ਨਵੀਂ ਦਿੱਲੀ ਵਿੱਚ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ-CII) ਦੁਆਰਾ ਆਯੋਜਿਤ ਬਜਟ ਉਪਰੰਤ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 30th, 03:44 pm
ਅਗਰ ਨੌਜਵਾਨਾਂ ਦੀ ਸਭਾ ਹੁੰਦੀ ਤਾਂ ਮੈਂ ਸ਼ੁਰੂ ਕਰਦਾ -How is the Josh? ਲੇਕਿਨ ਲਗਦਾ ਹੈ ਇਹ ਭੀ ਸਹੀ ਜਗ੍ਹਾ ਹੈ। ਅਤੇ ਜਦੋਂ ਮੇਰੇ ਦੇਸ਼ ਵਿੱਚ ਇਸ ਪ੍ਰਕਾਰ ਨਾਲ ਜੀਵਨ ਦੇ ਹਰ ਖੇਤਰ ਵਿੱਚ ਸਥਿਰਤਾ ਪ੍ਰਾਪਤ ਕੀਤੇ ਹੋਏ ਵਿਅਕਤੀ ਜੋਸ਼ ਨਾਲ ਭਰੇ ਹੋਏ ਹੋਣ ਤਾਂ ਮੇਰਾ ਦੇਸ਼ ਕਦੇ ਪਿੱਛੇ ਨਹੀਂ ਹਟ ਸਕਦਾ। ਆਪ ਨੇ (ਤੁਸੀਂ) ਮੈਨੂੰ ਇਸ ਕਾਰਜਕ੍ਰਮ ਵਿੱਚ ਸੱਦਿਆ, ਮੈਂ CII ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਨੂੰ ਯਾਦ ਹੈ, pandemic ਦੇ ਸਮੇਂ ਆਪ (ਤੁਸੀਂ) ਅਤੇ ਅਸੀਂ ਚਰਚਾ ਕਰ ਰਹੇ ਸਾਂ, ਤੁਹਾਡੇ ਵਿੱਚੋਂ ਭੀ ਬਹੁਤ ਲੋਕਾਂ ਨੂੰ ਯਾਦ ਹੋਵੇਗਾ। ਅਤੇ ਚਰਚਾ ਦੇ ਕੇਂਦਰ ਵਿੱਚ ਵਿਸ਼ਾ ਰਹਿੰਦਾ ਸੀ- Getting Growth Back, ਉਸੇ ਦੇ ਇਰਦ-ਗਿਰਦ ਸਾਡੀ ਚਰਚਾ ਰਹਿੰਦੀ ਸੀ। ਅਤੇ ਤਦ ਮੈਂ ਤੁਹਾਨੂੰ (ਆਪ ਨੂੰ) ਕਿਹਾ ਸੀ ਕਿ ਭਾਰਤ ਬਹੁਤ ਹੀ ਜਲਦੀ ਵਿਕਾਸ ਦੇ ਪਥ ‘ਤੇ ਦੌੜੇਗਾ। ਅਤੇ ਅੱਜ ਭਾਰਤ ਕਿਸ ਉਚਾਈ ‘ਤੇ ਹੈ? ਅੱਜ ਭਾਰਤ, 8 ਪਰਸੈਂਟ ਦੀ ਰਫ਼ਤਾਰ ਨਾਲ ਗ੍ਰੋਅ ਕਰ ਰਿਹਾ ਹੈ। ਅੱਜ ਅਸੀਂ ਸਾਰੇ discuss ਕਰ ਰਹੇ ਹਾਂ- Journey Towards Viksit Bharat. ਇਹ ਬਦਲਾਅ ਸਿਰਫ਼ sentiments ਦਾ ਨਹੀਂ ਹੈ, ਇਹ ਬਦਲਾਅ confidence ਦਾ ਹੈ। ਅੱਜ ਭਾਰਤ, ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਆਰਥਿਕ ਤਾਕਤ ਹੈ, ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕਨੌਮਿਕ ਪਾਵਰ ਬਣ ਜਾਵੇਗਾ। ਮੈਂ ਜਿਸ ਬਿਰਾਦਰੀ ਤੋਂ ਆਉਂਦਾ ਹਾਂ, ਉਸ ਬਿਰਾਦਰੀ ਦੀ ਇੱਕ ਪਹਿਚਾਣ ਬਣ ਗਈ ਹੈ ਕਿ ਚੋਣਾਂ ਤੋਂ ਪਹਿਲੇ ਜੋ ਬਾਤਾਂ ਕਰਦੇ ਹਨ, ਚੋਣਾਂ ਦੇ ਬਾਅਦ ਭੁਲਾ ਦਿੰਦੇ ਹਨ। ਲੇਕਿਨ ਮੈਂ ਉਸ ਬਿਰਾਦਰੀ ਵਿੱਚ ਅਪਵਾਦ ਹਾਂ, ਅਤੇ ਇਸ ਲਈ ਮੈਂ ਤੁਹਾਨੂੰ (ਆਪ ਨੂੰ) ਯਾਦ ਕਰਵਾਉਂਦਾ ਹਾਂ ਕਿ ਮੈਂ ਕਿਹਾ ਸੀ ਕਿ ਮੇਰੇ ਤੀਸਰੇ ਟਰਮ ਵਿੱਚ ਦੇਸ਼ ਤੀਸਰੇ ਨੰਬਰ ਦੀ ਇਕੌਨਮੀ ਬਣੇਗਾ। ਭਾਰਤ ਬਹੁਤ ਸਧੇ ਹੋਏ ਕਦਮਾਂ ਨਾਲ ਅੱਗੇ ਵਧ ਰਿਹਾ ਹੈ।ਪ੍ਰਧਾਨ ਮੰਤਰੀ ਨੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ-CII) ਦੁਆਰਾ ਆਯੋਜਿਤ ‘ਵਿਕਸਿਤ ਭਾਰਤ ਦੀ ਤਰਫ਼ ਯਾਤਰਾ: ਕੇਂਦਰੀ ਬਜਟ 2024-25 ਦੇ ਬਾਅਦ ਕਾਨਫਰੰਸ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ
July 30th, 01:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ-CII) ਦੁਆਰਾ ਆਯੋਜਿਤ ‘ਵਿਕਸਿਤ ਭਾਰਤ ਦੀ ਤਰਫ਼ ਯਾਤਰਾ: ਕੇਂਦਰੀ ਬਜਟ 2024-25 ਦੇ ਬਾਅਦ ਕਾਨਫਰੰਸ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਕਾਨਫਰੰਸ ਦਾ ਉਦੇਸ਼ ਵਿਕਾਸ ਲਈ ਸਰਕਾਰ ਦੇ ਵਿਸ਼ਾਲ ਦ੍ਰਿਸ਼ਟੀਕੋਣ ਅਤੇ ਉਦਯੋਗ ਦੀ ਭੂਮਿਕਾ ਦੇ ਲਈ ਰੂਪ-ਰੇਖਾ ਪੇਸ਼ ਕਰਨਾ ਹੈ। ਕਾਨਫਰੰਸ ਵਿੱਚ ਉਦਯੋਗ, ਸਰਕਾਰ, ਕੂਟਨੀਤਕ ਕਮਿਊਨਿਟੀ ਅਤੇ ਥਿੰਕ ਟੈਂਕਾਂ ਦੇ 1000 ਤੋਂ ਵੱਧ ਭਾਗੀਦਾਰਾਂ ਨੇ ਵਿਅਕਤੀਗਤ ਤੌਰ 'ਤੇ ਸ਼ਿਰਕਤ ਕੀਤੀ, ਜਦਕਿ ਬਹੁਤ ਸਾਰੇ ਭਾਗੀਦਾਰ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਕੇਂਦਰਾਂ ਤੋਂ ਜੁੜੇ ਹੋਏ ਸਨ।ਬਜਟ 2024-25 ‘ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
July 23rd, 02:57 pm
ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੇ ਇਸ ਮਹੱਤਵਪੂਰਨ ਬਜਟ ਦੇ ਲਈ ਮੈਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਬਹੁਤ-ਬਹੁਤ ਵਧਾਈ ਦੇ ਪਾਤਰ ਹੈ।ਬਜਟ 2024-25 ਬਾਰੇ ਪ੍ਰਧਾਨ ਮੰਤਰੀ ਦੇ ਵਿਚਾਰ
July 23rd, 01:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਅੱਜ ਲੋਕ ਸਭਾ ਵਿੱਚ ਪ੍ਰਸਤੁਤ ਕੇਂਦਰੀ ਬਜਟ 2024-25 ਦੀ ਸ਼ਲਾਘਾ ਕੀਤੀ।