ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸੈਸ਼ਨ ਵਿਖੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

November 20th, 01:40 am

ਅੱਜ ਦੇ session ਦਾ ਥੀਮ ਬਹੁਤ ਪ੍ਰਾਸਂਗਿਕ ਹੈ, ਸਾਡੀ ਭਾਵੀ ਪੀੜ੍ਹੀ ਦੇ ਭਵਿੱਖ ਨਾਲ ਜੁੜਿਆ ਹੈ। ਨਵੀਂ ਦਿੱਲੀ G-20 ਸਮਿਟ ਦੇ ਦੌਰਾਨ, ਅਸੀਂ SDGs ਨੂੰ ਗਤੀ ਦੇਣ ਦੇ ਲਈ ਵਾਰਾਣਸੀ Action ਪਲਾਨ ਅਪਣਾਇਆ ਸੀ। 2030 ਤੱਕ Renewable ਐਨਰਜੀ ਨੂੰ ਤਿੰਨ ਗੁਣਾ ਅਤੇ energy efficiency rate ਨੂੰ ਦੋ ਗੁਣਾ ਕਰਨ ਦਾ ਸੰਕਲਪ ਲਿਆ ਸੀ। ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਇਨ੍ਹਾਂ ਨੂੰ ਲਾਗੂ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਅਸੀਂ ਇਸ ਦਾ ਸੁਆਗਤ ਕਰਦੇ ਹਾਂ। ਇਸ ਸਬੰਧ ਵਿੱਚ, Sustainable Development Agenda ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਅਤੇ ਪ੍ਰਯਾਸਾਂ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ।

ਪ੍ਰਧਾਨ ਮੰਤਰੀ ਨੇ ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸੈਸ਼ਨ ਨੂੰ ਸੰਬੋਧਨ ਕੀਤਾ

November 20th, 01:34 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸਮਿਟ ਦੇ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਦਿੱਲੀ ਜੀ-20 ਸਮਿਟ ਦੇ ਦੌਰਾਨ ਸਮੂਹ ਨੇ 2030 ਤੱਕ ਅਖੁੱਟ ਊਰਜਾ ਸਮਰੱਥਾ ਨੂੰ ਤਿੰਨ ਗੁਣਾ ਅਤੇ ਊਰਜਾ ਦਕਸ਼ਤਾ ਦਰ ਨੂੰ ਦੁੱਗਣਾ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ਟਿਕਾਊ ਵਿਕਾਸ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣ ਦੇ ਲਈ ਬ੍ਰਾਜ਼ੀਲ ਦੇ ਫ਼ੈਸਲੇ ਦਾ ਸੁਆਗਤ ਕੀਤਾ।