ਪ੍ਰਧਾਨ ਮੰਤਰੀ ਦਾ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ

November 22nd, 03:02 am

ਅੱਜ ਆਪ (ਤੁਸੀਂ) ਸਭ ਦੇ ਦਰਮਿਆਨ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਇਰਫਾਨ ਅਲੀ ਦਾ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਆਗਮਨ ਦੇ ਬਾਅਦ ਤੋਂ ਮੈਨੂੰ ਜੋ ਪਿਆਰ ਅਤੇ ਸਨੇਹ ਮਿਲਿਆ ਹੈ, ਉਸ ਤੋਂ ਮੈਂ ਬਹੁਤ ਅਭਿਭੂਤ ਹਾਂ । ਮੈਂ ਰਾਸ਼ਟਰਪਤੀ ਅਲੀ ਦਾ ਮੈਨੂੰ ਆਪਣੇ ਘਰ ਸੱਦਣ ਦੇ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਦੇ ਸੁਹਾਰਦ ਅਤੇ ਸੁਹਿਰਦਤਾ ਦੇ ਲਈ ਧੰਨਵਾਦ ਕਰਦਾ ਹਾਂ। ਪ੍ਰਾਹੁਣਾਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਮੈਂ ਪਿਛਲੇ ਦੋ ਦਿਨਾਂ ਵਿੱਚ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਰਾਸ਼ਟਰਪਤੀ ਅਲੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ , ਅਸੀਂ ਏਕ ਪੇੜ ਭੀ ਲਗਾਇਆ। ਇਹ ਸਾਡੀ ਪਹਿਲ, “ਏਕ ਪੇੜ ਮਾਂ ਕੇ ਨਾਮ”( Ek Ped Maa Ke Naam) ਦਾ ਹਿੱਸਾ ਹੈ ਅਰਥਾਤ, “ਮਾਂ ਦੇ ਲਈ ਏਕ ਪੇੜ” (a tree for mother”) । ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ

November 22nd, 03:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੇ ਜਾਰਜਟਾਊਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਗੁਆਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਫਿਲਿਪਸ, ਉਪ ਰਾਸ਼ਟਰਪਤੀ ਭਰਤ ਜਗਦੇਵ, ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ (The President of Guyana, Dr. Irfaan Ali, Prime Minister Mark Philips, Vice President Bharat Jagdeo, Former President Donald Ramotar) ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਆਪਣੇ ਆਗਮਨ ‘ਤੇ ਵਿਸ਼ੇਸ਼ ਉਤਸਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਦਿਆਲਤਾ ਦੇ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਾਹੁਣਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੀ ਏਕ ਪੇੜ ਮਾਂ ਕੇ ਨਾਮ ਪਹਿਲ (Ek Ped Maa ke Naam initiative) ਦੇ ਤਹਿਤ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ ਇੱਕ ਪੇੜ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

ਪ੍ਰਧਾਨ ਮੰਤਰੀ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਲਈ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

October 31st, 10:46 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਲਈ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

October 31st, 10:46 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਗੁਜਰਾਤ ਦੇ ਕੱਛ ਵਿੱਚ ਦੀਪਾਵਲੀ ਦੇ ਅਵਸਰ ‘ਤੇ ਸੁਰੱਖਿਆ ਕਰਮੀਆਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 31st, 07:05 pm

ਦੇਸ਼ ਦੇ ਬਾਰਡਰ ‘ਤੇ ਸਰਕ੍ਰੀਕ ਦੇ ਪਾਸ, ਕੱਛ ਦੀ ਧਰਤੀ ‘ਤੇ, ਦੇਸ਼ ਦੀਆਂ ਸੈਨਾਵਾਂ ਦੇ ਨਾਲ, ਸੀਮਾ ਸੁਰੱਖਿਆਬਲ ਦੇ ਨਾਲ ਤੁਹਾਡੇ ਦਰਮਿਆਨ, ਦੀਪਾਵਲੀ... ਇਹ ਮੇਰਾ ਸੁਭਾਗ ਹੈ, ਆਪ ਸਭ ਨੂੰ ਦੀਪਾਵਲੀ ਦੀ ਬਹੁਤ-ਬਹੁਤ ਵਧਾਈ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੱਛ ਵਿੱਚ ਸੁਰੱਖਿਆ ਕਰਮੀਆਂ ਦੇ ਨਾਲ ਦੀਵਾਲੀ ਮਨਾਈ

October 31st, 07:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਕੱਛ ਵਿੱਚ ਸਰ ਕ੍ਰੀਕ ਖੇਤਰ ਦੇ ਲੱਕੀ ਨਾਲਾ (Lakki Nala) ਵਿੱਚ ਭਾਰਤ-ਪਾਕ ਸੀਮਾ ਦੇ ਨੇੜੇ ਸੀਮਾ ਸੁਰੱਖਿਆ ਬਲ, ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਦੇ ਜਵਾਨਾਂ (personnel of the Border Security Force (BSF), Army, Navy and Air Force) ਦੇ ਨਾਲ ਦੀਵਾਲੀ ਮਨਾਈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਹਥਿਆਰਬੰਦ ਬਲਾਂ ਦੇ ਨਾਲ ਤਿਉਹਾਰ ਮਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਿਆ। ਪ੍ਰਧਾਨ ਮੰਤਰੀ ਨੇ ਕ੍ਰੀਕ ਖੇਤਰ ਵਿੱਚ ਇੱਕ ਅਸਥਾਈ ਚੌਕੀ (ਬੀਓਪੀ) (ਬੀਓਪੀਜ਼ ਵਿੱਚੋਂ ਇੱਕ -one of the BOPs) ਦਾ ਭੀ ਦੌਰਾ ਕੀਤਾ ਅਤੇ ਬਹਾਦਰ ਸੁਰੱਖਿਆ ਕਰਮੀਆਂ ਨੂੰ ਮਠਿਆਈਆਂ ਵੰਡੀਆਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੀਵਾਲੀ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

October 31st, 07:32 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੀਵਾਲੀ ਦੇ ਅਵਸਰ ’ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਗੁਜਰਾਤ ਦੇ ਕੇਵਡੀਆ ਵਿੱਚ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 31st, 07:31 am

ਸਰਦਾਰ ਸਾਹਿਬ ਦੀ ਓਜਸਵੀ ਵਾਣੀ(The inspiring words of Sardar Sahib)...ਸਟੈਚੂ ਆਵ੍ ਯੂਨਿਟੀ ਦੇ ਨਿਕਟ ਇਹ ਭਵਯ ਪ੍ਰੋਗਰਾਮ...ਏਕਤਾ ਨਗਰ ਦਾ ਇਹ ਵਿਹੰਗਮ ਦ੍ਰਿਸ਼, ਅਤੇ ਇੱਥੇ ਹੋਈ ਸ਼ਾਨਦਾਰ ਪਰਫਾਰਮੈਂਸ...ਇਹ ਮਿੰਨੀ ਇੰਡੀਆ(Mini India) ਦੀ ਝਲਕ...ਸਭ ਕੁਝ ਕਿਤਨਾ ਅਦਭੁਤ ਹੈ, ਕਿਤਨਾ ਪ੍ਰੇਰਕ ਹੈ। 15 ਅਗਸਤ ਅਤੇ 26 ਜਨਵਰੀ ਦੀ ਤਰ੍ਹਾਂ ਹੀ...31 ਅਕਤੂਬਰ ਨੂੰ ਹੋਣ ਵਾਲਾ ਇਹ ਆਯੋਜਨ...ਪੂਰੇ ਦੇਸ਼ ਨੂੰ ਨਵੀਂ ਊਰਜਾ ਨਾਲ ਭਰ ਦਿੰਦਾ ਹੈ। ਮੈਂ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas (National Unity Day))‘ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵਡੀਆ ਵਿੱਚ ਸਟੈਚੂ ਆਵ੍ ਯੂਨਿਟੀ ‘ਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਮਾਰੋਹ ਵਿੱਚ ਹਿੱਸਾ ਲਿਆ

October 31st, 07:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਕੇਵਡੀਆ ਵਿੱਚ ਸਟੈਚੂ ਆਵ੍ ਯੂਨਿਟੀ ‘ਤੇ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਮਾਰੋਹ ਵਿੱਚ ਹਿੱਸਾ ਲਿਆ ਅਤੇ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ‘ਤੇ ਉਨ੍ਹਾਂ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਏਕਤਾ ਦਿਵਸ ਦੀ ਸਹੁੰ (Ekta Diwas pledge) ਭੀ ਚੁਕਾਈ ਅਤੇ ਰਾਸ਼ਟਰੀਯ ਏਕਤਾ ਦਿਵਸ ਦੇ ਅਵਸਰ ‘ਤੇ ਏਕਤਾ ਦਿਵਸ ਪਰੇਡ (Ekta Diwas Parade) ਭੀ ਦੇਖੀ। ਰਾਸ਼ਟਰੀਯ ਏਕਤਾ ਦਿਵਸ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ (Thailand PM Paetongtarn Shinawatra) ਦੇ ਕਦਮ ‘ਤੇ ਪ੍ਰਸੰਨਤਾ ਵਿਅਕਤ ਕੀਤੀ

October 30th, 09:39 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ (Thailand PM Paetongtarn Shinawatra) ਦੇ ਕਦਮ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਮਹਾਮਹਿਮ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਨੇ ਅੱਜ ਪਹੁਰਤ, ਲਿਟਲ ਇੰਡੀਆ, ਬੈਂਕਾਕ (Pahurat, Little India, Bangkok) ਵਿੱਚ ਅਦਭੁਤ ਥਾਈਲੈਂਡ ਦੀਵਾਲੀ ਫੈਸਟੀਵਲ 2024 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਅਦਭੁਤ ਥਾਈਲੈਂਡ ਦੀਵਾਲੀ ਫੈਸਟੀਵਲ ਦੇ ਪ੍ਰਤੀ ਆਪਣੀਆਂ ਸ਼ੁਭਕਾਮਨਾਵਾਂ ਵਿਅਕਤ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸੱਭਿਆਚਾਰਕ ਸਬੰਧ ਹੋਰ ਗਹਿਰੇ ਹੋਣਗੇ।

ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ (ਏਆਈਆਈਏ-AIIA) ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 29th, 01:28 pm

ਸਮਾਗਮ ਵਿੱਚ ਉਪਸਥਿਤ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ , ਮਨਸੁਖ ਮਾਂਡਵੀਯਾ ਜੀ, ਪ੍ਰਤਾਪ ਰਾਓ ਜਾਧਵ ਜੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਜੀ, ਸੁਸ਼੍ਰੀ ਸ਼ੋਭਾ ਕਰੰਦਲਾਜੇ ਜੀ, ਸੰਸਦ ਵਿੱਚ ਮੇਰੇ ਸਾਥੀ ਇਸ ਖੇਤਰ ਦੇ ਸਾਂਸਦ ਸ਼੍ਰੀ ਰਾਮਵੀਰ ਸਿੰਘ ਬਿਧੂੜੀ ਜੀ, ਵਿਭਿੰਨ ਰਾਜਾਂ ਤੋਂ ਵਰਚੁਅਲ ਮਾਧਿਅਮ ਨਾਲ ਜੁੜੇ ਮਾਣਯੋਗ ਰਾਜਪਾਲ ਗਣ, ਮਾਣਯੋਗ ਮੁੱਖ ਮੰਤਰੀਗਣ, ਸਾਂਸਦ ਗਣ, ਵਿਧਾਇਕ ਗਣ, ਹੋਰ ਸਾਰੇ ਸਨਮਾਨਿਤ ਜਨਪ੍ਰਤੀਨਿਧੀ, ਦੇਸ਼ ਦੇ ਵਿਭਿੰਨ ਭਾਗਾਂ ਨਾਲ ਸਿਹਤ ਸੰਸਥਾਨਾਂ ਨਾਲ ਜੁੜੇ ਡਾਕਟਰ, ਵੈਦ, ਆਯੁਸ਼ ਅਤੇ ਹੈਲਥ ਪ੍ਰੋਫੈਸ਼ਨਲਸ…ਸਿਹਤ ਵਿਵਸਥਾ ਨਾਲ ਜੁੜੇ ਲੱਖਾਂ ਭਾਈ ਅਤੇ ਭੈਣਾਂ, ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੇ ਸਾਰੇ ਡਾਕਟਰਸ ਅਤੇ ਕਰਮਚਾਰੀ ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿਹਤ ਖੇਤਰ ਨਾਲ ਜੁੜੇ 12,850 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ, ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

October 29th, 01:00 pm

ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ (AIIA) ਵਿੱਚ ਲਗਭਗ 12,850 ਕਰੋੜ ਰੁਪਏ ਦੇ ਸਿਹਤ ਖੇਤਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ, ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

The BJP government in Gujarat has prioritised water from the very beginning: PM Modi in Amreli

October 28th, 04:00 pm

PM Modi laid the foundation stone and inaugurated various development projects worth over Rs 4,900 crores in Amreli, Gujarat. The Prime Minister highlighted Gujarat's remarkable progress over the past two decades in ensuring water reaches every household and farm, setting an example for the entire nation. He said that the state's continuous efforts to provide water to every corner are ongoing and today's projects will further benefit millions of people in the region.

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਅਮਰੇਲੀ ਵਿੱਚ 4,900 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ

October 28th, 03:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਮਰੇਲੀ ਵਿੱਚ 4,900 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਜਲ ਵਿਕਾਸ ਅਤੇ ਟੂਰਿਜ਼ਮ ਸੈਕਟਰਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਦੇ ਅਮਰੇਲੀ, ਜਾਮਨਗਰ, ਮੋਰਬੀ, ਦੇਵਭੂਮੀ ਦਵਾਰਕਾ, ਜੂਨਾਗੜ੍ਹ, ਪੋਰਬੰਦਰ, ਕੱਛ ਅਤੇ ਬੋਟਾਦ ਜ਼ਿਲ੍ਹਿਆਂ (Amreli, Jamnagar, Morbi, Devbhoomi Dwarka, Junagadh, Porbandar, Kachchh and Botad districts) ਦੇ ਨਾਗਰਿਕਾਂ ਨੂੰ ਲਾਭ ਹੋਵੇਗਾ।

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 20th, 04:54 pm

ਮੰਚ ‘ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਇਸ ਕਾਰਜਕ੍ਰਮ ਵਿੱਚ ਟੈਕਨੋਲੋਜੀ ਦੇ ਮਾਧਿਅਮ ਨਾਲ ਜੁੜੇ ਹੋਰ ਰਾਜਾਂ ਦੇ ਸਨਮਾਨਿਤ ਗਵਰਨਰ, ਮੁੱਖ ਮੰਤਰੀ ਗਣ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਸ਼੍ਰੀ ਨਾਇਡੂ ਜੀ, ਟੈਕਨੋਲੋਜੀ ਦੇ ਮਾਧਿਅਮ ਨਾਲ ਜੁੜੇ ਕੇਂਦਰ ਵਿੱਚ ਮੰਤਰੀ ਮੰਡਲ ਦੇ ਮੇਰੇ ਹੋਰ ਸਾਥੀ, ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਬ੍ਰਜੇਸ਼ ਪਾਠਕ ਜੀ, ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਤੇ ਬਨਾਰਸ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

October 20th, 04:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਪ੍ਰੋਜੈਕਟਾਂ ਵਿੱਚ 6,100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਏਅਰਪੋਰਟ ਪ੍ਰੋਜੈਕਟਸ ਅਤੇ ਵਾਰਾਣਸੀ ਵਿੱਚ ਕਈ ਵਿਕਾਸ ਪਹਿਲਾਂ ਸ਼ਾਮਲ ਹਨ।

ਰਾਮ ਸਭ ਦੇ ਦਿਲ ਵਿੱਚ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

January 28th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਦੇ ਜ਼ਰੀਏ ਸਾਡਾ ਤੇ ਤੁਹਾਡਾ ਜੋ ਰਿਸ਼ਤਾ ਬਣਿਆ ਹੈ, ਉਹ ਇੱਕ ਦਹਾਕਾ ਪੁਰਾਣਾ ਹੋ ਚੁੱਕਿਆ ਹੈ। ਸੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਇਸ ਦੌਰ ’ਚ ਵੀ ਰੇਡੀਓ ਪੂਰੇ ਦੇਸ਼ ਨੂੰ ਜੋੜਨ ਦਾ ਇੱਕ ਮਜ਼ਬੂਤ ਜ਼ਰੀਆ ਹੈ। ਰੇਡੀਓ ਦੀ ਤਾਕਤ ਕਿੰਨਾ ਬਦਲਾਅ ਲਿਆ ਸਕਦੀ ਹੈ, ਇਸ ਦੀ ਇੱਕ ਨਿਵੇਕਲੀ ਮਿਸਾਲ ਛੱਤੀਸਗੜ੍ਹ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬੀਤੇ ਕਰੀਬ 7 ਵਰ੍ਹਿਆਂ ’ਚ ਇੱਥੇ ਰੇਡੀਓ ’ਤੇ ਇੱਕ ਹਰਮਨਪਿਆਰੇ ਪ੍ਰੋਗਰਾਮ ਦਾ ਪ੍ਰਸਾਰਣ ਹੋ ਰਿਹਾ ਹੈ, ਜਿਸ ਦਾ ਨਾਮ ਹੈ ‘ਹਮਰ ਹਾਥੀ - ਹਮਰ ਗੋਠ’। ਨਾਮ ਸੁਣ ਕੇ ਤੁਹਾਨੂੰ ਲੱਗ ਸਕਦਾ ਹੈ ਕਿ ਰੇਡੀਓ ਤੇ ਹਾਥੀ ਦਾ ਭਲਾ ਕੀ ਕਨੈਕਸ਼ਨ ਹੋ ਸਕਦਾ ਹੈ ਪਰ ਇਹੀ ਤਾਂ ਰੇਡੀਓ ਦੀ ਖੂਬੀ ਹੈ। ਛੱਤੀਸਗੜ੍ਹ ’ਚ ਆਕਾਸ਼ਵਾਣੀ ਦੇ ਚਾਰ ਕੇਂਦਰਾਂ ਅੰਬਿਕਾਪੁਰ, ਰਾਏਪੁਰ, ਬਿਲਾਸਪੁਰ ਅਤੇ ਰਾਏਗੜ੍ਹ ਤੋਂ ਹਰ ਸ਼ਾਮ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਛੱਤੀਸਗੜ੍ਹ ਦੇ ਜੰਗਲਾਂ ਅਤੇ ਉਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਬੜੇ ਧਿਆਨ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਹਨ। ‘ਹਮਰ ਹਾਥੀ - ਹਮਰ ਗੋਠ’ ਪ੍ਰੋਗਰਾਮ ’ਚ ਦੱਸਿਆ ਜਾਂਦਾ ਹੈ ਕਿ ਹਾਥੀਆਂ ਦਾ ਝੁੰਡ ਜੰਗਲ ਦੇ ਕਿਸ ਇਲਾਕੇ ’ਚੋਂ ਗੁਜਰ ਰਿਹਾ ਹੈ। ਇਹ ਜਾਣਕਾਰੀ ਇੱਥੋਂ ਦੇ ਲੋਕਾਂ ਦੇ ਬਹੁਤ ਕੰਮ ਆਉਂਦੀ ਹੈ। ਲੋਕਾਂ ਨੂੰ ਜਿਵੇਂ ਹੀ ਰੇਡੀਓ ਤੋਂ ਹਾਥੀਆਂ ਦੇ ਝੁੰਡ ਦੇ ਆਉਣ ਦੀ ਜਾਣਕਾਰੀ ਮਿਲਦੀ ਹੈ, ਉਹ ਸਾਵਧਾਨ ਹੋ ਜਾਂਦੇ ਹਨ, ਜਿਨ੍ਹਾਂ ਰਸਤਿਆਂ ਤੋਂ ਹਾਥੀ ਲੰਘਦੇ ਹਨ, ਉੱਧਰ ਜਾਣ ਦਾ ਖ਼ਤਰਾ ਟਲ ਜਾਂਦਾ ਹੈ। ਇਸ ਨਾਲ ਜਿੱਥੇ ਇੱਕ ਪਾਸੇ ਹਾਥੀਆਂ ਦੇ ਝੁੰਡ ਤੋਂ ਨੁਕਸਾਨ ਦੀ ਸੰਭਾਵਨਾ ਘੱਟ ਹੋ ਰਹੀ ਹੈ, ਉੱਥੇ ਹੀ ਹਾਥੀਆਂ ਦੇ ਬਾਰੇ ਡਾਟਾ ਜੁਟਾਉਣ ’ਚ ਮਦਦ ਮਿਲਦੀ ਹੈ। ਇਸ ਡਾਟਾ ਦੇ ਇਸਤੇਮਾਲ ਨਾਲ ਭਵਿੱਖ ਵਿੱਚ ਹਾਥੀਆਂ ਦੀ ਸੁਰੱਖਿਆ ’ਚ ਵੀ ਮਦਦ ਮਿਲੇਗੀ। ਇੱਥੇ ਹਾਥੀਆਂ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸ ਨਾਲ ਜੰਗਲ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਹਾਥੀਆਂ ਦੇ ਨਾਲ ਤਾਲਮੇਲ ਬਿਠਾਉਣਾ ਅਸਾਨ ਹੋ ਗਿਆ ਹੈ। ਛੱਤੀਸਗੜ੍ਹ ਦੀ ਇਸ ਬੇਮਿਸਾਲ ਪਹਿਲ ਅਤੇ ਇਸ ਦੇ ਅਨੁਭਵਾਂ ਦਾ ਲਾਭ ਦੇਸ਼ ਦੇ ਦੂਸਰੇ ਜੰਗਲੀ ਖੇਤਰਾਂ ’ਚ ਰਹਿਣ ਵਾਲੇ ਲੋਕ ਵੀ ਲੈ ਸਕਦੇ ਹਨ।

ਅਯੁੱਧਿਆ ਜੀ ਵਿੱਚ ਸ਼੍ਰੀ ਰਾਮ ਲਲਾ ਦੀ ਪ੍ਰਾਣ-ਪ੍ਰਤਿਸ਼ਠਾ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 22nd, 05:12 pm

ਅੱਜ ਸਾਡੇ ਰਾਮ ਆ ਗਏ ਹਨ! ਸਦੀਆਂ ਦੀ ਪ੍ਰਤੀਖਿਆ ਦੇ ਬਾਅਦ ਸਾਡੇ ਰਾਮ ਆ ਗਏ ਹਨ। ਸਦੀਆਂ ਦਾ ਅਭੂਤਪੂਰਵ ਧੀਰਜ, ਅਣਗਿਣਤ ਬਲੀਦਾਨ, ਤਿਆਗ ਅਤੇ ਤਪੱਸਿਆ ਦੇ ਬਾਅਦ ਸਾਡੇ ਪ੍ਰਭੁ ਰਾਮ ਆ ਗਏ ਹਨ। ਇਸ ਸ਼ੁਭ ਘੜੀ ਦੀ ਆਪ ਸਭ ਨੂੰ, ਸਮਸਤ ਦੇਸ਼ਵਾਸੀਆਂ ਨੂੰ, ਬਹੁਤ-ਬਹੁਤ ਵਧਾਈ।

ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੀ ਪ੍ਰਾਣ ਪ੍ਰਤਿਸ਼ਠਾ (Pran Pratishtha) ਸਮਾਰੋਹ ਵਿੱਚ ਹਿੱਸਾ ਲਿਆ

January 22nd, 01:34 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੇ ਪ੍ਰਾਣ ਪ੍ਰਤਿਸ਼ਠਾ (Pran Pratishtha -consecration) ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਸ਼੍ਰਮਜੀਵੀਆਂ (shramjeevi) ਨਾਲ ਗੱਲਬਾਤ ਕੀਤੀ।

ਪੀਐੱਮ-ਜਨਮਨ ਦੇ ਤਹਿਤ ਪੀਐੱਮਏਵਾਈ (ਜੀ) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸਤ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 15th, 12:15 pm

ਜੋਹਾਰ, ਰਾਮ-ਰਾਮ। ਇਸ ਸਮੇਂ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ। ਉੱਤਰਾਯਣ, ਮਕਰ ਸੰਕ੍ਰਾਂਤੀ, ਪੋਂਗਲ, ਬੀਹੂ, ਕਿੰਨੇ ਹੀ ਤਿਉਹਾਰਾਂ ਦੀ ਉਮੰਗ ਚਾਰੋਂ ਤਰਫ਼ ਛਾਈ ਹੋਈ ਹੈ। ਇਸ ਉਤਸ਼ਾਹ ਨੂੰ ਅੱਜ ਦੇ ਇਸ ਆਯੋਜਨ ਹੋਰ ਸ਼ਾਨਦਾਰ, ਜਾਨਦਾਰ ਬਣਾ ਦਿੱਤਾ। ਅਤੇ ਤੁਹਾਡੇ ਨਾਲ ਗੱਲ ਕਰਕੇ ਮੇਰਾ ਵੀ ਉਤਸਵ ਬਣ ਗਿਆ। ਅੱਜ ਇੱਕ ਤਰਫ਼ ਜਦੋਂ ਅਯੁੱਧਿਆ ਵਿੱਚ ਦੀਪਾਵਲੀ ਮਨਾਈ ਜਾ ਰਹੀ ਹੈ, ਤਾਂ ਦੂਸਰੀ ਤਰਫ਼ ਇੱਕ ਲੱਖ ਅਤਿ-ਪਿਛੜੇ ਮੇਰੇ ਜਨਜਾਤੀ ਭਾਈ-ਭੈਣ, ਜੋ ਮੇਰੇ ਪਰਿਵਾਰ ਦੇ ਹੀ ਮੈਂਬਰ ਹਨ। ਮੇਰੇ ਇਨ੍ਹਾਂ ਜਨਜਾਤੀ ਪਰਿਵਾਰ, ਅਤਿ-ਪਿਛੜੇ ਜਨਜਾਤੀ ਪਰਿਵਾਰ, ਉਨ੍ਹਾਂ ਦੇ ਘਰ ਦੀਵਾਲੀ ਮਨ ਰਹੀ ਹੈ, ਇਹ ਆਪਣੇ ਆਪ ਵਿੱਚ ਮੇਰੇ ਲਈ ਬਹੁਤ ਵੱਡੀ ਖੁਸ਼ੀ ਹੈ। ਅੱਜ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੱਕੇ ਘਰ ਦੇ ਲਈ ਪੈਸੇ ਟ੍ਰਾਂਸਫਰ ਕੀਤੇ ਜਾ ਰਹੇ ਹਨ। ਮੈਂ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਮਕਰ ਸੰਕ੍ਰਾਂਤੀ ਦੀ ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਮੈਨੂੰ ਇਹ ਪੁਣਯ ਕਾਰਜ ਕਰਨ ਦੇ ਲਈ ਨਿਮਿਤ ਬਨਣ ਦਾ ਅਵਸਰ ਮਿਲਦਾ ਹੈ, ਇਹ ਵੀ ਮੇਰੇ ਜੀਵਨ ਵਿੱਚ ਬਹੁਤ ਆਨੰਦ ਦੀ ਗੱਲ ਹੈ।