਤੁਸੀਂ ਇੱਥੇ ਕੁਝ ਹੀ ਪਲ ਵਿੱਚ ਜੀਵੰਤ ਕਰ ਦਿੱਤਾ। ਅਸੀਂ ਸਾਰੇ ਇਨ੍ਹਾਂ ਘਟਨਾਵਾਂ ਤੋਂ ਪਰੀਚਿਤ ਹਾਂ, ਲੇਕਿਨ ਜਿਸ ਤਰ੍ਹਾਂ ਨਾਲ ਤੁਸੀਂ ਇਸ ਨੂੰ ਪ੍ਰਸਤੁਤ ਕੀਤਾ, ਉਹ ਵਾਕਈ ਅਦਭੁਤ ਹੈ। ਆਪ (ਤੁਸੀਂ) ਗਣਤੰਤਰ ਦਿਵਸ ਦੀ ਪਰੇਡ ਦਾ ਹਿੱਸਾ ਬਣਨ ਜਾ ਰਹੇ ਹੋ। ਅਤੇ ਇਸ ਵਾਰ ਇਹ ਦੋ ਵਜ੍ਹਾਂ ਕਰਕੇ ਹੋਰ ਵਿਸ਼ੇਸ਼ ਹੋ ਗਿਆ ਹੈ। ਇਹ 75ਵਾਂ ਗਣਤੰਤਰ ਦਿਵਸ ਹੈ। ਅਤੇ ਦੂਸਰਾ, ਪਹਿਲੀ ਵਾਰ ਗਣਤੰਤਰ ਦਿਵਸ ਦੀ ਪਰੇਡ, ਦੇਸ਼ ਦੀ ਨਾਰੀਸ਼ਕਤੀ ਨੂੰ ਸਮਰਪਿਤ ਹੈ। ਮੈਂ ਅੱਜ ਇੱਥੇ ਇਤਨੀ ਬੜੀ ਸੰਖਿਆ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਈਆਂ ਬੇਟੀਆਂ ਨੂੰ ਦੇਖ ਰਿਹਾ ਹਾਂ।

ਪ੍ਰਧਾਨ ਮੰਤਰੀ ਨੇ ਐੱਨਸੀਸੀ ਕੈਡਿਟਾਂ ਅਤੇ ਐੱਨਐੱਸਐੱਸ ਵਲੰਟੀਅਰਾਂ ਨੂੰ ਸੰਬੋਧਨ ਕੀਤਾ

January 24th, 03:25 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐੱਨਸੀਸੀ ਕੈਡਿਟਾਂ ਅਤੇ ਐੱਨਐੱਸਐੱਸ ਵਲੰਟੀਅਰਾਂ ਨੂੰ ਸੰਬੋਧਨ ਕੀਤਾ। ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਣੀ ਲਕਸ਼ਮੀ ਬਾਈ ਦੇ ਜੀਵਨ ਨੂੰ ਦਰਸਾਉਂਦੇ ਸੱਭਿਆਚਾਰਕ ਪ੍ਰੋਗਰਾਮ 'ਤੇ ਮਾਣ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਨੇ ਅੱਜ ਭਾਰਤ ਦੇ ਇਤਿਹਾਸ ਨੂੰ ਜ਼ਿੰਦਾ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹੁਣ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਅਵਸਰ ਦੋ ਕਾਰਨਾਂ, ਭਾਵ 75ਵੇਂ ਗਣਤੰਤਰ ਦਿਵਸ ਦੇ ਜਸ਼ਨ ਅਤੇ ਭਾਰਤ ਦੀ ਨਾਰੀ ਸ਼ਕਤੀ ਨੂੰ ਸਮਰਪਣ ਕਰਕੇ ਵਿਸ਼ੇਸ਼ ਹੈ। ਭਾਰਤ ਭਰ ਦੀਆਂ ਮਹਿਲਾ ਪ੍ਰਤੀਭਾਗੀਆਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇੱਥੇ ਇਕੱਲੀਆਂ ਨਹੀਂ ਹਨ, ਬਲਕਿ ਆਪਣੇ-ਆਪਣੇ ਰਾਜਾਂ, ਉਨ੍ਹਾਂ ਦੇ ਸੱਭਿਆਚਾਰ, ਪਰੰਪਰਾਵਾਂ ਅਤੇ ਆਪਣੇ ਸਮਾਜਾਂ ਦੀ ਅਗਾਂਹਵਧੂ ਸੋਚ ਨੂੰ ਨਾਲ ਲੈ ਕੇ ਆਈਆਂ ਹਨ। ਅੱਜ ਇੱਕ ਹੋਰ ਵਿਸ਼ੇਸ਼ ਮੌਕੇ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰੀਯ ਬਾਲਿਕਾ ਦਿਵਸ ਦਾ ਜ਼ਿਕਰ ਕੀਤਾ ਜੋ ਉਨ੍ਹਾਂ ਦੀ ਹਿੰਮਤ, ਦ੍ਰਿੜ੍ਹਤਾ ਅਤੇ ਉਪਲਬਧੀਆਂ ਦਾ ਜਸ਼ਨ ਹੈ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਇਤਿਹਾਸਿਕ ਦੌਰਾਂ ਵਿੱਚ ਸਮਾਜ ਦੀ ਨੀਂਹ ਰੱਖਣ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਕਿਹਾ, “ਭਾਰਤ ਦੀਆਂ ਬੇਟੀਆਂ ਵਿੱਚ ਚੰਗੇ ਲਈ ਸਮਾਜ ਨੂੰ ਸੁਧਾਰਨ ਦੀ ਸਮਰੱਥਾ ਹੈ, ਇਹ ਵਿਸ਼ਵਾਸ ਅੱਜ ਦੇ ਸੱਭਿਆਚਾਰਕ ਪ੍ਰਦਰਸ਼ਨ ਵਿੱਚ ਦੇਖਿਆ ਗਿਆ ਹੈ।