ਆਸਟ੍ਰੀਆ ਦੇ ਚਾਂਸਲਰ ਦੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

July 10th, 02:45 pm

ਸਭ ਤੋਂ ਪਹਿਲਾਂ ਮੈਂ ਗਰਮਜੋਸ਼ੀ ਭਰੇ ਸੁਆਗਤ ਅਤੇ ਮਹਿਮਾਨ ਨਵਾਜ਼ੀ ਦੇ ਲਈ ਚਾਂਸਲਰ ਨੇਹਮਰ ਦਾ ਆਭਾਰ ਪ੍ਰਗਟ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਆਸਟ੍ਰੀਆ ਆਉਣ ਦਾ ਅਵਸਰ ਮਿਲਿਆ। ਮੇਰੀ ਇਹ ਯਾਤਰਾ ਇਤਿਹਾਸਿਕ ਵੀ ਹੈ ਅਤੇ ਵਿਸ਼ੇਸ਼ ਵੀ ਹੈ। 41 ਸਾਲਾਂ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦਾ ਦੌਰਾ ਕੀਤਾ ਹੈ। ਇਹ ਵੀ ਸੁਖਦ ਸੰਜੋਗ ਹੈ ਕਿ ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦੋਂ ਸਾਡੇ ਆਪਸੀ ਸਬੰਧਾਂ ਦੇ 75 ਵਰ੍ਹੇ ਪੂਰੇ ਹੋਏ ਹਨ।

ਦੂਸਰੇ ਵੌਇਸ ਆਵ੍ ਗਲੋਬਲ ਸਾਊਥ ਸਮਿਟ ਦੇ ਉਦਘਾਟਨ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਦਾ ਮੂਲ-ਪਾਠ

November 17th, 04:03 pm

ਦੂਸਰੇ Voice of Global South ਸਮਿਟ ਦੇ ਉਦਘਾਟਨ-ਸੈਸ਼ਨ ਵਿੱਚ, 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ, ਮੈਂ ਆਪ ਸਭ ਦਾ, ਹਾਰਦਿਕ ਸੁਆਗਤ ਕਰਦਾ ਹਾਂ। Voice of Global South 21ਵੀਂ ਸਦੀ ਦੀ ਬਦਲਦੀ ਹੋਈ ਦੁਨੀਆ ਦਾ ਸਭ ਤੋਂ ਅਨੂਠਾ ਮੰਚ ਹੈ। ਭੂਗੋਲਿਕ ਰੂਪ ਨਾਲ Global South ਤਾਂ ਹਮੇਸ਼ਾ ਤੋਂ ਰਿਹਾ ਹੈ। ਲੇਕਿਨ ਉਸ ਨੂੰ ਇਸ ਪ੍ਰਕਾਰ ਨਾਲ Voice ਪਹਿਲੀ ਵਾਰ ਮਿਲ ਰਹੀ ਹੈ। ਅਤੇ ਇਹ ਸਾਡੇ ਸਭ ਦੇ ਸਾਂਝੇ ਪ੍ਰਯਾਸਾਂ ਨਾਲ ਸੰਭਵ ਹੋਇਆ ਹੈ। ਅਸੀਂ 100 ਤੋਂ ਜ਼ਿਆਦਾ ਅਲੱਗ-ਅਲੱਗ ਦੇਸ਼ ਹਾਂ, ਲੇਕਿਨ ਸਾਡੇ ਹਿਤ ਸਮਾਨ ਹਨ, ਸਾਡੀਆਂ ਪ੍ਰਾਥਮਿਕਤਾਵਾਂ ਸਮਾਨ ਹਨ।