The relationship between India and Kuwait is one of civilizations, seas and commerce: PM Modi

December 21st, 06:34 pm

PM Modi addressed a large gathering of the Indian community in Kuwait. Indian nationals representing a cross-section of the community in Kuwait attended the event. The PM appreciated the hard work, achievement and contribution of the community to the development of Kuwait, which he said was widely recognised by the local government and society.

Prime Minister Shri Narendra Modi addresses Indian Community at ‘Hala Modi’ event in Kuwait

December 21st, 06:30 pm

PM Modi addressed a large gathering of the Indian community in Kuwait. Indian nationals representing a cross-section of the community in Kuwait attended the event. The PM appreciated the hard work, achievement and contribution of the community to the development of Kuwait, which he said was widely recognised by the local government and society.

ਪ੍ਰਧਾਨ ਮੰਤਰੀ ਨੇ ਐਂਟੀਗੁਆ ਅਤੇ ਬਾਰਬੁਡਾ (Antigua and Barbuda) ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 21st, 09:37 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਜੌਰਜਟਾਊਨ, ਗੁਯਾਨਾ (Georgetown, Guyana) ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ(India-CARICOM Summit) ਦੇ ਅਵਸਰ‘ਤੇ ਐਂਟੀਗੁਆ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਗੈਸਟਨ ਬ੍ਰਾਊਨ (Mr Gaston Browne) ਨਾਲ ਮੁਲਾਕਾਤ ਕੀਤੀ।

ਡਿਜੀਟਲ ਪਰਿਵਰਤਨ ਨੂੰ ਅੱਗੇ ਵਧਾਉਣ ‘ਤੇ ਆਸੀਆਨ-ਭਾਰਤ ਸੰਯੁਕਤ ਬਿਆਨ

October 10th, 05:42 pm

ਦੱਖਣ ਪੂਰਬ ਏਸ਼ਿਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ) ਦੇ ਮੈਂਬਰ ਦੇਸ਼ ਅਤੇ ਭਾਰਤ 10 ਅਕਤੂਬਰ, 2024 ਨੂੰ ਵਿਯਨਤਿਯਾਨੇ, ਲਾਓ ਪੀਡੀਆਰ ਵਿੱਚ 21ਵੇਂ ਆਸੀਆਨ-ਭਾਰਤ ਸਮਿਟ ਦੇ ਅਵਸਰ ‘ਤੇ-

The Government is committed to carrying out structural reforms to make India a Viksit Bharat: PM Modi

October 04th, 07:45 pm

Prime Minister Narendra Modi addressed the Kautilya Economic Conclave in New Delhi. “Government is following the mantra of Reform, Perform and Transform and continuously taking decisions to move the country forward”, the Prime Minister said as he credited its impact for the reelection of a government for the third consecutive time after 60 years.

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਕੌਟਿਲਯ ਆਰਥਿਕ ਕਨਕਲੇਵ ਦੇ ਤੀਸਰੇ ਐਡੀਸ਼ਨ ਨੂੰ ਸੰਬੋਧਨ ਕੀਤਾ

October 04th, 07:44 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਕੌਟਿਲਯ ਆਰਥਿਕ ਕਨਕਲੇਵ ਨੂੰ ਸੰਬੋਧਨ ਕੀਤਾ। ਵਿੱਤ ਮੰਤਰਾਲੇ ਦੇ ਸਹਿਯੋਗ ਨਾਲ ਇੰਸਟੀਟਿਊਟ ਆਫ ਇਕੋਨੋਮਿਕ ਗ੍ਰੋਥ ਦੁਆਰਾ ਆਯੋਜਿਤ, ਕੌਟਿਲਯ ਆਰਥਿਕ ਕਨਕਲੇਵ ਹਰਿਤ ਬਦਲਾਅ ਦਾ ਵਿੱਤ ਪੋਸ਼ਣ, ਭੂ-ਆਰਥਿਕ ਵਿਖੰਡਨ ਅਤੇ ਵਿਕਾਸ ਦੇ ਲਈ ਉਸ ਦੇ ਨਿਹਿਤ ਅਤੇ ਦ੍ਰਿੜ੍ਹਤਾ ਕਾਇਮ ਰੱਖਣ ਲਈ ਨੀਤੀਗਤ ਕਾਰਵਾਈ ਦੇ ਸਿਧਾਂਤਾਂ ਵਰਗੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕਰੇਗਾ।

ਸਵੱਛਤਾ ਹੀ ਸੇਵਾ 2024 ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

October 02nd, 10:15 am

ਅੱਜ 2 ਅਕਤੂਬਰ ਦੇ ਦਿਨ, ਮੈਂ ਕਰਤੱਵਬੋਧ ਨਾਲ ਵੀ ਭਰਿਆ ਹੋਇਆ ਹੈ। ਅਤੇ ਉਨਾ ਹੀ ਭਾਵੁਕ ਵੀ ਹਾਂ। ਅੱਜ ਸਵੱਛ ਭਾਰਤ ਮਿਸ਼ਨ ਨੂੰ, ਉਸ ਦੀ ਯਾਤਰਾ ਨੂੰ 10 ਸਾਲ ਦੇ ਮੁਕਾਮ ‘ਤੇ ਅਸੀਂ ਪਹੁੰਚਾ ਚੁੱਕੇ ਹਾਂ। ਸਵੱਛ ਭਾਰਤ ਮਿਸ਼ਨ ਦੀ ਇਹ ਯਾਤਰਾ, ਕਰੋੜਾਂ ਭਾਰਤੀਆਂ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਬੀਤੇ 10 ਸਾਲਾਂ ਵਿੱਚ ਕੋਟਿ-ਕੋਟਿ ਭਾਰਤੀਆਂ ਨੇ ਇਸ ਮਿਸ਼ਨ ਨੂੰ ਅਪਣਾਇਆ ਹੈ, ਆਪਣਾ ਮਿਸ਼ਨ ਬਣਾਇਆ ਹੈ, ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ। ਮੇਰੇ ਅੱਜ ਦੇ 10 ਸਾਲ ਦੀ ਇਸ ਯਾਤਰਾ ਦੇ ਪੜਾਵ ‘ਤੇ ਮੈਂ ਹਰ ਦੇਸ਼ਵਾਸੀ, ਸਾਡੇ ਸਫਾਈ ਮਿੱਤਰ, ਸਾਡੇ ਧਰਮਗੁਰੂ, ਸਾਡੇ ਖਿਡਾਰੀ, ਸਾਡੇ ਸੈਲਿਬ੍ਰਿਟੀ, NGOs, ਮੀਡੀਆ ਦੇ ਸਾਥੀ... ਸਾਰਿਆਂ ਦੀ ਸਰਾਹਨਾ ਕਰਦਾ ਹਾਂ,, ਭੂਰੀ-ਭੂਰੀ ਪ੍ਰਸ਼ੰਸਾ ਕਰਦਾ ਹਾਂ। ਆਪ ਸਭ ਨੇ ਮਿਲ ਕੇ ਸਵੱਛ ਭਾਰਤ ਨੂੰ ਇਤਨਾ ਵੱਡਾ ਜਨ-ਅੰਦੋਲਨ ਬਣਾ ਦਿੱਤਾ। ਮੈਂ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ, ਸਾਬਕਾ ਰਾਸ਼ਟਰਪਤੀ ਜੀ, ਸਾਬਕਾ ਉਪ ਰਾਸ਼ਟਰਪਤੀ ਜੀ, ਉਨ੍ਹਾਂ ਨੇ ਵੀ ਸਵੱਛਤਾ ਦੀ ਹੀ ਸੇਵਾ ਇਸ ਪ੍ਰੋਗਰਾਮ ਵਿੱਚ ਸ਼੍ਰਮਦਾਨ ਕੀਤਾ, ਦੇਸ਼ ਨੂੰ ਬਹੁਤ ਵੱਡੀ ਪ੍ਰੇਰਣਾ ਦਿੱਤੀ। ਅੱਜ ਮੈਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਮਹੋਦਯ ਦਾ ਵੀ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਅੱਜ ਦੇਸ਼ ਭਰ ਵਿੱਚ ਸਵੱਛਤਾ ਨਾਲ ਜੁੜੇ ਪ੍ਰੋਗਰਾਮ ਹੋ ਰਹੇ ਹਨ। ਲੋਕ ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਮੁਹੱਲਿਆਂ ਨੂੰ ਚੌਲ ਹੋਣ, ਫਲੈਟਸ ਹੋਣ, ਸੋਸਾਇਟੀ ਹੋਵੇ, ਖੁਦ ਆਗ੍ਰਹਿ ਨਾਲ ਸਾਫ ਸਫਾਈ ਕਰ ਰਹੇ ਹਨ। ਕਈ ਰਾਜਾਂ ਦੇ ਮੁੱਖ ਮੰਤਰੀ, ਮੰਤਰੀਗਣ ਅਤੇ ਦੂਸਰੇ ਜਨ ਪ੍ਰਤੀਨਿਧੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ, ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਬੀਤੇ ਪਖਵਾੜੇ ਵਿੱਚ, ਮੈਂ ਇਸੇ ਪਖਵਾੜੇ ਦੀ ਗੱਲ ਕਰਦਾ ਹਾਂ, ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਨੇ ਸਵੱਛਤਾ ਹੀ ਸੇਵਾ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ। ਮੈਨੂੰ ਜਾਣਕਾਰੀ ਦਿੱਤੀ ਗਈ ਕਿ ਸੇਵਾ ਪਖਵਾੜਾ ਦੇ 15 ਦਿਨਾਂ ਵਿੱਚ, ਦੇਸ਼ ਭਰ ਵਿੱਚ 27 ਲੱਖ ਤੋਂ ਵੱਧ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਨਿਰੰਤਰ ਪ੍ਰਯਾਸ ਕਰਕੇ ਹੀ ਅਸੀਂ ਆਪਣੇ ਭਾਰਤ ਨੂੰ ਸਵੱਛ ਬਣਾ ਸਕਦੇ ਹਾਂ। ਮੈਂ ਸਾਰਿਆਂ ਦਾ, ਹਰੇਕ ਭਾਰਤੀ ਦਾ ਹਾਰਦਿਕ ਅਭਿਨੰਦਨ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਦਿਵਸ 2024 ਵਿੱਚ ਹਿੱਸਾ ਲਿਆ

October 02nd, 10:10 am

ਸਵੱਛਤਾ ਦੇ ਲਈ ਸਭ ਤੋਂ ਮਹੱਤਵਪੂਰਨ ਜਨ ਅੰਦੋਲਨਾਂ ਵਿੱਚੋਂ ਇੱਕ- ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 2 ਅਕਤੂਬਰ ਨੂੰ 155ਵੀਂ ਗਾਂਧੀ ਜਯੰਤੀ ਦੇ ਅਵਸਰ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਸਵੱਛ ਭਾਰਤ ਦਿਵਸ 2024 ਪ੍ਰੋਗਰਾਮ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ 9600 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਸਵੱਛਤਾ ਅਤੇ ਸਫ਼ਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਅਮਰੁਤ ਅਤੇ ਅਮਰੁਤ 2.0 ਰਾਸ਼ਟਰੀ ਸਵੱਛ ਗੰਗਾ ਮਿਸ਼ਨ ਅਤੇ ਗੋਬਰਧਨ ਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਸ ਵੀ ਸ਼ਾਮਲ ਹਨ। ਸਵੱਛਤਾ ਹੀ ਸੇਵਾ 2024 ਦਾ ਵਿਸ਼ਾ ਹੈ-‘ ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’

ਬਰੂਨੇਈ ਦੇ ਮਹਾਮਹਿਮ ਸੁਲਤਾਨ ਹਾਜੀ ਹਸਨਲ ਬੋਲਕੀਆ ਦੁਆਰਾ ਆਯੋਜਿਤ ਭੋਜ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ (ਦੇ ਸੰਬੋਧਨ) ਦਾ ਮੂਲ-ਪਾਠ

September 04th, 12:32 pm

ਗਰਮਜੋਸ਼ੀ ਭਰੇ ਸੁਆਗਤ ਅਤੇ ਪ੍ਰਾਹੁਣਾਚਾਰੀ ਦੇ ਲਈ His Majesty ਅਤੇ ਪੂਰੇ ਸ਼ਾਹੀ ਪਰਿਵਾਰ ਦਾ ਮੈਂ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਭਾਰਤੀ ਪ੍ਰਧਾਨ ਮੰਤਰੀ ਦੀ ਬਰੂਨੇਈ ਦੀ ਇਹ ਪਹਿਲੀ ਦੁਵੱਲੀ ਯਾਤਰਾ ਹੈ। ਲੇਕਿਨ ਇੱਥੇ ਮਿਲੇ ਆਪਣੇਪਣ (ਮਿਲੀ ਅਪਣੱਤ) ਨਾਲ ਮੈਨੂੰ, ਸਾਡੇ ਦੋਨਾਂ ਦੇਸ਼ਾਂ ਦੇ ਸਦੀਆਂ ਪੁਰਾਣੇ ਸਬੰਧਾਂ ਦਾ ਅਹਿਸਾਸ ਹਰ ਪਲ ਅਸੀਂ ਅਨੁਭਵ ਕਰ ਰਹੇ ਹਾਂ।

ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 30th, 12:00 pm

ਇਹ ਭਾਰਤ ਵਿੱਚ ਤਿਉਹਾਰਾਂ ਦਾ ਮੌਸਮ ਹੈ, ਹੁਣੇ-ਹੁਣੇ ਜਨਮਅਸ਼ਟਮੀ ਅਸੀਂ ਮਨਾਈ ਹੈ। ਅਤੇ ਖੁਸ਼ੀ ਦੇਖੋ ਸਾਡੀ ਇਕੋਨੌਮੀ ਅਤੇ ਸਾਡੀ ਮਾਰਕਿਟ ਵਿੱਚ ਵੀ ਉਤਸਵ ਦਾ ਮਾਹੌਲ ਹੈ। ਇਸ ਫੈਸਟਿਵ ਮੂਡ ਵਿੱਚ, ਇਹ ਗਲੋਬਲ ਫਿਨਟੈੱਕ ਫੈਸਟੀਵਲ ਹੋ ਰਿਹਾ ਹੈ। ਅਤੇ ਉਹ ਵੀ ਸੁਪਨਿਆਂ ਦੀ ਨਗਰੀ ਮੁੰਬਈ ਵਿੱਚ। ਮੈਂ ਦੇਸ਼ ਅਤੇ ਦੁਨੀਆ ਤੋਂ ਇੱਥੇ ਆਏ ਸਾਰੇ ਮਹਿਮਾਨਾਂ ਦਾ, ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਂ ਅਲੱਗ-ਅਲੱਗ ਐਗਜ਼ੀਬਿਸ਼ਨਾਂ ਦੇਖ ਕੇ ਆਇਆ ਹਾਂ, ਕਾਫੀ ਸਾਥੀਆਂ ਨਾਲ ਗੱਪਾਂ ਲੜਾ ਕੇ ਆਇਆ ਹਾਂ। ਸਾਡੇ ਨੌਜਵਾਨਾਂ ਦੇ ਇਨੋਵੇਸ਼ਨ ਦਾ ਅਤੇ ਫਿਊਚਰ ਦੀਆਂ ਸੰਭਾਵਨਾਵਾਂ ਦਾ ਇੱਕ ਪੂਰਾ ਨਵਾਂ ਸੰਸਾਰ ਉੱਥੇ ਦਿਖਾਈ ਦੇ ਰਿਹਾ ਹੈ। ਚਲੋ ਤੁਹਾਡੇ ਕੰਮ ਲਈ ਮੈਂ ਸ਼ਬਦ ਬਦਲਦਾ ਹਾਂ, ਇੱਕ ਪੂਰੀ ਨਵੀਂ ਦੁਨੀਆ ਦਿਖਾਈ ਦੇ ਰਹੀ ਹੈ। ਮੈਂ ਇਸ ਫੈਸਟੀਵਲ ਦੇ ਆਯੋਜਕਾਂ ਨੂੰ, ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) ਨੂੰ ਸੰਬੋਧਨ ਕੀਤਾ

August 30th, 11:15 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ (ਮਹਾਰਾਸ਼ਟਰ) ਵਿੱਚ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) 2024 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ। ਜੀਐੱਫਐੱਫ ਦਾ ਆਯੋਜਨ ਪੇਮੈਂਟਸ ਕਾਉਂਸਿਲ ਆਫ ਇੰਡੀਆ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਫਿਨਟੈੱਕ ਕਨਵਰਜੈਂਸ ਕਾਉਂਸਿਲ ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਹੈ। ਇਸ ਦਾ ਉਦੇਸ਼ ਫਿਨਟੈੱਕ ਵਿੱਚ ਭਾਰਤ ਦੀ ਪ੍ਰਗਤੀ ਨੂੰ ਪ੍ਰਦਰਸ਼ਿਤ ਕਰਨਾ ਅਤੇ ਇਸ ਖੇਤਰ ਦੇ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ।

ਪ੍ਰਧਾਨ ਮੰਤਰੀ 30 ਅਗਸਤ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ

August 29th, 04:47 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਅਗਸਤ, 2024 ਨੂੰ ਮਹਾਰਾਸ਼ਟਰ ਦੇ ਮੁੰਬਈ ਅਤੇ ਪਾਲਘਰ ਦਾ ਦੌਰਾ ਕਰਨਗੇ। ਸਵੇਰੇ ਕਰੀਬ 11 ਵਜੇ ਪ੍ਰਧਾਨ ਮੰਤਰੀ ਮੁੰਬਈ ਦੇ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) 2024 ਨੂੰ ਸੰਬੋਧਨ ਕਰਨਗੇ। ਇਸ ਦੇ ਬਾਅਦ ਦੁਪਹਿਰ ਕਰੀਬ ਡੇਢ ਵਜੇ ਪ੍ਰਧਾਨ ਮੰਤਰੀ ਪਾਲਘਰ ਦੇ ਸਿਡਕੋ ਮੈਦਾਨ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਭਾਰਤ- ਪੋਲੈਂਡ ਰਣਨੀਤਕ ਸਾਂਝੇਦਾਰੀ ਦੇ ਲਾਗੂ ਕਰਨ ਲਈ ਐਕਸ਼ਨ ਪਲਾਨ (2024-2028)

August 22nd, 08:22 pm

22 ਅਗਸਤ, 2024 ਨੂੰ ਵਾਰਸੌ (Warsaw) ਵਿੱਚ ਆਯੋਜਿਤ ਵਾਰਤਾ ਦੌਰਾਨ ਭਾਰਤ ਅਤੇ ਪੋਲੈਂਡ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਬਣੀ ਆਮ ਸਹਿਮਤੀ ਦੇ ਅਧਾਰ ‘ਤੇ ਅਤੇ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ਨਾਲ ਦੁਵੱਲੇ ਸਹਿਯੋਗ ਵਿੱਚ ਆਈ ਤੇਜ਼ੀ ਨੂੰ ਮਾਨਤਾ ਦਿੰਦੇ ਹੋਏ, ਦੋਵੇਂ ਧਿਰਾਂ ਨੇ ਇੱਕ ਪੰਜ ਵਰ੍ਹੇ ਐਕਸ਼ਨ ਪਲਾਨ ਤਿਆਰ ਕਰਨ ਅਤੇ ਉਸ ਨੂੰ ਲਾਗੂਕਰਨ ‘ਤੇ ਸਹਿਮਤੀ ਵਿਅਕਤੀ ਕੀਤੀ। ਇਹ ਐਕਸ਼ਨ ਪਲਾਨ ਸਾਲ 2024-2028 ਦੌਰਾਨ ਹੇਠ ਲਿਖੇ ਖੇਤਰਾਂ ਵਿੱਚ ਪ੍ਰਾਥਮਿਕਤਾ ਦੇ ਅਧਾਰ ‘ਤੇ ਦੁਵੱਲੇ ਸਹਿਯੋਗ ਦਾ ਮਾਰਗਦਰਸ਼ਨ ਕਰਨਗੀਆਂ:

ਭਾਰਤ-ਪੋਲੈਂਡ ਸੰਯੁਕਤ ਸਟੇਟਮੈਂਟ ‘ਰਣਨੀਤਕ ਸਾਂਝੇਦਾਰੀ ਦੀ ਸਥਾਪਨਾ’

August 22nd, 08:21 pm

ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਡੋਨਾਲਡ ਟਸਕ ਦੇ ਸੱਦੇ ‘ਤੇ 21 ਤੋਂ 22 ਅਗਸਤ, 2024 ਤੱਕ ਪੋਲੈਂਡ ਦੀ ਸਰਕਾਰੀ ਯਾਤਰਾ ਕੀਤੀ। ਇਹ ਇਤਿਹਾਸਿਕ ਯਾਤਰਾ ਅਜਿਹੇ ਸਮੇਂ ਵਿੱਚ ਹੋਈ ਹੈ ਜਦੋ ਦੋਵੇਂ ਦੇਸ਼ ਆਪਣੇ ਡਿਪਲੋਮੈਟਿਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ।

ਪ੍ਰਧਾਨ ਮੰਤਰੀ ਦੀ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ

August 22nd, 06:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਡੋਨਾਲਡ ਟਸਕ ਨਾਲ ਅੱਜ ਵਾਰਸਾ ਵਿੱਚ ਮੁਲਾਕਾਤ ਕੀਤੀ। ਫੈਡਰਲ ਚਾਂਸਲਰੀ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ।

ਪੋਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

August 22nd, 03:00 pm

ਵਾਰਸਾ ਜਿਹੇ ਖੂਬਸੂਰਤ ਸ਼ਹਿਰ ਵਿੱਚ ਗਰਮਜੋਸ਼ੀ ਭਰੇ ਸੁਆਗਤ, ਸ਼ਾਨਦਾਰ ਪ੍ਰਾਹੁਣਚਾਰੀ ਸਤਿਕਾਰ, ਅਤੇ ਮਿੱਤਰਤਾ ਭਰੇ ਸ਼ਬਦਾਂ ਲਈ ਮੈਂ ਪ੍ਰਧਾਨ ਮੰਤਰੀ ਟੁਸਕ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਤੁਸੀਂ ਲੰਬੇ ਸਮੇਂ ਤੋਂ ਭਾਰਤ ਦੇ ਚੰਗੇ ਮਿੱਤਰ ਰਹੇ ਹਨ। ਭਾਰਤ ਅਤੇ ਪੋਲੈਂਡ ਦੀ ਮਿੱਤਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ।

ਭਾਰਤ-ਮਲੇਸ਼ੀਆ ਵਿਆਪਕ ਰਣਨੀਤਕ ਭਾਗੀਦਾਰੀ ‘ਤੇ ਸੰਯੁਕਤ ਬਿਆਨ

August 20th, 08:39 pm

ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਦੇ ਨਾਲ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ ਜਿਸ ਵਿੱਚ ਵਿਦੇਸ਼ ਮਾਮਲੇ ਮੰਤਰੀ ਦਾਤੋ ਸੇਰੀ ਉਤਾਮਾ ਹਾਜੋ ਮੁਹੰਮਦ ਬਿਨ ਹਾਜ਼ੀ ਹਸਨ, ਨਿਵੇਸ਼, ਵਪਾਰ ਅਤੇ ਉਦਯੋਗ ਮੰਤਰੀ ਤੇਂਗਕੂ ਦਾਤੁਕ ਸੇਰੀ ਜ਼ਫਰੁਲ ਅਬਦੁਲ ਅਜ਼ੀਜ਼, ਟੂਰਿਜ਼ਮ, ਕਲਾ ਅਤੇ ਸੱਭਿਆਚਾਰ ਮੰਤਰੀ ਦਾਤੁਨ ਸੇਰੀ ਟਿਓਂਗ ਕਿੰਗ ਸਿੰਗ, ਡਿਜੀਟਲ ਮੰਤਰੀ ਗੋਬਿੰਦ ਸਿੰਘ ਦੇਵ ਅਤੇ ਮਾਨਵ ਸੰਸਾਧਨ ਮੰਤਰੀ ਸਟੀਵਨ ਸਿਮ ਸ਼ਾਮਲ ਸਨ।

ਪਰਿਣਾਮਾਂ ਦੀ ਸੂਚੀ: ਮਲੇਸ਼ੀਆ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਅਨਵਰ ਇਬ੍ਰਾਹਿਮ ਦੀ ਭਾਰਤ ਦੀ ਸਰਕਾਰੀ ਯਾਤਰਾ

August 20th, 04:49 pm

ਭਾਰਤ ਸਰਕਾਰ ਅਤੇ ਮਲੇਸ਼ੀਆ ਸਰਕਾਰ ਦਰਮਿਆਨ ਸ਼੍ਰਮਿਕਾ ਦੀ ਭਰਤੀ, ਰੋਜ਼ਗਾਰ ਅਤੇ ਵਾਪਸੀ ‘ਤੇ ਸਹਿਮਤੀ ਪੱਤਰ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਸੰਬੋਧਨ

August 20th, 12:00 pm

ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਅਨਬਕ ਇਬ੍ਰਾਹਿਮ ਜੀ ਦਾ ਭਾਰਤ ਦਾ ਇਹ ਪਹਿਲਾ ਦੌਰਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਭਾਰਤ ਵਿੱਚ ਤੁਹਾਡਾ ਸੁਆਗਤ ਕਰਨ ਦਾ ਅਵਸਰ ਮਿਲ ਰਿਹਾ ਹੈ।

Congress has always been an anti-middle-class party: PM Modi in Hyderabad

May 10th, 04:00 pm

Addressing his second public meeting, PM Modi highlighted the significance of Hyderabad and the determination of the people of Telangana to choose BJP over other political parties. Hyderabad is special indeed. This venue is even more special, said PM Modi, reminiscing about the pivotal role the city played in igniting hope and change a decade ago.