ਪ੍ਰਧਾਨ ਮੰਤਰੀ ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਅਵਸਰ ‘ਤੇ 29 ਅਕਤੂਬਰ ਨੂੰ ਹੈਲਥ ਸੈਕਟਰ ਨਾਲ ਸਬੰਧਿਤ 12,850 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਪ੍ਰੋਜੈਕਟ ਲਾਂਚ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
October 28th, 12:47 pm
ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ (Dhanvantari Jayanti and 9th Ayurveda Day) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਕਤੂਬਰ ਨੂੰ ਦੁਪਹਿਰ ਲਗਭਗ 12:30 ਵਜੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ(ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ) (ਏਆਈਆਈਏ-AIIA), ਨਵੀਂ ਦਿੱਲੀ ਵਿੱਚ ਲਗਭਗ 12,850 ਕਰੋੜ ਰੁਪਏ ਦੀ ਲਾਗਤ ਵਾਲੇ ਹੈਲਥ ਸੈਕਟਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟ ਲਾਂਚ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਧਰ ਰੱਖਣਗੇ।