ਦਿੱਲੀ ਵਿੱਚ ਵਿਭਿੰਨ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ, ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
January 03rd, 01:03 pm
ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਧਰਮੇਂਦਰ ਪ੍ਰਧਾਨ ਜੀ, ਤੋਖਨ ਸਾਹੂ ਜੀ, ਡਾਕਟਰ ਸੁਕਾਂਤਾ ਮਜੂਮਦਾਰ ਜੀ, ਹਰਸ਼ ਮਲਹੋਤਰਾ ਜੀ, ਦਿੱਲੀ ਦੇ ਉਪਰਾਜਪਾਲ ਵਿਨਯ ਕੁਮਾਰ ਸਕਸੈਨਾ ਜੀ, ਸੰਸਦ ਵਿੱਚ ਮੇਰੇ ਸਾਰੇ ਸਾਥੀਗਣ, ਵਿਧਾਇਕਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
January 03rd, 12:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਕਈ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਲ 2025 ਭਾਰਤ ਦੇ ਵਿਕਾਸ ਲਈ ਅਨੇਕ ਅਵਸਰਾਂ ਦਾ ਵਰ੍ਹਾ ਹੋਵੇਗਾ, ਜੋ ਦੇਸ਼ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਟੀਚੇ ਵੱਲ ਅਗ੍ਰਸਰ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਭਾਰਤ ਰਾਜਨੀਤਕ ਅਤੇ ਆਰਥਿਕ ਸਥਿਰਤਾ ਦੇ ਗਲੋਬਲ ਪ੍ਰਤੀਕ ਵਜੋਂ ਖੜ੍ਹਿਆ ਹੈ।” ਉਨ੍ਹਾਂ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਦੇਸ਼ ਦੀ ਛਵੀ ਹੋਰ ਮਜ਼ਬੂਤ ਹੋਵੇਗੀ। ਸ਼੍ਰੀ ਮੋਦੀ ਨੇ 2025 ਦੇ ਲਈ ਸਰਕਾਰ ਦੇ ਵਿਜ਼ਨ ਨੂੰ ਰੇਖਾਂਕਿਤ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੇ ਲਈ ਦੁਨੀਆ ਦਾ ਸਭ ਤੋਂ ਵੱਡਾ ਮੈਨੂਫੈਕਚਰਿੰਗ ਹੱਬ ਬਣਨ, ਨੌਜਵਾਨਾਂ ਨੂੰ ਸਟਾਰਟਅੱਪਸ ਅਤੇ ਉੱਦਮਤਾ ਲਈ ਮਜ਼ਬੂਤ ਬਣਾਉਣ, ਨਵੇਂ ਖੇਤੀਬਾੜੀ ਰਿਕਾਰਡ ਸਥਾਪਿਤ ਕਰਨ, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਈਜ਼ ਆਫ ਲਿਵਿੰਗ ‘ਤੇ ਧਿਆਨ ਕੇਂਦ੍ਰਿਤ ਕਰਕੇ ਹਰੇਕ ਨਾਗਰਿਕ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਵਰ੍ਹਾ ਹੈ।ਪ੍ਰਧਾਨ ਮੰਤਰੀ 13 ਜੁਲਾਈ ਨੂੰ ਮੁੰਬਈ ਜਾਣਗੇ
July 12th, 05:23 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 13 ਜੁਲਾਈ, 2024 ਨੂੰ ਮੁੰਬਈ, ਮਹਾਰਾਸ਼ਟਰ ਦਾ ਦੌਰਾ ਕਰਨਗੇ। ਸ਼ਾਮ ਕਰੀਬ 5:30 ਵਜੇ ਪ੍ਰਧਾਨ ਮੰਤਰੀ ਗੋਰੇਗਾਂਵ, ਮੁੰਬਈ ਵਿੱਚ ਨੇਸਕੋ ਪ੍ਰਦਰਸ਼ਨੀ ਕੇਂਦਰ ਪਹੁੰਚਣਗੇ, ਜਿੱਥੇ ਉਹ 29,400 ਕਰੋੜ ਰੁਪਏ ਤੋਂ ਵੱਧ ਦੀ ਲਗਾਤ ਵਾਲੇ ਸੜਕ, ਰੇਲਵੇ ਅਤੇ ਬੰਦਰਗਾਹ ਖੇਤਰ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਨੂੰ ਲਾਂਚ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ ਸ਼ਾਮ ਕਰੀਬ 7 ਵਜੇ ਪ੍ਰਧਾਨ ਮੰਤਰੀ ਮੁੰਬਈ ਦਾ ਬਾਂਦਰਾ ਕੁਰਲਾ ਕੰਪਲੈਕਸ ਦੇ ਜੀ-ਬਲੌਕ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈਐੱਨਐੱਸ) ਸਕੱਤਰੇਤ ਦਾ ਦੌਰਾ ਕਰਨਗੇ ਅਤੇ ਆਈਐੱਨਐੱਸ ਟਾਵਰਸ ਦਾ ਉਦਘਾਟਨ ਕਰਨਗੇ।