Prime Minister urges the Indian Diaspora to participate in Bharat Ko Janiye Quiz

November 23rd, 09:15 am

The Prime Minister Shri Narendra Modi today urged the Indian Diaspora and friends from other countries to participate in Bharat Ko Janiye (Know India) Quiz. He remarked that the quiz deepens the connect between India and its diaspora worldwide and was also a wonderful way to rediscover our rich heritage and vibrant culture.

24 ਨਵੰਬਰ 2024 ਨੂੰ ਮਨ ਕੀ ਬਾਤ ਸੁਣਨ ਲਈ ਟਿਊਨ ਇਨ ਕਰੋ

November 23rd, 09:00 am

ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਸਵੇਰੇ 11 ਵਜੇ 'ਮਨ ਕੀ ਬਾਤ' ਪ੍ਰੋਗਰਾਮ 'ਚ ਵਿਭਿੰਨ ਵਿਸ਼ਿਆਂ ਅਤੇ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਨਰੇਂਦਰ ਮੋਦੀ ਐਪ 'ਤੇ 'ਮਨ ਕੀ ਬਾਤ' ਸੁਣਨ ਦੇ ਲਈ ਟਿਊਨ ਇਨ ਕਰੋ।

ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਭੇਜੋ!

November 05th, 01:28 pm

ਪ੍ਰਧਾਨ ਮੰਤਰੀ ਮੋਦੀ ਐਤਵਾਰ 24ਨਵੰਬਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜ਼ਰੀਏ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਲਈ ਤੁਸੀਂ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰ ਸਕਦੇ ਹੋ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਵਿਚਾਰਾਂ ਅਤੇ ਸੁਝਾਵਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਗੇ।

ਅੱਜ, ਦੁਨੀਆ ਭਰ ਦੇ ਲੋਕ ਭਾਰਤ ਬਾਰੇ ਹੋਰ ਜਾਣਨਾ ਚਾਹੁੰਦੇ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

October 27th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।

27 ਅਕਤੂਬਰ ਨੂੰ ਮਨ ਕੀ ਬਾਤ ਸੁਣਨ ਲਈ ਟਿਊਨ ਇਨ ਕਰੋ

October 26th, 09:30 am

ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਸਵੇਰੇ 11 ਵਜੇ 'ਮਨ ਕੀ ਬਾਤ' ਪ੍ਰੋਗਰਾਮ 'ਚ ਵਿਭਿੰਨ ਵਿਸ਼ਿਆਂ ਅਤੇ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਨਰੇਂਦਰ ਮੋਦੀ ਐਪ 'ਤੇ 'ਮਨ ਕੀ ਬਾਤ' ਸੁਣਨ ਦੇ ਲਈ ਟਿਊਨ ਇਨ ਕਰੋ।

ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਭੇਜੋ!

October 05th, 04:49 pm

ਪ੍ਰਧਾਨ ਮੰਤਰੀ ਮੋਦੀ ਐਤਵਾਰ, 27 ਅਕਤੂਬਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜ਼ਰੀਏ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਲਈ ਤੁਸੀਂ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰ ਸਕਦੇ ਹੋ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਵਿਚਾਰਾਂ ਅਤੇ ਸੁਝਾਵਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਗੇ।

ਦਿੱਲੀ ਵਿੱਚ ਸਵੱਛਤਾ ਪ੍ਰੋਗਰਾਮ ਵਿੱਚ ਨੌਜਵਾਨਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ ਪਾਠ

October 02nd, 04:45 pm

ਸਰ ਸਾਨੂੰ ਕੋਈ ਬਿਮਾਰੀ ਨਹੀਂ ਹੋ ਸਕਦੀ, ਉਸ ਨਾਲ ਹਮੇਸ਼ਾ ਅਸੀਂ ਸਾਫ ਰਹਾਂਗੇ ਸਰ, ਅਤੇ ਸਾਡਾ ਦੇਸ਼ ਅਗਰ ਸਾਫ ਰਹੇਗਾ ਤਾਂ ਹੋਰ ਸਾਰਿਆਂ ਨੂੰ ਗਿਆਨ ਮਿਲੇਗਾ ਕਿ ਇਹ ਜਗ੍ਹਾ ਸਾਫ ਰੱਖਣੀ ਹੈ। ਪ੍ਰਧਾਨ ਮੰਤਰੀ: ਸ਼ੌਚਾਲਯ ਜੇਕਰ ਨਹੀਂ ਹੁੰਦਾ ਤਾਂ ਕੀ ਹੁੰਦਾ ਹੈ?

ਸਵੱਛਤਾ ਹੀ ਸੇਵਾ 2024 ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

October 02nd, 10:15 am

ਅੱਜ 2 ਅਕਤੂਬਰ ਦੇ ਦਿਨ, ਮੈਂ ਕਰਤੱਵਬੋਧ ਨਾਲ ਵੀ ਭਰਿਆ ਹੋਇਆ ਹੈ। ਅਤੇ ਉਨਾ ਹੀ ਭਾਵੁਕ ਵੀ ਹਾਂ। ਅੱਜ ਸਵੱਛ ਭਾਰਤ ਮਿਸ਼ਨ ਨੂੰ, ਉਸ ਦੀ ਯਾਤਰਾ ਨੂੰ 10 ਸਾਲ ਦੇ ਮੁਕਾਮ ‘ਤੇ ਅਸੀਂ ਪਹੁੰਚਾ ਚੁੱਕੇ ਹਾਂ। ਸਵੱਛ ਭਾਰਤ ਮਿਸ਼ਨ ਦੀ ਇਹ ਯਾਤਰਾ, ਕਰੋੜਾਂ ਭਾਰਤੀਆਂ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਬੀਤੇ 10 ਸਾਲਾਂ ਵਿੱਚ ਕੋਟਿ-ਕੋਟਿ ਭਾਰਤੀਆਂ ਨੇ ਇਸ ਮਿਸ਼ਨ ਨੂੰ ਅਪਣਾਇਆ ਹੈ, ਆਪਣਾ ਮਿਸ਼ਨ ਬਣਾਇਆ ਹੈ, ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ। ਮੇਰੇ ਅੱਜ ਦੇ 10 ਸਾਲ ਦੀ ਇਸ ਯਾਤਰਾ ਦੇ ਪੜਾਵ ‘ਤੇ ਮੈਂ ਹਰ ਦੇਸ਼ਵਾਸੀ, ਸਾਡੇ ਸਫਾਈ ਮਿੱਤਰ, ਸਾਡੇ ਧਰਮਗੁਰੂ, ਸਾਡੇ ਖਿਡਾਰੀ, ਸਾਡੇ ਸੈਲਿਬ੍ਰਿਟੀ, NGOs, ਮੀਡੀਆ ਦੇ ਸਾਥੀ... ਸਾਰਿਆਂ ਦੀ ਸਰਾਹਨਾ ਕਰਦਾ ਹਾਂ,, ਭੂਰੀ-ਭੂਰੀ ਪ੍ਰਸ਼ੰਸਾ ਕਰਦਾ ਹਾਂ। ਆਪ ਸਭ ਨੇ ਮਿਲ ਕੇ ਸਵੱਛ ਭਾਰਤ ਨੂੰ ਇਤਨਾ ਵੱਡਾ ਜਨ-ਅੰਦੋਲਨ ਬਣਾ ਦਿੱਤਾ। ਮੈਂ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ, ਸਾਬਕਾ ਰਾਸ਼ਟਰਪਤੀ ਜੀ, ਸਾਬਕਾ ਉਪ ਰਾਸ਼ਟਰਪਤੀ ਜੀ, ਉਨ੍ਹਾਂ ਨੇ ਵੀ ਸਵੱਛਤਾ ਦੀ ਹੀ ਸੇਵਾ ਇਸ ਪ੍ਰੋਗਰਾਮ ਵਿੱਚ ਸ਼੍ਰਮਦਾਨ ਕੀਤਾ, ਦੇਸ਼ ਨੂੰ ਬਹੁਤ ਵੱਡੀ ਪ੍ਰੇਰਣਾ ਦਿੱਤੀ। ਅੱਜ ਮੈਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਮਹੋਦਯ ਦਾ ਵੀ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਅੱਜ ਦੇਸ਼ ਭਰ ਵਿੱਚ ਸਵੱਛਤਾ ਨਾਲ ਜੁੜੇ ਪ੍ਰੋਗਰਾਮ ਹੋ ਰਹੇ ਹਨ। ਲੋਕ ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਮੁਹੱਲਿਆਂ ਨੂੰ ਚੌਲ ਹੋਣ, ਫਲੈਟਸ ਹੋਣ, ਸੋਸਾਇਟੀ ਹੋਵੇ, ਖੁਦ ਆਗ੍ਰਹਿ ਨਾਲ ਸਾਫ ਸਫਾਈ ਕਰ ਰਹੇ ਹਨ। ਕਈ ਰਾਜਾਂ ਦੇ ਮੁੱਖ ਮੰਤਰੀ, ਮੰਤਰੀਗਣ ਅਤੇ ਦੂਸਰੇ ਜਨ ਪ੍ਰਤੀਨਿਧੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ, ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਬੀਤੇ ਪਖਵਾੜੇ ਵਿੱਚ, ਮੈਂ ਇਸੇ ਪਖਵਾੜੇ ਦੀ ਗੱਲ ਕਰਦਾ ਹਾਂ, ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਨੇ ਸਵੱਛਤਾ ਹੀ ਸੇਵਾ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ। ਮੈਨੂੰ ਜਾਣਕਾਰੀ ਦਿੱਤੀ ਗਈ ਕਿ ਸੇਵਾ ਪਖਵਾੜਾ ਦੇ 15 ਦਿਨਾਂ ਵਿੱਚ, ਦੇਸ਼ ਭਰ ਵਿੱਚ 27 ਲੱਖ ਤੋਂ ਵੱਧ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਨਿਰੰਤਰ ਪ੍ਰਯਾਸ ਕਰਕੇ ਹੀ ਅਸੀਂ ਆਪਣੇ ਭਾਰਤ ਨੂੰ ਸਵੱਛ ਬਣਾ ਸਕਦੇ ਹਾਂ। ਮੈਂ ਸਾਰਿਆਂ ਦਾ, ਹਰੇਕ ਭਾਰਤੀ ਦਾ ਹਾਰਦਿਕ ਅਭਿਨੰਦਨ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਦਿਵਸ 2024 ਵਿੱਚ ਹਿੱਸਾ ਲਿਆ

October 02nd, 10:10 am

ਸਵੱਛਤਾ ਦੇ ਲਈ ਸਭ ਤੋਂ ਮਹੱਤਵਪੂਰਨ ਜਨ ਅੰਦੋਲਨਾਂ ਵਿੱਚੋਂ ਇੱਕ- ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 2 ਅਕਤੂਬਰ ਨੂੰ 155ਵੀਂ ਗਾਂਧੀ ਜਯੰਤੀ ਦੇ ਅਵਸਰ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਸਵੱਛ ਭਾਰਤ ਦਿਵਸ 2024 ਪ੍ਰੋਗਰਾਮ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ 9600 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਸਵੱਛਤਾ ਅਤੇ ਸਫ਼ਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਅਮਰੁਤ ਅਤੇ ਅਮਰੁਤ 2.0 ਰਾਸ਼ਟਰੀ ਸਵੱਛ ਗੰਗਾ ਮਿਸ਼ਨ ਅਤੇ ਗੋਬਰਧਨ ਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਸ ਵੀ ਸ਼ਾਮਲ ਹਨ। ਸਵੱਛਤਾ ਹੀ ਸੇਵਾ 2024 ਦਾ ਵਿਸ਼ਾ ਹੈ-‘ ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਾਂਧੀ ਜਯੰਤੀ ਦੇ ਅਵਸਰ ‘ਤੇ ਸਵੱਛਤਾ ਅਭਿਯਾਨ ਵਿੱਚ ਹਿੱਸਾ ਲਿਆ

October 02nd, 09:38 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਾਂਧੀ ਜਯੰਤੀ ਦੇ ਅਵਸਰ ‘ਤੇ ਦੇਸ਼ ਦੇ ਨੌਜਵਾਨਾਂ ਦੇ ਨਾਲ ਸਵੱਛਤਾ ਅਭਿਯਾਨ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਅੱਜ ਨਾਗਰਿਕਾਂ ਨੂੰ ਸਵੱਛਤਾ ਸਬੰਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਵੀ ਤਾਕੀਦ ਕੀਤੀ, ਜਿਸ ਨਾਲ ਸਵੱਛ ਭਾਰਤ ਮਿਸ਼ਨ ਨੂੰ ਮਜ਼ਬੂਤੀ ਮਿਲੇਗੀ।

ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੇ 10 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ 2024 ਵਿੱਚ ਹਿੱਸਾ ਲੈਣਗੇ

September 30th, 08:59 pm

ਸਵੱਛਤਾ ਲਈ ਸਭ ਤੋਂ ਮਹੱਤਵਪੂਰਨ ਜਨ ਅੰਦੋਲਨਾਂ ਵਿੱਚੋਂ ਇੱਕ-ਸਵੱਛ ਭਾਰਤ ਮਿਸ਼ਨ- ਦੀ ਸ਼ੁਰੂਆਤ ਦੇ 10 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅਕਤੂਬਰ ਨੂੰ 155ਵੀਂ ਗਾਂਧੀ ਜਯੰਤੀ ਦੇ ਅਵਸਰ ‘ਤੇ ਸਵੇਰੇ ਲਗਭਗ 10 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਸਵੱਛ ਭਾਰਤ ਦਿਵਸ 2024 ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

'ਮਨ ਕੀ ਬਾਤ' ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਐਂਕਰ ਹਨ: ਪ੍ਰਧਾਨ ਮੰਤਰੀ ਮੋਦੀ

September 29th, 11:30 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਸਾਨੂੰ ਇਕ ਵਾਰ ਫਿਰ ਜੁੜਨ ਦਾ ਮੌਕਾ ਮਿਲਿਆ ਹੈ। ਅੱਜ ਦਾ ਇਹ ਐਪੀਸੋਡ ਮੈਨੂੰ ਭਾਵੁਕ ਕਰਨ ਵਾਲਾ ਹੈ। ਮੈਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨਾਲ ਘਿਰ ਰਿਹਾ ਹਾਂ - ਕਾਰਣ ਇਹ ਹੈ ਕਿ ‘ਮਨ ਦੀ ਬਾਤ’ ਦੀ ਸਾਡੀ ਇਸ ਯਾਤਰਾ ਨੂੰ 10 ਸਾਲ ਪੂਰੇ ਹੋ ਰਹੇ ਹਨ। 10 ਸਾਲ ਪਹਿਲਾਂ ‘ਮਨ ਕੀ ਬਾਤ’ ਦੀ ਸ਼ੁਰੂਆਤ 3 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਹੋਈ ਸੀ ਅਤੇ ਇਹ ਇੰਨਾ ਪਵਿੱਤਰ ਸੰਯੋਗ ਹੈ ਕਿ ਇਸ ਸਾਲ 3 ਅਕਤੂਬਰ ਨੂੰ ਜਦੋਂ ‘ਮਨ ਕੀ ਬਾਤ’ ਦੇ 10 ਸਾਲ ਪੂਰੇ ਹੋਣਗੇ ਤਾਂ ਨਵਰਾਤਰੇ ਦਾ ਪਹਿਲਾ ਦਿਨ ਹੋਵੇਗਾ। ‘ਮਨ ਕੀ ਬਾਤ’ ਦੀ ਇਸ ਲੰਮੀ ਯਾਤਰਾ ਦੇ ਕਈ ਅਜਿਹੇ ਪੜਾਅ ਹਨ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ‘ਮਨ ਕੀ ਬਾਤ’ ਦੇ ਕਰੋੜਾਂ ਸਰੋਤੇ ਸਾਡੀ ਇਸ ਯਾਤਰਾ ਦੇ ਅਜਿਹੇ ਸਾਥੀ ਹਨ, ਜਿਨ੍ਹਾਂ ਦਾ ਮੈਨੂੰ ਨਿਰੰਤਰ ਸਹਿਯੋਗ ਮਿਲਦਾ ਰਿਹਾ। ਦੇਸ਼ ਦੇ ਕੋਨੇ-ਕੋਨੇ ਤੋਂ ਉਨ੍ਹਾਂ ਨੇ ਜਾਣਕਾਰੀਆਂ ਉਪਲੱਬਧ ਕਰਵਾਈਆਂ। ‘ਮਨ ਕੀ ਬਾਤ’ ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਸੂਤਰਧਾਰ ਹਨ। ਆਮ ਤੌਰ ’ਤੇ ਇਕ ਧਾਰਨਾ ਬਣ ਗਈ ਹੈ ਕਿ ਜਦੋਂ ਤੱਕ ਚਟਪਟੀਆਂ ਗੱਲਾਂ ਨਾ ਹੋਣ, ਨਕਾਰਾਤਮਕ ਗੱਲਾਂ ਨਾ ਹੋਣ, ਉਦੋਂ ਤੱਕ ਉਸ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਲੇਕਿਨ ‘ਮਨ ਕੀ ਬਾਤ’ ਨੇ ਸਾਬਿਤ ਕੀਤਾ ਹੈ ਕਿ ਦੇਸ਼ ਦੇ ਲੋਕਾਂ ਵਿੱਚ ਪੋਜ਼ਿਟਿਵ ਜਾਣਕਾਰੀ ਦੀ ਕਿੰਨੀ ਭੁੱਖ ਹੈ। ਪੋਜ਼ਿਟਿਵ ਗੱਲਾਂ, ਪ੍ਰੇਰਣਾ ਨਾਲ ਭਰ ਦੇਣ ਵਾਲੀ ਉਦਾਹਰਣ, ਹੌਂਸਲਾ ਦੇਣ ਵਾਲੀਆਂ ਕਹਾਣੀਆਂ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ। ਜਿਵੇਂ ਇਕ ਪੰਛੀ ਹੁੰਦਾ ਹੈ ‘ਚਕੋਰ’, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਫ਼ ਬਰਸਾਤ ਦੀ ਬੂੰਦ ਹੀ ਪੀਂਦਾ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਵੇਖਿਆ ਕਿ ਲੋਕ ਵੀ ‘ਚਕੋਰ’ ਪੰਛੀ ਦੇ ਵਾਂਗ ਦੇਸ਼ ਦੀਆਂ ਪ੍ਰਾਪਤੀਆਂ ਨੂੰ, ਲੋਕਾਂ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਕਿੰਨੇ ਮਾਣ ਨਾਲ ਸੁਣਦੇ ਹਨ। ‘ਮਨ ਕੀ ਬਾਤ’ ਦੀ 10 ਸਾਲ ਦੀ ਯਾਤਰਾ ਨੇ ਇਕ ਅਜਿਹੀ ਮਾਲਾ ਤਿਆਰ ਕੀਤੀ ਹੈ, ਜਿਸ ਵਿੱਚ ਹਰ ਐਪੀਸੋਡ ਦੇ ਨਾਲ ਨਵੀਆਂ ਕਹਾਣੀਆਂ, ਨਵੇਂ ਰਿਕਾਰਡ, ਨਵੀਆਂ ਸ਼ਖਸੀਅਤਾਂ ਜੁੜ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਸਮੂਹਿਕਤਾ ਦੀ ਭਾਵਨਾ ਦੇ ਨਾਲ ਜੋ ਵੀ ਕੰਮ ਹੋ ਰਿਹਾ ਹੋਵੇ, ਉਸ ਨੂੰ ‘ਮਨ ਕੀ ਬਾਤ’ ਦੇ ਨਾਲ ਸਨਮਾਨ ਮਿਲਦਾ ਹੈ। ਮੇਰਾ ਮਨ ਵੀ ਉਦੋਂ ਮਾਣ ਨਾਲ ਭਰ ਜਾਂਦਾ ਹੈ, ਜਦੋਂ ਮੈਂ ‘ਮਨ ਕੀ ਬਾਤ’ ਦੇ ਲਈ ਆਈਆਂ ਚਿੱਠੀਆਂ ਨੂੰ ਪੜ੍ਹਦਾ ਹਾਂ। ਸਾਡੇ ਦੇਸ਼ ਵਿੱਚ ਕਿੰਨੇ ਪ੍ਰਤਿਭਾਵਾਨ ਲੋਕ ਹਨ, ਉਨ੍ਹਾਂ ਵਿੱਚ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਕਿੰਨਾ ਜਜ਼ਬਾ ਹੈ। ਉਹ ਲੋਕਾਂ ਦੀ ਨਿਰਸੁਆਰਥ ਭਾਵ ਨਾਲ ਸੇਵਾ ਕਰਨ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਹਨ। ਉਨ੍ਹਾਂ ਦੇ ਬਾਰੇ ਜਾਣ ਕੇ ਮੈਂ ਊਰਜਾ ਨਾਲ ਭਰ ਜਾਂਦਾ ਹਾਂ। ‘ਮਨ ਕੀ ਬਾਤ’ ਦੀ ਇਹ ਪੂਰੀ ਪ੍ਰਕਿਰਿਆ ਮੇਰੇ ਲਈ ਅਜਿਹੀ ਹੈ, ਜਿਵੇਂ ਮੰਦਿਰ ਜਾ ਕੇ ਈਸ਼ਵਰ ਦੇ ਦਰਸ਼ਨ ਕਰਨੇ। ‘ਮਨ ਕੀ ਬਾਤ’ ਦੀ ਹਰ ਗੱਲ ਨੂੰ, ਹਰ ਘਟਨਾ ਨੂੰ, ਹਰ ਚਿੱਠੀ ਨੂੰ ਮੈਂ ਯਾਦ ਕਰਦਾ ਹਾਂ ਤਾਂ ਇੰਝ ਲੱਗਦਾ ਹੈ ਕਿ ਮੈਂ ਜਨਤਾ-ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਰੂਪ ਹੈ, ਮੈਂ ਉਨ੍ਹਾਂ ਦਾ ਦਰਸ਼ਨ ਕਰ ਰਿਹਾ ਹਾਂ।

29 ਸਤੰਬਰ 2024 ਨੂੰ ਮਨ ਕੀ ਬਾਤ ਸੁਣਨ ਲਈ ਟਿਊਨ ਇਨ ਕਰੋ

September 28th, 09:30 am

ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਸਵੇਰੇ 11 ਵਜੇ 'ਮਨ ਕੀ ਬਾਤ' ਪ੍ਰੋਗਰਾਮ 'ਚ ਵਿਭਿੰਨ ਵਿਸ਼ਿਆਂ ਅਤੇ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਨਰੇਂਦਰ ਮੋਦੀ ਐਪ 'ਤੇ 'ਮਨ ਕੀ ਬਾਤ' ਸੁਣਨ ਦੇ ਲਈ ਟਿਊਨ ਇਨ ਕਰੋ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਿਸ਼ੂ ਅਤੇ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਸਵੱਛ ਭਾਰਤ ਮਿਸ਼ਨ (Swachh Bharat Mission) ਦੇ ਪ੍ਰਭਾਵ ਨੂੰ ਉਜਾਗਰ ਕਰਨ ਵਾਲੀ ਵਿਗਿਆਨਿਕ ਰਿਪੋਰਟ ਸਾਂਝੀ ਕੀਤੀ

September 05th, 04:11 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਅਜਿਹੀ ਵਿਗਿਆਨਿਕ ਰਿਪੋਰਟ ਸਾਂਝੀ ਕੀਤੀ ਜਿਸ ਵਿੱਚ ਦੇਸ਼ ਵਿੱਚ ਸ਼ਿਸ਼ੂ ਅਤੇ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਸੱਵਛ ਭਾਰਤ ਮਿਸ਼ਨ (Swachh Bharat Mission) ਜਿਹੇ ਪ੍ਰਯਾਸਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਭੇਜੋ!

September 05th, 04:06 pm

ਪ੍ਰਧਾਨ ਮੰਤਰੀ ਮੋਦੀ ਐਤਵਾਰ, 29 ਸਤੰਬਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜ਼ਰੀਏ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਲਈ ਤੁਸੀਂ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰ ਸਕਦੇ ਹੋ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਵਿਚਾਰਾਂ ਅਤੇ ਸੁਝਾਵਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਗੇ।

BJP's Rashtriya Sadasyata Abhiyan is to strengthen the country: PM Modi

September 02nd, 05:15 pm

Prime Minister Narendra Modi attended and addressed the BJP Rashtriya Sadasyta Abhiyan at BJP headquarters in New Delhi. He emphasized the party’s ongoing commitment to fostering a new political culture in India.

PM Modi addresses BJP Rashtriya Sadasyta Abhiyan at BJP Headquarter

September 02nd, 05:00 pm

Prime Minister Narendra Modi attended and addressed the BJP Rashtriya Sadasyta Abhiyan at BJP headquarters in New Delhi. He emphasized the party’s ongoing commitment to fostering a new political culture in India.

ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 31st, 10:39 pm

ET World Leaders Forum ਦੇ ਇਸ ਪ੍ਰੋਗਰਾਮ ਵਿੱਚ ਆਉਣਾ, ਕਈ ਪੁਰਾਣੇ ਚਿਹਰੇ ਨਜ਼ਰ ਆ ਰਹੇ ਹਨ, ਤਾਂ ਇਹ ਆਪਣੇ ਆਪ ਵਿੱਚ ਇੱਕ ਖੁਸ਼ੀ ਦੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਇੱਥੇ ਭਾਰਤ ਦੇ bright future ਨੂੰ ਲੈ ਕੇ ਬਿਹਤਰੀਨ ਸੰਵਾਦ ਹੋਏ ਹੋਣਗੇ। ਅਤੇ ਇਹ ਸੰਵਾਦ ਤਦ ਹੋਏ ਜਦੋਂ ਭਾਰਤ ਨੂੰ ਲੈ ਕੇ ਪੂਰਾ ਵਿਸ਼ਵ ਇੱਕ ਵਿਸ਼ਵਾਸ ਨਾਲ ਭਰਿਆ ਹੋਇਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਨੂੰ ਸੰਬੋਧਨ ਕੀਤਾ

August 31st, 10:13 pm

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਦੇ ਉੱਜਵਲ ਭਵਿੱਖ ਲਈ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 'ਤੇ ਸ਼ਾਨਦਾਰ ਵਿਚਾਰ-ਵਟਾਂਦਰੇ ਹੋਏ ਹੋਣਗੇ ਅਤੇ ਉਨ੍ਹਾਂ ਰੇਖਾਂਕਿਤ ਕੀਤਾ ਕਿ ਇਹ ਵਿਚਾਰ-ਵਟਾਂਦਰੇ ਅਜਿਹੇ ਸਮੇਂ ਹੋ ਰਹੇ ਹਨ, ਜਦੋਂ ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ।

140 ਕਰੋੜ ਭਾਰਤੀ ਪੈਰਿਸ ਪੈਰਾਲੰਪਿਕ 2024 ਦਲ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

August 28th, 09:47 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਿਸ ਪੈਰਾਲੰਪਿਕ 2024 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਐਥਲੀਟਾਂ ਦੇ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 140 ਕਰੋੜ ਭਾਰਤੀ ਉਨ੍ਹਾਂ ਦੀ ਸਫ਼ਲਤਾ ਲਈ ਉਤਸਾਹਿਤ ਹਨ।