ਜਮੁਈ, ਬਿਹਾਰ ਵਿੱਚ ਜਨਜਾਤੀ ਗੌਰਵ ਦਿਵਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

November 15th, 11:20 am

ਬਿਹਾਰ ਦੇ ਰਾਜਪਾਲ ਸ਼੍ਰੀਮਾਨ ਰਾਜੇਂਦਰ ਅਰਲੇਕਰ ਜੀ, ਬਿਹਾਰ ਦੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਜੁਆਲ ਓਰਾਉਂ ਜੀ, ਜੀਤਨ ਰਾਮ ਮਾਂਝੀ ਜੀ, ਗਿਰੀਰਾਜ ਸਿੰਘ ਜੀ, ਚਿਰਾਗ ਪਾਸਵਾਨ ਜੀ, ਦੁਰਗਾਦਾਸ ਉਈਕੇ ਜੀ ਅਤੇ ਸਾਡਾ ਸੁਭਾਗਯ ਹੈ ਕਿ ਅੱਜ ਸਾਡੇ ਦਰਮਿਆਨ ਬਿਰਸਾ ਮੁੰਡਾ ਜੀ ਦੇ ਪਰਿਵਾਰ ਦੇ ਵੰਸ਼ਜ, ਵੈਸੇ ਅੱਜ ਉਨ੍ਹਾਂ ਦੇ ਇੱਥੇ ਬਹੁਤ ਵੱਡੀ ਪੂਜਾ ਹੁੰਦੀ ਹੈ, ਪਰਿਵਾਰ ਦੇ ਹੋਰ ਮੈਂਬਰ ਸਭ ਪੂਜਾ ਵਿੱਚ ਬਿਜ਼ੀ ਹਨ, ਉਸ ਦੇ ਬਾਵਜੂਦ ਵੀ ਬੁੱਧਰਾਮ ਮੁੰਡਾ ਜੀ ਸਾਡੇ ਵਿੱਚ ਆਏ, ਇਤਨਾ ਹੀ ਸਾਡਾ ਸੁਭਾਗ ਹੈ ਕਿ ਸਿੱਧੂ ਕਾਨਹੂ ਜੀ ਦੇ ਵੰਸ਼ਜ ਮੰਡਲ ਮੁਰਮੂ ਜੀ ਵੀ ਸਾਡੇ ਨਾਲ ਹਨ। ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਅਗਰ ਮੈਂ ਕਹਾਂ ਕਿ ਸਾਡਾ ਜੋ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਹੈ, ਉਸ ਵਿੱਚ ਅੱਜ ਅਗਰ ਕੋਈ ਸਭ ਤੋਂ ਸੀਨੀਅਰ ਨੇਤਾ ਹੈ ਤਾਂ ਸਾਡੇ ਕਰਿਆ ਮੁੰਡਾ ਜੀ ਹਨ। ਕਦੇ ਲੋਕ ਸਭਾ ਦੇ Deputy Speaker ਰਹੇ। ਪਦਮ ਵਿਭੂਸ਼ਣ ਨਾਲ ਸਨਮਾਨਿਤ ਹਨ ਅਤੇ ਅੱਜ ਵੀ ਅਸੀਂ ਲੋਕਾਂ ਦਾ ਮਾਰਗਦਰਸ਼ਨ ਕਰਦੇ ਹਾਂ। ਅਤੇ ਜਿਵੇਂ ਸਾਡੇ ਜੁਆਲ ਓਰਾਉਂ ਜੀ ਨੇ ਕਿਹਾ ਕਿ ਉਹ ਮੇਰੇ ਲਈ ਪਿਤਾ ਸਮਾਨ ਹਨ। ਅਜਿਹੇ ਸੀਨੀਅਰ ਕਰਿਆ ਮੁੰਡਾ ਜੀ ਅੱਜ ਵਿਸ਼ੇਸ਼ ਤੌਰ ‘ਤੇ ਝਾਰਖੰਡ ਤੋਂ ਇੱਥੇ ਆਏ ਹਨ। ਬਿਹਾਰ ਦੇ ਉਪ ਮੁਖ ਮੰਤਰੀ ਮੇਰੇ ਮਿੱਤਰ ਭਾਈ ਵਿਜੈ ਕੁਮਾਰ ਸਿਨਹਾ ਜੀ, ਭਾਈ ਸਮਰਾਟ ਚੌਧਰੀ ਜੀ, ਬਿਹਾਰ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕ ਗਣ, ਹੋਰ ਜਨਪ੍ਰਤੀਨਿਧੀ, ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਸਾਰੇ ਮਹਾਨੁਭਾਵ ਅਤੇ ਜਮੁਈ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਸਮਾਰੋਹ ਦੀ ਸ਼ੁਰੂਆਤ ਕੀਤੀ

November 15th, 11:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਜਮੁਈ ਵਿੱਚ ਜਾਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਸਮਾਰੋਹ ਦੀ ਸ਼ੁਰੂਆਤ ਕੀਤੀ ਅਤੇ ਲਗਭਗ 6,640 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।

ਵਾਰਾਣਸੀ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਸਮਰਪਣ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 18th, 02:16 pm

ਯੂਪੀ ਦੇ ਸੀਐੱਮ ਯੋਗੀ ਆਦਿਤਿਯਨਾਥ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਕੇਸ਼ਵ ਪ੍ਰਸਾਦ ਮੌਰਯ, ਗੁਜਰਾਤ ਵਿਧਾਨ ਸਭਾ ਦੇ ਚੇਅਰਮੈਨ ਅਤੇ ਬਨਾਸ ਡੇਅਰੀ ਦੇ ਚੇਅਰਮੈਨ ਅਤੇ ਅੱਜ ਵਿਸ਼ੇਸ਼ ਰੂਪ ਨਾਲ ਕਿਸਾਨਾਂ ਨੂੰ ਭੇਂਟ, ਸੌਗਾਤ ਦੇਣ ਲਈ ਆਏ ਹੋਏ ਸ਼੍ਰੀਮਾਨ ਸ਼ੰਕਰ ਭਾਈ ਚੌਧਰੀ, ਰਾਜ ਦੇ ਮੰਤਰੀ ਪਰਿਸ਼ਦ ਦੇ ਮੈਂਬਰ, ਵਿਧਾਇਕਗਣ, ਹੋਰ ਮਹਾਨੁਭਾਵ, ਅਤੇ ਬਨਾਰਸ ਦੇ ਮੇਰੇ ਪਰਿਵਾਰਜਨੋਂ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 19,150 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ

December 18th, 02:15 pm

ਸ਼੍ਰੀ ਮੋਦੀ ਨੇ 370 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦੋ ਰੇਲਵੇ ਓਵਰ ਬ੍ਰਿਜ (ਆਰਓਬੀ) ਨਿਰਮਾਣ ਦੇ ਨਾਲ-ਨਾਲ ਗ੍ਰੀਨ-ਫੀਲਡ ਸ਼ਿਵਪੁਰ-ਫੁਲਵਰੀਆ-ਲਹਰਤਾਰਾ ਮਾਰਗ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲੇ ਪ੍ਰਮੁੱਖ ਪ੍ਰੋਜੈਕਟਾਂ ਵਿੱਚ 20 ਸੜਕਾਂ ਦਾ ਮਜ਼ਬੂਤੀਕਰਣ ਅਤੇ ਉਨ੍ਹਾਂ ਨੂੰ ਚੌੜਾ ਕਰਨਾ ਸ਼ਾਮਲ ਹੈ, ਕੈਥੀ ਪਿੰਡ ਵਿੱਚ ਸੰਗਮ ਘਾਟ ਰੋਡ ਅਤੇ ਪੰਡਿਤ ਦੀਨਦਯਾਲ ਉਪਾਧਿਆਏ ਹਸਪਤਾਲ ਵਿੱਚ ਆਵਾਸੀ ਭਵਨਾਂ ਦਾ ਨਿਰਮਾਣ, ਪੁਲਿਸ ਲਾਈਨ ਅਤੇ ਪੀਏਸੀ ਭੁੱਲਨਪੁਰ ਵਿੱਚ 200 ਅਤੇ 150 ਬੈੱਡ ਦੇ ਦੋ ਬਹੁਮੰਜ਼ਿਲਾ ਬੈਰਕ ਭਵਨ, 9 ਥਾਵਾਂ ‘ਤੇ ਸਮਾਰਟ ਬਸ ਸ਼ੈਲਟਰ ਅਤੇ ਅਲਈਪੁਰ ਵਿੱਚ 132 ਕਿਲੋਵਾਟ ਦਾ ਸਬਸਟੇਸ਼ਨ ਸ਼ਾਮਲ ਹੈ। ਉਨ੍ਹਾਂ ਨੇ ਸਮਾਰਟ ਸਿਟੀ ਦੇ ਤਹਿਤ ਯੂਨੀਫਾਈਡ ਟੂਰਿਸਟ ਪਾਸ ਸਿਸਟਮ ਦੀ ਸ਼ੁਰੂਆਤ ਵੀ ਕੀਤੀ।

ਕਾਸ਼ੀ ਦੇਵ ਦੀਪਾਵਲੀ ਦਾ ਸਮਾਨਾਰਥਕ ਹੈ: ਪ੍ਰਧਾਨ ਮੰਤਰੀ

November 27th, 10:08 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਈ ਰਾਸ਼ਟਰਾਂ ਦੇ ਉਨ੍ਹਾਂ ਡਿਪਲੋਮੈਟਾਂ ਦੀ ਉਪਸਥਿਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ, ਜਿਨ੍ਹਾਂ ਨੇ ਕਾਸ਼ੀ ਦੀ ਦੇਵ ਦੀਪਾਵਲੀ (Kashi's Dev Deepavali) ਦੇ ਦੌਰਾਨ ਭਾਰਤ ਦੀ ਸੱਭਿਆਚਾਰਕ ਜੀਵੰਤਤਾ ਦੀ ਝਲਕ ਪਾਈ।

140 ਕਰੋੜ ਲੋਕ ਅਨੇਕ ਪਰਿਵਰਤਨ ਲਿਆ ਰਹੇ ਹਨ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ

November 26th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ, ‘ਮਨ ਕੀ ਬਾਤ’ ਵਿੱਚ ਤੁਹਾਡਾ ਸੁਆਗਤ ਹੈ, ਲੇਕਿਨ ਅੱਜ 26 ਨਵੰਬਰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਹਾਂ। ਅੱਜ ਦੇ ਹੀ ਦਿਨ ਦੇਸ਼ ’ਤੇ ਸਭ ਤੋਂ ਭਿਆਨਕ ਆਤੰਕਵਾਦੀ ਹਮਲਾ ਹੋਇਆ ਸੀ। ਆਤੰਕਵਾਦੀਆਂ ਨੇ ਮੁੰਬਈ ਨੂੰ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੇਕਿਨ ਇਹ ਭਾਰਤ ਦੀ ਸਮਰੱਥਾ ਹੈ ਕਿ ਅਸੀਂ ਉਸ ਹਮਲੇ ਤੋਂ ਉੱਭਰੇ ਅਤੇ ਹੁਣ ਪੂਰੇ ਹੌਂਸਲੇ ਦੇ ਨਾਲ ਆਤੰਕ ਨੂੰ ਕੁਚਲ ਭੀ ਰਹੇ ਹਾਂ। ਮੁੰਬਈ ਹਮਲੇ ਵਿੱਚ ਆਪਣਾ ਜੀਵਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ, ਮੈਂ ਸ਼ਰਧਾਂਜਲੀ ਦਿੰਦਾ ਹਾਂ। ਇਸ ਹਮਲੇ ਵਿੱਚ ਸਾਡੇ ਜੋ ਜਾਂਬਾਜ਼ ਵੀਰਗਤੀ ਨੂੰ ਪ੍ਰਾਪਤ ਹੋਏ, ਦੇਸ਼ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ ਦੇਵ ਦੀਵਾਲੀ ਉਤਸਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

November 07th, 10:19 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿੱਚ ਦੇਵ ਦੀਵਾਲੀ ਉਤਸਵ ਦੀਆਂ ਸੁੰਦਰ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਾਰਤਿਕ ਪੂਰਣਿਮਾ ਅਤੇ ਦੇਵ ਦੀਪਾਵਲੀ ਦੇ ਅਵਸਰ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

November 07th, 05:37 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਰਤਿਕ ਪੂਰਣਿਮਾ ਅਤੇ ਦੇਵ ਦੀਪਾਵਲੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।