ਤੇਲੰਗਾਨਾ ਦੇ ਸੰਗਾਰੈੱਡੀ ਵਿਖੇ ਵਿਭਿੰਨ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 05th, 10:39 am

ਤੇਲੰਗਾਨਾ ਦੇ ਗਵਰਨਰ ਤਮਿਲਿਸਾਈ ਸੌਂਦਰਾਰਾਜਨ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਜੀ. ਕਿਸ਼ਨ ਰੈੱਡੀ ਜੀ, ਤੇਲੰਗਾਨਾ ਸਰਕਾਰ ਦੇ ਮੰਤਰੀ ਕੋਂਡਾ ਸੁਰੇਖਾ ਜੀ, ਕੇ ਵੈਂਕਟ ਰੈੱਡੀ ਜੀ, ਸੰਸਦ ਵਿੱਚ ਮੇਰੇ ਸਾਥੀ ਡਾਕਟਰ ਕੇ ਲਕਸ਼ਮਣ ਜੀ, ਹੋਰ ਸਾਰੇ ਮਹਾਨੁਭਾਵ ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਸੰਗਾਰੈੱਡੀ ਵਿੱਚ 6,800 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

March 05th, 10:38 am

ਰਾਜ ਦੀ ਯਾਤਰਾ ਦੇ ਦੂਸਰੇ ਦਿਨ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਤੇਲੰਗਾਨਾ ਦੇ ਵਿਕਾਸ ਵਿੱਚ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਊਰਜਾ, ਜਲਵਾਯੂ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਕੱਲ੍ਹ ਆਦਿਲਾਬਾਦ ਤੋਂ ਲਗਭਗ 56,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਰਾਸ਼ਟਰ ਨੂੰ ਸਮਰਪਿਤ ਕਰਨ ਨੂੰ ਯਾਦ ਕੀਤਾ ਅਤੇ ਅੱਜ ਦੇ ਮੌਕੇ ਦਾ ਜ਼ਿਕਰ ਕੀਤਾ ਜਿੱਥੇ ਲਗਭਗ 7,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ, ਜਿਨ੍ਹਾਂ ਵਿੱਚ ਹਾਈਵੇ, ਰੇਲਵੇ, ਏਅਰਵੇਜ਼ ਅਤੇ ਪੈਟਰੋਲੀਅਮ ਦੇ ਸੈਕਟਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਸਰਕਾਰ ਦੀ ਕਾਰਜਸ਼ੀਲ ਵਿਚਾਰਧਾਰਾ ਨੂੰ ਉਜਾਗਰ ਕਰਦਿਆਂ ਕਿਹਾ, “ਮੈਂ ਰਾਜਾਂ ਦੇ ਵਿਕਾਸ ਰਾਹੀਂ ਰਾਸ਼ਟਰ ਵਿਕਾਸ ਦੇ ਮੰਤਰ ਵਿੱਚ ਵਿਸ਼ਵਾਸ ਰੱਖਦਾ ਹਾਂ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਉਸੇ ਭਾਵਨਾ ਨਾਲ ਤੇਲੰਗਾਨਾ ਦੀ ਸੇਵਾ ਲਈ ਕੰਮ ਕਰ ਰਹੀ ਹੈ ਅਤੇ ਅੱਜ ਦੇ ਵਿਕਾਸ ਕਾਰਜਾਂ ਲਈ ਨਾਗਰਿਕਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ 4-6 ਮਾਰਚ ਤੱਕ ਤੇਲੰਗਾਨਾ, ਤਮਿਲ ਨਾਡੂ, ਓਡੀਸ਼ਾ, ਪੱਛਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ

March 03rd, 11:58 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਤੋਂ 6 ਮਾਰਚ, 2024 ਤੱਕ ਤੇਲੰਗਾਨਾ, ਤਮਿਲ ਨਾਡੂ, ਓਡੀਸ਼ਾ, ਪੱਛਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ।