ਪ੍ਰਧਾਨ ਮੰਤਰੀ ਦੀ ਐੱਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ, ਡਾ. ਨੋਬੁਹਿਰੋ ਐਂਡੋ ਦੇ ਨਾਲ ਮੀਟਿੰਗ

May 23rd, 12:23 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2022 ਨੂੰ ਟੋਕੀਓ ਵਿੱਚ ਐੱਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ ਡਾ. ਨੋਬੁਹਿਰੋ ਐਂਡੋ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਦੇ ਦੂਰਸੰਚਾਰ ਖੇਤਰ ਵਿੱਚ, ਵਿਸ਼ੇਸ਼ ਤੌਰ ’ਤੇ ਚੇਨਈ-ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ (ਸੀਏਐੱਨਆਈ) ਅਤੇ ਕੋਚੀ-ਲਕਸ਼ਦੀਪ ਦੀਪ ਸਮੂਹ (ਕੇਐੱਲਆਈ) ਓਐੱਫਸੀ ਪ੍ਰੋਜੈਕਟਾਂ ਵਿੱਚ ਐੱਨਈਸੀ ਦੀ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀਐੱਲਆਈ) ਸਕੀਮ ਦੇ ਤਹਿਤ ਨਿਵੇਸ਼ ਦੇ ਅਵਸਰਾਂ ’ਤੇ ਵੀ ਚਾਨਣਾ ਪਾਇਆ।