ਪ੍ਰਧਾਨ ਮੰਤਰੀ ਨੇ ਫਰਾਂਸ ਦੇ ਮਾਯੋਤ ਵਿੱਚ ਚੱਕਰਵਾਤ ਚਿਡੋ ਨਾਲ ਹੋਈ ਤਬਾਹੀ ‘ਤੇ ਗਹਿਰਾ ਦੁਖ ਜਤਾਇਆ
December 17th, 05:19 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਰਾਂਸ ਦੇ ਮਾਯੋਤ ਵਿੱਚ ਚੱਕਰਵਾਤ ਚਿਡੋ ਨਾਲ ਹੋਈ ਤਬਾਹੀ ‘ਤੇ ਦੁਖ ਜਤਾਉਂਦੇ ਹੋਏ ਕਿਹਾ ਕਿ ਭਾਰਤ ਫਰਾਂਸ ਦੇ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਦੇ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਅਗਵਾਈ ਵਿੱਚ ਫਰਾਂਸ ਦ੍ਰਿੜ੍ਹਤਾ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਇਸ ਤਰਾਸਦੀ ਨੂੰ ਸਰ ਕਰ ਲਵੇਗਾ।ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
November 19th, 05:26 am
ਬੈਠਕ ਦੇ ਦੌਰਾਨ, ਦੋਹਾਂ ਲੀਡਰਾਂ ਨੇ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ (India-France Strategic Partnership) ਦੇ ਨਾਲ-ਨਾਲ ਹੋਰਾਇਜ਼ਨ 2047 ਰੋਡਮੈਪ ਅਤੇ ਹੋਰ ਦੁਵੱਲੇ ਐਲਾਨਾਂ ਵਿੱਚ ਵਰਣਨ ਕੀਤੇ ਦੁਵੱਲੇ ਸਹਿਯੋਗ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਨਾਲ ਸਬੰਧਿਤ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਹਾਈ। ਦੋਹਾਂ ਲੀਡਰਾਂ ਨੇ ਰੱਖਿਆ, ਪੁਲਾੜ ਅਤੇ ਸਿਵਲ ਪਰਮਾਣੂ ਊਰਜਾ ਜਿਹੇ ਰਣਨੀਤਕ ਖੇਤਰਾਂ ਸਹਿਤ ਦੁਵੱਲੇ ਸਹਿਯੋਗ ਦੇ ਮਾਮਲੇ ਵਿੱਚ ਹਾਸਲ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਰਣਨੀਤਕ ਖ਼ੁਦਮੁਖਤਿਆਰੀ ਦੇ ਪ੍ਰਤੀ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਸ ਨੂੰ ਹੋਰ ਤੇਜ਼ ਕਰਨ ਦੀ ਪ੍ਰਤੀਬੱਧਤਾ ਜਤਾਈ। ਦੋਹਾਂ ਲੀਡਰਾਂ ਨੇ ਭਾਰਤ ਦੇ ਨੈਸ਼ਨਲ ਮਿਊਜ਼ਮ ਪ੍ਰੋਜੈਕਟ ਨਾਲ ਸਬੰਧਿਤ ਸਹਿਯੋਗ ਦੀ ਪ੍ਰਗਤੀ ਦੀ ਭੀ ਸਮੀਖਿਆ ਕੀਤੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ 'ਤੇ ਵਧਾਈਆਂ ਦੇਣ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ
August 15th, 09:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ 'ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ।ਜੀ-7 ਸਮਿਟ ਵਿੱਚ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
June 14th, 03:45 pm
ਇਟਲੀ ਦੇ ਅਪੁਲੀਆ ਵਿੱਚ ਜੀ-7 ਸਮਿਟ ਦੇ ਮੌਕੇ ‘ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਨੇ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਪਦ ਗ੍ਰਹਿਣ ਕਰਨ ‘ਤੇ ਸ਼ੁਭਕਾਮਨਾਵਾਂ ਲਈ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਦਾ ਧੰਨਵਾਦ ਕੀਤਾ।ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ ਇਤਿਹਾਸਿਕ ਮੁੜ ਚੁਣੇ ਜਾਣ ‘ਤੇ ਵਧਾਈ ਦਿੱਤੀ
June 06th, 03:02 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅੱਜ ਫਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਏਲ ਮੈਕਰੋਂ ਨਾਲ ਟੈਲੀਫੋਨ ‘ਤੇ ਗੱਲਬਾਤ ਹੋਈ।Congress considers their family bigger than the nation: PM Modi in Kotputli
April 02nd, 03:33 pm
Launching the BJP-led NDA's campaign in Rajasthan’s Kotputli for the Lok Sabha polls, Prime Minister Narendra Modi reminisced about how he highlighted the magnificence of Jaipur a few days ago during the visit of the President of France. The PM said, “The first electoral rally of my Rajasthan campaign began in Dhundhar in 2019. Now, in 2024, the electoral campaign begins again from the same region. You have also made your decision – ‘Phir Ek Baar, Modi Sarkar’.”PM Modi delivers an impactful speech at a public gathering in Kotputli, Rajasthan
April 02nd, 03:30 pm
Launching the BJP-led NDA's campaign in Rajasthan’s Kotputli for the Lok Sabha polls, Prime Minister Narendra Modi reminisced about how he highlighted the magnificence of Jaipur a few days ago during the visit of the President of France. The PM said, “The first electoral rally of my Rajasthan campaign began in Dhundhar in 2019. Now, in 2024, the electoral campaign begins again from the same region. You have also made your decision – ‘Phir Ek Baar, Modi Sarkar’.”ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਆਪਣੀ ਭਾਰਤ ਯਾਤਰਾ ਦੀ ਵੀਡੀਓ ਸਾਂਝੀ ਕੀਤੀ
February 04th, 11:17 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਭਾਰਤ ਯਾਤਰਾ ‘ਤੇ ਆਭਾਰ ਵਿਅਕਤ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਆਪਣੀ ਹਾਲ ਦੀ ਭਾਰਤ ਯਾਤਰਾ ਦੇ ਅਨੁਭਵ ‘ਐਕਸ’ (X) ਪੋਸਟ ‘ਤੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦਿੱਲੀ ਵਿੱਚ ਗਣਤੰਤਰ ਦਿਵਸ ਸਮਾਰੋਹ ਦੀਆਂ ਝਲਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ
January 26th, 09:34 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਨੇ ਅੱਜ ਦੇਸ਼ ਦੇ ਗਣਤੰਤਰ ਦਿਵਸ ਸਮਾਰੋਹ ਦਾ ਹਿੱਸਾ ਬਣਨ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਸ਼੍ਰੀ ਇਮੈਨੁਅਲ ਮੈਕ੍ਰੋਂ ਦਾ ਧੰਨਵਾਦ ਕੀਤਾ।Glimpses from 75th Republic Day celebrations at Kartavya Path, New Delhi
January 26th, 01:08 pm
India marked the 75th Republic Day with great fervour and enthusiasm. The country's perse culture, prowess of the Armed Forces were displayed at Kartavya Path in New Delhi. President Droupadi Murmu, Prime Minister Narendra Modi, President Emmanuel Macron of France, who was this year's chief guest, graced the occasion.ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦਾ ਸੁਆਗਤ ਕੀਤਾ
January 25th, 10:56 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦਾ ਸੁਆਗਤ ਕੀਤਾ।ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਨਾਲ ਜੈਪੁਰ ਵਿੱਚ ਜੰਤਰ ਮੰਤਰ ਦਾ ਦੌਰਾ ਕੀਤਾ
January 25th, 10:48 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਨਾਲ ਜੈਪੁਰ ਵਿੱਚ ਜੰਤਰ ਮੰਤਰ ਦਾ ਦੌਰਾ ਕੀਤਾ।ਪ੍ਰਧਾਨ ਮੰਤਰੀ 25 ਜਨਵਰੀ ਨੂੰ ਬੁਲੰਦਸ਼ਹਿਰ ਅਤੇ ਜੈਪੁਰ ਜਾਣਗੇ
January 24th, 05:46 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਜਨਵਰੀ ਨੂੰ ਉੱਤਰ ਪ੍ਰਦੇਸ਼ ਵਿੱਚ ਬੁਲੰਦਸ਼ਹਿਰ ਅਤੇ ਰਾਜਸਥਾਨ ਵਿੱਚ ਜੈਪੁਰ ਜਾਣਗੇ। ਲਗਭਗ 1.45 ਵਜੇ, ਪ੍ਰਧਾਨ ਮੰਤਰੀ ਬੁਲੰਦਸ਼ਹਿਰ ਵਿੱਚ 19,100 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਰੇਲ, ਸੜਕ, ਤੇਲ ਤੇ ਗੈਸ ਅਤੇ ਸ਼ਹਿਰੀ ਵਿਕਾਸ ਤੇ ਆਵਾਸ ਜਿਹੇ ਅਨੇਕ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।ਪ੍ਰਧਾਨ ਮੰਤਰੀ 75ਵੇਂ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ (Emmanuel Macron) ਦਾ ਸੁਆਗਤ ਕਰਨ ਲਈ ਉਤਸੁਕ ਹਨ
December 22nd, 11:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 75ਵੇਂ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਫਰਾਂਸ ਦੇ ਰਾਸ਼ਟਰਪਤੀ, ਸ਼੍ਰੀ ਇਮੈਨੁਅਲ ਮੈਕ੍ਰੋਂ (Emmanuel Macron) ਦਾ ਸੁਆਗਤ ਕਰਨ ਲਈ ਉਤਸੁਕ ਹਨ।ਪ੍ਰਧਾਨ ਮੰਤਰੀ ਦੀ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ
December 01st, 09:32 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਦੁਬਈ ਵਿੱਚ ਆਯੋਜਿਤ ਸੀਓਪੀ28 (COP 28) ਸਮਿਟ ਦੇ ਮੌਕੇ ‘ਤੇ ਫਰਾਂਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਦੁਵੱਲੀ ਮੀਟਿੰਗ ਕੀਤੀ।ਭਾਰਤ-ਫਰਾਂਸ ਸੰਯੁਕਤ ਬਿਆਨ
September 10th, 05:26 pm
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਜੀ-20 ਦੇ ਲੀਡਰਾਂ ਦੇ ਸਮਿਟ ਦੌਰਾਨ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਦੁਵੱਲੀ ਮੀਟਿੰਗ ਕੀਤੀ, ਜੋ ਕਿ ਦੁਪਹਿਰ ਦੇ ਭੋਜਨ ਦੌਰਾਨ ਆਯੋਜਿਤ ਕੀਤੀ ਗਈ ਸੀ। ਇਨ੍ਹਾਂ ਦੋਹਾਂ ਲੀਡਰਾਂ ਨੇ ਜੁਲਾਈ, 2023 ਵਿੱਚ ਪੈਰਿਸ ਵਿੱਚ ਆਯੋਜਿਤ ਆਪਣੀ ਆਖਰੀ ਮੀਟਿੰਗ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ‘ਤੇ ਵਿਆਪਕ ਚਰਚਾ ਕੀਤੀ, ਇਸ ਦਾ ਮੁੱਲਾਂਕਣ ਕੀਤਾ ਅਤੇ ਫਿਰ ਇਸ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹੱਤਵਪੂਰਨ ਅੰਤਰਰਾਸ਼ਟਰੀ ਅਤੇ ਖੇਤਰੀ ਘਟਨਾਕ੍ਰਮਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
September 10th, 05:12 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਦੌਰਾਨ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ (Mr. Emmanuel Macron) ਨਾਲ ਦੁਪਹਿਰ ਦੇ ਖਾਣੇ ‘ਤੇ ਦੁਵੱਲੀ ਬੈਠਕ ਕੀਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ 2023 ਨੂੰ ਫਰਾਂਸ ਦੇ ਰਾਸ਼ਟਰੀ ਦਿਵਸ ਦੇ ਅਵਸਰ 'ਤੇ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਸ਼ਿਰਕਤ ਕੀਤੀ ਸੀ। ਉਹ ਜੁਲਾਈ 2023 ਵਿੱਚ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੀ 25ਵੀਂ ਵਰ੍ਹੇਗੰਢ ਮਨਾਏ ਜਾਣ ਦੇ ਸਬੰਧ ਵਿੱਚ ਪੈਰਿਸ ਗਏ ਸਨ। ਰਾਸ਼ਟਰਪਤੀ ਮੈਕ੍ਰੋਂ ਇਸ ਦੌਰੇ ਤੋਂ ਬਾਅਦ ਭਾਰਤ ਦੀ ਯਾਤਰਾ ‘ਤੇ ਆਏ ਹਨ।77ਵੇਂ ਸੁਤੰਤਰਤਾ ਦਿਵਸ ’ਤੇ ਸ਼ੁਭਕਾਮਨਾਵਾਂ ਦੇ ਲਈ ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਨੇਤਾਵਾਂ ਦਾ ਧੰਨਵਾਦ ਕੀਤਾ
August 15th, 04:21 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ ’ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇ ਲਈ ਵਿਸ਼ਵ ਦੇ ਨੇਤਾਵਾਂ ਦਾ ਧੰਨਵਾਦ ਕੀਤਾ।ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਵਾਰਤਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
July 15th, 01:47 am
ਪੈਰਿਸ ਵਰਗੇ ਖੂਬਸੂਰਤ ਸ਼ਹਿਰ ਵਿੱਚ ਇਸ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਰਾਸ਼ਟਰਪਤੀ ਮੈਕ੍ਰੋਂ ਦਾ ਆਭਾਰ ਪ੍ਰਗਟ ਕਰਦਾ ਹਾਂ। ਫਰਾਂਸ ਦੇ ਲੋਕਾਂ ਨੂੰ ਰਾਸ਼ਟਰੀ ਦਿਵਸ ਦੇ ਲਈ ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਇਹ ਦਿਵਸ ਵਿਸ਼ਵ ਵਿੱਚ liberty, equality ਅਤੇ fraternity ਵਰਗੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਕਦਰਾਂ-ਕੀਮਤਾਂ, ਸਾਡੇ ਦੋ ਲੋਕਤੰਤ੍ਰਿਕ ਦੇਸ਼ਾਂ ਦੇ ਸਬੰਧਾਂ ਦਾ ਵੀ ਮੁੱਖ ਅਧਾਰ ਹਨ। ਅੱਜ ਮੈਨੂੰ ਇਸ ਉਤਸਵ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਣ ਦਾ ਮਾਣ ਮਿਲਿਆ। ਮੈਨੂੰ ਖੁਸ਼ੀ ਹੈ ਕਿ ਇਸ ਅਵਸਰ ਦੀ ਸ਼ੋਭਾ ਅਤੇ ਗਰਿਮਾ ਵਧਾਉਣ ਦੇ ਲਈ ਭਾਰਤ ਦੀਆਂ ਤਿੰਨਾਂ ਸੈਨਾਵਾਂ ਦੀਆਂ ਟੁਕੜੀਆਂ ਨੇ ਹਿੱਸਾ ਲਿਆ। ਭਾਰਤੀ ਰਾਫੇਲ ਏਅਰਕ੍ਰਾਫਟ ਦਾ fly past ਵੀ ਅਸੀਂ ਸਭ ਨੇ ਦੇਖਿਆ। ਸਾਡੀ ਜਲ ਸੈਨਾ ਦਾ ਜਹਾਜ਼ ਵੀ ਫਰਾਂਸ ਦੇ ਪੋਰਟ ’ਤੇ ਮੌਜੂਦ ਸੀ। ਯਾਨੀ, ਜਲ, ਥਲ ਅਤੇ ਹਵਾਈ ਖੇਤਰ ਵਿੱਚ ਸਾਡੇ ਵਧਦੇ ਸਹਿਯੋਗ ਦੀ ਇੱਕ ਸ਼ਾਨਦਾਰ ਤਸਵੀਰ ਸਾਨੂੰ ਇੱਕ ਸਾਥ ਦੇਖਣ ਨੂੰ ਮਿਲੀ। ਕੱਲ੍ਹ ਰਾਸ਼ਟਰਪਤੀ ਮੈਕ੍ਰੋਂ ਨੇ ਮੈਨੂੰ ਫਰਾਂਸ ਦੇ ਸਰਬਸ਼੍ਰੇਸ਼ਠ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਸਨਮਾਨ 140 ਕਰੋੜ ਭਾਰਤਵਾਸੀਆਂ ਦਾ ਸਨਮਾਨ ਹੈ।ਪ੍ਰਧਾਨ ਮੰਤਰੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ
July 15th, 01:42 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਏਲੇਸੀ ਪੈਲੇਸ ਵਿੱਚ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਵਿਅਕਤੀਗਤ ਵਾਰਤਾ ਕੀਤੀ ਅਤੇ ਸ਼ਿਸ਼ਟਮੰਡਲ ਪੱਧਰੀ ਚਰਚਾ ਵਿੱਚ ਹਿੱਸਾ ਲਿਆ।