Our government's intentions, policies and decisions are empowering rural India with new energy: PM
January 04th, 11:15 am
PM Modi inaugurated Grameen Bharat Mahotsav in Delhi. He highlighted the launch of campaigns like the Swamitva Yojana, through which people in villages are receiving property papers. He remarked that over the past 10 years, several policies have been implemented to promote MSMEs and also mentioned the significant contribution of cooperatives in transforming the rural landscape.PM Modi inaugurates the Grameen Bharat Mahotsav 2025
January 04th, 10:59 am
PM Modi inaugurated Grameen Bharat Mahotsav in Delhi. He highlighted the launch of campaigns like the Swamitva Yojana, through which people in villages are receiving property papers. He remarked that over the past 10 years, several policies have been implemented to promote MSMEs and also mentioned the significant contribution of cooperatives in transforming the rural landscape.ਕੇਂਦਰੀ ਕੈਬਨਿਟ ਨੇ ਕਿਸਾਨਾਂ ਨੂੰ ਡੀਏਪੀ ਦੀਆਂ ਕਿਫਾਇਤੀ ਦਰਾਂ ‘ਤੇ ਨਿਰੰਤਰ ਉਪਲਬਧਤਾ ਸੁਨਿਸ਼ਚਿਤ ਕਰਵਾਉਣ ਦੇ ਲਈ 01.01.2025 ਤੋਂ ਅਗਲੇ ਹੁਕਮਾਂ ਤੱਕ ਐੱਨਬੀਐੱਸ ਸਬਸਿਡੀ ਦੇ ਪਰ੍ਹੇ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ‘ਤੇ ਇੱਕ ਮੁਸ਼ਤ ਸਪੈਸ਼ਲ ਪੈਕੇਜ ਦੇ ਵਿਸਤਾਰ ਨੂੰ ਮਨਜ਼ੂਰੀ ਦਿੱਤੀ
January 01st, 03:28 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ, ਨੇ ਕਿਸਾਨਾਂ ਨੂੰ ਡੀਏਪੀ ਦੀਆਂ ਕਿਫਾਇਤੀ ਦਰਾਂ ‘ਤੇ ਨਿਰੰਤਰ ਉਪਲਬਧਤਾ ਸੁਨਿਸ਼ਚਿਤ ਕਰਵਾਉਣ ਲਈ 01.01.2025 ਤੋਂ ਅਗਲੇ ਹੁਕਮਾਂ ਤੱਕ ਦੀ ਮਿਆਦ ਲਈ ਐੱਨਬੀਐੱਸ ਸਬਸਿਡੀ ਦੇ ਪਰ੍ਹੇ ਡਾਈ-ਅਮੋਨੀਅਮ ਫਾਸਫੇਸ (ਡੀਏਪੀ) ‘ਤੇ ਇੱਕ ਮੁਸ਼ਤ ਸਪੈਸ਼ਲ ਪੈਕੇਜ ਨੂੰ 3,500 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਦਰ ਨਾਲ ਵਧਾਉਣ ਦੇ ਫਰਟੀਲਾਈਜ਼ਰ ਡਿਪਾਰਟਮੈਂਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪਰੋਕਤ ਲਈ ਅਸਥਾਈ ਬਜਟ ਦੀ ਜ਼ਰੂਰਤ ਲਗਭਗ 3,850 ਕਰੋੜ ਰੁਪਏ ਤੱਕ ਹੋਵੇਗੀ।ਕੈਬਨਿਟ ਨੇ ਵਰਤਮਾਨ ਵਿੱਚ ਜਾਰੀ ਕੇਂਦਰੀ ਖੇਤਰ ਦੀ ਯੋਜਨਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਦੀਆਂ ਸੁਵਿਧਾਵਾਂ/ਪ੍ਰਾਵਧਾਨਾਂ ਵਿੱਚ ਸੰਸ਼ੋਧਨ/ਸਮਾਵੇਸ਼ ਅਤੇ ਪੁਨਰਗਠਿਤ ਮੌਸਮ ਅਧਾਰਿਤ ਫਸਲ ਬੀਮਾ ਯੋਜਨਾ (ਆਰਡਬਲਿਊਬੀਸੀਆਈਐੱਸ) ਦੇ ਲਾਗੂਕਰਨ ਨੂੰ ਮਨਜ਼ੂਰੀ ਦਿੱਤੀ
January 01st, 03:07 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ 2021-22 ਤੋਂ ਲੈ ਕੇ 2025-26 ਤੱਕ ਕੁੱਲ 69,515.71 ਕਰੋੜ ਰੁਪਏ ਦੇ ਖਰਚ ਦੇ ਨਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਪੁਨਰਗਠਿਤ ਮੌਸਮ ਅਧਾਰਿਤ ਫਸਲ ਬੀਮਾ ਯੋਜਨਾ ਨੂੰ 2025-26 ਤੱਕ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ। ਇਸ ਫ਼ੈਸਲੇ ਨਾਲ 2025-26 ਤੱਕ ਦੇਸ਼ ਭਰ ਦੇ ਕਿਸਾਨਾਂ ਨੂੰ ਨੌਨ ਪ੍ਰੀਵੈਂਟੇਬਲ ਕੁਦਰਤੀ ਆਫਤਾਂ ਤੋਂ ਫਸਲਾਂ ਦੇ ਜੋਖਮ ਕਵਰੇਜ ਵਿੱਚ ਮਦਦ ਮਿਲੇਗੀ।ਕੈਬਨਿਟ ਨੇ ਦਿੱਲੀ ਮੈਟਰੋ ਫੇਜ IV ਪ੍ਰੋਜੈਕਟ ਦੇ ਰਿਠਾਲਾ-ਕੁੰਡਲੀ ਕੌਰੀਡੋਰ ਨੂੰ ਮੰਜ਼ੂਰੀ ਦਿੱਤੀ
December 06th, 08:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਕੇਂਦਰੀ ਕੈਬਨਿਟ ਨੇ ਦਿੱਲੀ ਮੈਟਰੋ ਦੇ ਫੇਜ-IV ਪ੍ਰੋਜੈਕਟ ਦੇ 26.463 ਕਿਲੋਮੀਟਰ ਲੰਬੇ ਰਿਠਾਲਾ-ਨਰੇਲਾ-ਨਾਥੂਪੁਰ (ਕੁੰਡਲੀ) ਕੌਰੀਡੋਰ ਨੂੰ ਮੰਜ਼ੂਰੀ ਦੇ ਦਿੱਤੀ ਹੈ ਜੋ ਰਾਸ਼ਟਰੀ ਰਾਜਧਾਨੀ ਅਤੇ ਗੁਆਂਢੀ ਰਾਜ ਹਰਿਆਣਾ ਦਰਮਿਆਨ ਸੰਪਰਕ ਨੂੰ ਹੋਰ ਵਧਾਏਗਾ। ਇਸ ਕੌਰੀਡੋਰ ਨੂੰ ਮੰਜ਼ੂਰੀ ਮਿਲਣ ਦੀ ਮਿਤੀ ਤੋਂ 4 ਸਾਲਾਂ ਵਿੱਚ ਪੂਰਾ ਕੀਤਾ ਜਾਣਾ ਤੈਅ ਹੈ।ਕੈਬਨਿਟ ਨੇ ਦੇਸ਼ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ 28 ਨਵੇਂ ਨਵੋਦਯ ਵਿਦਿਆਲਯ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ, ਜਿੱਥੇ ਇਹ ਨਹੀਂ ਹਨ
December 06th, 08:03 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਨਵੋਦਯ ਵਿਦਿਆਲਯ ਯੋਜਨਾ (ਕੇਂਦਰੀ ਖੇਤਰ ਦੀ ਯੋਜਨਾ) ਦੇ ਤਹਿਤ ਦੇਸ਼ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ 28 ਨਵੋਦਯ ਵਿਦਿਆਲਯ (ਐੱਨਵੀ) ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿੱਥੇ ਇਹ ਨਹੀਂ ਹਨ। ਇਨ੍ਹਾਂ 28 ਨਵੋਦਯ ਵਿਦਿਆਲਯਾਂ ਦੀ ਸੂਚੀ ਨੱਥੀ ਹੈ।Cabinet approves opening of 85 new Kendriya Vidyalayas KVs under civil defence sector
December 06th, 08:01 pm
The Cabinet Committee on Economic Affairs, chaired by Prime Minister Narendra Modi approved opening of 85 new Kendriya Vidyalayas under Civil/Defence sector across the country and expansion of one existing KV i.e. KV Shivamogga, District Shivamogga, Karnataka to facilitate increased number of Central Government employees by adding two additional Sections in all the classes under the Kendriya Vidyalaya Scheme (Central Sector Scheme).ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਰੇਲਵੇ ਵਿੱਚ ਕਨੈਕਟੀਵਿਟੀ ਪ੍ਰਦਾਨ ਕਰਨ, ਯਾਤਰਾ ਦੀ ਸਹੂਲਤ, ਲੌਜਿਸਟਿਕਸ ਦੀ ਲਾਗਤ ਨੂੰ ਘਟਾਉਣ, ਤੇਲ ਦੀ ਦਰਾਮਦ ਨੂੰ ਘਟਾਉਣ ਅਤੇ ਸੀਓ2 ਨਿਕਾਸੀ ਨੂੰ ਘਟਾਉਣ ਲਈ ਤਿੰਨ ਮਲਟੀਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ
November 25th, 08:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਰੇਲ ਮੰਤਰਾਲੇ ਦੇ ਤਿੰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਦੀ ਕੁੱਲ ਲਾਗਤ 7,927 ਕਰੋੜ (ਲਗਭਗ) ਹੈ।Cabinet approves continuation of the Atal Innovation Mission
November 25th, 08:45 pm
The Union Cabinet chaired by PM Modi approved the continuation of its flagship initiative, the Atal Innovation Mission (AIM), under the aegis of NITI Aayog, with an enhanced scope of work and an allocated budget of Rs.2,750 crore for the period till March 31, 2028. AIM 2.0 is a step towards Viksit Bharat that aims to expand, strengthen and deepen India’s already vibrant innovation and entrepreneurship ecosystem.ਮੰਤਰੀ ਮੰਡਲ ਨੇ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ (ਓਐੱਨਓਐੱਸ) ਨੂੰ ਪ੍ਰਵਾਨਗੀ ਦਿੱਤੀ
November 25th, 08:42 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿਦਵਤਾ ਭਰਪੂਰ ਖੋਜ ਲੇਖਾਂ ਅਤੇ ਰਸਾਲਾ ਪ੍ਰਕਾਸ਼ਨ ਤੱਕ ਦੇਸ਼-ਵਿਆਪੀ ਪਹੁੰਚ ਪ੍ਰਦਾਨ ਕਰਨ ਲਈ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ, ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ (ਓਐੱਨਓਐੱਸ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯੋਜਨਾ ਦਾ ਸੰਚਾਲਨ ਇੱਕ ਸਧਾਰਣ, ਉਪਭੋਗਤਾ ਅਨੁਕੂਲ ਅਤੇ ਪੂਰੀ ਤਰ੍ਹਾਂ ਡਿਜੀਟਲ ਪ੍ਰਕਿਰਿਆ ਨਾਲ ਕੀਤਾ ਜਾਵੇਗਾ। ਇਹ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਅਤੇ ਕੇਂਦਰ ਸਰਕਾਰ ਦੀਆਂ ਖੋਜ ਅਤੇ ਵਿਕਾਸ ਲੈੱਬਸ ਲਈ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਸੁਵਿਧਾ ਹੋਵੇਗੀ।ਕੁਦਰਤੀ ਖੇਤੀ 'ਤੇ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ
November 25th, 08:39 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ ਸੁਤੰਤਰ ਤੌਰ ‘ਤੇ ਕਾਰਜ ਕਰਨ ਵਾਲੀ ਇੱਕ ਸੈਂਟਰਲੀ ਸਪਾਂਸਰਡ ਸਕੀਮ ਦੇ ਰੂਪ ਵਿੱਚ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ (ਐੱਨਐੱਮਐੱਨਐੱਫ- NMNF) ਸ਼ੁਰੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।ਕੈਬਨਿਟ ਨੇ 2024-25 ਵਿੱਚ ਵੇਅਜ਼ ਐਂਡ ਮੀਨਜ਼ ਐਡਵਾਂਸ ਨੂੰ ਇਕੁਵਿਟੀ ਵਿੱਚ ਪਰਿਵਰਤਿਤ ਕਰਕੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ 10,700 ਕਰੋੜ ਰੁਪਏ ਦੀ ਇਕੁਵਿਟੀ ਨਿਵੇਸ਼ ਦੀ ਮਨਜ਼ੂਰੀ ਦਿੱਤੀ
November 06th, 03:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫਸੀਆਈ) ਵਿੱਚ ਵਿੱਤੀ ਵਰ੍ਹੇ 2024-25 ਵਿੱਚ ਕਾਰਜਕਾਰੀ ਪੂੰਜੀ ਲਈ 10,700 ਕਰੋੜ ਰੁਪਏ ਦੇ ਇਕੁਵਿਟੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਦਾ ਉਦੇਸ਼ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣਾ ਅਤੇ ਦੇਸ਼ ਭਰ ਦੇ ਕਿਸਾਨਾਂ ਦੀ ਭਲਾਈ ਸੁਨਿਸ਼ਚਿਤ ਕਰਨਾ ਹੈ। ਇਹ ਰਣਨੀਤਕ ਕਦਮ ਕਿਸਾਨਾਂ ਨੂੰ ਸਮਰਥਨ ਦੇਣ ਅਤੇ ਭਾਰਤ ਦੀ ਖੇਤੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ।ਕੈਬਨਿਟ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪੀਐੱਮ-ਵਿਦਿਆਲਕਸ਼ਮੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਵਿੱਤੀ ਰੁਕਾਵਟਾਂ ਭਾਰਤ ਦੇ ਕਿਸੇ ਵੀ ਨੌਜਵਾਨ ਨੂੰ ਮਿਆਰੀ ਉੱਚ ਸਿੱਖਿਆ ਹਾਸਲ ਕਰਨ ਤੋਂ ਰੋਕ ਨਾ ਸਕਣ
November 06th, 03:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਪੀਐੱਮ ਵਿਦਿਆਲਕਸ਼ਮੀ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਵਿੱਤੀ ਰੁਕਾਵਟਾਂ ਕਿਸੇ ਨੂੰ ਵੀ ਉੱਚ ਪੜ੍ਹਾਈ ਕਰਨ ਤੋਂ ਰੋਕ ਨਾ ਸਕਣ। ਪੀਐੱਮ ਵਿਦਿਆਲਕਸ਼ਮੀ ਰਾਸ਼ਟਰੀ ਸਿੱਖਿਆ ਨੀਤੀ, 2020 ਤੋਂ ਉਪਜੀ ਹੋਈ ਇੱਕ ਹੋਰ ਪ੍ਰਮੁੱਖ ਪਹਿਲਕਦਮੀ ਹੈ, ਜਿਸ ਨੇ ਸਿਫ਼ਾਰਿਸ਼ ਕੀਤੀ ਸੀ ਕਿ ਹੋਣਹਾਰ ਵਿਦਿਆਰਥੀਆਂ ਨੂੰ ਜਨਤਕ ਅਤੇ ਨਿੱਜੀ ਐੱਚਈਆਈ ਦੋਵਾਂ ਵਿੱਚ ਵੱਖ-ਵੱਖ ਉਪਾਵਾਂ ਰਾਹੀਂ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਦੇ ਤਹਿਤ, ਕੋਈ ਵੀ ਵਿਦਿਆਰਥੀ ਜੋ ਗੁਣਵੱਤਾ ਉੱਚ ਸਿੱਖਿਆ ਸੰਸਥਾ (ਕਿਊਵਿਚਈਆਈਸ) ਵਿੱਚ ਦਾਖਲਾ ਲੈਂਦਾ ਹੈ, ਉਹ ਕੋਰਸ ਨਾਲ ਸਬੰਧਤ ਟਿਊਸ਼ਨ ਫੀਸਾਂ ਅਤੇ ਹੋਰ ਖਰਚਿਆਂ ਦੀ ਪੂਰੀ ਰਕਮ ਨੂੰ ਕਵਰ ਕਰਨ ਲਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਕੋਲੇਟਰ ਫਰੀ, ਗਾਰੰਟਰ ਮੁਕਤ ਕਰਜ਼ਾ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਇਹ ਸਕੀਮ ਇੱਕ ਸਰਲ, ਪਾਰਦਰਸ਼ੀ ਅਤੇ ਵਿਦਿਆਰਥੀ-ਅਨੁਕੂਲ ਪ੍ਰਣਾਲੀ ਦੁਆਰਾ ਚਲਾਈ ਜਾਵੇਗੀ ਜੋ ਅੰਤਰ-ਸੰਚਾਲਿਤ ਅਤੇ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ।Union Cabinet approves establishment of Rs.1,000 crore Venture Capital Fund for Space Sector under aegis of IN-SPACe
October 24th, 03:25 pm
The Union Cabinet, chaired by the Prime Minister Shri Narendra Modi, has approved setting up of Rs.1000 crore Venture Capital Fund dedicated to space sector, under aegis of IN-SPACe.ਕੈਬਨਿਟ ਨੇ 5 ਵਰ੍ਹਿਆਂ ਵਿੱਚ ਮੁਕੰਮਲ ਕੀਤੇ ਜਾਣ ਵਾਲੇ 6,798 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਰੇਲਵੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ
October 24th, 03:12 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਰੇਲਵੇ ਮੰਤਰਾਲੇ ਦੇ ਦੋ ਰੇਲਵੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੀ ਕੁੱਲ ਅਨੁਮਾਨਿਤ ਲਾਗਤ 6,798 ਕਰੋੜ ਰੁਪਏ (ਲਗਭਗ) ਹੈ।ਕੈਬਨਿਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦੇ ਤਿੰਨ ਪ੍ਰਤੀਸ਼ਤ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੀ ਅਤਿਰਿਕਤ ਕਿਸ਼ਤ ਨੂੰ ਪ੍ਰਵਾਨਗੀ ਦਿੱਤੀ
October 16th, 03:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ (ਡੀਏ) ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀਆਰ) ਦੀ ਅਤਿਰਿਕਤ ਕਿਸ਼ਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਾਧਾ 01 ਜੁਲਾਈ, 2024 ਤੋਂ ਲਾਗੂ ਹੋਵੇਗਾ, ਜੋ ਮੂਲ ਵੇਤਨ/ਪੈਨਸ਼ਨ ਦੀ ਮੌਜੂਦਾ 50 ਪ੍ਰਤੀਸ਼ਤ ਦਰ ਤੋਂ ਤਿੰਨ ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ, ਤਾਂ ਕਿ ਵਧਦੀ ਮਹਿੰਗਾਈ ਤੋਂ ਰਾਹਤ ਪ੍ਰਦਾਨ ਕੀਤੀ ਜਾ ਸਕੇ।ਕੈਬਨਿਟ ਨੇ ਗੰਗਾ ਨਦੀ 'ਤੇ ਕਨੈਕਟਿਵਿਟੀ ਪ੍ਰਦਾਨ ਕਰਨ, ਯਾਤਰਾ ਨੂੰ ਅਸਾਨ ਬਣਾਉਣ, ਲੌਜਿਸਟਿਕਸ ਲਾਗਤਾਂ ਨੂੰ ਘਟਾਉਣ, ਤੇਲ ਦਾ ਆਯਾਤ ਘਟਾਉਣ ਅਤੇ ਕਾਰਬਨ ਡਾਇਆਕਸਾਇਡ ਦੇ ਨਿਕਾਸ ਨੂੰ ਘਟਾਉਣ ਲਈ ਇੱਕ ਨਵੇਂ ਰੇਲ-ਕਮ-ਰੋਡ ਬ੍ਰਿਜ ਸਮੇਤ ਵਾਰਾਣਸੀ-ਪੰਡਿਤ ਦੀਨਦਿਆਲ ਉਪਾਧਿਆਇ ਮਲਟੀਟ੍ਰੈਕਿੰਗ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ
October 16th, 03:18 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 2,642 ਕਰੋੜ ਰੁਪਏ (ਲਗਭਗ) ਦੀ ਕੁੱਲ ਅਨੁਮਾਨਿਤ ਲਾਗਤ ਵਾਲੇ ਰੇਲ ਮੰਤਰਾਲੇ ਦੇ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵਿਤ ਮਲਟੀ-ਟ੍ਰੈਕਿੰਗ ਪ੍ਰੋਜੈਕਟ ਭਾਰਤੀ ਰੇਲਵੇ ਦੇ ਸਭ ਤੋਂ ਵਿਅਸਤ ਸੈਕਸ਼ਨਾਂ 'ਤੇ ਬਹੁਤ-ਲੋੜੀਂਦਾ ਬੁਨਿਆਦੀ ਢਾਂਚਾ ਵਿਕਾਸ ਪ੍ਰਦਾਨ ਕਰਦੇ ਹੋਏ ਸੰਚਾਲਨ ਨੂੰ ਅਸਾਨ ਬਣਾਵੇਗਾ ਅਤੇ ਭੀੜ-ਭੜੱਕੇ ਨੂੰ ਘਟਾਏਗਾ। ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਦੇ ਵਾਰਾਣਸੀ ਅਤੇ ਚੰਦੌਲੀ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।ਕੈਬਨਿਟ ਨੇ ਮਾਰਕਿਟਿੰਗ ਸੀਜ਼ਨ 2025-26 ਦੇ ਲਈ ਰਫੀ ਫਸਲਾਂ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਨੂੰ ਮਨਜ਼ੂਰੀ ਦਿੱਤੀ
October 16th, 03:12 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਮਾਰਕਿਟਿੰਗ ਸੀਜ਼ਨ 2025-26 ਲਈ ਸਾਰੀਆਂ ਲਾਜ਼ਮੀ ਰਬੀ ਫਸਲਾਂ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦੇ ਤਹਿਤ ਕੈਬਨਿਟ ਨੇ ਜੁਲਾਈ, 2024 ਤੋਂ ਦਸੰਬਰ, 2028 ਤੱਕ ਮੁਫ਼ਤ ਫੋਰਟੀਫਾਈਡ ਚੌਲ਼ਾਂ ਦੀ ਸਪਲਾਈ ਜਾਰੀ ਰੱਖਣ ਨੂੰ ਪ੍ਰਵਾਨਗੀ ਦਿੱਤੀ
October 09th, 03:07 pm
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਅਤੇ ਹੋਰ ਕਲਿਆਣ ਯੋਜਨਾਵਾਂ ਆਦਿ ਸਮੇਤ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੇ ਤਹਿਤ ਫੋਰਟਿਫਾਇਡ ਚੌਲ਼ਾਂ ਦੀ ਸਰਵ ਵਿਆਪੀ ਸਪਲਾਈ ਨੂੰ ਇਸ ਦੇ ਮੌਜੂਦਾ ਰੂਪ ਵਿੱਚ ਜੁਲਾਈ 2024 ਤੋਂ ਦਸੰਬਰ 2028 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਚੰਦਰਮਾ ਅਤੇ ਮੰਗਲ ਤੋਂ ਬਾਅਦ, ਭਾਰਤ ਨੇ ਸ਼ੁੱਕਰ ਗ੍ਰਹਿ 'ਤੇ ਵਿਗਿਆਨ ਦੇ ਟੀਚੇ ਤੈਅ ਕੀਤੇ
September 18th, 04:37 pm
ਮੰਤਰੀ ਮੰਡਲ ਨੇ ਸ਼ੁੱਕਰ ਗ੍ਰਹਿ ਦੀ ਵਿਗਿਆਨਕ ਖੋਜ ਅਤੇ ਵਾਯੂਮੰਡਲ, ਭੂ-ਵਿਗਿਆਨ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਇਸ ਦੇ ਸੰਘਣੇ ਵਾਯੂਮੰਡਲ ਦੀ ਜਾਂਚ ਕਰਨ ਲਈ ਵੱਡੀ ਮਾਤਰਾ ਵਿੱਚ ਵਿਗਿਆਨਕ ਡਾਟਾ ਤਿਆਰ ਕਰਨ ਲਈ ਸ਼ੁੱਕਰ ਗ੍ਰਹਿ 'ਤੇ ਮਿਸ਼ਨ ਨੂੰ ਪ੍ਰਵਾਨਗੀ ਦਿੱਤੀ।