ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

January 28th, 09:36 pm

ਦੇਵਭੂਮੀ ਅੱਜ ਯੁਵਾ ਊਰਜਾ ਨਾਲ ਹੋਰ ਦਿੱਬ ਹੋ ਉੱਠੀ ਹੈ। ਬਾਬਾ ਕੇਦਾਰ, ਬਦ੍ਰੀਨਾਥ ਜੀ, ਮਾਂ ਗੰਗਾ ਦੇ ਸ਼ੁਭਅਸੀਸ ਦੇ ਨਾਲ, ਅੱਜ ਨੈਸ਼ਨਲ ਗੇਮਸ ਸ਼ੁਰੂ ਹੋ ਰਹੀਆਂ ਹਨ। ਇਹ ਵਰ੍ਹਾ ਉੱਤਰਾਖੰਡ ਦੇ ਨਿਰਮਾਣ ਦਾ 25ਵਾਂ ਵਰ੍ਹਾ ਹੈ। ਇਸ ਯੁਵਾ ਰਾਜ ਵਿੱਚ, ਦੇਸ਼ ਦੇ ਕੋਣੇ-ਕੋਣੇ ਤੋਂ ਆਏ ਹਜ਼ਾਰਾਂ ਯੁਵਾ ਆਪਣੀ ਸਮਰੱਥਾ ਦਿਖਾਉਣ ਵਾਲੇ ਹਨ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਸੁੰਦਰ ਤਸਵੀਰ ਇੱਥੇ ਦਿਖ ਰਹੀ ਹੈ। ਨੈਸ਼ਨਲ ਗੇਮਸ ਵਿੱਚ ਇਸ ਵਾਰ ਭੀ ਕਈ ਦੇਸੀ ਪਰੰਪਰਾਗਤ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਦੀਆਂ ਨੈਸ਼ਨਲ ਗੇਮਸ, ਇੱਕ ਪ੍ਰਕਾਰ ਨਾਲ ਗ੍ਰੀਨ ਗੇਮਸ ਭੀ ਹਨ। ਇਸ ਵਿੱਚ environment friendly ਚੀਜ਼ਾਂ ਦਾ ਕਾਫੀ ਇਸਤੇਮਾਲ ਹੋ ਰਿਹਾ ਹੈ। ਨੈਸ਼ਨਲ ਗੇਮਸ ਵਿੱਚ ਮਿਲਣ ਵਾਲੇ ਸਾਰੇ ਮੈਡਲ ਅਤੇ ਟ੍ਰਾਫੀਆਂ ਭੀ ਈ-ਵੇਸਟ ਦੀਆਂ ਬਣੀਆਂ ਹਨ। ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਨਾਮ ‘ਤੇ ਇੱਥੇ ਇੱਕ ਪੌਦਾ ਭੀ ਲਗਾਇਆ ਜਾਵੇਗਾ। ਇਹ ਬਹੁਤ ਹੀ ਅੱਛੀ ਪਹਿਲ ਹੈ। ਮੈਂ ਸਾਰੇ ਖਿਡਾਰੀਆਂ ਨੂੰ, ਬਿਹਤਰੀਨ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਧਾਮੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਉੱਤਰਾਖੰਡ ਦੇ ਹਰ ਨਾਗਰਿਕ ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ

January 28th, 09:02 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਅੱਜ ਨੌਜਵਾਨਾਂ ਦੀ ਊਰਜਾ ਨਾਲ ਜਗਮਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਕੇਦਾਰਨਾਥ, ਬਦਰੀਨਾਥ ਅਤੇ ਮਾਂ ਗੰਗਾ ਦੇ ਅਸ਼ੀਰਵਾਦ ਨਾਲ ਅੱਜ 38ਵੀਆਂ ਰਾਸ਼ਟਰੀ ਖੇਡਾਂ ਸ਼ੁਰੂ ਹੋ ਰਹੀਆਂ ਹਨ। ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਇਹ ਉੱਤਰਾਖੰਡ ਦੇ ਗਠਨ ਦਾ 25ਵਾਂ ਵਰ੍ਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਯੁਵਾ ਇਸ ਯੁਵਾ ਰਾਜ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (‘Ek Bharat, Shrestha Bharat’) ਦੀ ਸੁੰਦਰ ਤਸਵੀਰ ਪ੍ਰਦਰਸ਼ਿਤ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਰਾਸ਼ਟਰੀ ਖੇਡਾਂ ਵਿੱਚ ਕਈ ਸਥਾਨਕ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਥੀਮ ‘ਗ੍ਰੀਨ ਗੇਮਸ’(‘Green Games’) ਹੈ, ਕਿਉਂਕਿ ਇਸ ਵਿੱਚ ਵਾਤਾਵਰਣ ਦੇ ਅਨੁਕੂਲ ਵਸਤਾਂ ਦਾ ਉਪਯੋਗ ਕੀਤਾ ਗਿਆ ਹੈ। ਵਿਸ਼ੇ ਨੂੰ ਹੋਰ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਟਰਾਫੀਆਂ ਅਤੇ ਮੈਡਲ ਭੀ ਈ-ਕਚਰੇ (e-Waste) ਤੋਂ ਬਣੇ ਹਨ ਅਤੇ ਹਰੇਕ ਮੈਡਲ ਜੇਤੂ ਦੇ ਨਾਮ ‘ਤੇ ਇੱਕ ਪੌਦਾ ਲਗਾਇਆ ਜਾਵੇਗਾ ਜੋ ਬੜੀ ਪਹਿਲ ਹੋਵੇਗੀ। ਉਨ੍ਹਾਂ ਨੇ ਸਾਰੇ ਐਥਲੀਟਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਤਨੇ ਸ਼ਾਨਦਾਰ ਆਯੋਜਨ ਦੇ ਲਈ ਉੱਤਰਾਖੰਡ ਸਰਕਾਰ ਅਤੇ ਜਨਤਾ ਨੂੰ ਵਧਾਈਆਂ ਭੀ ਦਿੱਤੀਆਂ।

ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

January 03rd, 08:42 pm

ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਭਾਰਤ ਨੂੰ ਅਪਾਰ ਗੌਰਵ ਦਿਵਾਉਣ ਦੇ ਲਈ ਕੋਨੇਰੂ ਹੰਪੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਤੇਜ਼ ਬੁੱਧੀ ਅਤੇ ਦ੍ਰਿੜ੍ਹਤਾ ਸਪਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ।

ਪ੍ਰਧਾਨ ਮੰਤਰੀ ਨੇ ਹੰਪੀ ਕੋਨੇਰੂ ਨੂੰ 2024 ਫਿਡੇ ਮਹਿਲਾ ਵਰਲਡ ਰੈਪਿਡ ਚੈਂਪੀਅਨਸ਼ਿਪ ਜਿੱਤਣ ‘ਤੇ ਵਧਾਈਆਂ ਦਿੱਤੀਆਂ

December 29th, 03:34 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੰਪੀ ਕੋਨੇਰੂ ਨੂੰ 2024 ਫਿਡੇ ਮਹਿਲਾ ਵਰਲਡ ਰੈਪਿਡ ਚੈਂਪੀਅਨਸ਼ਿਪ ਜਿੱਤਣ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਉਸ ਦੀ ਦ੍ਰਿੜ੍ਹਤਾ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ ਜੋ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।

ਪ੍ਰਧਾਨ ਮੰਤਰੀ ਨਾਲ ਸ਼ਤਰੰਜ ਚੈਂਪੀਅਨ ਗੁਕੇਸ਼ ਡੀ ਨੇ ਮੁਲਾਕਾਤ ਕੀਤੀ

December 28th, 06:34 pm

ਸ਼ਤਰੰਜ ਚੈਂਪੀਅਨ ਗੁਕੇਸ਼ ਡੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਉਸ ਦੇ ਦ੍ਰਿੜ੍ਹ ਸੰਕਲਪ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਸ ਦਾ ਆਤਮਵਿਸ਼ਵਾਸ ਸੱਚਮੁੱਚ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਗੱਲਬਾਤ ਯੋਗ ਅਤੇ ਧਿਆਨ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਕੇਂਦ੍ਰਿਤ ਰਹੀ।

ਪ੍ਰਧਾਨ ਮੰਤਰੀ ਨੇ ਗੁਕੇਸ਼ ਡੀ ਨੂੰ ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ‘ਤੇ ਵਧਾਈ ਦਿੱਤੀ

December 12th, 07:35 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਕੇਸ਼ ਡੀ ਨੂੰ ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਗੁਕੇਸ਼ ਦੀ ਇਸ ਉਪਲਬਧੀ ਨੂੰ ਇਤਿਹਾਸਿਕ ਅਤੇ ਮਿਸਾਲੀ ਦੱਸਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਇਵ ਸ਼ਤਰੰਜ ਰੇਟਿੰਗਸ ਵਿੱਚ 2800 ਦਾ ਅੰਕੜਾ ਪਾਰ ਕਰਨ ‘ਤੇ ਅਰਜੁਨ ਐਰਿਗੈਸੀ (Arjun Erigaisi) ਨੂੰ ਵਧਾਈਆਂ ਦਿੱਤੀਆਂ

October 27th, 11:08 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਸ਼ਤਰੰਜ ਗ੍ਰੈਂਡਮਾਸਟਰ ਅਰਜੁਨ ਐਰਿਗੈਸੀ (Arjun Erigaisi) ਨੂੰ ਲਾਇਵ ਸ਼ਤਰੰਜ ਰੇਟਿੰਗਸ ਵਿੱਚ 2800 ਦਾ ਅੰਕੜਾ ਪਾਰ ਕਰਨ ‘ਤੇ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 45ਵੇਂ ਸ਼ਤਰੰਜ ਓਲੰਪਿਆਡ (ਚੈੱਸ) ਵਿੱਚ ਓਪਨ ਅਤੇ ਮਹਿਲਾ ਦੋਵੇਂ ਵਰਗਾਂ ਵਿੱਚ ਗੋਲਡ ਜਿੱਤਣ ‘ਤੇ ਭਾਰਤੀ ਟੀਮ ਦੀ ਸ਼ਲਾਘਾ ਕੀਤੀ

September 23rd, 01:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 45ਵੇਂ ਸ਼ਤਰੰਜ (ਚੈੱਸ) ਓਲੰਪਿਆਡ ਵਿੱਚ ਓਪਨ ਅਤੇ ਮਹਿਲਾ ਦੋਵੇਂ ਵਰਗਾਂ ਵਿੱਚ ਗੋਲਡ ਜਿੱਤਣ ‘ਤੇ ਭਾਰਤੀ ਟੀਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਪੁਰਸ਼ ਅਤੇ ਮਹਿਲਾ ਸ਼ਤਰੰਜ ਦੀਆਂ ਟੀਮਾਂ ਨੂੰ ਉਨ੍ਹਾਂ ਦੀ ਜ਼ਿਕਰਯੋਗ ਉਪਲਬਧੀ ਦੇ ਲਈ ਵਧਾਈ ਦਿੱਤੀ ਹੈ।

ਸੰਵਿਧਾਨ ਅਤੇ ਲੋਕਤੰਤਰੀ ਪ੍ਰਣਾਲੀਆਂ ਵਿੱਚ ਅਟੁੱਟ ਵਿਸ਼ਵਾਸ ਦੀ ਪੁਸ਼ਟੀ ਕਰਨ ਲਈ ਦੇਸ਼ਵਾਸੀਆਂ ਦਾ ਧੰਨਵਾਦ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

June 30th, 11:00 am

ਸਾਥੀਓ, ਮੈਂ ਅੱਜ ਦੇਸ਼ਵਾਸੀਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਸੰਵਿਧਾਨ ਅਤੇ ਦੇਸ਼ ਦੀਆਂ ਲੋਕਤਾਂਤਰਿਕ ਵਿਵਸਥਾਵਾਂ ’ਤੇ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ। 24 ਦੀਆਂ ਚੋਣਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ। ਦੁਨੀਆ ਦੇ ਕਿਸੇ ਵੀ ਦੇਸ਼ ’ਚ ਇੰਨੀਆਂ ਵੱਡੀਆਂ ਚੋਣਾਂ ਕਦੇ ਨਹੀਂ ਹੋਈਆਂ, ਜਿਸ ’ਚ 65 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਹਨ। ਮੈਂ ਚੋਣ ਕਮਿਸ਼ਨ ਅਤੇ ਵੋਟਾਂ ਦੀ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ

January 23rd, 06:01 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ ਆਪਣੇ ਆਵਾਸ, 7 ਲੋਕ ਕਲਿਆਣ ਮਾਰਗ ‘ਤੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ) ਜੇਤੂਆਂ (Pradhan Mantri Rashtriya Bal Puraskar (PMRBP) awardees) ਦੇ ਨਾਲ ਗੱਲਬਾਤ ਕੀਤੀ।

ਤਮਿਲ ਨਾਡੂ ਦੇ ਚੇਨਈ ਵਿੱਚ ਖੇਲੋ ਇੰਡੀਆ ਯੂਥ ਗੇਮਸ ਦੇ ਉਦਘਾਟਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 19th, 06:33 pm

ਤਮਿਲ ਨਾਡੂ ਦੇ ਗਵਰਨਰ, ਸ਼੍ਰੀ ਆਰ. ਐੱਨ. ਰਵੀ ਜੀ, ਮੁੱਖ ਮੰਤਰੀ ਸ਼੍ਰੀਮਾਨ ਐੱਮ. ਕੇ. ਸਟਾਲਿਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਮੈਂਬਰ ਅਨੁਰਾਗ ਠਾਕੁਰ, ਐੱਲ. ਮੁਰੂਗਨ, ਨਿਸ਼ੀਥ ਪ੍ਰਮਾਣਿਕ, ਤਮਿਲ ਨਾਡੂ ਸਰਕਾਰ ਦੇ ਮੰਤਰੀ ਉਦਯਨਿਧੀ ਸਟਾਲਿਨ, ਅਤੇ ਭਾਰਤ ਦੇ ਕੋਣੇ-ਕੋਣੇ ਤੋਂ ਇੱਥੇ ਆਏ ਮੇਰੇ ਯੁਵਾ ਸਾਥੀਓ।

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਚੇਨਈ ਵਿੱਚ ਖੇਲੋ ਇੰਡੀਆ ਯੂਥ ਗੇਮਸ 2023 ਦੇ ਸ਼ੁਰੂਆਤੀ ਸਮਾਰੋਹ ਦਾ ਉਦਘਾਟਨ ਕੀਤਾ

January 19th, 06:06 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਚੇਨਈ ਵਿੱਚ ਆਯੋਜਿਤ ਖੇਲੋ ਇੰਡੀਆ ਯੂਥ ਗੇਮਸ 2023 ਦੇ ਸ਼ੁਰੂਆਤੀ ਸਮਾਰੋਹ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਪ੍ਰਸਾਰਣ ਖੇਤਰ ਨਾਲ ਜੁੜੇ ਲਗਭਗ 250 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਭੀ ਸ਼ੁਭਅਰੰਭ ਕੀਤਾ ਅਤੇ ਨੀਂਹ ਪੱਥਰ ਰੱਖਿਆ । ਉਨ੍ਹਾਂ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਭੀ ਅਵਲੋਕਨ ਕੀਤਾ। ਉਨ੍ਹਾਂ ਨੇ ਦੋ ਖਿਡਾਰੀਆਂ ਦੁਆਰਾ ਸੌਂਪੀ ਗਈ ਖੇਡਾਂ ਦੀ ਮਸ਼ਾਲ ਕੌਲਡ੍ਰਨ(cauldron) ‘ਤੇ ਸਥਾਪਿਤ ਕਰਕੇ ਖੇਲੋ ਇੰਡੀਆ ਯੂਥ ਗੇਮਸ (Khelo India Youth Games) ਦਾ ਸ਼ੁਭਅਰੰਭ ਕੀਤਾ ।

ਮਨ ਕੀ ਬਾਤ ਦਸੰਬਰ 2023

December 31st, 11:30 am

ਸਾਥੀਓ, ‘ਮਨ ਕੀ ਬਾਤ’ ਸੁਣਨ ਵਾਲੇ ਕਈ ਲੋਕਾਂ ਨੇ ਮੈਨੂੰ ਖ਼ਤ ਲਿਖ ਕੇ ਆਪਣੇ ਯਾਦਗਾਰ ਪਲ ਸਾਂਝੇ ਕੀਤੇ ਹਨ। ਇਹ 140 ਕਰੋੜ ਭਾਰਤੀਆਂ ਦੀ ਤਾਕਤ ਹੈ ਕਿ ਇਸ ਸਾਲ, ਸਾਡੇ ਦੇਸ਼ ਨੇ, ਕਈ ਵਿਸ਼ੇਸ਼ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸੇ ਸਾਲ ਨਾਰੀ ਸ਼ਕਤੀ ਵੰਦਨ ਅਧੀਨਿਯਮ ਪਾਸ ਹੋਇਆ, ਜਿਸ ਦੀ ਉਡੀਕ ਵਰ੍ਹਿਆਂ ਤੋਂ ਸੀ। ਬਹੁਤ ਸਾਰੇ ਲੋਕਾਂ ਨੇ ਖ਼ਤ ਲਿਖ ਕੇ ਭਾਰਤ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਅਨੇਕਾਂ ਲੋਕਾਂ ਨੇ ਮੈਨੂੰ ਜੀ-20 ਸਮਿਟ ਦੀ ਸਫਲਤਾ ਯਾਦ ਦਿਵਾਈ। ਸਾਥੀਓ, ਅੱਜ ਭਾਰਤ ਦਾ ਕੋਨਾ-ਕੋਨਾ, ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ, ਵਿਕਸਿਤ ਭਾਰਤ ਦੀ ਭਾਵਨਾ ਨਾਲ, ਆਤਮ-ਨਿਰਭਰਤਾ ਦੀ ਭਾਵਨਾ ਨਾਲ ਸਰਾਬੋਰ ਹੈ। 2024 ਵਿੱਚ ਵੀ ਅਸੀਂ ਇਸੇ ਭਾਵਨਾ ਅਤੇ ਮੋਮੈਂਟਮ ਨੂੰ ਬਣਾਈ ਰੱਖਣਾ ਹੈ। ਦੀਵਾਲੀ ’ਤੇ ਰਿਕਾਰਡ ਕਾਰੋਬਾਰ ਨੇ ਇਹ ਸਾਬਤ ਕੀਤਾ ਕਿ ਹਰ ਭਾਰਤੀ ‘ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਮਹੱਤਵ ਦੇ ਰਿਹਾ ਹੈ।

ਭਾਰਤ ਨੇ ਫਿਡੇ (FIDE) ਗ੍ਰੈਂਡ ਸਵਿਸ ਓਪਨ ਵਿੱਚ ਟੋਪ ਦਾ ਸਥਾਨ ਹਾਸਲ ਕੀਤਾ

November 06th, 08:23 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਡੇ (FIDE) ਗ੍ਰੈਂਡ ਸਵਿਸ ਓਪਨ ਵਿੱਚ ਸ਼ਾਨਦਾਰ ਜਿੱਤਾਂ ਲਈ ਵਿਦਿਤ ਗੁਜਰਾਤੀ ਅਤੇ ਵੈਸ਼ਾਲੀ ਦੀ ਪ੍ਰਸ਼ੰਸਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਕਿਸ਼ਨ ਗੰਗੋਲੀ ਨੂੰ ਵਧਾਈਆਂ ਦਿੱਤੀਆਂ

October 28th, 08:48 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ ਸ਼ਤਰੰਜ ਦੀ ਬੀ2 ਸ਼੍ਰੇਣੀ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਕਿਸ਼ਨ ਗੰਗੋਲੀ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਹਿਮਾਂਸ਼ੀ ਰਾਠੀ, ਸੰਸਕ੍ਰਿਤੀ ਮੋਰੇ (Sanskruti More), ਵਰੁਤੀ ਜੈਨ (Vruthi Jain) ਨੂੰ ਵਧਾਈਆਂ ਦਿੱਤੀਆਂ

October 28th, 08:45 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾ ਸ਼ਤਰੰਜ ਬੀ1 ਸ਼੍ਰੇਣੀ ਟੀਮ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਹਿਮਾਂਸ਼ੀ ਰਾਠੀ, ਸੰਸਕ੍ਰਿਤੀ ਮੋਰੇ ਅਤੇ ਵਰੁਤੀ ਜੈਨ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਸ਼ਨ ਗੰਗੋਲੀ, ਆਰੀਅਨ ਜੋਸ਼ੀ, ਸੋਮੇਂਦਰ ਨੂੰ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸ਼ੀ ਦਾ ਮੈਡਲ ਜਿੱਤਣ ਦੇ ਲਈ ਵਧਾਈਆਂ ਦਿੱਤੀਆਂ

October 28th, 08:44 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ ਸ਼ਤਰੰਜ ਬੀ2 ਕੈਟੇਗਰੀ ਟੀਮ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਕਿਸ਼ਨ ਗੰਗੋਲੀ, ਆਰੀਅਨ ਜੋਸ਼ੀ ਅਤੇ ਸੋਮੇਂਦਰ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਅਸ਼ਵਿਨ ਮਕਵਾਨਾ ਨੂੰ ਵਧਾਈਆਂ ਦਿੱਤੀਆਂ

October 28th, 08:38 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ ਸ਼ਤਰੰਜ ਬੀ1 ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਅਸ਼ਵਿਨ ਮਕਵਾਨਾ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ ਨੂੰ ਵਧਾਈਆਂ ਦਿੱਤੀਆਂ

October 28th, 11:50 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਚੈੱਸ (ਸ਼ਤਰੰਜ) ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਸੌਂਦਰਯ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ

October 28th, 11:46 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਚੈੱਸ (ਸ਼ਤਰੰਜ) ਬੀ1 ਸ਼੍ਰੇਣੀ (ਇੰਡੀਵਿਜ਼ੁਅਲ) ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਸੌਂਦਰਯ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ।