ਐੱਨਡੀਟੀਵੀ ਵਰਲਡ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 21st, 10:25 am

ਅਸੀਂ ਬੀਤੇ 4-5 ਸਾਲ ਦੇ ਕਾਲਖੰਡ ਨੂੰ ਦੇਖੀਏ... ਤਾਂ ਜ਼ਿਆਦਾਤਰ ਚਰਚਾਵਾਂ ਵਿੱਚ ਇੱਕ ਬਾਤ ਕੌਮਨ ਰਹੀ ਹੈ... ਅਤੇ ਉਹ ਬਾਤ ਹੈ... ਚਿੰਤਾ... ਭਵਿੱਖ ਨੂੰ ਲੈ ਕੇ ਚਿੰਤਾ... ਕੋਰੋਨਾ ਦੇ ਸਮੇਂ ਚਿੰਤਾ ਰਹੀ ਕਿ ਗਲੋਬਲ ਪੈਂਡਮਿਕ ਨਾਲ ਕਿਵੇਂ ਨਿਪਟੀਏ... ਕੋਵਿਡ ਵਧਿਆ ਤਾਂ ਦੁਨੀਆ ਭਰ ਦੀ ਇਕੌਨਮੀ ਨੂੰ ਲੈ ਕੇ ਚਿੰਤਾ ਹੋਣ ਲਗੀ... ਕੋਰੋਨਾ ਨੇ ਮਹਿੰਗਾਈ ‘ਤੇ ਚਿੰਤਾ ਵਧਾਈ... ਬੇਰੋਜ਼ਗਾਰੀ ‘ਤੇ ਚਿੰਤਾ ਵਧਾਈ... ਕਲਾਇਮੇਟ ਚੇਂਜ ਨੂੰ ਲੈ ਕੇ ਚਿੰਤਾ ਤਾਂ ਸੀ ਹੀ... ਫਿਰ ਜੋ ਯੁੱਧ ਸ਼ੁਰੂ ਹੋਏ, ਉਨ੍ਹਾਂ ਦੀ ਵਜ੍ਹਾ ਨਾਲ ਚਰਚਾਵਾਂ ਵਿੱਚ ਚਿੰਤਾ ਹੋਰ ਵਧ ਗਈ... ਗਲੋਬਲ ਸਪਲਾਈ ਚੇਨ ਬਿਖਰਣ ਦੀ ਚਿੰਤਾ... ਨਿਰਦੋਸ਼ ਲੋਕਾਂ ਦੀ ਜਾਨ ਜਾਣ ਦੀ ਚਿੰਤਾ... ਇਹ ਤਣਾਅ, ਇਹ ਟੈਨਸ਼ਨ, ਇਹ conflicts, ਇਹ ਸਭ ਕੁਝ ਗਲੋਬਲ ਸਮਿਟਸ ਅਤੇ ਸੈਮੀਨਾਰਸ ਦੇ ਵਿਸ਼ੇ ਬਣ ਗਏ। ਅਤੇ ਅੱਜ ਜਦੋਂ ਚਰਚਾ ਦਾ ਕੇਂਦਰ ਚਿੰਤਾ ਹੀ ਹੈ, ਤਦ ਭਾਰਤ ਵਿੱਚ ਕਿਸ ਤਰ੍ਹਾਂ ਦਾ ਚਿੰਤਨ ਹੋ ਰਿਹਾ ਹੈ...? ਕਿਤਨਾ ਬੜਾ ਕੰਟ੍ਰਾਡਿਕਸ਼ਨ ਹੈ। ਇੱਥੇ ਚਰਚਾ ਹੋ ਰਹੀ ਹੈ ‘ਦ ਇੰਡੀਅਨ ਸੈਂਚੁਰੀ’... ਭਾਰਤ ਦੀ ਸ਼ਤਾਬਦੀ, ਦੁਨੀਆ ਵਿੱਚ ਮਚੀ ਉਥਲ-ਪੁਥਲ ਦੇ ਦਰਮਿਆਨ, ਭਾਰਤ ਉਮੀਦ ਦੀ ਇੱਕ ਕਿਰਨ ਬਣਿਆ ਹੈ... ਜਦੋਂ ਦੁਨੀਆ ਚਿੰਤਾ ਵਿੱਚ ਡੁੱਬੀ ਹੈ, ਤਦ ਭਾਰਤ ਆਸ਼ਾ ਦਾ ਸੰਚਾਰ ਕਰ ਰਿਹਾ ਹੈ। ਅਤੇ ਐਸਾ ਨਹੀਂ ਹੈ ਕਿ ਗਲੋਬਲ ਸਿਚੁਏਸ਼ਨਸ ਨਾਲ ਸਾਨੂੰ ਫਰਕ ਨਹੀਂ ਪੈਂਦਾ... ਸਾਨੂੰ ਫਰਕ ਪੈਂਦਾ ਹੈ.. ਚੁਣੌਤੀਆਂ ਭਾਰਤ ਦੇ ਸਾਹਮਣੇ ਭੀ ਹਨ... ਲੇਕਿਨ ਇੱਕ ਸੈਂਸ ਆਵ੍ ਪਾਜ਼ਿਟਿਵਿਟੀ ਇੱਥੇ ਹੈ, ਜਿਸ ਨੂੰ ਅਸੀਂ ਸਾਰੇ ਫੀਲ ਕਰ ਰਹੇ ਹਾਂ। ਅਤੇ ਇਸ ਲਈ... ਦ ਇੰਡੀਅਨ ਸੈਂਚੁਰੀ ਦੀਆਂ ਬਾਤਾਂ ਹੋ ਰਹੀਆਂ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ 2024 ਨੂੰ ਸੰਬੋਧਨ ਕੀਤਾ

October 21st, 10:16 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ (NDTV World Summit) 2024 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਿੱਚ ਸ਼ਾਮਲ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਸਮਿਟ ਵਿੱਚ ਕਈ ਮੁੱਦਿਆਂ ‘ਤੇ ਚਰਚਾ ਹੋਵੇਗੀ। ਉਨ੍ਹਾਂ ਨੇ ਵਿਭਿੰਨ ਖੇਤਰਾਂ ਦੇ ਆਲਮੀ ਦਿੱਗਜਾਂ ਦਾ ਸੁਆਗਤ ਕੀਤਾ, ਜੋ ਇਸ ਵਿੱਚ ਆਪਣੇ ਵਿਚਾਰ ਰੱਖਣਗੇ।

ਗਾਂਧੀਨਗਰ, ਗੁਜਰਾਤ ਵਿੱਚ ਰੀ-ਇਨਵੈਸਟ 2024 ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

September 16th, 11:30 am

ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰਿਆ ਦੇਵਵ੍ਰਤ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਚੰਦਰਬਾਬੂ ਨਾਇਡੂ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਭਜਨ ਲਾਲ ਸ਼ਰਮਾ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਜੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਜੀ ਵੀ ਇੱਥੇ ਦੇਖ ਰਹੇ ਹਨ ਮੈ, ਗੋਆ ਦੇ ਮੁੱਖ ਮੰਤਰੀ ਵੀ ਦਿਖਾਈ ਦੇ ਰਹੇ ਹਨ, ਅਤੇ ਕਈ ਰਾਜਾਂ ਦੇ ਊਰਜਾ ਮੰਤਰੀ ਵੀ ਮੈਨੂੰ ਦਿਖ ਰਹੇ ਹਨ। ਉਸੇ ਪ੍ਰਕਾਰ ਨਾਲ ਵਿਦੇਸ਼ ਦੇ ਮਹਿਮਾਨ, ਜਰਮਨੀ ਦੀ Economic Cooperation Minister, Denmark ਦੇ Industry Business Minister, ਮੰਤਰੀ ਮੰਡਲ ਦੇ ਮੇਰੇ ਸਾਥੀ ਪ੍ਰਹਿਲਾਦ ਜੋਸ਼ੀ, ਸ਼੍ਰੀਪਦ ਨਾਇਕ ਜੀ, ਅਤੇ ਦੁਨੀਆ ਦੇ ਕਈ ਦੇਸ਼ਾਂ ਤੋਂ ਆਏ ਹੋਏ ਸਾਰੇ delegates, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ

September 16th, 11:11 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ। ਇਸ ਤਿੰਨ ਦਿਨਾਂ ਸੰਮੇਲਨ ਦੇ ਦੌਰਾਨ ਭਾਰਤ ਦੀ 200 ਗੀਗਾਵਾਟ ਤੋਂ ਅਧਿਕ ਸਥਾਪਿਤ ਗੈਰ-ਜੀਵਾਸ਼ਮ ਈਂਧਣ ਸਮਰੱਥਾ ਦੀ ਜ਼ਿਕਰਯੋਗ ਉਪਲਬਧੀ ਵਿੱਚ ਮਹੱਤਵਪੂਰਨ ਤੌਰ ‘ਤੇ ਯੋਗਦਾਨ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਮੋਦੀ ਨੇ ਜਨਤਕ ਅਤੇ ਨਿਜੀ ਖੇਤਰ ਦੀ ਕੰਪਨੀਆਂ, ਸਟਾਰਟ-ਅਪਸ ਅਤੇ ਪ੍ਰਮੁੱਖ ਉੱਦਮੀਆਂ ਦੇ ਅਤਿਆਧੁਨਿਕ ਇਨੋਵੇਸ਼ਨਾਂ ਨੂੰ ਦਰਸਾਉਣ ਵਾਲੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ।

ਪ੍ਰਧਾਨ ਮੰਤਰੀ 4-6 ਮਾਰਚ ਤੱਕ ਤੇਲੰਗਾਨਾ, ਤਮਿਲ ਨਾਡੂ, ਓਡੀਸ਼ਾ, ਪੱਛਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ

March 03rd, 11:58 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਤੋਂ 6 ਮਾਰਚ, 2024 ਤੱਕ ਤੇਲੰਗਾਨਾ, ਤਮਿਲ ਨਾਡੂ, ਓਡੀਸ਼ਾ, ਪੱਛਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ।

ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਦੇ ਉਦਘਾਟਨ ਅਤੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 19th, 03:15 pm

ਕਰਨਾਟਕ ਦੇ ਗਵਰਨਰ, ਸ਼੍ਰੀਮਾਨ ਥਾਵਰਚੰਦ ਜੀ ਗਹਿਲੋਤ, ਮੁੱਖ ਮੰਤਰੀ ਸ਼੍ਰੀਮਾਨ ਸਿੱਧਾਰਮੈਯਾ ਜੀ, ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਜੀ, ਭਾਰਤ ਵਿੱਚ ਬੋਇੰਗ ਕੰਪਨੀ ਦੀ ਸੀ. ਓ. ਓ. ਸ਼੍ਰੀਮਤੀ ਸਟੈਫਨੀ ਪੋਪ, ਹੋਰ ਇੰਡਸਟ੍ਰੀ ਪਾਰਟਨਰਸ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਬੰਗਲੁਰੂ ਵਿੱਚ ਨਵੇਂ ਅਤਿ-ਆਧੁਨਿਕ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕੈਂਪਸ ਦਾ ਉਦਘਾਟਨ ਕੀਤਾ

January 19th, 02:52 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਨਵੇਂ ਅਤਿ-ਆਧੁਨਿਕ ਬੋਇੰਗ ਇੰਡੀਆ ਇੰਜਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ (ਬੀਆਈਈਟੀਸੀ- BIETC) ਕੈਂਪਸ ਦਾ ਉਦਘਾਟਨ ਕੀਤਾ। 1,600 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਿਆ 43 ਏਕੜ ਦਾ ਇਹ ਕੈਂਪਸ ਬੋਇੰਗ ਦਾ ਅਮਰੀਕਾ ਤੋਂ ਬਾਹਰ ਅਜਿਹਾ ਸਭ ਤੋਂ ਬੜਾ ਨਿਵੇਸ਼ ਹੈ। ਪ੍ਰਧਾਨ ਮੰਤਰੀ ਨੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਦੇਸ਼ ਦੇ ਵਧ-ਫੁੱਲ ਰਹੇ ਹਵਾਬਾਜ਼ੀ ਖੇਤਰ ਵਿੱਚ ਭਾਰਤ ਭਰ ਤੋਂ ਵੱਧ ਤੋਂ ਵੱਧ ਲੜਕੀਆਂ ਦੇ ਦਾਖਲੇ ਨੂੰ ਸਮਰਥਨ ਦੇਣਾ ਹੈ।

ਐਥਨਸ, ਗ੍ਰੀਸ ਵਿੱਚ ਭਾਰਤੀ ਸਮੁਦਾਇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 25th, 09:30 pm

ਜਦੋਂ ਜਸ਼ਨ ਦਾ ਮਾਹੌਲ ਹੁੰਦਾ ਹੈ, ਉਤਸਵ ਦਾ ਮਾਹੌਲ ਹੁੰਦਾ ਹੈ ਤਾਂ ਮਨ ਕਰਦਾ ਹੈ ਕਿ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਲੋਕਾਂ ਦੇ ਦਰਮਿਆਨ ਪਹੁੰਚ ਜਾਈਏ, ਮੈਂ ਭੀ ਆਪਣੇ ਪਰਿਵਾਰਜਨਾਂ ਦੇ ਦਰਮਿਆਨ ਆ ਗਿਆ ਹਾਂ। ਸਾਵਣ ਦਾ ਮਹੀਨਾ ਹੈ ਇੱਕ ਪ੍ਰਕਾਰ ਨਾਲ ਸ਼ਿਵ ਜੀ ਦਾ ਮਹੀਨਾ ਹੈ ਅਤੇ ਇਸ ਪਵਿੱਤਰ ਮਹੀਨੇ ਵਿੱਚ ਦੇਸ਼ ਨੇ ਫਿਰ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਭਾਰਤ ਚੰਦਰਮਾ ਦੇ dark zone ਵਿੱਚ ਸਾਊਥ ਪੋਲ ਵਿੱਚ ਲੈਂਡ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਚੰਦਰਮਾ ‘ਤੇ ਤਿਰੰਗਾ ਲਹਿਰਾ ਕੇ ਪੂਰੇ ਵਿਸ਼ਵ ਨੂੰ ਭਾਰਤ ਦੀ ਸਮਰੱਥਾ ਦਾ ਪਰੀਚੈ ਕਰਵਾਇਆ ਹੈ।

ਪ੍ਰਧਾਨ ਮੰਤਰੀ ਨੇ ਐਥਨਸ ਵਿੱਚ ਭਾਰਤੀ ਸਮੁਦਾਇ ਨਾਲ ਗੱਲਬਾਤ ਕੀਤੀ

August 25th, 09:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ, 2023 ਨੂੰ ਐਥਨਸ ਵਿੱਚ ਐਥਨਸ ਕੰਜ਼ਰਵੇਟੋਇਰ ਵਿਖੇ (at Athens Conservatoire) ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਹੈਲੀਕੌਪਟਰਾਂ ਦੇ ਲਈ ਪਰਿਚਾਲਨ-ਅਧਾਰਿਤ ਨੇਵੀਗੇਸ਼ਨ ਦੇ ਲਈ ਏਸ਼ੀਆ ਦੇ ਪਹਿਲੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ

June 02nd, 08:43 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਗਨ(GAGAN) ਸੈਟੇਲਾਈਟ ਟੈਕਨੋਲੋਜੀ ਦਾ ਉਪਯੋਗ ਕਰਕੇ ਜੁਹੂ ਤੋਂ ਪੁਣੇ ਦੀ ਉਡਾਣ ਦੇ ਦੌਰਾਨ ਹੈਲੀਕੌਪਟਰਾਂ ਦੇ ਲਈ ਪਰਿਚਾਲਨ-ਅਧਾਰਿਤ ਨੇਵੀਗੇਸ਼ਨ ਦੇ ਲਈ ਏਸ਼ੀਆ ਦੇ ਪਹਿਲੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ ।

ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ਨਾਲ ਸਬੰਧਿਤ ਆਪਣੇ ਹਾਲ ਦੇ ਪ੍ਰੋਗਰਾਮਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

April 12th, 07:24 pm

ਪ੍ਰਧਾਨ ਮੰਤਰੀ, ਕੇਂਦਰੀ ਸਿਵਿਲ ਐਵੀਏਸ਼ਨ ਮੰਤਰੀ, ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਮੰਤਰੀ ਨੇ ਸਿਵਿਲ ਐਵੀਏਸ਼ਨ ਢਾਂਚੇ ਵਿਕਾਸ ਦੇ ਲਈ ਵਿੱਤੀ ਵਰ੍ਹੇ 2023 ਵਿੱਚ ਹੁਣ ਤੱਕ ਦੇ ਸਭ ਤੋਂ ਅਧਿਕ ਪੂੰਜੀਗਤ ਖ਼ਰਚ ਦੀ ਜਾਣਕਾਰੀ ਦਿੱਤੀ ਹੈ।

‘ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ' ਬਾਰੇ ਪੋਸਟ ਬਜਟ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 03rd, 10:21 am

ਇਸ ਵੈਬੀਨਾਰ ਵਿੱਚ ਉਪਸਥਿਤ ਸਾਰੇ ਮਹਾਨੁਭਾਵ ਦਾ ਸੁਆਗਤ ਹੈ। ਅੱਜ ਦਾ ਨਵਾਂ ਭਾਰਤ, ਨਵੇਂ Work-Culture ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਵਾਰ ਵੀ ਬਜਟ ਦੀ ਖੂਬ ਵਾਹਵਾਹੀ ਹੋਈ ਹੈ, ਦੇਸ਼ ਦੇ ਲੋਕਾਂ ਨੇ ਇਸ ਨੂੰ ਬਹੁਤ ਪਾਜ਼ਿਟਿਵ ਤਰੀਕੇ ਨਾਲ ਲਿਆ ਹੈ। ਅਗਰ ਪੁਰਾਣਾ ਵਰਕ ਕਲਚਰ ਹੁੰਦਾ, ਤਾਂ ਇਸ ਤਰ੍ਹਾਂ ਦੇ ਬਜਟ ਵੈਬੀਨਾਰਸ ਦੇ ਬਾਰੇ ਵਿੱਚ ਕੋਈ ਸੋਚਦਾ ਹੀ ਨਹੀਂ। ਲੇਕਿਨ ਅੱਜ ਸਾਡੀ ਸਰਕਾਰ ਬਜਟ ਦੇ ਪਹਿਲਾਂ ਵੀ ਅਤੇ ਬਜਟ ਦੇ ਬਾਅਦ ਵੀ ਹਰ ਸਟੇਕਹੋਲਡਰ ਦੇ ਨਾਲ ਵਿਸਤਾਰ ਨਾਲ ਚਰਚਾ ਕਰਦੀ ਹੈ, ਉਨ੍ਹਾਂ ਨੂੰ ਨਾਲ ਲੈ ਕੇ ਚਲਣ ਦਾ ਪ੍ਰਯਾਸ ਕਰਦੀ ਹੈ। ਬਜਟ ਦਾ Maximum Outcome ਕਿਵੇਂ ਆਵੇ, ਬਜਟ ਦਾ Implementation ਤੈਅ ਸਮਾਂ ਸੀਮਾ ਦੇ ਅੰਦਰ ਕਿਵੇਂ ਹੋਵੇ, ਜੋ ਲਕਸ਼ ਬਜਟ ਵਿੱਚ ਤੈਅ ਕੀਤੇ ਗਏ ਹਨ, ਉਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਇਹ ਵੈਬੀਨਾਰ ਇੱਕ ਕੈਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਤੁਸੀਂ ਵੀ ਜਾਣਦੇ ਹੋ ਕਿ ਮੈਨੂੰ Head of the Government ਦੇ ਤੌਰ ’ਤੇ ਕੰਮ ਕਰਦੇ ਹੋਏ 20 ਸਾਲ ਤੋਂ ਵੀ ਅਧਿਕ ਸਮੇਂ ਦਾ ਅਨੁਭਵ ਰਿਹਾ ਹੈ। ਇਸ ਅਨੁਭਵ ਦਾ ਇੱਕ ਨਚੋੜ ਇਹ ਵੀ ਹੈ ਕਿ ਜਦੋਂ ਕਿਸੇ ਨੀਤੀਗਤ ਨਿਰਣੇ ਨਾਲ ਸਾਰੇ ਸਟੇਕਹੋਲਡਰਸ ਜੁੜਦੇ ਹਨ ਤਾਂ ਰਿਜਲਟ ਵੀ ਮਨਚਾਹਿਆ ਆਉਂਦਾ ਹੈ, ਸਮਾਂ ਸੀਮਾ ਦੇ ਅੰਦਰ ਆਉਂਦਾ ਹੈ। ਅਸੀਂ ਦੇਖਿਆ ਹੈ ਕਿ ਬੀਤੇ ਕੁਝ ਦਿਨਾਂ ਵਿੱਚ ਜੋ ਵੈਬੀਨਾਰ ਹੋਏ ਉਸ ਵਿੱਚ ਹਜ਼ਾਰਾਂ ਲੋਕ ਸਾਡੇ ਨਾਲ ਜੁੜੇ ਦਿਨ ਭਰ ਸਭ ਲੋਕ ਮਿਲ ਕੇ ਬਹੁਤ ਹੀ ਗਹਿਨ ਮੰਥਨ ਕਰਦੇ ਰਹੇ ਅਤੇ ਮੈਂ ਕਹਿ ਸਕਦਾ ਹਾਂ ਕਿ ਬਹੁਤ ਹੀ ਮਹੱਤਵਪੂਰਨ ਸੁਝਾਅ ਆਏ ਅਤੇ ਅੱਗੇ ਦੇ ਲਈ ਆਏ। ਜੋ ਬਜਟ ਹੈ ਉਸੇ ’ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਉਸੇ ਵਿੱਚੋਂ ਕਿਵੇਂ ਅੱਗੇ ਵਧਿਆ ਜਾਵੇ ਬਹੁਤ ਉੱਤਮ ਸੁਝਾਅ ਆਏ । ਹੁਣ ਅੱਜ ਅਸੀਂ ਦੇਸ਼ ਦੇ ਟੂਰਿਜ਼ਮ ਸੈਕਟਰ ਦੇ ਕਾਇਆ-ਕਲਪ ਦੇ ਲਈ ਇਹ ਬਜਟ ਵੈਬੀਨਾਰ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ 'ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ' ਵਿਸ਼ੇ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ

March 03rd, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਸੱਤਵਾਂ ਵੈਬੀਨਾਰ ਹੈ।

ਹਵਾਬਾਜ਼ੀ ਸੈਕਟਰ ਲੋਕਾਂ ਨੂੰ ਨੇੜੇ ਲਿਆ ਰਿਹਾ ਹੈ ਅਤੇ ਰਾਸ਼ਟਰੀ ਪ੍ਰਗਤੀ ਨੂੰ ਹੁਲਾਰਾ ਦੇ ਰਿਹਾ ਹੈ: ਪ੍ਰਧਾਨ ਮੰਤਰੀ

February 22nd, 12:45 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਵਾਈ ਅੱਡਿਆਂ ਦੀ ਸੰਖਿਆ ਵਿੱਚ ਵਾਧੇ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ 4.45 ਲੱਖ ਤੱਕ ਪਹੁੰਚ ਗਈ ਹੈ, ਜੋ ਕੋਵਿਡ ਤੋਂ ਬਾਅਦ ਇੱਕ ਨਵਾਂ ਉੱਚਾ ਪੱਧਰ ਹੈ।

ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਵਰਚੁਅਲ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ

February 14th, 04:31 pm

ਸਭ ਤੋਂ ਪਹਿਲੇ ਮੈਂ ਏਅਰੋ ਇੰਡੀਆ ਅਤੇ ਏਅਰਬਸ ਨੂੰ ਇਸ landmark agreement ਦੇ ਲਈ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਪ੍ਰੋਗਰਾਮ ਨਾਲ ਜੁੜਣ ਦੇ ਲਈ, ਮੇਰੇ ਮਿੱਤਰ ਰਾਸ਼ਟਰਪਤੀ ਮੈਕ੍ਰੋਂ ਦਾ ਮੈਂ ਖਾਸ ਤੌਰ ‘ਤੇ ਧੰਨਵਾਦ ਕਰਦਾ ਹਾਂ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਏਅਰ ਇੰਡੀਆ-ਏਅਰਬਸ ਦੀ ਨਵੀਨ ਸਾਂਝੇਦਾਰੀ ਦੇ ਲਾਂਚ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਐਲ ਮੈਕ੍ਰੋਂ ਦੇ ਨਾਲ ਵੀਡੀਓ ਕਾਲ ਵਾਰਤਾ ਵਿੱਚ ਸ਼ਾਮਲ ਹੋਏ

February 14th, 04:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਅਰ ਇੰਡੀਆ ਅਤੇ ਏਅਰਬਸ ਦੇ ਦਰਮਿਆਨ ਸਾਂਝੇਦਾਰੀ ਦੇ ਲਾਂਚ ਦੇ ਅਵਸਰ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਐਲ ਮੈਕ੍ਰੋਂ, ਸ਼੍ਰੀ ਰਤਨ ਟਾਟਾ, ਚੇਅਰਮੈਨ ਐਮਰੀਟਸ, ਟਾਟਾ ਸੰਨਸ, ਸ਼੍ਰੀ ਐੱਨ. ਚੰਦਰਸ਼ੇਖਰਨ, ਬੋਰਡ ਦੇ ਚੇਅਰਮੈਨ, ਟਾਟਾ ਸੰਨਸ, ਸ਼੍ਰੀ ਕੈਂਪਬੇਲ ਬਿਲਸਨ, ਸੀਈਓ, ਏਅਰ ਇੰਡੀਆ ਅਤੇ ਸ਼੍ਰੀ ਗਿਲਾਉਮੇ ਫਾਉਰੀ, ਸੀਈਓ ਏਅਰਬਸ ਦੇ ਨਾਲ ਇੱਕ ਵੀਡੀਓ ਵੀਡੀਓ ਕਾਲ ਵਾਰਤਾ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਸ਼ਹਿਰੀ ਹਵਾਬਾਜ਼ੀ ਦੀ ਪੂਰਵ ਕੋਵਿਡ-19 ਯੁਗ ਦੇ ਬਾਅਦ ਤੋਂ ਹੁਣ ਤੱਕ ਦੇ ਸਭ ਤੋਂ ਅਧਿਕ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਦੇ ਲਈ ਸ਼ਲਾਘਾ ਕੀਤੀ

October 11th, 10:26 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 4 ਲੱਖ ਰੋਜ਼ਾਨਾ ਯਾਤਰੀਆਂ ਦੀ ਸੰਖਿਆ ਦਾ ਅੰਕੜਾ ਪਾਰ ਕਰਨ ਦੇ ਨਾਲ-ਨਾਲ ਪੂਰਵ ਕੋਵਿਡ-19 ਦੀ ਯੁਗ ਦੇ ਬਾਅਦ ਤੋਂ ਹੁਣ ਤੱਕ ਦੇ ਸਭ ਤੋਂ ਅਧਿਕ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਦੇ ਲਈ ਭਾਰਤੀ ਸ਼ਹਿਰੀ ਹਵਾਬਾਜ਼ੀ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ‘ਈਜ਼ ਆਵ੍ ਡੂਇੰਗ’ ਅਤੇ ਆਰਥਿਕ ਪ੍ਰਗਤੀ ਦੇ ਲਈ ਵੀ ਮਹੱਤਵਪੂਰਨ ਹੈ।

ਪ੍ਰਧਾਨ ਮੰਤਰੀ ਦੀ ਸਵੀਡਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

May 04th, 02:28 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਪੇਨਹੈਗਨ ਵਿੱਚ ਦੂਜੇ ਭਾਰਤ-ਨੌਰਡਿਕ ਸਮਿਟ ਤੋਂ ਹਟ ਕੇ ਸਵੀਡਨ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਮੈਗਡੇਲੇਨਾ ਐਂਡਰਸਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ।

ਵੱਡਾ ਸੋਚਾਂਗੇ, ਵੱਡੇ ਸੁਪਨੇ ਦੇਖਾਂਗੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਜੀਅ-ਜਾਨ ਲਗਾ ਦੇਵਾਂਗੇ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

December 26th, 11:30 am

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਇਸ ਵੇਲੇ ਤੁਸੀਂ 2021 ਦੀ ਵਿਦਾਈ ਅਤੇ 2022 ਦੇ ਸਵਾਗਤ ਦੀ ਤਿਆਰੀ ਵਿੱਚ ਜੁਟੇ ਹੀ ਹੋਵੋਗੇ। ਨਵੇਂ ਸਾਲ ’ਤੇ ਹਰ ਵਿਅਕਤੀ, ਹਰ ਸੰਸਥਾ ਆਉਣ ਵਾਲੇ ਸਾਲ ਵਿੱਚ ਕੁਝ ਹੋਰ ਬਿਹਤਰ ਕਰਨ, ਬਿਹਤਰ ਬਣਨ ਦੇ ਸੰਕਲਪ ਲੈਂਦਾ ਹੈ। ਪਿਛਲੇ 7 ਸਾਲਾਂ ਤੋਂ ਸਾਡੀ ਇਹ ‘ਮਨ ਕੀ ਬਾਤ’ ਵੀ ਵਿਅਕਤੀ ਦੀਆਂ, ਸਮਾਜ ਦੀਆਂ, ਦੇਸ਼ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਕੇ, ਹੋਰ ਚੰਗਾ ਕਰਨ ਅਤੇ ਚੰਗਾ ਬਣਨ ਦੀ ਪ੍ਰੇਰਣਾ ਦਿੰਦੀ ਆਈ ਹੈ। ਇਨ੍ਹਾਂ 7 ਸਾਲਾਂ ਵਿੱਚ ‘ਮਨ ਕੀ ਬਾਤ’ ਕਰਦਿਆਂ ਹੋਇਆਂ ਮੈਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕਰ ਸਕਦਾ ਸੀ। ਤੁਹਾਨੂੰ ਵੀ ਚੰਗਾ ਲਗਦਾ, ਤੁਸੀਂ ਵੀ ਸ਼ਲਾਘਾ ਕੀਤੀ ਹੁੰਦੀ, ਲੇਕਿਨ ਇਹ ਮੇਰਾ ਦਹਾਕਿਆਂ ਦਾ ਤਜ਼ਰਬਾ ਹੈ ਕਿ ਮੀਡੀਆ ਦੀ ਚਮਕ-ਦਮਕ ਤੋਂ ਦੂਰ, ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਦੂਰ ਕੋਟਿ-ਕੋਟਿ ਲੋਕ ਹਨ, ਜੋ ਬਹੁਤ ਕੁਝ ਚੰਗਾ ਕਰ ਰਹੇ ਹਨ। ਉਹ ਦੇਸ਼ ਦੇ ਆਉਣ ਵਾਲੇ ਕੱਲ੍ਹ ਦੇ ਲਈ, ਆਪਣਾ ਅੱਜ ਖ਼ਪਾ ਰਹੇ ਹਨ। ਉਹ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੇ ਯਤਨਾਂ ’ਤੇ, ਅੱਜ ਜੀਅ-ਜਾਨ ਨਾਲ ਜੁਟੇ ਰਹਿੰਦੇ ਹਨ। ਅਜਿਹੇ ਲੋਕਾਂ ਦੀ ਗੱਲ ਬਹੁਤ ਸਕੂਨ ਦਿੰਦੀ ਹੈ, ਡੂੰਘੀ ਪ੍ਰੇਰਣਾ ਦਿੰਦੀ ਹੈ। ਮੇਰੇ ਲਈ ‘ਮਨ ਕੀ ਬਾਤ’ ਹਮੇਸ਼ਾ ਤੋਂ ਅਜਿਹੇ ਹੀ ਲੋਕਾਂ ਦੇ ਯਤਨਾਂ ਨਾਲ ਭਰਿਆ ਹੋਇਆ, ਖਿੜਿਆ ਹੋਇਆ, ਸਜਿਆ ਹੋਇਆ ਇੱਕ ਸੁੰਦਰ ਬਾਗ਼ ਰਿਹਾ ਹੈ ਅਤੇ ‘ਮਨ ਕੀ ਬਾਤ’ ਵਿੱਚ ਤਾਂ ਹਰ ਮਹੀਨੇ ਮੇਰਾ ਜ਼ੋਰ ਹੀ ਇਸ ਗੱਲ ’ਤੇ ਹੁੰਦਾ ਹੈ, ਇਸ ਬਾਗ਼ ਦੀ ਕਿਹੜੀ ਪੱਤੀ ਤੁਹਾਡੇ ਦਰਮਿਆਨ ਲੈ ਕੇ ਆਵਾਂ। ਮੈਨੂੰ ਖੁਸ਼ੀ ਹੈ ਕਿ ਸਾਡੀ ਅਨਮੋਲ ਧਰਤੀ ਦੇ ਪੁੰਨ ਕਾਰਜਾਂ ਦਾ ਲਗਾਤਾਰ ਪ੍ਰਵਾਹ ਨਿਰੰਤਰ ਵਹਿੰਦਾ ਰਹਿੰਦਾ ਹੈ ਅਤੇ ਅੱਜ ਜਦੋਂ ਦੇਸ਼ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਇਹ ਜੋ ਜਨ ਸ਼ਕਤੀ ਹੈ, ਜਨ-ਜਨ ਦੀ ਸ਼ਕਤੀ ਹੈ ਉਸ ਦਾ ਵਰਨਣ, ਉਸ ਦੇ ਯਤਨ, ਉਸ ਦੀ ਮਿਹਨਤ ਭਾਰਤ ਦੇ ਅਤੇ ਮਨੁੱਖਤਾ ਦੇ ਰੋਸ਼ਨ ਭਵਿੱਖ ਦੇ ਲਈ ਇੱਕ ਤਰ੍ਹਾਂ ਨਾਲ ਇਹ ਗਰੰਟੀ ਦਿੰਦਾ ਹੈ।

Kushinagar International Airport is a tribute to the devotion of Buddhist society around the world: PM Modi

October 20th, 10:33 am

Prime Minister Narendra Modi inaugurated Kushinagar International Airport. Addressing the gathering, the PM said that India is the centre of the faith of Buddhist society around the world. He termed the facility of Kushinagar International Airport, launched as a tribute to their devotion.