India is a country where protecting nature is a part of the culture: PM Modi

April 09th, 01:00 pm

PM Modi inaugurated a programme commemorating of 50 years of Project Tiger at Mysuru. The PM expressed happiness that India is home to 75% of the world’s tiger population in the 75th year of Indian independence. It is also a coincidence that the tiger reserves in India cover 75,000 square kilometers of land and in the past 10 to 12 years, the tiger population in the country has increased by 75 percent.

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਮੈਸੂਰ ਵਿੱਚ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ

April 09th, 12:37 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮੈਸੂਰ ਵਿੱਚ ਮੈਸੂਰ ਯੂਨੀਵਰਸਿਟੀ ਵਿੱਚ ਆਯੋਜਿਤ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਧਨ ਮੰਤਰੀ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ‘ਅੰਮ੍ਰਿਤ ਕਾਲ ਦਾ ਵਿਜ਼ਨ ਫਾਰ ਟਾਈਗਰ ਕੰਜ਼ਰਵੇਸ਼ਨ’ ਤੇ ਟਾਈਗਰ ਰਿਜ਼ਰਵ ਦੇ ਪ੍ਰਬੰਧਨ ਪ੍ਰਭਾਵਸ਼ੀਲਤਾ ਮੁਲਾਂਕਣ ਦੇ ਪੰਜਵੇ ਚਕ੍ਰ ਦੀ ਇੱਕ ਸਾਰਾਂਸ਼ ਰਿਪੋਰਟ ਦਾ ਲੋਕ ਅਰਪਣ ਕੀਤਾ, ਬਾਘਾਂ ਦੀ ਸੰਖਿਆ ਦਾ ਐਲਾਨ ਕੀਤਾ ਅਤੇ ਅਖਿਲ ਭਾਰਤੀ ਬਾਘ ਅਨੁਮਾਨ (ਪੰਜਵਾਂ ਚਕ੍ਰ) ਦੀ ਸਾਰਾਂਸ਼ ਰਿਪੋਰਟ ਜਾਰੀ ਕੀਤੀ। ਉਨ੍ਹਾਂ ਨੇ ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ‘ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।

ਭਾਰਤ ਵਿੱਚ ਸੁਜ਼ੂਕੀ ਦੇ 40 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਗੁਜਰਾਤ ਦੇ ਗਾਂਧੀਨਗਰ, ਵਿਖੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

August 28th, 08:06 pm

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ,ਉਪ ਮੁੱਖ ਮੰਤਰੀ ਭਾਈ ਸ਼੍ਰੀ ਕ੍ਰਿਸ਼ਣ ਚੌਟਾਲਾ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸੀ. ਆਰ. ਪਾਟਿਲ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਗਣ, ਭਾਰਤ ਵਿੱਚ ਜਪਾਨ ਦੇ ਅੰਬੈਸਡਰ, ਮਾਰੂਤੀ-ਸੁਜ਼ੂਕੀ ਦੇ ਸੀਨੀਅਰ ਅਧਿਕਾਰੀ ਗਣ, ਹੋਰ ਸਾਰੇ ਮਹਾਨੁਭਾਵ (ਪਤਵੰਤੇ),ਦੇਵੀਓ ਅਤੇ ਸੱਜਣੋਂ !

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸੁਜ਼ੂਕੀ ਦੇ 40 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਗਾਂਧੀਨਗਰ ਦੇ ਮਹਾਤਮਾ ਮੰਦਿਰ, ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ

August 28th, 05:08 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵਿੱਚ ਸੁਜ਼ੂਕੀ ਦੇ 40 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਗਾਂਧੀਨਗਰ ਦੇ ਮਹਾਤਮਾ ਮੰਦਿਰ, ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਭਾਰਤ ਵਿੱਚ ਜਪਾਨ ਦੇ ਰਾਜਦੂਤ ਐੱਚ ਈ ਸ਼੍ਰੀ ਸਤੋਸ਼ੀ ਸੁਜ਼ੂਕੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਰਾਜ ਮੰਤਰੀ ਸ਼੍ਰੀ ਜਗਦੀਸ਼ ਪੰਚਾਲ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸਾਬਕਾ ਪ੍ਰਮੁੱਖ ਸ਼੍ਰੀ ਓ ਸੁਜ਼ੂਕੀ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਪ੍ਰਮੁੱਖ ਸ਼੍ਰੀ ਟੀ ਸੁਜ਼ੂਕੀ ਅਤੇ ਮਾਰੂਤੀ-ਸੁਜ਼ੂਕੀ ਦੇ ਚੇਅਰਮੈਨ ਸ਼੍ਰੀ ਆਰ ਸੀ ਭਾਰਗਵ ਮੌਜੂਦ ਸਨ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਫੁਮੀਓ ਕਿਸ਼ੀਦਾ ਦੇ ਇੱਕ ਵੀਡੀਓ ਸੰਦੇਸ਼ ਦੀ ਸਕ੍ਰੀਨਿੰਗ ਕੀਤੀ ਗਈ।

ਪ੍ਰਧਾਨ ਮੰਤਰੀ ਦਾ ਰੋਟਰੀ ਇੰਟਰਨੈਸ਼ਨਲ ਵਰਲਡ ਕਨਵੈਨਸ਼ਨ ਵਿੱਚ ਭਾਸ਼ਣ

June 05th, 09:46 pm

ਮੈਨੂੰ ਰੋਟਰੀ ਇੰਟਰਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਖੁਸ਼ੀ ਹੋ ਰਹੀ ਹੈ। ਇਸ ਪੈਮਾਨੇ ਦਾ ਹਰ ਰੋਟਰੀ ਇਕੱਠ ਇੱਕ ਮਿੰਨੀ-ਗਲੋਬਲ ਅਸੈਂਬਲੀ ਵਾਂਗ ਹੈ। ਜਿੱਥੇ ਵਿਭਿੰਨਤਾ ਅਤੇ ਜੀਵੰਤਤਾ ਹੈ। ਤੁਸੀਂ ਸਾਰੇ ਰੋਟੇਰੀਅਨ ਆਪਣੇ-ਆਪਣੇ ਖੇਤਰ ਵਿੱਚ ਸਫਲ ਹੋ। ਫਿਰ ਵੀ, ਤੁਸੀਂ ਆਪਣੇ ਆਪ ਨੂੰ ਸਿਰਫ਼ ਕੰਮ ਤੱਕ ਹੀ ਸੀਮਤ ਨਹੀਂ ਕੀਤਾ। ਆਪਣੇ ਗ੍ਰਹਿ ਨੂੰ ਬਿਹਤਰ ਬਣਾਉਣ ਦੀ ਤੁਹਾਡੀ ਇੱਛਾ ਤੁਹਾਨੂੰ ਇਸ ਪਲੇਟਫਾਰਮ 'ਤੇ ਲੈ ਕੇ ਆਈ ਹੈ। ਇਹ ਸਫਲਤਾ ਅਤੇ ਸੇਵਾ ਦਾ ਸੱਚਾ ਮਿਸ਼ਰਣ ਹੈ।

ਪ੍ਰਧਾਨ ਮੰਤਰੀ ਨੇ ਰੋਟਰੀ ਇੰਟਰਨੈਸ਼ਨਲ ਵਰਲਡ ਕਨਵੈਨਸ਼ਨ ਨੂੰ ਸੰਬੋਧਨ ਕੀਤਾ

June 05th, 09:45 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਰਾਹੀਂ ਰੋਟਰੀ ਇੰਟਰਨੈਸ਼ਨਲ ਵਰਲਡ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਰੋਟੇਰੀਅਨਾਂ ਨੂੰ 'ਸਫਲਤਾ ਅਤੇ ਸੇਵਾ ਦਾ ਸੱਚਾ ਮਿਸ਼ਰਣ' ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪੈਮਾਨੇ ਦਾ ਹਰ ਰੋਟਰੀ ਇਕੱਠ ਇੱਕ ਮਿੰਨੀ-ਗਲੋਬਲ ਅਸੈਂਬਲੀ ਵਾਂਗ ਹੈ। ਜਿੱਥੇ ਵਿਭਿੰਨਤਾ ਅਤੇ ਜੀਵੰਤਤਾ ਹੈ।

ਲਾਈਫ ਮੂਵਮੈਂਟ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ–ਪਾਠ

June 05th, 07:42 pm

ਮਹਾਮਹਿਮ ਇੰਗਰ ਐਂਡਰਸਨ, UNEP ਗਲੋਬਲ ਹੈੱਡ, ਮਹਾਮਹਿਮ ਅਚਿਮ ਸਟੀਨਰ, UNDP ਗਲੋਬਲ ਹੈੱਡ, ਮੇਰੇ ਮਿੱਤਰ ਸ਼੍ਰੀਮਾਨ ਡੇਵਿਡ ਮਾਲਪਾਸ, ਵਿਸ਼ਵ ਬੈਂਕ ਦੇ ਪ੍ਰਧਾਨ, ਲਾਰਡ ਨਿਕੋਲਸ ਸਟਰਨ, ਸ਼੍ਰੀ ਕੈਸ ਸਨਸਟੀਨ, ਮੇਰੇ ਮਿੱਤਰ ਸ਼੍ਰੀਮਾਨ ਬਿਲ ਗੇਟਸ, ਸ਼੍ਰੀ ਅਨਿਲ ਦਾਸਗੁਪਤਾ, ਭਾਰਤ ਦੇ ਵਾਤਾਵਰਣ ਮੰਤਰੀ, ਸ਼੍ਰੀ ਭੂਪੇਂਦਰ ਯਾਦਵ,

PM launches global initiative ‘Lifestyle for the Environment- LiFE Movement’

June 05th, 07:41 pm

Prime Minister Narendra Modi launched a global initiative ‘Lifestyle for the Environment - LiFE Movement’. He said that the vision of LiFE was to live a lifestyle in tune with our planet and which does not harm it.

ਪ੍ਰਧਾਨ ਮੰਤਰੀ 5 ਜੂਨ ਨੂੰ ਇੱਕ ਵਿਸ਼ਵ–ਪੱਧਰੀ ਪਹਿਲ 'ਲਾਈਫ ਮੂਵਮੈਂਟ' (‘LiFE Movement’) ਦੀ ਸ਼ੁਰੂਆਤ ਕਰਨਗੇ

June 04th, 02:08 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜੂਨ 2022 ਨੂੰ ਸ਼ਾਮ 6 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਵਿਸ਼ਵ–ਪੱਧਰੀ ਪਹਿਲ ‘ਲਾਈਫ ਸਟਾਈਲ ਫੌਰ ਦ ਐਨਵਾਇਰਮੈਂਟ (ਲਾਈਫ – LiFE) ਮੂਵਮੈਂਟ’ ਦੀ ਸ਼ੁਰੂਆਤ ਕਰਨਗੇ। ਇਹ ਲਾਂਚ 'ਲਾਈਫ ਗਲੋਬਲ ਕਾਲ ਫੌਰ ਪੇਪਰਸ' ਦੀ ਸ਼ੁਰੂਆਤ ਕਰੇਗੀ, ਜਿਸ ਨਾਲ ਅਕਾਦਮਿਕ, ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਆਦਿ ਤੋਂ ਵਿਚਾਰਾਂ ਤੇ ਸੁਝਾਵਾਂ ਨੂੰ ਸੱਦਾ ਦਿੱਤਾ ਜਾਵੇਗਾ ਤਾਂ ਜੋ ਵਿਸ਼ਵ ਭਰ ਦੇ ਵਿਅਕਤੀਆਂ, ਭਾਈਚਾਰਿਆਂ ਅਤੇ ਸੰਸਥਾਵਾਂ ਨੂੰ ਵਾਤਾਵਰਣ ਪ੍ਰਤੀ ਚੇਤੰਨ ਜੀਵਨ ਸ਼ੈਲੀ ਅਪਣਾਉਣ ਲਈ ਪ੍ਰਭਾਵਿਤ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਪ੍ਰੋਗਰਾਮ ਦੌਰਾਨ ਕੁੰਜੀਵਤ ਭਾਸ਼ਣ ਵੀ ਦੇਣਗੇ।

People must be at the heart of any infrastructure growth story: PM Modi

May 04th, 12:15 pm

PM Modi addressed the International Conference on Disaster Resilient Infrastructure via video message. The Prime Minister said that infrastructure was about people and providing them high quality, dependable and sustainable services in an equitable manner. “People must be at the heart of any infrastructure growth story. And, that is exactly what we in India are doing”, he said.

ਪ੍ਰਧਾਨ ਮੰਤਰੀ ਨੇ ਆਪਦਾ ਲਚਕਦਾਰ ਬੁਨਿਆਦੀ ਢਾਂਚੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦੇ ਚੌਥੇ ਐਡੀਸ਼ਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ

May 04th, 10:29 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਆਪਦਾ ਲਚਕਦਾਰ ਬੁਨਿਆਦੀ ਢਾਂਚੇ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਦੇ ਚੌਥੇ ਐਡੀਸ਼ਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਇਜਲਾਸ ਨੂੰ ਆਸਟ੍ਰੇਲੀਆ ਦੇ ਮਾਨਯੋਗ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਐੱਮਪੀ, ਘਾਨਾ ਦੇ ਮਾਨਯੋਗ ਰਾਸ਼ਟਰਪਤੀ ਨਾਨਾ ਐਡੋ ਡੰਕਵਾ ਅਕੁਫੋ-ਐਡੋ, ਜਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਅਤੇ ਮੈਡਾਗਾਸਕਰ ਦੇ ਰਾਸ਼ਟਰਪਤੀ ਐਂਡਰੀ ਨੀਰੀਨਾ ਰਾਜੋਲੀਨਾ ਨੇ ਵੀ ਸੈਸ਼ਨ ਨੂੰ ਸੰਬੋਧਨ ਕੀਤਾ।

ਡੈਨਮਾਰਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

May 03rd, 07:11 pm

ਮੇਰੇ ਅਤੇ ਮੇਰੇ ਡੈਲੀਗੇਸ਼ਨ ਦੇ ਡੈਨਮਾਰਕ ਵਿੱਚ ਸ਼ਾਨਦਾਰ ਸੁਆਗਤ ਅਤੇ ਮੇਜਬਾਨੀ ਦੇ ਲਈ, ਤੁਹਾਡਾ ਅਤੇ ਤੁਹਾਡੀ ਟੀਮ ਦਾ ਹਾਰਦਿਕ ਧੰਨਵਾਦ। ਤੁਹਾਡੇ ਖੂਬਸੂਰਤ ਦੇਸ਼ ਵਿੱਚ ਇਹ ਮੇਰੀ ਪਹਿਲੀ ਯਾਤਰਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਮੈਨੂੰ ਤੁਹਾਡਾ ਭਾਰਤ ਵਿੱਚ ਸੁਆਗਤ ਕਰਨ ਦਾ ਅਵਸਰ ਪ੍ਰਾਪਤ ਹੋਇਆ। ਇਨ੍ਹਾਂ ਦੋਨਾਂ ਯਾਤਰਾਵਾਂ ਨਾਲ ਅਸੀਂ ਆਪਣੇ ਸਬੰਧਾਂ ਵਿੱਚ ਨਿਕਟਤਾ ਲਿਆ ਪਾਏ ਹਾਂ ਅਤੇ ਇਨ੍ਹਾਂ ਨੂੰ ਗਤੀਸ਼ੀਲ ਬਣਾ ਪਾਏ ਹਾਂ। ਸਾਡੇ ਦੋਨੋਂ ਦੇਸ਼ ਲੋਕਤੰਤਰ, ਅਭਿਵਿਅਕਤੀ ਦੀ ਸੁਤੰਤਰਤਾ, ਅਤੇ ਕਾਨੂੰਨ ਦੇ ਸ਼ਾਸਨ ਜਿਹੀਆਂ ਕਦਰਾਂ-ਕੀਮਤਾਂ ਨੂੰ ਤਾਂ ਸਾਂਝਾ ਕਰਦੇ ਹੀ ਹਾਂ; ਨਾਲ ਹੀ ਸਾਡੀਆਂ ਦੋਨਾਂ ਦੀਆਂ ਕਈ complementary strengths ਵੀ ਹਨ।

ਸੰਯੁਕਤ ਬਿਆਨ: 6ਵਾਂ ਇੰਡੀਆ-ਜਰਮਨੀ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ

May 02nd, 08:28 pm

ਅੱਜ ਫੈਡਰਲ ਚਾਂਸਲਰ ਓਲਾਫ ਸ਼ੋਲਜ਼ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਹਿ-ਪ੍ਰਧਾਨਗੀ ਹੇਠ, ਫੈਡਰਲ ਰੀਪਬਲਿਕ ਆਵ੍ ਜਰਮਨੀ ਅਤੇ ਭਾਰਤ ਗਣਰਾਜ ਦੀਆਂ ਸਰਕਾਰਾਂ ਨੇ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ ਦੇ ਛੇਵੇਂ ਦੌਰ ਦਾ ਆਯੋਜਨ ਕੀਤਾ। ਦੋਵਾਂ ਨੇਤਾਵਾਂ ਤੋਂ ਇਲਾਵਾ, ਦੋਵਾਂ ਵਫ਼ਦਾਂ ਵਿੱਚ ਅਨੁਸੂਚੀ ਵਿੱਚ ਜ਼ਿਕਰ ਕੀਤੇ ਮੰਤਰਾਲਿਆਂ ਦੇ ਮੰਤਰੀ ਅਤੇ ਹੋਰ ਉੱਚ ਨੁਮਾਇੰਦੇ ਸ਼ਾਮਲ ਸਨ।

ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਮਿਲਣੀ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ

April 22nd, 12:22 pm

ਸਭ ਤੋਂ ਮੈਂ ਪਹਿਲਾਂ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।

ਭਾਰਤ-ਆਸਟ੍ਰੇਲੀਆ ਵਰਚੁਅਲ ਸਮਿਟ

March 17th, 08:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸਕੌਟ ਮੌਰਿਸਨ 21 ਮਾਰਚ 2022 ਨੂੰ ਦੂਸਰਾ ਭਾਰਤ-ਆਸਟ੍ਰੇਲੀਆ ਵਰਚੁਅਲ ਸਮਿਟ ਆਯੋਜਿਤ ਕਰਨਗੇ। ਇਹ ਸਮਿਟ 4 ਜੂਨ 2020 ਦੇ ਇਤਿਹਾਸਿਕ ਪਹਿਲੇ ਵਰਚੁਅਲ ਸਮਿਟ ਤੋਂ ਬਾਅਦ ਹੋ ਰਿਹਾ ਹੈ ਜਦਕਿ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਅੱਪਗ੍ਰੇਡ ਕੀਤਾ ਗਿਆ ਸੀ।

‘ਟਿਕਾਊ ਵਿਕਾਸ ਲਈ ਊਰਜਾ’ ਬਾਰੇ ਬਜਟ-ਉਪਰੰਤ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 04th, 11:05 am

‘Energy for Sustainable Growth’, ਇਹ ਸਾਡੀਆਂ ਪੁਰਾਤਨ ਪਰੰਪਰਾਵਾਂ ਤੋਂ ਵੀ ਪ੍ਰੇਰਿਤ ਹੈ ਅਤੇ ਭਵਿੱਖ ਦੀਆਂ ਜ਼ਰੂਰਤਾਂ-ਆਕਾਂਖਿਆਵਾਂ ਦੀ ਪੂਰਤੀ ਦਾ ਮਾਰਗ ਵੀ ਹੈ। ਭਾਰਤ ਦਾ clear vision ਹੈ ਕਿ Sustainable Growth, Sustainable Energy Sources ਨਾਲ ਹੀ ਸੰਭਵ ਹੈ। ਗਲਾਸਗੋ ਵਿੱਚ ਅਸੀਂ 2070 ਤੱਕ ਨੈੱਟ-ਜ਼ੀਰੋ ਦੇ ਪੱਧਰ ਤੱਕ ਪਹੁੰਚਣ ਦਾ ਵਾਅਦਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ 'ਟਿਕਾਊ ਵਿਕਾਸ ਲਈ ਊਰਜਾ' ਬਾਰੇ ਵੈਬੀਨਾਰ ਨੂੰ ਸੰਬੋਧਨ ਕੀਤਾ

March 04th, 11:03 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਟਿਕਾਊ ਵਿਕਾਸ ਲਈ ਊਰਜਾ’ ਬਾਰੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਸੰਬੋਧਿਤ ਬਜਟ-ਉਪਰੰਤ ਵੈਬੀਨਾਰਾਂ ਦੀ ਲੜੀ ਵਿੱਚ ਇਹ ਨੌਵਾਂ ਵੈਬੀਨਾਰ ਹੈ।

ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਵਿਭਿੰਨ ਖੇਤਰਾਂ ਦੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਵਰਤਾਲਾਪ ਕੀਤੀ

December 20th, 09:07 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ’ਤੇ ਉਦਯੋਗ ਜਗਤ ਦੇ ਵਿਭਿੰਨ ਖੇਤਰਾਂ ਦੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਵਾਰਤਾਲਾਪ ਕੀਤੀ। ਆਗਾਮੀ ਕੇਂਦਰੀ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਨਾਲ ਇਸ ਤਰ੍ਹਾਂ ਦਾ ਇਹ ਦੂਸਰਾ ਵਾਰਤਾਲਾਪ ਹੈ।

ਗਲਾਸਗੋ ਵਿੱਚ ਸੀਓਪੀ- 26 ਸਮਿਟ ਵਿਖੇ ‘ਐਕਸਲੇਰੇਟਿੰਗ ਕਲੀਨ ਟੈਕਨੋਲੋਜੀ ਇਨੋਵੇਸ਼ਨ ਐਂਡ ਡਿਪਲੌਇਮੈਂਟ’ ਵਿਸ਼ੇ ’ਤੇ ਆਯੋਜਿਤ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

November 02nd, 07:45 pm

ਅੱਜ ‘One Sun, One World, One Grid’ ਦੇ launch ’ਤੇ ਆਪ ਸਭ ਦਾ ਸੁਆਗਤ ਹੈ। One Sun, One World, One Grid’ ਦੀ ਮੇਰੀ ਕਈ ਸਾਲਾਂ ਪੁਰਾਣੀ ਪਰਿਕਲਪਨਾ ਨੂੰ ਅੱਜ International Solar Alliance ਅਤੇ UK ਦੇ ਗ੍ਰੀਨ ਗ੍ਰਿੱਡ ਇਨੀਸ਼ਿਏਟਿਵ ਦੀ ਪਹਿਲ ਨੂੰ, ਇੱਕ ਠੋਸ ਰੂਪ ਮਿਲਿਆ ਹੈ। Excellencies, industrial revolution ਨੂੰ ਫੌਸਿਲ ਫਿਊਲਸ ਨੇ ਊਰਜਾ ਦਿੱਤੀ ਸੀ। ਫੌਸਿਲ ਫਿਊਲਸ ਦੇ ਉਪਯੋਗ ਨਾਲ ਕਈ ਦੇਸ਼ ਤਾਂ ਸਮ੍ਰਿੱਧ ਹੋਏ, ਪਰੰਤੂ ਸਾਡੀ ਧਰਤੀ, ਸਾਡਾ ਵਾਤਾਵਰਣ ਗ਼ਰੀਬ ਹੋ ਗਏ। ਫੌਸਿਲ ਫਿਊਲਸ ਦੀ ਹੋੜ ਨੇ ਜਿਓ-ਪੋਲੀਟਿਕਲ ਤਣਾਅ ਵੀ ਖੜ੍ਹੇ ਕੀਤੇ। ਲੇਕਿਨ ਅੱਜ technology ਨੇ ਸਾਨੂੰ ਇੱਕ ਬਿਹਤਰੀਨ ਵਿਕਲਪ ਦਿੱਤਾ ਹੈ।

ਗਲੋਸਗੋ, ਯੂਕੇ ਵਿੱਚ ਸੀਓਪੀ26 ਦੇ ਦੌਰਾਨ ਪ੍ਰਧਾਨ ਮੰਤਰੀ ਦੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ

November 02nd, 07:16 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2 ਨਵੰਬਰ 2021 ਨੂੰ ਗਲਾਸਗੋ ਵਿੱਚ ਸੀਓਪੀ26 ਦੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨਾਲ ਮੁਲਾਕਾਤ ਕੀਤੀ। ਇਹ ਦੋਹਾਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਪਹਿਲੀ ਮੁਲਾਕਾਤ ਸੀ।