Since 2014 difficulties in the North East are reducing and development is taking place: PM Modi

April 28th, 11:33 am

PM Modi addressed the ‘Peace, Unity and Development Rally’ at Diphu in Karbi Anglong District of Assam. The PM said that the ‘double engine’ government was working with the spirit of Sabka Saath Sabka Vikas, Sabka Vishwas and Sabka Prayas. “Today this resolve has been reinforced on this land of Karbi Anglong. The work of carrying out the agreement which was signed for the permanent peace and rapid development of Assam is going on at a brisk pace”, he said.

ਪ੍ਰਧਾਨ ਮੰਤਰੀ ਨੇ ਅਸਾਮ ਦੇ ਡੀਫੂ ਵਿਖੇ ‘ਸ਼ਾਂਤੀ, ਏਕਤਾ ਅਤੇ ਵਿਕਾਸ ਰੈਲੀ’ ਨੂੰ ਸੰਬੋਧਨ ਕੀਤਾ

April 28th, 11:32 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਰਬੀ ਐਂਗਲੋਂਗ ਜ਼ਿਲ੍ਹੇ ਦੇ ਡੀਫੂ ਵਿਖੇ ‘ਸ਼ਾਂਤੀ, ਏਕਤਾ ਅਤੇ ਵਿਕਾਸ ਰੈਲੀ’ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਉਨ੍ਹਾਂ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਵੈਟਰਨਰੀ ਕਾਲਜ (ਡੀਫੂ), ਡਿਗਰੀ ਕਾਲਜ (ਪੱਛਮੀ ਕਾਰਬੀ ਐਂਗਲੋਂਗ) ਅਤੇ ਖੇਤੀਬਾੜੀ ਕਾਲਜ (ਕੋਲੋਂਗ, ਪੱਛਮੀ ਕਾਰਬੀ ਐਂਗਲੋਂਗ) ਦਾ ਨੀਂਹ ਪੱਥਰ ਰੱਖਿਆ। 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਖੇਤਰ ਵਿੱਚ ਕੌਸ਼ਲ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਲੈ ਕੇ ਆਉਣਗੇ। ਪ੍ਰਧਾਨ ਮੰਤਰੀ ਨੇ 2950 ਤੋਂ ਵੱਧ ਅੰਮ੍ਰਿਤ ਸਰੋਵਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਰਾਜ ਇਨ੍ਹਾਂ ਅੰਮ੍ਰਿਤ ਸਰੋਵਰਾਂ ਨੂੰ ਤਕਰੀਬਨ 1150 ਕਰੋੜ ਰੁਪਏ ਦੀ ਸੰਚਿਤ ਲਾਗਤ ਨਾਲ ਵਿਕਸਿਤ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਸਾਮ ਦੇ ਰਾਜਪਾਲ, ਸ਼੍ਰੀ ਜਗਦੀਸ਼ ਮੁਖੀ ਅਤੇ ਅਸਾਮ ਦੇ ਮੁੱਖ ਮੰਤਰੀ, ਹਿਮਾਂਤ ਬਿਸਵਾ ਸਰਮਾ ਵੀ ਹਾਜ਼ਰ ਸਨ।

ਪ੍ਰਧਾਨ ਮੰਤਰੀ 28 ਅਪ੍ਰੈਲ ਨੂੰ ਅਸਾਮ ਦਾ ਦੌਰਾ ਕਰਨਗੇ

April 26th, 07:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਅਪ੍ਰੈਲ 2022 ਨੂੰ ਅਸਾਮ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11 ਵਜੇ ਕਾਰਬੀ ਆਂਗਲੋਂਗ ਜ਼ਿਲ੍ਹੇ ਦੇ ਦੀਫੂ ਵਿੱਚ ‘ਸ਼ਾਂਤੀ, ਏਕਤਾ ਅਤੇ ਵਿਕਾਸ ਰੈਲੀ’ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਦੌਰਾਨ ਉਹ ਸਿੱਖਿਆ ਦੇ ਖੇਤਰ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਦੇ ਬਾਅਦ ਦੁਪਹਿਰ ਲਗਭਗ 01:45 ਵਜੇ ਪ੍ਰਧਾਨ ਮੰਤਰੀ ਅਸਾਮ ਮੈਡੀਕਲ ਕਾਲਜ ਡਿਬਰੂਗੜ੍ਹ ਪਹੁੰਚਣਗੇ ਅਤੇ ਡਿਬਰੂਗੜ੍ਹ ਕੈਂਸਰ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ। ਬਾਅਦ ਵਿੱਚ ਲਗਭਗ 3 ਵਜੇ ਪ੍ਰਧਾਨ ਮੰਤਰੀ ਡਿਬਰੂਗੜ੍ਹ ਦੇ ਖਾਨੀਕਰ ਮੈਦਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਜਨਤਕ ਸਮਾਰੋਹ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਛੇ ਅਤੇ ਕੈਂਸਰ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ।