ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਦੇ ਨਾਲ ਪ੍ਰਧਾਨ ਮੰਤਰੀ ਦੀ ਬਾਤਚੀਤ ਦਾ ਮੂਲ-ਪਾਠ
March 16th, 11:47 pm
ਪ੍ਰਧਾਨ ਮੰਤਰੀ -ਮੇਰੀ ਜੋ ਤਾਕਤ ਹੈ, ਉਹ ਮੋਦੀ ਨਹੀਂ ਹੈ, 140 ਕਰੋੜ ਦੇਸ਼ਵਾਸੀ ਹਜ਼ਾਰਾਂ ਸਾਲ ਦੀ ਮਹਾਨ ਸੰਸਕ੍ਰਿਤੀ, ਪਰੰਪਰਾ ਉਹ ਹੀ ਮੇਰੀ ਸਮਰੱਥਾ ਹੈ। ਇਸ ਲਈ ਮੈਂ ਜਿੱਥੇ ਭੀ ਜਾਂਦਾ ਹਾਂ, ਤਾਂ ਮੋਦੀ ਨਹੀਂ ਜਾਂਦਾ ਹੈ, ਹਜ਼ਾਰਾਂ ਸਾਲ ਦੀ ਵੇਦ ਤੋਂ ਵਿਵੇਕਾਨੰਦ ਦੀ ਮਹਾਨ ਪਰੰਪਰਾ ਨੂੰ 140 ਕਰੋੜ ਲੋਕਾਂ, ਉਨ੍ਹਾਂ ਦੇ ਸੁਪਨਿਆਂ ਨੂੰ ਲੈ ਕੇ, ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਲੈ ਕੇ ਮੈਂ ਨਿਕਲਦਾ ਹਾਂ ਅਤੇ ਇਸ ਲਈ ਮੈਂ ਦੁਨੀਆ ਦੇ ਕਿਸੇ ਨੇਤਾ ਨਾਲ ਹੱਥ ਮਿਲਾਉਂਦਾ ਹਾਂ ਨਾ, ਤਾਂ ਮੋਦੀ ਹੱਥ ਨਹੀਂ ਮਿਲਾਉਂਦਾ ਹੈ, 140 ਕਰੋੜ ਲੋਕਾਂ ਦਾ ਹੱਥ ਹੁੰਦਾ ਹੈ ਉਹ। ਤਾਂ ਸਮਰੱਥਾ ਮੋਦੀ ਦੀ ਨਹੀਂ ਹੈ, ਸਮਰੱਥਾ ਭਾਰਤ ਦੀ ਹੈ। ਜਦੋਂ ਭੀ ਅਸੀਂ ਸ਼ਾਂਤੀ ਦੇ ਲਈ ਬਾਤ ਕਰਦੇ ਹਾਂ, ਤਾਂ ਵਿਸ਼ਵ ਸਾਨੂੰ ਸੁਣਦਾ ਹੈ। ਕਿਉਂਕਿ ਇਹ ਬੁੱਧ ਦੀ ਭੂਮੀ ਹੈ, ਇਹ ਮਹਾਤਮਾ ਗਾਂਧੀ ਦੀ ਭੂਮੀ ਹੈ, ਤਾਂ ਵਿਸ਼ਵ ਸਾਨੂੰ ਸੁਣਦਾ ਹੈ ਅਤੇ ਅਸੀਂ ਸੰਘਰਸ਼ ਦੇ ਪੱਖ ਦੇ ਹਾਂ ਹੀ ਨਹੀਂ। ਅਸੀਂ ਤਾਲਮੇਲ ਦੇ ਪੱਖ ਦੇ ਹਾਂ। ਨਾ ਅਸੀਂ ਪ੍ਰਕ੍ਰਿਤੀ ਨਾਲ ਸੰਘਰਸ਼ ਚਾਹੁੰਦੇ ਹਾਂ, ਨਾ ਅਸੀਂ ਰਾਸ਼ਟਰਾਂ ਦੇ ਦਰਮਿਆਨ ਸੰਘਰਸ਼ ਚਾਹੁੰਦੇ ਹਾਂ, ਅਸੀਂ ਤਾਲਮੇਲ ਚਾਹੁਣ ਵਾਲੇ ਲੋਕ ਹਾਂ ਅਤੇ ਉਸ ਵਿੱਚ ਅਗਰ ਕੋਈ ਭੂਮਿਕਾ ਅਸੀਂ ਅਦਾ ਕਰ ਸਕਦੇ ਹਾਂ, ਤਾਂ ਅਸੀਂ ਨਿਰੰਤਰ ਅਦਾ ਕਰਨ ਦਾ ਪ੍ਰਯਤਨ ਕੀਤਾ ਹੈ। ਮੇਰਾ ਜੀਵਨ ਬਹੁਤ ਹੀ ਅਤਿਅੰਤ ਗ਼ਰੀਬੀ ਤੋਂ ਨਿਕਲਿਆ ਸੀ। ਲੇਕਿਨ ਅਸੀਂ ਕਦੇ ਗ਼ਰੀਬੀ ਦਾ ਕਦੇ ਬੋਝ ਨਹੀਂ ਫੀਲ ਕੀਤਾ, ਕਿਉਂਕਿ ਜੋ ਵਿਅਕਤੀ ਵਧੀਆ ਜੁੱਤੇ ਪਹਿਨਦਾ ਹੈ ਅਤੇ ਅਗਰ ਉਸ ਦੇ ਜੁੱਤੇ ਨਹੀਂ ਹਨ, ਤਾਂ ਉਸ ਨੂੰ ਲਗਦਾ ਹੈ ਯਾਰ ਇਹ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਨਾਲ ਗੱਲਬਾਤ ਕੀਤੀ
March 16th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੱਖ-ਵੱਖ ਵਿਸ਼ਿਆਂ ਬਾਰੇ ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਨਾਲ ਗੱਲਬਾਤ ਕੀਤੀ। ਇੱਕ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਉਂ ਵਰਤ ਰੱਖਦੇ ਹਨ ਅਤੇ ਉਹ ਕਿਵੇਂ ਪ੍ਰਬੰਧਨ ਕਰਦੇ ਹਨ, ਤਾਂ ਪ੍ਰਧਾਨ ਮੰਤਰੀ ਨੇ ਲੈਕਸ ਫ੍ਰਿਡਮੈਨ ਦਾ ਪ੍ਰਧਾਨ ਮੰਤਰੀ ਪ੍ਰਤੀ ਸਤਿਕਾਰ ਦੇ ਪ੍ਰਤੀਕ ਵਜੋਂ ਵਰਤ ਰੱਖਣ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਭਾਰਤ ਵਿੱਚ, ਧਾਰਮਿਕ ਪਰੰਪਰਾਵਾਂ ਰੋਜ਼ਾਨਾ ਜੀਵਨ ਨਾਲ ਗਹਿਰਾਈ ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਨੇ ਅੱਗੇ ਕਿਹਾ ਕਿ ਹਿੰਦੂ ਧਰਮ ਸਿਰਫ਼ ਰਸਮਾਂ ਬਾਰੇ ਨਹੀਂ ਹੈ ਬਲਕਿ ਜੀਵਨ ਨੂੰ ਦਰਸਾਉਣ ਵਾਲਾ ਇੱਕ ਦਰਸ਼ਨ ਹੈ, ਜਿਵੇਂ ਕਿ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੁਆਰਾ ਇਸ ਦੀ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਰਤ ਅਨੁਸ਼ਾਸਨ ਪੈਦਾ ਕਰਨ ਅਤੇ ਅੰਦਰੂਨੀ ਅਤੇ ਬਾਹਰੀ ਖ਼ੁਦੀ ਨੂੰ ਸੰਤੁਲਿਤ ਕਰਨ ਦਾ ਇੱਕ ਸਾਧਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤ ਰੱਖਣ ਨਾਲ ਇੰਦਰੀਆਂ ਤੇਜ਼ ਹੁੰਦੀਆਂ ਹਨ, ਜਿਸ ਨਾਲ ਉਹ ਵਧੇਰੇ ਸੰਵੇਦਨਸ਼ੀਲ ਅਤੇ ਜਾਗਰੂਕ ਹੋ ਜਾਂਦੀਆਂ ਹਨ। ਉਨ੍ਹਾਂ ਨੇ ਦੇਖਿਆ ਕਿ ਵਰਤ ਦੌਰਾਨ, ਕੋਈ ਵੀ ਸੂਖਮ ਖੁਸ਼ਬੂਆਂ ਅਤੇ ਵੇਰਵਿਆਂ ਨੂੰ ਹੋਰ ਸਪਸ਼ਟ ਰੂਪ ਵਿੱਚ ਮਹਿਸੂਸ ਕਰ ਸਕਦਾ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਵਰਤ ਰੱਖਣ ਨਾਲ ਸੋਚਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਨਵੇਂ ਦ੍ਰਿਸ਼ਟੀਕੋਣ ਮਿਲਦੇ ਹਨ ਅਤੇ ਨਿਵੇਕਲੀ ਸੋਚ ਨੂੰ ਉਤਸ਼ਾਹ ਮਿਲਦਾ ਹੈ। ਸ਼੍ਰੀ ਮੋਦੀ ਨੇ ਸਪਸ਼ਟ ਕੀਤਾ ਕਿ ਵਰਤ ਰੱਖਣ ਦਾ ਮਤਲਬ ਸਿਰਫ਼ ਭੋਜਨ ਤੋਂ ਪਰਹੇਜ਼ ਕਰਨਾ ਨਹੀਂ ਹੈ; ਇਸ ਵਿੱਚ ਤਿਆਰੀ ਅਤੇ ਡੀਟੌਕਸੀਫਿਕੇਸ਼ਨ ਦੀ ਇੱਕ ਵਿਗਿਆਨਕ ਪ੍ਰਕਿਰਿਆ ਸ਼ਾਮਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਈ ਦਿਨ ਪਹਿਲਾਂ ਤੋਂ ਆਯੁਰਵੈਦਿਕ ਅਤੇ ਯੋਗ ਅਭਿਆਸਾਂ ਦੀ ਪਾਲਣਾ ਕਰਕੇ ਆਪਣੇ ਸਰੀਰ ਨੂੰ ਵਰਤ ਲਈ ਤਿਆਰ ਕਰਦੇ ਹਨ ਅਤੇ ਇਸ ਸਮੇਂ ਦੌਰਾਨ ਹਾਈਡ੍ਰੇਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਨ। ਇੱਕ ਵਾਰ ਵਰਤ ਸ਼ੁਰੂ ਹੋਣ ਤੋਂ ਬਾਅਦ, ਉਹ ਇਸ ਨੂੰ ਸ਼ਰਧਾ ਅਤੇ ਸਵੈ-ਅਨੁਸ਼ਾਸਨ ਦੇ ਇੱਕ ਕਾਰਜ ਵਜੋਂ ਵੇਖਦੇ ਹਨ, ਜਿਸ ਨਾਲ ਗਹਿਰਾ ਆਤਮ-ਨਿਰੀਖਣ ਅਤੇ ਧਿਆਨ ਕੇਂਦ੍ਰਿਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਵਰਤ ਰੱਖਣ ਦੇ ਅਭਿਆਸ ਦੀ ਸ਼ੁਰੂਆਤ ਨਿਜੀ ਅਨੁਭਵ ਤੋਂ ਹੋਈ ਸੀ, ਜੋ ਉਨ੍ਹਾਂ ਦੇ ਸਕੂਲ ਦੇ ਦਿਨਾਂ ਦੌਰਾਨ ਮਹਾਤਮਾ ਗਾਂਧੀ ਦੁਆਰਾ ਪ੍ਰੇਰਿਤ ਇੱਕ ਅੰਦੋਲਨ ਨਾਲ ਸ਼ੁਰੂ ਹੋਈ ਸੀ। ਉਨ੍ਹਾਂ ਨੇ ਆਪਣੇ ਪਹਿਲੇ ਵਰਤ ਦੌਰਾਨ ਊਰਜਾ ਅਤੇ ਜਾਗਰੂਕਤਾ ਦਾ ਉਛਾਲ਼ ਮਹਿਸੂਸ ਕੀਤਾ, ਜਿਸ ਨੇ ਉਨ੍ਹਾਂ ਨੂੰ ਇਸ ਦੀ ਪਰਿਵਰਤਨਸ਼ੀਲ ਸ਼ਕਤੀ ਬਾਰੇ ਯਕੀਨ ਦਿਵਾਇਆ। ਉਨ੍ਹਾਂ ਨੇ ਉਜਾਗਰ ਕੀਤਾ ਕਿ ਵਰਤ ਰੱਖਣ ਨਾਲ ਉਨ੍ਹਾਂ ਦੇ ਵਿਚਾਰ ਵਧੇਰੇ ਸੁਤੰਤਰ ਅਤੇ ਰਚਨਾਤਮਕ ਤੌਰ 'ਤੇ ਵਹਿੰਦੇ ਹਨ, ਜਿਸ ਲਈ ਇਹ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੇ ਹਨ।ਪ੍ਰਧਾਨ ਮੰਤਰੀ ਨੇ ਲੈਕਸ ਫ੍ਰਿਡਮੈਨ ਦੇ ਨਾਲ ਗਿਆਨਭਰਪੂਰ (ਸੂਝਵਾਨ) ਗੱਲਬਾਤ ਕੀਤੀ
March 15th, 07:01 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਪ੍ਰਸਿੱਧ ਪੌਡਕਾਸਟਰ ਅਤੇ ਏਆਈ ਰਿਸਰਚਰ ਲੈਕਸ ਫ੍ਰਿਡਮੈਨ ਦੇ ਨਾਲ ਦਿਲਚਸਪ ਅਤੇ ਸੋਚ –ਉਕਸਾਉਣ ਵਾਲੀ ਗੱਲਬਾਤ ਕੀਤੀ। ਤਿੰਨ ਘੰਟਿਆਂ ਤੱਕ ਚਲੀ ਇਸ ਚਰਚਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਬਚਪਨ, ਹਿਮਾਲਿਆ ਵਿੱਚ ਬਿਤਾਏ ਉਨ੍ਹਾਂ ਦੇ ਸ਼ੁਰੂਆਤੀ ਵਰ੍ਹਿਆਂ ਅਤੇ ਜਨਤਕ ਜੀਵਨ ਵਿੱਚ ਉਨ੍ਹਾਂ ਦੀ ਯਾਤਰਾ ਸਹਿਤ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਪ੍ਰਸਿੱਧ ਏਆਈ ਰਿਸਰਚਰ ਅਤੇ ਪੌਡਕਾਸਟਰ ਲੈਕਸ ਫ੍ਰਿਡਮੈਨ ਦੇ ਨਾਲ ਉਹ ਬਹੁਤ ਉਡੀਕੇ ਜਾਣ ਵਾਲੇ ਤਿੰਨ ਘੰਟਿਆਂ ਦਾ ਪੌਡ ਕਾਸਟ ਕੱਲ੍ਹ, 16 ਮਾਰਚ, 2025 ਨੂੰ ਰਿਲੀਜ਼ ਹੋਣ ਵਾਲਾ ਹੈ। ਲੈਕਸ ਫ੍ਰਿਡਮੈਨ ਨੇ ਇਸ ਗੱਲਬਾਤ ਨੂੰ ਆਪਣੇ ਜੀਵਨ ਦੀ “ਸਭ ਤੋਂ ਸ਼ਕਤੀਸ਼ਾਲੀ ਗੱਲਬਾਤ” ਵਿੱਚੋਂ ਇੱਕ ਦੱਸਿਆ।ਉੱਦਮੀ ਨਿਖਿਲ ਕਾਮਥ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
January 10th, 02:15 pm
ਕਰੈਕਟ ਸਰ, In depth ਵਿੱਚ ਕਰਦੇ ਹਨ ਜ਼ਿਆਦਾਤਰ ਪੌਡਕਾਸਟ ਜੋ ਅਸੀਂ ਕੀਤਾ ਹੈ .. is about entrepreneurship ਸਾਡੀ ਔਡੀਅੰਸ ਪੂਰੀ ਉਹ category ਹੈ 15-40, ਜਿਨ੍ਹਾਂ ਨੂੰ ਪਹਿਲੀ ਵਾਰ ਐਟਰਪ੍ਰੈਂਯਰਸ਼ਿਪ ਸਟਾਰਟ ਕਰਨਾ ਹੈ ਤਾਂ ਅਸੀਂ ਕਰਦੇ ਹਾਂ ਆਰਟੀਫੀਸ਼ਿਅਲ ਇੰਟੈਲੀਜੈਂਸ ਬਾਰੇ ਇੱਕ ਐਪੀਸੌਡ ਮੇਟਾ ਬਾਰੇ ਇੱਕ ਐਪੀਸੌਡ ਫਾਰਮਾਸਿਊਟਿਕਲ ਚੀਜਾਂ ਬਾਰੇ ਅਜਿਹੇ ਵੇਰੀ ਸਪੈਸੀਫਿਕ ਸਬਜੇਕਟ ਕਰਦੇ ਹਨ ਅਤੇ ਅਤੇ ਇੱਕ ਚੀਜ਼ ਅਸੀਂ ਹੁਣੇ ਸ਼ੁਰੂ ਕੀਤੀ ਹੈ People , ਜਿਸ ਵਿੱਚ ਅਸੀਂ ਬਿਲ ਗੇਟ੍ਸ ਅਜਿਹੇ ਕੁਝ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਹਨ but again very specific to the industry they belong to .ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਪਹਿਲੇ ਪੌਡਕਾਸਟ ਵਿੱਚ ਉਦਯੋਗਪਤੀ ਨਿਖਿਲ ਕਾਮਥ ਨਾਲ ਗੱਲਬਾਤ ਕੀਤੀ
January 10th, 02:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਪਹਿਲੇ ਪੌਡਕਾਸਟ ਵਿੱਚ ਉੱਦਮੀ ਅਤੇ ਨਿਵੇਸ਼ਕ ਨਿਖਿਲ ਕਾਮਥ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ। ਆਪਣੇ ਬਚਪਨ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਆਪਣੇ ਸ਼ੁਰੂਆਤੀ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਉੱਤਰੀ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਵਡਨਗਰ ਵਿੱਚ ਆਪਣੀਆਂ ਜੜ੍ਹਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਗਾਇਕਵਾੜ ਰਾਜ ਦਾ ਇੱਕ ਸ਼ਹਿਰ, ਵਡਨਗਰ, ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਸੀ, ਜਿਸ ਵਿੱਚ ਇੱਕ ਤਲਾਬ, ਡਾਕਘਰ ਅਤੇ ਲਾਇਬ੍ਰੇਰੀ ਵਰਗੀਆਂ ਜ਼ਰੂਰੀ ਸਹੂਲਤਾਂ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਗਾਇਕਵਾੜ ਰਾਜ ਪ੍ਰਾਇਮਰੀ ਸਕੂਲ ਅਤੇ ਭਾਗਵਤਾਚਾਰਯਾ ਨਾਰਾਇਣਾਚਾਰਯਾ ਹਾਈ ਸਕੂਲ ਵਿੱਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਇੱਕ ਵਾਰ ਚੀਨੀ ਦੂਤਾਵਾਸ ਨੂੰ ਚੀਨੀ ਦਾਰਸ਼ਨਿਕ ਜ਼ੁਆਨਜ਼ਾਂਗ 'ਤੇ ਬਣੀ ਇੱਕ ਫਿਲਮ ਬਾਰੇ ਲਿਖਿਆ ਸੀ, ਜਿਨ੍ਹਾਂ ਨੇ ਵਡਨਗਰ ਵਿੱਚ ਕਾਫੀ ਸਮਾਂ ਬਿਤਾਇਆ ਸੀ। ਉਨ੍ਹਾਂ ਨੇ 2014 ਦੇ ਇੱਕ ਅਨੁਭਵ ਦਾ ਵੀ ਜ਼ਿਕਰ ਕੀਤਾ ਜਦੋਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗੁਜਰਾਤ ਅਤੇ ਵਡਨਗਰ ਦਾ ਦੌਰਾ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਰਾਸ਼ਟਰਪਤੀ ਨੇ ਜ਼ੁਆਨਜ਼ਾਂਗ ਅਤੇ ਉਨ੍ਹਾਂ ਦੇ ਦੋਵਾਂ ਜੱਦੀ ਸ਼ਹਿਰਾਂ ਵਿਚਕਾਰ ਇਤਿਹਾਸਕ ਸਬੰਧ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਬੰਧ ਦੋਵਾਂ ਦੇਸ਼ਾਂ ਵਿਚਕਾਰ ਸਾਂਝੀ ਵਿਰਾਸਤ ਅਤੇ ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰਦਾ ਹੈ।