
ਪਰੀਕਸ਼ਾ ਪੇ ਚਰਚਾ (Pariksha Pe Charcha) ਵਿੱਚ 12 ਫਰਵਰੀ ਨੂੰ ਮਾਨਸਿਕ ਸਿਹਤ ਅਤੇ ਤੰਦਰੁਸਤੀ ‘ਤੇ ਵਿਸ਼ੇਸ਼ ਐਪੀਸੋਡ ਦਿਖਾਇਆ ਜਾਵੇਗਾ: ਪ੍ਰਧਾਨ ਮੰਤਰੀ
February 11th, 01:53 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ‘ਪਰੀਖਿਆ ਜੋਧੇ’(ਐਗਜ਼ਾਮ ਵਾਰੀਅਰਸ'/'Exam Warriors') ਜਿਸ ਸਭ ਤੋਂ ਆਮ ਵਿਸ਼ੇ ‘ਤੇ ਚਰਚਾ ਕਰਨਾ ਚਾਹੁੰਦੇ ਹਨ, ਉਹ ਹੈ ਮਾਨਸਿਕ ਸਿਹਤ ਅਤੇ ਤੰਦਰੁਸਤੀ। ਸ਼੍ਰੀ ਮੋਦੀ ਨੇ ਕਿਹਾ, ਇਸ ਲਈ, ਇਸ ਵਰ੍ਹੇ ਦੇ ਪਰੀਕਸ਼ਾ ਪੇ ਚਰਚਾ (Pariksha Pe Charcha) ਵਿੱਚ ਇਸ ਵਿਸ਼ੇ ‘ਤੇ ਵਿਸ਼ੇਸ਼ ਤੌਰ ‘ਤੇ ਇੱਕ ਐਪੀਸੋਡ ਤਿਆਰ ਹੈ, ਜੋ ਕੱਲ੍ਹ, 12 ਫਰਵਰੀ ਨੂੰ ਪ੍ਰਸਾਰਿਤ ਹੋਵੇਗਾ।