16ਵੇਂ ਬ੍ਰਿਕਸ ਸਮਿਟ ਦੇ ਖੁੱਲ੍ਹੇ ਸੰਪੂਰਨ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ
October 23rd, 05:22 pm
ਅਤੇ, ਬ੍ਰਿਕਸ ਨਾਲ ਜੁੜੇ ਨਵੇਂ ਸਾਥੀਆਂ ਦਾ ਭੀ ਇੱਕ ਵਾਰ ਫਿਰ ਤੋਂ ਹਾਰਦਿਕ ਸੁਆਗਤ ਕਰਦਾ ਹਾਂ। ਨਵੇਂ ਸਰੂਪ ਵਿੱਚ ਬ੍ਰਿਕਸ ਵਿਸ਼ਵ ਦੀ 40 ਪ੍ਰਤੀਸ਼ਤ ਮਾਨਵਤਾ ਅਤੇ ਲਗਭਗ 30 ਪ੍ਰਤੀਸ਼ਤ ਅਰਥਵਿਵਸਥਾ ਦੀ ਪ੍ਰਤੀਨਿਧਤਾ ਕਰਦਾ ਹੈ।ਪ੍ਰਧਾਨ ਮੰਤਰੀ ਨੇ ਉਜ਼ਬੇਕਿਸਤਾਨ ਗਣਰਾਜ ਦੇ ਰਾਸ਼ਟਰਪਤੀ ਦੇ ਨਾਲ ਬੈਠਕ ਕੀਤੀ
December 01st, 09:36 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਸੀਓਪੀ(COP)-28 ਸਮਿਟ ਦੇ ਮੌਕੇ ‘ਤੇ ਉਜ਼ਬੇਕਿਸਤਾਨ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਸ਼ਵਕਤ ਮਿਰਜ਼ੀਯੋਯੇਵ (H.E. Mr. ShavkatMirziyoyev) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਮਾਲਦੀਵ ਗਣਰਾਜ ਦੇ ਰਾਸ਼ਟਰਪਤੀ ਨਾਲ ਮੀਟਿੰਗ ਕੀਤੀ
December 01st, 09:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 01 ਦਸੰਬਰ 2023 ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਸੀਓਪੀ-28(COP-28) ਸਮਿਟ ਦੇ ਮੌਕੇ ‘ਤੇ ਮਾਲਦੀਵ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਮੁਹੰਮਦ ਮੁਇੱਜ਼ੂ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਦੀ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ
December 01st, 09:32 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਦੁਬਈ ਵਿੱਚ ਆਯੋਜਿਤ ਸੀਓਪੀ28 (COP 28) ਸਮਿਟ ਦੇ ਮੌਕੇ ‘ਤੇ ਫਰਾਂਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਦੁਵੱਲੀ ਮੀਟਿੰਗ ਕੀਤੀ।ਪ੍ਰਧਾਨ ਮੰਤਰੀ ਨੇ ਟ੍ਰਾਂਸਫਾਰਮਿੰਗ ਕਲਾਇਮੇਟ ਫਾਇਨੈਂਸ ‘ਤੇ ਸੀਓਪੀ(COP)-28 ਪ੍ਰੈਜ਼ੀਡੈਂਸੀਜ਼ ਸੈਸ਼ਨ ਵਿੱਚ ਭਾਗੀਦਾਰੀ ਕੀਤੀ
December 01st, 08:39 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ, 2023 ਨੂੰ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿੱਚ “ਟ੍ਰਾਂਸਫਾਰਮਿੰਗ ਕਲਾਇਮੇਟ ਫਾਇਨੈਂਸ” ‘ਤੇ ਸੀਓਪੀ(COP)-28 ਪ੍ਰੈਜ਼ੀਡੈਂਸੀਜ਼ ਸੈਸ਼ਨ ਵਿੱਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਲਈ ਜਲਵਾਯੂ ਵਿੱਤ ਨੂੰ ਅਧਿਕ ਸੁਲਭ, ਉਪਲਬਧ ਅਤੇ ਕਿਫਾਇਤੀ ਬਣਾਉਣ ‘ਤੇ ਕੇਂਦ੍ਰਿਤ ਸੀ।ਪ੍ਰਧਾਨ ਮੰਤਰੀ ਦੀ ਸਵੀਡਨ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ
December 01st, 08:32 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਦੁਬਈ ਵਿੱਚ ਸੀਓਪੀ(COP) 28 ਦੇ ਮੌਕੇ ‘ਤੇ ਸਵੀਡਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ (H.E. Mr. Ulf Kristersson) ਦੇ ਨਾਲ ਦੁੱਵਲੀ ਮੀਟਿੰਗ ਕੀਤੀ।ਭਾਰਤ ਅਤੇ ਸਵੀਡਨ ਨੇ ਸੀਓਪੀ (COP)-28 ਵਿਖੇ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ ਦੇ ਦੂਸਰੇ ਫੇਜ਼ ਦੀ ਸਹਿ-ਮੇਜ਼ਬਾਨੀ ਕੀਤੀ
December 01st, 08:29 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ (H.E. Mr. Ulf Kristersson) ਦੇ ਨਾਲ ਦੁਬਈ ਵਿੱਚ ਸੀਓਪੀ (COP)-28 ਵਿੱਚ 2024-26 ਦੀ ਅਵਧੀ ਦੇ ਲਈ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ (ਲੀਡਆਈਟੀ 2.0- LeadIT 2.0) ਦੇ ਫੇਜ਼-II ਨੂੰ ਸੰਯੁਕਤ ਤੌਰ ‘ਤੇ ਲਾਂਚ (co-launched) ਕੀਤਾ।ਭਾਰਤ ਨੇ ਸੀਓਪੀ(COP)-28 ਵਿੱਚ ਸੰਯੁਕਤ ਅਰਬ ਅਮੀਰਾਤ ਦੇ ਨਾਲ ਗਲੋਬਲ ਗ੍ਰੀਨ ਕ੍ਰੈਡਿਟ ਪਹਿਲ ਦੀ ਸੰਯੁਕਤ ਤੌਰ ‘ਤੇ ਮੇਜ਼ਬਾਨੀ ਕੀਤੀ
December 01st, 08:28 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ, 2023 ਨੂੰ ਦੁਬਈ ਵਿੱਚ ਆਯੋਜਿਤ ਸੀਓਪੀ(COP)-28 ਦੇ ਦੌਰਾਨ ਹੋਏ ‘ਗ੍ਰੀਨ ਕ੍ਰੈਡਿਟਸ ਪ੍ਰੋਗਰਾਮ’ (‘Green Credits Programme’) ‘ਤੇ ਹੋਏ ਉੱਚ ਪੱਧਰੀ ਸਮਾਗਮ ਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ ਮੋਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੇ ਨਾਲ ਸੰਯੁਕਤ ਤੌਰ ‘ਤੇ ਮੇਜ਼ਬਾਨੀ ਕੀਤੀ। ਇਸ ਸਮਾਗਮ ਵਿੱਚ, ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ, ਮੋਜ਼ੰਬੀਕ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਫ਼ਿਲਿਪ ਨਯੁਸੀ ਅਤੇ ਯੂਰੋਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ, ਮਹਾਮਹਿਮ ਸ਼੍ਰੀ ਚਾਰਲਸ ਮਿਸ਼ੇਲ ਦੀ ਭਾਗੀਦਾਰੀ ਦੇਖੀ ਗਈ।ਸੀਓਪੀ(COP)-28 ਸਮਿਟ ਦੇ ਦੌਰਾਨ ਟ੍ਰਾਂਸਫਾਰਮਿੰਗ ਕਲਾਇਮੇਟ ਫਾਇਨੈਂਸ 'ਤੇ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 01st, 08:06 pm
ਅਸੀਂ One Earth, One Family, One Future ਨੂੰ ਆਪਣੀ ਪ੍ਰੈਜ਼ੀਡੈਂਸੀ ਦਾ ਅਧਾਰ ਬਣਾਇਆ।ਪ੍ਰਧਾਨ ਮੰਤਰੀ ਨੇ ਸਵਿਸ ਕਨਫੈਡਰੇਸ਼ਨ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ
December 01st, 08:01 pm
ਮੀਟਿੰਗ ਦੇ ਦੌਰਾਨ, ਦੋਨਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਟੈਕਨੋਲੋਜੀ, ਸਿਹਤ, ਸਿੱਖਿਆ, ਸੂਚਨਾ ਟੈਕਨੋਲੋਜੀ, ਟੂਰਿਜ਼ਮ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਵਿੱਚ ਸਹਿਯੋਗ ਸਹਿਤ ਆਪਣੀ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ।ਪ੍ਰਧਾਨ ਮੰਤਰੀ ਦੀ ਇਜ਼ਰਾਈਲ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ
December 01st, 06:44 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਦੁਬਈ ਵਿੱਚ ਆਯੋਜਿਤ ਸੀਓਪੀ (COP) 28 ਸਮਿਟ ਦੇ ਮੌਕੇ ‘ਤੇ ਇਜ਼ਰਾਈਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਸਹਾਕ ਹਰਜ਼ੌਗ(H.E. Mr. Isaac Herzog) ਦੇ ਨਾਲ ਦੁਵੱਲੀ ਮੀਟਿੰਗ ਕੀਤੀ।ਭਾਰਤ-ਯੂਏਈ: ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਬਿਆਨ
July 15th, 06:36 pm
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਨੇ ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਫਰੇਮਵਰਕ ਸੰਮੇਲਨ (ਯੂਐੱਨਐੱਫਸੀਸੀਸੀ) ਅਤੇ ਪੈਰਿਸ ਦੇ ਸਮਝੌਤੇ ਦੇ ਤਹਿਤ ਮੂਲਭੂਤ ਸਿਧਾਂਤਾਂ ਤੇ ਦਾਇਤਵ ਦਾ ਸਨਮਾਨ ਕਰਦੇ ਹੋਏ ਆਲਮੀ ਸਮੂਹਿਕ ਕਾਰਵਾਈ ਦੇ ਮਾਧਿਅਮ ਨਾਲ ਜਲਵਾਯੂ ਪਰਿਵਰਤਨ ਦੀ ਆਲਮੀ ਚੁਣੌਤੀ ਦਾ ਸਮਾਧਾਨ ਕਰਨ ਦੀ ਤਤਕਾਲ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ। ਰਾਜਨੇਤਾਵਾਂ ਨੇ ਜਲਵਾਯੂ ਮਹੱਤਵਆਕਾਂਖਿਆ, ਕਾਰਬਨ ਉਤਸਿਰਜਣ ਘੱਟ ਕਰਨ ਅਤੇ ਸਵੱਛ ਊਰਜਾ ‘ਤੇ ਸਹਿਯੋਗ ਦਾ ਵਿਸਤਾਰ ਕਰਨ ਤੇ ਯੂਐੱਨਐੱਫਸੀਸੀਸੀ ਕਾਨਫਰੰਸ ਆਵ੍ ਪਾਰਟੀਜ਼ ਦੇ 28ਵੇਂ ਸੈਸ਼ਨ ਨਾਲ ਠੋਸ ਅਤੇ ਸਾਰਥਕ ਪਰਿਣਾਮ ਪ੍ਰਾਪਤ ਕਰਨ ਦੇ ਲਈ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਜਤਾਈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੰਯੁਕਤ ਅਰਬ ਅਮੀਰਾਤ ਯਾਤਰਾ ਦੌਰਾਨ ਭਾਰਤ-ਸੰਯੁਕਤ ਅਰਬ ਅਮੀਰਾਤ ਦਾ ਸਾਂਝਾ ਬਿਆਨ
July 15th, 06:31 pm
ਦੋਵਾਂ ਧਿਰਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੰਯੁਕਤ ਅਰਬ ਅਮੀਰਾਤ ਦੀ ਇਹ ਪੰਜਵੀਂ ਯਾਤਰਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਖਰੀ ਵਾਰ ਜੂਨ 2022 ਵਿੱਚ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕੀਤਾ ਸੀ, ਜਦੋਂ ਉਹ ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਨੂੰ ਮਿਲਣ ਲਈ ਅਬੂ ਧਾਬੀ ਗਏ ਸਨ ਅਤੇ ਮਹਾਮਹਿਮ ਦੇ ਸੰਯੁਕਤ ਅਰਬ ਅਮੀਰਾਤ ਦਾ ਰਾਸ਼ਟਰਪਤੀ ਬਨਣ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ। ਸਾਲ 2015 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਮੋਦੀ 34 ਸਾਲਾਂ ਵਿੱਚ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ। ਇਹ ਯਾਤਰਾ 2016 ਵਿੱਚ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਦੀ ਭਾਰਤ ਯਾਤਰਾ ਤੋਂ ਬਾਅਦ ਹੋਈ ਸੀ ਅਤੇ ਦੁਬਾਰਾ 2017 ਵਿੱਚ, ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਇਸ ਤੋਂ ਇਲਾਵਾ, 2017 ਵਿੱਚ ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਦੀ ਭਾਰਤ ਯਾਤਰਾ ਦੌਰਾਨ ਭਾਰਤ-ਸੰਯੁਕਤ ਅਰਬ ਅਮੀਰਾਤ ਸਬੰਧਾਂ ਨੂੰ ਰਸਮੀ ਤੌਰ 'ਤੇ ਅੱਗੇ ਵਧਾਉਂਦੇ ਹੋਏ ਇੱਕ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਬਦਲ ਦਿੱਤਾ ਗਿਆ ਸੀ।ਪ੍ਰਧਾਨ ਮੰਤਰੀ ਦੀ ਸੀਓਪੀ28 ਦੇ ਮਨੋਨੀਤ ਪ੍ਰਧਾਨ, ਡਾ. ਸੁਲਤਾਨ ਅਲ ਜਾਬੇਰ ਨਾਲ ਮੁਲਾਕਾਤ
July 15th, 05:33 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15 ਜੁਲਾਈ, 2023 ਨੂੰ ਅਬੂ ਧਾਬੀ ਵਿੱਚ ਸੀਓਪੀ 28 ਦੇ ਮਨੋਨੀਤ ਪ੍ਰਧਾਨ ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਦੇ ਗਰੁੱਪ ਸੀਈਓ, ਡਾ. ਸੁਲਤਾਨ ਅਲ ਜਾਬੇਰ ਨਾਲ ਮੁਲਾਕਾਤ ਕੀਤੀ।