
ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ‘ਤੇ ਬਜਟ ਦੇ ਬਾਅਦ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
March 05th, 01:35 pm
ਤੁਹਾਡਾ ਸਾਰਿਆਂ ਦਾ ਇਸ ਮਹੱਤਵਪੂਰਨ ਬਜਟ ਵੈਬੀਨਾਰ ਵਿੱਚ ਸੁਆਗਤ ਹੈ, ਅਭਿਨੰਦਨ ਹੈ। Investing in People, Economy and Innovation- ਇਹ ਇੱਕ ਅਜਿਹੀ ਥੀਮ ਹੈ, ਜੋ ਵਿਕਸਿਤ ਭਾਰਤ ਦੇ ਰੋਡਮੈਪ ਨੂੰ define ਕਰਦੀ ਹੈ। ਇਸ ਸਾਲ ਦੇ ਬਜਟ ਵਿੱਚ ਤੁਹਾਨੂੰ ਇਸ ਦਾ ਪ੍ਰਭਾਵ ਬਹੁਤ ਵੱਡੇ ਸਕੇਲ ‘ਤੇ ਦਿਸ ਰਿਹਾ ਹੈ। ਇਸ ਲਈ, ਇਹ ਬਜਟ ਭਾਰਤ ਦੇ ਭਵਿੱਖ ਦਾ ਬਲੂਪ੍ਰਿੰਟ ਬਣ ਕੇ ਸਾਹਮਣੇ ਆਇਆ ਹੈ। ਅਸੀਂ ਇਨਵੈਸਟਮੈਂਟ ਵਿੱਚ ਜਿੰਨੀ ਪ੍ਰਾਥਮਿਕਤਾ infrastructure ਅਤੇ industries ਨੂੰ ਦਿੱਤੀ ਹੈ, ਉਨੀ ਹੀ ਪ੍ਰਾਥਮਿਕਤਾ People, Economy ਅਤੇ Innovation ਨੂੰ ਵੀ ਦਿੱਤੀ ਹੈ। ਤੁਸੀਂ ਸਾਰੇ ਜਾਣਦੇ ਹੋ, Capacity building ਅਤੇ talent ਨਰਚਰਿੰਗ, ਇਹ ਦੇਸ਼ ਦੀ ਪ੍ਰਗਤੀ ਦੇ ਲਈ ਫਾਉਂਡੇਸ਼ਨ ਸਟੋਨ ਦਾ ਕੰਮ ਕਰਦੀ ਹੈ। ਇਸ ਲਈ, ਹੁਣ ਵਿਕਾਸ ਦੇ ਅਗਲੇ ਪੜਾਅ ਵਿੱਚ ਅਸੀਂ ਇਨ੍ਹਾਂ ਖੇਤਰਾਂ ਵਿੱਚ ਹੋਰ ਜ਼ਿਆਦਾ ਨਿਵੇਸ਼ ਕਰਨਾ ਹੈ। ਇਸ ਦੇ ਲਈ ਸਾਨੂੰ ਸਾਰੇ ਸਟੇਕਹੋਲਡਰਸ ਨੂੰ ਅੱਗੇ ਆਉਣਾ ਹੋਵੇਗਾ। ਕਿਉਂਕਿ ਇਹ ਦੇਸ਼ ਦੀ economic success ਦੇ ਲਈ ਜ਼ਰੂਰੀ ਹੈ। ਅਤੇ ਨਾਲ ਹੀ, ਇਹ ਹਰ organization ਦੀ success ਦਾ ਵੀ ਅਧਾਰ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਸਿਰਜਣ-ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ‘ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 05th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵੈਬੀਨਾਰ ਦੇ ਵਿਸ਼ਾ-ਵਸਤੂ “ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼” ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਵਿਕਸਿਤ ਭਾਰਤ ਦੇ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦਾ ਬਜਟ ਇਸ ਵਿਸ਼ਾ-ਵਸਤੂ ਨੂੰ ਵੱਡੇ ਪੈਮਾਨੇ ‘ਤੇ ਦਰਸਾਉਂਦਾ ਹੈ ਅਤੇ ਭਾਰਤ ਦੇ ਭਵਿੱਖ ਦੇ ਲਈ ਇੱਕ ਖਾਕਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨਫ੍ਰਾਸਟ੍ਰਕਚਰ, ਉਦਯੋਗਾਂ, ਲੋਕਾਂ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਸਮਾਨ ਤੌਰ ‘ਤੇ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਸਮਰੱਥਾ ਨਿਰਮਾਣ ਅਤੇ ਪ੍ਰਤਿਭਾ ਦਾ ਵਿਕਾਸ ਰਾਸ਼ਟਰ ਦੀ ਪ੍ਰਗਤੀ ਦਾ ਅਧਾਰ ਹਨ, ਸ਼੍ਰੀ ਮੋਦੀ ਨੇ ਸਾਰੇ ਹਿਤਧਾਰਕਾਂ ਤੋਂ ਅੱਗੇ ਆ ਕੇ ਇਨ੍ਹਾਂ ਖੇਤਰਾਂ ਵਿੱਚ ਵੱਧ ਨਿਵੇਸ਼ ਕਰਨ ਦੀ ਤਾਕੀਦ ਕੀਤੀ ਕਿਉਂਕਿ ਵਿਕਾਸ ਦੇ ਅਗਲੇ ਪੜਾਅ ਵਿੱਚ ਇਸ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਦੀ ਆਰਥਿਕ ਸਫਲਤਾ ਦੇ ਲਈ ਜ਼ਰੂਰੀ ਹੈ ਅਤੇ ਹਰ ਸੰਗਠਨ ਦੀ ਸਫਲਤਾ ਦਾ ਅਧਾਰ ਹੈ।
ਸੰਯੁਕਤ ਬਿਆਨ : ਦੂਸਰਾ ਭਾਰਤ-ਆਸਟ੍ਰੇਲੀਆ ਸਲਾਨਾ ਸਮਿਟ
November 19th, 11:22 pm
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਮਹਾਮਹਿਮ ਐਂਥਨੀ ਅਲਬਾਨੀਜ਼ (Hon Anthony Albanese) ਦੀ ਉਪਸਥਿਤੀ ਵਿੱਚ 19 ਨਵੰਬਰ 2024 ਨੂੰ ਰੀਓ ਡੀ ਜਨੇਰੀਓ (Rio de Janeiro) ਵਿੱਚ ਗਰੁੱਪ ਆਵ੍ 20 (ਜੀ20) ਸਮਿਟ ਦੇ ਮੌਕੇ ’ਤੇ ਦੂਸਰਾ ਭਾਰਤ-ਆਸਟ੍ਰੇਲੀਆ ਸਲਾਨਾ ਸਮਿਟ ਆਯੋਜਿਤ ਕੀਤਾ।ਇਟਲੀ-ਭਾਰਤ ਸੰਯੁਕਤ ਰਣਨੀਤਕ ਕਾਰਜ ਯੋਜਨਾ 2025 - 2029
November 19th, 09:25 am
ਭਾਰਤ ਅਤੇ ਇਟਲੀ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ (India Italy Strategic partnership) ਦੀ ਅਦੁੱਤੀ ਸੰਭਾਵਨਾ ਨੂੰ ਸਮਝਦੇ ਹੋਏ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਜਾਰਜੀਆ ਮੇਲੋਨੀ (Ms. Giorgia Meloni) ਨੇ 18 ਨਵੰਬਰ 2024 ਨੂੰ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ (G20 Summit) ਵਿੱਚ ਆਪਣੀ ਬੈਠਕ ਦੇ ਦੌਰਾਨ ਨਿਮਨਲਿਖਤ ਕੇਂਦ੍ਰਿਤ, ਸਮਾਂਬੱਧ ਪਹਿਲਾਂ ਅਤੇ ਰਣਨੀਤਕ ਕਾਰਵਾਈ ਦੀ ਸੰਯੁਕਤ ਯੋਜਨਾ ਦੇ ਜ਼ਰੀਏ ਇਸ ਨੂੰ ਹੋਰ ਗਤੀ ਦੇਣ ਦਾ ਨਿਰਣਾ ਕੀਤਾ ਹੈ। ਇਸ ਉਦੇਸ਼ ਦੇ ਲਈ, ਇਟਲੀ ਅਤੇ ਭਾਰਤ ਨਿਮਨਲਿਖਤ ‘ਤੇ ਸਹਿਮਤ ਹਨ:ਪ੍ਰਧਾਨ ਮੰਤਰੀ ਨੇ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 19th, 05:41 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ (G-20 Summit) ਦੇ ਮੌਕੇ ‘ਤੇ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਰ ਕੀਰ ਸਟਾਰਮਰ (H.E. Sir Keir Starmer) ਨਾਲ ਮੁਲਾਕਾਤ ਕੀਤੀ। ਦੋਹਾਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਟਾਰਮਰ ਨੂੰ ਉਨ੍ਹਾਂ ਦੇ ਅਹੁਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਸਟਾਰਮਰ ਨੇ ਭੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਇਤਿਹਾਸਿਕ ਤੀਸਰੇ ਕਾਰਜਕਾਲ ਦੇ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।ਤਾਮਿਲ ਨਾਡੂ ਦੇ ਮਦੁਰੈ ਵਿੱਚ ਆਟੋਮੋਟਿਵ ਐੱਮਐੱਸਐੱਮਈਜ਼ ਦੇ ਲਈ ਡਿਜੀਟਲ ਮੋਬੀਲਿਟੀ ਪਹਿਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 27th, 06:30 pm
ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਤੋਂ ਮੁਆਫੀ ਮੰਗਦਾ ਹਾਂ, ਕਿਉਂਕਿ ਮੈਨੂੰ ਆਉਣ ਵਿੱਚ ਦੇਰ ਹੋਈ ਅਤੇ ਤੁਹਾਨੂੰ ਬਹੁਤ ਇੰਤਜ਼ਾਰ ਕਰਨਾ ਪਿਆ। ਮੈਂ ਸਵੇਰੇ ਦਿੱਲੀ ਤੋਂ ਤਾਂ ਸਮੇਂ ‘ਤੇ ਨਿਕਲਿਆ ਸੀ, ਲੇਕਿਨ ਅਨੇਕ ਪ੍ਰੋਗਰਾਮ ਕਰਦੇ-ਕਰਦੇ ਹਰ ਕੋਈ ਪੰਜ ਦਸ ਮਿੰਟ ਜ਼ਿਆਦਾ ਲੈ ਲੈਂਦਾ ਹੈ ਤਾਂ ਉਸੇ ਦਾ ਪਰਿਣਾਮ ਹੈ ਕਿ ਜੋ ਲਾਸਟ ਵਾਲਾ ਹੁੰਦਾ ਹੈ ਉਸ ਨੂੰ ਸਜ਼ਾ ਹੋ ਜਾਂਦੀ ਹੈ। ਤਾਂ ਮੈਂ ਫਿਰ ਵੀ ਦੇਰ ਤੋਂ ਆਉਣ ਦੇ ਲਈ ਆਪ ਸਭ ਤੋਂ ਮੁਆਫੀ ਚਾਹੁੰਦਾ ਹਾਂ।ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਮਦੁਰਈ ਵਿੱਚ ‘ਭਵਿੱਖ ਦਾ ਨਿਰਮਾਣ’ ਆਟੋਮੋਟਿਵ ਐਮਐਸਐਮਈ ਉਦਮੀਆਂ ਲਈ ਡਿਜੀਟਲ ਮੋਬਿਲਿਟੀ ਪ੍ਰੋਗਰਾਮ ਵਿੱਚ ਹਿੱਸਾ ਲਿਆ
February 27th, 06:13 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਮਦੁਰਈ ਵਿੱਚ ‘ਭਵਿੱਖ ਦਾ ਨਿਰਮਾਣ’ ਆਟੋਮੋਟਿਵ ਐਮਐਸਐਮਈ ਉਦਮੀਆਂ ਲਈ ਡਿਜੀਟਲ ਮੋਬਿਲਿਟੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਆਟੋਮੋਟਿਵ ਸੈਕਟਰ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਮਾਈਕ੍ਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ (ਐਮਐਸਐਮਈ) ਉਦਮੀਆਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਗਾਂਧੀਗ੍ਰਾਮ ਵਿੱਚ ਟ੍ਰੇਂਡ ਮਹਿਲਾ ਉਦਮੀਆਂ ਅਤੇ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ।