
ਪ੍ਰਧਾਨ ਮੰਤਰੀ ਨੇ ਪਰਮ ਪੂਜਯ ਡਾ. ਸ੍ਰੀ ਸ੍ਰੀ ਸ੍ਰੀ ਸਿਵਕੁਮਾਰ ਸੁਆਮੀਗਲੁ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
April 01st, 09:05 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਪਰਮ ਪੂਜਯ ਡਾ. ਸ੍ਰੀ ਸ੍ਰੀ ਸ੍ਰੀ ਸਿਵਕੁਮਾਰ ਸੁਆਮੀਗਲੁ ਦੀ ਜਯੰਤੀ (Jayanti) ਦੇ ਵਿਸ਼ੇਸ਼ ਅਵਸਰ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਉਨ੍ਹਾਂ ਦੇ ਅਸਾਧਾਰਣ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਮੋਦੀ ਨੇ ਉਨ੍ਹਾਂ ਦੀ ਕਰੁਣਾ ਅਤੇ ਅਣਥੱਕ ਸੇਵਾ ਦੇ ਪ੍ਰਤੀਕ ਦੇ ਰੂਪ ਵਿੱਚ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦਿਖਾਇਆ ਕਿ ਕਿਵੇਂ ਨਿਰਸੁਆਰਥ ਕਾਰਜ ਸਮਾਜ ਨੂੰ ਬਦਲ ਸਕਦੇ ਹਨ।