ਕੁਵੈਤ ਵਿੱਚ ਭਾਰਤੀ ਸਮੁਦਾਇ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 21st, 06:34 pm

ਹੁਣੇ ਦੋ ਢਾਈ ਘੰਟੇ ਪਹਿਲੇ ਹੀ ਮੈਂ ਕੁਵੈਤ ਪਹੁੰਚਿਆ ਹਾਂ ਅਤੇ ਜਦੋਂ ਤੋਂ ਇੱਥੇ ਕਦਮ ਰੱਖਿਆ ਹੈ ਤਦ ਤੋਂ ਹੀ ਚਾਰੋਂ ਤਰਫ਼ ਇੱਕ ਅਲੱਗ ਹੀ ਆਪਣਾਪਣ(ਅਪਣੱਤ), ਇੱਕ ਅਲੱਗ ਹੀ ਗਰਮਜੋਸ਼ੀ ਮਹਿਸੂਸ ਕਰ ਰਿਹਾ ਹਾਂ। ਆਪ (ਤੁਸੀਂ) ਸਭ ਭਾਰਤ ਦੇ ਅਲੱਗ-ਅਲੱਗ ਰਾਜਾਂ ਤੋਂ ਆਏ ਹੋ। ਲੇਕਿਨ ਆਪ (ਤੁਹਾਨੂੰ) ਸਭ ਨੂੰ ਦੇਖ ਕੇ ਐਸਾ ਲਗ ਰਿਹਾ ਹੈ ਜਿਵੇਂ ਮੇਰੇ ਸਾਹਮਣੇ ਮਿਨੀ ਹਿੰਦੁਸਤਾਨ ਉਮੜ ਆਇਆ ਹੈ। ਇੱਥੇ ਨੌਰਥ ਸਾਊਥ ਈਸਟ ਵੈਸਟ ਹਰ ਖੇਤਰ ਦੇ ਅਲੱਗ ਅਲੱਗ ਭਾਸ਼ਾ ਬੋਲੀ ਬੋਲਣ ਵਾਲੇ ਲੋਕ ਮੇਰੇ ਸਾਹਮਣੇ ਨਜ਼ਰ ਆ ਰਹੇ ਹਨ। ਲੇਕਿਨ ਸਭ ਦੇ ਦਿਲ ਵਿੱਚ ਇੱਕ ਹੀ ਗੂੰਜ ਹੈ। ਸਭ ਦੇ ਦਿਲ ਵਿੱਚ ਇੱਕ ਹੀ ਗੂੰਜ ਹੈ - ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈI

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਵਿੱਚ ‘ਹਲਾ ਮੋਦੀ’ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ

December 21st, 06:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਸ਼ੇਖ ਸਾਦ ਅਲ-ਅਬਦੁੱਲ੍ਹਾ ਇਨਡੋਰ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ‘ਹਲਾ ਮੋਦੀ’ ਵਿੱਚ ਭਾਰਤੀ ਸਮੁਦਾਇ ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਕੁਵੈਤ ਦੇ ਸਮੁਦਾਇ ਦੇ ਵਿਭਿੰਨ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਨਾਗਰਿਕ ਸ਼ਾਮਲ ਹੋਏ।

ਸੰਵਿਧਾਨ ਅਪਨਾਉਣ ਦੀ 75ਵੀਂ ਵਰ੍ਹੇਗੰਢ ’ਤੇ ਵਿਸ਼ੇਸ਼ ਚਰਚਾ ਦੌਰਾਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

December 14th, 05:50 pm

ਸਾਡੇ ਸਾਰਿਆਂ ਦੇ ਲਈ ਅਤੇ ਸਾਰੇ ਦੇਸ਼ਵਾਸੀਆਂ ਦੇ ਲਈ ਹੀ ਨਹੀਂ ਸਗੋਂ ਵਿਸ਼ਵ ਦੇ ਲੋਕਤੰਤਰ ਪ੍ਰੇਮੀ ਨਾਗਰਿਕਾਂ ਦੇ ਲਈ ਵੀ ਇਹ ਬਹੁਤ ਹੀ ਮਾਣ ਵਾਲਾ ਪਲ ਹੈ। ਬੜੇ ਮਾਣ ਦੇ ਨਾਲ਼ ਲੋਕਤੰਤਰ ਦੇ ਉਤਸਵ ਨੂੰ ਮਨਾਉਣ ਦਾ ਇਹ ਅਵਸਰ ਹੈ। ਸੰਵਿਧਾਨ ਦੇ 75 ਸਾਲਾਂ ਦੀ ਇਹ ਯਾਤਰਾ ਇੱਕ ਯਾਦਗਾਰੀ ਯਾਤਰਾ ਅਤੇ ਵਿਸ਼ਵ ਦੇ ਸਭ ਤੋਂ ਮਹਾਨ ਅਤੇ ਵਿਸ਼ਾਲ ਲੋਕਤੰਤਰ ਦੀ ਯਾਤਰਾ ਹੈ, ਇਸਦੇ ਮੂਲ ਵਿੱਚ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਦੈਵੀ ਦ੍ਰਿਸ਼ਟੀ, ਸਾਡੇ ਸੰਵਿਧਾਨ ਨਿਰਮਾਤਾਵਾਂ ਦਾ ਯੋਗਦਾਨ ਅਤੇ ਜਿਸ ਨੂੰ ਲੈ ਕੇ ਅਸੀਂ ਅੱਜ ਅੱਗੇ ਵਧ ਰਹੇ ਹਾਂ, ਇਹ 75 ਸਾਲ ਪੂਰੇ ਹੋਣ ’ਤੇ ਇੱਕ ਉਤਸਵ ਮਨਾਉਣ ਦਾ ਪਲ ਹੈ। ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸੰਸਦ ਵੀ ਇਸ ਉਤਸਵ ਵਿੱਚ ਸ਼ਾਮਲ ਹੋ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰੇਗੀ। ਮੈਂ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਧੰਨਵਾਦ ਵਿਅਕਤ ਕਰਦਾ ਹਾਂ। ਜਿਨ੍ਹਾਂ ਨੇ ਇਸ ਉਤਸਵ ਦੇ ਅੰਦਰ ਹਿੱਸਾ ਲਿਆ, ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਵਿਧਾਨ ਅਪਣਾਉਣ ਦੀ 75ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਵਿਸ਼ੇਸ਼ ਚਰਚਾ ਦੇ ਦੌਰਾਨ ਲੋਕ ਸਭਾ ਨੂੰ ਸੰਬੋਧਨ ਕੀਤਾ

December 14th, 05:47 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਵਿਧਾਨ ਅਪਣਾਉਣ ਦੀ 75ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਲੋਕ ਸਭਾ ਵਿੱਚ ਵਿਸ਼ੇਸ਼ ਚਰਚਾ ਨੂੰ ਸੰਬੋਧਨ ਕੀਤਾ। ਸਦਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੇ ਸਾਰੇ ਨਾਗਰਿਕਾਂ ਅਤੇ ਦੁਨੀਆ ਭਰ ਦੇ ਸਾਰੇ ਲੋਕਤੰਤਰ ਪ੍ਰੇਮੀ ਲੋਕਾਂ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਅਸੀਂ ਲੋਕਤੰਤਰ ਦੇ ਇਸ ਉਤਸਵ ਨੂੰ ਮਨਾ ਰਹੇ ਹਾਂ।

ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 17th, 07:20 pm

ਅੱਜ ਤੁਸੀਂ ਅਬੁਜਾ ਵਿੱਚ ਅਜੂਬਾ ਕਰ ਦਿੱਤਾ ਹੈ। ਅਬੁਜਾ ਵਿੱਚ ਅਦਭੁਤ ਸਮਾਂ ਬੰਨ੍ਹ ਦਿੱਤਾ ਹੈ। ਅਤੇ ਇਹ ਸਭ ਦੇਖ ਕੇ ਕੱਲ੍ਹ ਸ਼ਾਮ ਤੋਂ ਮੈਂ ਦੇਖ ਰਿਹਾ ਹਾਂ, ਅਜਿਹਾ ਲਗਦਾ ਹੈ, ਮੈਂ ਅਬੁਜਾ ਵਿੱਚ ਨਹੀਂ ਬਲਕਿ ਭਾਰਤ ਦੇ ਹੀ ਕਿਸੇ ਸ਼ਹਿਰ ਵਿੱਚ ਮੌਜੂਦ ਹਾਂ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਲੇਗੋਸ, ਕਾਨੋ, ਕਡੂਨਾ, ਅਤੇ ਪੋਰਟ ਹਰਕੋਰਟ (Lagos, Kano, Kaduna, and Port Harcourt) ਤੋਂ, ਅਜਿਹੇ-ਅਜਿਹੇ ਅਲੱਗ ਇਲਾਕਿਆਂ ਤੋ ਅਬੁਜਾ ਪਹੁੰਚੇ ਹਨ, ਅਤੇ ਤੁਹਾਡੇ ਚਿਹਰੇ ਦੀ ਇਹ ਚਮਕ ਪੱਕਾ ਇਹ ਉਤਸ਼ਾਹ ਜਿਤਨਾ ਆਪ (ਤੁਸੀਂ) ਇੱਥੇ ਆਉਣ ਦੇ ਲਈ ਉਤਸੁਕ ਸੀ, ਉਤਨਾ ਹੀ ਮੈਂ ਭੀ ਤੁਹਾਨੂੰ ਮਿਲਣ ਦਾ ਇੰਤਜ਼ਾਰ ਕਰਦਾ ਸਾਂ। ਤੁਹਾਡਾ ਇਹ ਪਿਆਰ, ਇਹ ਸਨੇਹ ਇਹ ਮੇਰੇ ਲਈ ਬਹੁਤ ਬੜੀ ਪੂੰਜੀ ਹੈ। ਤੁਹਾਡੇ ਦਰਮਿਆਨ ਆਉਣਾ, ਤੁਹਾਡੇ ਨਾਲ ਸਮਾਂ ਬਿਤਾਉਣਾ ਅਤੇ ਇਹ ਪਲ ਜੀਵਨ ਭਰ ਮੇਰੇ ਨਾਲ ਰਹਿਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਨੂੰ ਸੰਬੋਧਨ ਕੀਤਾ

November 17th, 07:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਇਜੀਰੀਆ ਦੇ ਅਬੁਜਾ ਵਿੱਚ ਭਾਰਤੀ ਸਮੁਦਾਇ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਦੁਆਰਾ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮੁਦਾਇ ਤੋਂ ਮਿਲਿਆ ਪ੍ਰੇਮ ਅਤੇ ਮਿੱਤਰਤਾ ਉਨ੍ਹਾਂ ਦੇ ਲਈ ਬਹੁਤ ਬੜੀ ਪੂੰਜੀ ਹੈ।

ਅੱਜ, ਦੁਨੀਆ ਭਰ ਦੇ ਲੋਕ ਭਾਰਤ ਬਾਰੇ ਹੋਰ ਜਾਣਨਾ ਚਾਹੁੰਦੇ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

October 27th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।

ਰਾਸ਼ਟਰ ਨੂੰ 3 ਪਰਮ ਰੁਦਰ ਸੁਪਰਕੰਪਿਊਟਰ ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਸਿਸਟਮ ਦੇ ਸਮਰਪਣ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 26th, 05:15 pm

ਇਲੈਕਟ੍ਰੌਨਿਕਸ ਅਤੇ ਆਈਟੀ ਮਿਨਿਸਟਰ....ਅਸ਼ਵਿਨੀ ਵੈਸ਼ਣਵ ਜੀ, ਦੇਸ਼ ਦੀਆਂ ਵਿਭਿੰਨ ਰਿਸਰਚ ਸੰਸਥਾਵਾਂ ਦੇ ਡਾਇਰੈਕਟਰ.... ਦੇਸ਼ ਦੇ ਸੀਨੀਅਰ ਵਿਗਿਆਨਿਕ...ਇੰਜੀਨੀਅਰਸ....ਰਿਸਰਚਰਸ...ਸਟੂਡੈਂਟਸ, ਹੋਰ ਮਹਾਨੁਭਾਵ, ਅਤੇ ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਤਿੰਨ ਪਰਮ ਰੁਦਰਾ ਸੁਪਰਕੰਪਿਊਟਰ ਰਾਸ਼ਟਰ ਨੂੰ ਸਮਰਪਿਤ ਕੀਤੇ

September 26th, 05:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲਗਭਗ 130 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਪਰਮ ਰੁਦਰਾ ਸੁਪਰਕੰਪਿਊਟਰਸ ਰਾਸ਼ਟਰ ਨੂੰ ਸਮਰਪਿਤ ਕੀਤੇ। ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐਮ) ਨੂੰ ਸੁਵਿਧਾਜਨਕ ਬਣਾਉਣ ਲਈ, ਪੁਣੇ, ਦਿੱਲੀ ਅਤੇ ਕੋਲਕਾਤਾ ਵਿੱਚ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਮੌਸਮ ਅਤੇ ਜਲਵਾਯੂ ਖੋਜ ਲਈ ਤਿਆਰ ਇੱਕ ਹਾਈ-ਪਰਫੋਰਮੈਂਸ ਕੰਪਿਊਟਿੰਗ (ਐੱਚਪੀਸੀ) ਸਿਸਟਮ ਦਾ ਵੀ ਉਦਘਾਟਨ ਕੀਤਾ।

ਭਾਰਤ ਫਿਰ ਚੰਦਰਮਾ 'ਤੇ ਜਾਏਗਾ: ਇਸ ਵਾਰ ਚੰਦਰਮਾ 'ਤੇ ਲੈਂਡਿੰਗ ਤੋਂ ਬਾਅਦ ਧਰਤੀ 'ਤੇ ਵਾਪਸ ਆਏਗਾ

September 18th, 04:32 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਚੰਦਰਯਾਨ-4 ਨਾਮਕ ਚੰਦਰਮਾ ਦੇ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਚੰਦਰਮਾ 'ਤੇ ਸਫਲਤਾਪੂਰਵਕ ਲੈਂਡਿੰਗ ਤੋਂ ਬਾਅਦ ਧਰਤੀ 'ਤੇ ਵਾਪਸ ਆਉਣ ਦੀਆਂ ਟੈਕਨੋਲੋਜੀਆਂ ਦਾ ਵਿਕਾਸ ਅਤੇ ਪ੍ਰਦਰਸ਼ਨ ਕੀਤਾ ਜਾ ਸਕੇ ਅਤੇ ਚੰਦਰਮਾ ਦੇ ਨਮੂਨੇ ਇਕੱਠੇ ਕੀਤੇ ਜਾ ਸਕਣ ਅਤੇ ਧਰਤੀ 'ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ।

ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਇਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

August 25th, 11:30 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।

ਵਾਰਸਾ, ਪੋਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮਤੰਰੀ ਦੇ ਸੰਬੋਧਨ ਦਾ ਮੂਲ-ਪਾਠ

August 21st, 11:45 pm

ਇਹ ਨਜ਼ਾਰਾ ਵਾਕਈ ਅਦਭੁਤ ਹੈ ਅਤੇ ਤੁਹਾਡਾ ਇਹ ਉਤਸ਼ਾਹ ਵੀ ਅਦਭੁਤ ਹੈ। ਮੈਂ ਜਦੋ ਤੋਂ ਇੱਥੇ ਪੈਰ ਰੱਖਿਆ ਹੈ, ਤੁਸੀਂ ਥਕਦੇ ਹੀ ਨਹੀਂ ਹੋ। ਤੁਸੀਂ ਸਾਰੇ ਪੋਲੈਂਡ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਹੋ, ਸਭ ਦੀਆਂ ਅਲੱਗ-ਅਲੱਗ ਭਾਸ਼ਾਵਾਂ ਹਨ, ਬੋਲੀਆਂ ਹਨ, ਖਾਨ-ਪਾਨ ਹਨ। ਲੇਕਿਨ ਸਭ ਭਾਰਤੀਯਤਾ ਦੇ ਭਾਵ ਨਾਲ ਜੁੜੇ ਹੋਏ ਹਨ। ਤੁਸੀਂ ਇੱਥੇ ਇੰਨਾ ਸ਼ਾਨਦਾਰ ਸੁਆਗਤ ਕੀਤਾ ਹੈ, ਮੈਂ ਆਪ ਸਭ ਦਾ, ਪੋਲੈਂਡ ਦੀ ਜਨਤਾ ਦਾ ਇਸ ਸੁਆਗਤ ਦੇ ਲਈ ਬਹੁਤ ਧੰਨਵਾਦੀ ਹਾਂ।

PM Modi addresses Indian community in Warsaw, Poland

August 21st, 11:30 pm

Prime Minister Narendra Modi addressed the Indian Diaspora in Warsaw, Poland. The PM expressed that India's current global strategy emphasizes building strong international relationships and fostering peace. India’s approach has shifted to actively engaging with each nation. The focus is on enhancing global cooperation and leveraging India’s historical values of unity and compassion.

ਰੂਸ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 09th, 11:35 am

ਤੁਹਾਡਾ ਇਹ ਪ੍ਰੇਮ, ਤੁਹਾਡਾ ਇਹ ਸਨੇਹ, ਤੁਸੀਂ ਇੱਥੇ ਆਉਣ ਲਈ ਸਮਾਂ ਨਿਕਾਲਿਆ, ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਮੈਂ ਇਕੱਲਾ ਨਹੀਂ ਆਇਆ ਹਾਂ। ਮੈਂ ਮੇਰੇ ਨਾਲ ਬਹੁਤ ਕੁਝ ਲੈ ਕੇ ਆਇਆ ਹਾਂ। ਮੈਂ ਆਪਣੇ ਨਾਲ ਹਿੰਦੁਸਤਾਨ ਦੀ ਮਿੱਟੀ ਦੀ ਮਹਿਕ ਲੈ ਕੇ ਆਇਆ ਹਾਂ। ਮੈਂ ਆਪਣੇ ਨਾਲ 140 ਕਰੋੜ ਦੇਸ਼ਵਾਸੀਆਂ ਦਾ ਪਿਆਰ ਲੈ ਕੇ ਆਇਆ ਹਾਂ। ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਲਈ ਲੈ ਕੇ ਆਇਆ ਹਾਂ ਅਤੇ ਇਹ ਬਹੁਤ ਸੁਖਦ ਹੈ ਕਿ ਤੀਸਰੀ ਵਾਰ ਸਰਕਾਰ ਵਿੱਚ ਆਉਣ ਤੋਂ ਬਾਅਦ Indian Diaspora ਤੋਂ ਮੇਰਾ ਪਹਿਲਾ ਸੰਵਾਦ ਇੱਥੇ Moscow ਵਿੱਚ ਤੁਹਾਡੇ ਨਾਲ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਰੂਸ ਵਿੱਚ ਭਾਰਤੀ ਭਾਈਚਾਰੇ (ਇੰਡੀਅਨ ਕਮਿਊਨਿਟੀ) ਨੂੰ ਸੰਬੋਧਨ ਕੀਤਾ

July 09th, 11:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੂਸ ਦੇ ਮਾਸਕੋ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ (ਇੰਡੀਅਨ ਕਮਿਊਨਿਟੀ) ਦੇ ਲੋਕਾਂ ਨਾਲ ਗੱਲਬਾਤ ਕੀਤੀ। ਪ੍ਰਵਾਸੀ ਭਾਰਤੀਆਂ ਨੇ ਉਨ੍ਹਾਂ ਦਾ ਸਨੇਹ ਦੇ ਨਾਲ ਉਤਸ਼ਾਹਪੂਰਵਕ ਸੁਆਗਤ ਕੀਤਾ।

The corruption of BJD leaders has devastated the farmers of Odisha: PM Modi in Balasore, Odisha

May 29th, 01:25 pm

During his second public meeting in Balasore, PM Modi highlighted the critical issues plaguing Odisha and reiterated his commitment to development and transparency. PM Modi emphasized the urgent need for change and the pivotal role of the BJP in bringing about this transformation.

PM Modi addresses public meetings in Mayurbhanj, Balasore and Kendrapara, Odisha

May 29th, 01:00 pm

Prime Minister Narendra Modi addressed enthusiastic public meetings in Mayurbhanj, Balasore and Kendrapara, Odisha with a vision of unprecedented development and transformation for the state and the country. PM Modi emphasized the achievements of the last decade under his leadership and laid out ambitious plans for the next five years, promising continued progress and prosperity for all Indians.

ਉੱਤਰ ਪ੍ਰਦੇਸ਼ ਦਾ ਵਿਕਾਸ ਅਤੇ ਦੇਸ਼ ਦਾ ਭਵਿੱਖ ਤੁਹਾਡੀ ਇੱਕ ਵੋਟ ਨਾਲ ਤੈਅ ਹੋਵੇਗਾ: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਪ੍ਰਧਾਨ ਮੰਤਰੀ ਮੋਦੀ

May 16th, 11:28 am

ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਭਾਰਤ ਦਾ ਪ੍ਰਤਾਪ, ਪੂਰੀ ਦੁਨੀਆ ਦੇਖ ਰਹੀ ਹੈ। ਤੁਹਾਡੀ ਵੋਟ ਦੀ ਤਾਕਤ ਨਾਲ ਦੁਨੀਆ ਵਿੱਚ ਹਿੰਦੁਸਤਾਨ ਦਾ ਡੰਕਾ ਵਜ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਜਨਤਾ ਨੂੰ ਸਪਾ ਅਤੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਚੇਤਾਵਨੀ ਦਿੰਦੇ ਹੋਏ ਯਾਦ ਦਿਵਾਇਆ ਕਿ ਇੰਡੀ ਗਠਬੰਧਨ ਦੇ ਲੋਕ ਦੇਸ਼ ਨੂੰ ਬਦਹਾਲ ਬਣਾ ਕੇ ਸੱਤਾ ਤੋਂ ਗਏ ਸਨ।

ਭਾਜਪਾ ਨੇ ਦਿਨ-ਰਾਤ ਮਿਹਨਤ ਕਰਕੇ ਉੱਤਰ ਪ੍ਰਦੇਸ਼ ਦੀ ਤਸਵੀਰ ਬਦਲੀ: ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਪ੍ਰਧਾਨ ਮੰਤਰੀ ਮੋਦੀ

May 16th, 11:14 am

ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਰੋਧੀ ਧਿਰ ਦੇ ਇੰਡੀ ਅਲਾਇੰਸ ਨੂੰ ਸੁਚੇਤ ਕਰਦੇ ਹੋਏ ਯਾਦ ਦਿਵਾਇਆ ਕਿ ਕਿਵੇਂ ਸਪਾ ਸਰਕਾਰ, ਉੱਤਰ ਪ੍ਰਦੇਸ਼ ਵਿੱਚ ਆਤੰਕੀ ਸੰਗਠਨ ਸਿਮੀ 'ਤੇ ਮਿਹਰਬਾਨ ਸੀ ਅਤੇ ਆਤੰਕੀਆਂ ਨੂੰ ਸਪੈਸ਼ਲ ਪ੍ਰੋਟੋਕੋਲ ਮਿਲਦਾ ਸੀ। ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਦਿਨ-ਰਾਤ ਮਿਹਨਤ ਕਰਕੇ ਉੱਤਰ ਪ੍ਰਦੇਸ਼ ਦੀ ਤਸਵੀਰ ਬਦਲ ਦਿੱਤੀ ਹੈ। ਅੱਜ ਉੱਤਰ ਪ੍ਰਦੇਸ਼ ਦੀ ਪਹਿਚਾਣ ਐਕਸਪ੍ਰੈੱਸਵੇਅ ਦੁਆਰਾ ਹੋ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਾਲਗੰਜ, ਜੌਨਪੁਰ, ਭਦੋਹੀ ਅਤੇ ਪ੍ਰਤਾਪਗੜ੍ਹ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ

May 16th, 11:00 am

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਾਲਗੰਜ, ਜੌਨਪੁਰ, ਭਦੋਹੀ ਅਤੇ ਪ੍ਰਤਾਪਗੜ੍ਹ ਵਿੱਚ ਜੋਸ਼ ਭਰੀ ਭੀੜ ਦੇ ਵਿਚਕਾਰ ਸ਼ਕਤੀਸ਼ਾਲੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, ''ਦੁਨੀਆ ਮੋਦੀ ਲਈ ਲੋਕਾਂ ਦਾ ਮਕਬੂਲ ਸਮਰਥਨ ਅਤੇ ਅਸ਼ੀਰਵਾਦ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵੀ ਹੁਣ 'ਫਿਰ ਏਕ ਵਾਰ ਮੋਦੀ ਸਰਕਾਰ' 'ਤੇ ਭਰੋਸਾ ਕਰਦੀ ਹੈ।