ਪ੍ਰਧਾਨ ਮੰਤਰੀ ਡੋਮਿਨਿਕਾ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

November 21st, 05:39 am

ਡੋਮਿਨਿਕਾ ਦੇ ਰਾਸ਼ਟਰਪਤੀ ਮਹਾਮਹਿਮ ਸਿਲਵੇਨੀ ਬਰਟਨ (Her Excellency Sylvanie Burton) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕੋਵਿਡ-19 ਮਹਾਮਾਰੀ (Covid 19 pandemic) ਦੇ ਦੌਰਾਨ ਡੋਮਿਨਿਕਾ ਨੂੰ ਦਿੱਤੇ ਗਏ ਸਮਰਥਨ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦੇ ਹੋਏ ਡੋਮਿਨਿਕਾ ਐਵਾਰਡ ਆਵ੍ ਆਨਰ ਨਾਲ ਸਨਮਾਨਿਤ ਕੀਤਾ। ਇਸ ਅਵਸਰ ‘ਤੇ ਡੋਮਿਨਿਕਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਰੂਜ਼ਵੈਲਟ ਸਕੇਰਿਟ (H.E. Mr.Roosevelt Skerrit) ਭੀ ਉਪਸਥਿਤ ਸਨ। ਗੁਆਨਾ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਇਰਫਾਨ ਅਲੀ, ਬਾਰਬਾਡੋਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਮੀਆ ਅਮੋਰ ਮੋਟਲੀ (H.E. Mia Amor Mottley), ਗ੍ਰੇਨੇਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਡਿਕੌਨ ਮਿਸ਼ੇਲ (H.E. Mr. Dickon Mitchel), ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ, ਮਹਾਮਹਿਮ ਫਿਲਿਪ ਜੇ. ਪਿਅਰੇ (Philip J. Pierre) ਅਤੇ ਐਂਟੀਗੁਆ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਗੈਸਟਨ ਬ੍ਰਾਊਨ (H.E. Mr. Gaston Browne) ਭੀ ਸਮਾਰੋਹ ਵਿੱਚ ਉਪਸਥਿਤ ਸਨ।

ਸਰਬਉੱਚ ਨਾਗਰਿਕ ਸਨਮਾਨ ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ

May 22nd, 12:14 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਈ ਦੇਸ਼ਾਂ ਦੁਆਰਾ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰੇ ਸਨਮਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਦੂਰਦ੍ਰਿਸ਼ਟੀ ਦਾ ਪ੍ਰਤੀਬਿੰਬ ਹਨ ਜਿਸ ਨੇ ਆਲਮੀ ਮੰਚ 'ਤੇ ਭਾਰਤ ਦੇ ਉਦੈ ਨੂੰ ਮਜ਼ਬੂਤ ਕੀਤਾ ਹੈ। ਇਹ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਭਾਰਤ ਦੇ ਵਧਦੇ ਸਬੰਧਾਂ ਨੂੰ ਵੀ ਦਰਸਾਉਂਦਾ ਹੈ।