ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 19th, 05:00 pm
ਨਵਰਾਤ੍ਰੀ ਦਾ ਪਾਵਨ ਪਰਵ ਚਲ ਰਿਹਾ ਹੈ। ਅੱਜ ਮਾਂ ਦੇ ਪੰਜਵੇਂ ਸਰੂਪ, ਸਕੰਦਮਾਤਾ ਦੀ ਅਰਾਧਨਾ (ਪੂਜਾ) ਦਾ ਦਿਨ ਹੈ। ਹਰ ਮਾਂ ਦੀ ਇਹ ਕਾਮਨਾ ਹੁੰਦੀ ਹੈ ਕਿ ਉਸ ਦੀ ਸੰਤਾਨ ਨੂੰ ਸੁਖ ਮਿਲੇ, ਯਸ਼ ਮਿਲੇ। ਸੁਖ ਅਤੇ ਯਸ਼ ਦੀ ਇਹ ਪ੍ਰਾਪਤੀ ਸਿੱਖਿਆ ਅਤੇ ਕੌਸ਼ਲ ਨਾਲ ਹੀ ਸੰਭਵ ਹੈ। ਅਜਿਹੇ ਪਾਵਨ ਸਮੇਂ ਵਿੱਚ ਮਹਾਰਾਸ਼ਟਰ ਦੇ ਸਾਡੇ ਬੇਟੇ-ਬੇਟੀਆਂ ਦੇ ਕੌਸ਼ਲ ਵਿਕਾਸ ਦੇ ਲਈ ਇੰਨੇ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਜੋ ਲੱਖਾਂ ਨੌਜਵਾਨ ਮੇਰੇ ਸਾਹਮਣੇ ਬੈਠੇ ਹਨ ਅਤੇ ਜੋ ਇਸ ਕੌਸ਼ਲ ਵਿਕਾਸ ਦੇ ਰਸਤੇ ‘ਤੇ ਅੱਗੇ ਵਧਣ ਦਾ ਸੰਕਲਪ ਲੈ ਰਹੇ ਹਨ, ਮੈਂ ਜ਼ਰੂਰ ਕਹਿੰਦਾ ਹਾਂ ਕਿ ਉਨ੍ਹਾਂ ਦੇ ਜੀਵਨ ਵਿੱਚ ਅੱਜ ਦੀ ਇਹ ਪ੍ਰਭਾਤ ਮੰਗਲ ਪ੍ਰਭਾਤ ਬਣ ਗਈ ਹੈ। ਮਹਾਰਾਸ਼ਟਰ ਵਿੱਚ 511 ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸਥਾਪਨਾ ਹੋਣ ਜਾ ਰਹੀ ਹੈ।ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ
October 19th, 04:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ। ਮਹਾਰਾਸ਼ਟਰ ਦੇ 34 ਗ੍ਰਾਮੀਣ ਜ਼ਿਲ੍ਹਿਆਂ ਵਿੱਚ ਸਥਾਪਿਤ ਇਹ ਕੇਂਦਰ ਗ੍ਰਾਮੀਣ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਲਈ ਵਿਭਿੰਨ ਖੇਤਰਾਂ ਵਿੱਚ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਸੰਚਾਲਿਤ ਕਰਨਗੇ।ਹੈਦਰਾਬਾਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 08th, 12:30 pm
ਪ੍ਰਿਯ-ਮਈਨਾ, ਸੋਦਰਾ ਸੋਈਦਰੀ-ਮਣੁਲਾਰਾ, ਮੀ ਅੰਦਰਿਕੀ, ਨ ਹਿਰਦੈਪੂਰਵਕ ਨਮਸਕਾਰ-ਮੁਲੁ। (प्रिय-मइना, सोदरा सोइदरी-मणुलारा, मी अंदरिकी, न हृदयपुर्वक नमस्कार-मुलु।) ਮਹਾਨ ਕ੍ਰਾਂਤੀਕਾਰੀਆਂ ਦੀ ਧਰਤੀ ਤੇਲੰਗਾਨਾ ਨੂੰ ਮੇਰਾ ਸ਼ਤ-ਸ਼ਤ ਪ੍ਰਣਾਮ। ਅੱਜ ਮੈਨੂੰ ਤੇਲੰਗਾਨਾ ਦੇ ਵਿਕਾਸ ਨੂੰ ਹੋਰ ਗਤੀ ਦੇਣ ਦਾ ਮੁੜ-ਸੁਭਾਗ ਮਿਲਿਆ ਹੈ। ਥੋੜੀ ਦੇਰ ਪਹਿਲਾਂ ਹੀ ਤੇਲੰਗਾਨਾ-ਆਂਧਰ ਪ੍ਰਦੇਸ਼ ਨੂੰ ਜੋੜਨ ਵਾਲੀ ਇੱਕ ਹੋਰ ਵੰਦੇਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ। ਇਹ ਆਧੁਨਿਕ ਟ੍ਰੇਨ ਹੁਣ ਭਾਗਯਲਕਸ਼ਮੀ ਮੰਦਿਰ ਦੇ ਸ਼ਹਿਰ ਨੂੰ ਭਗਵਾਨ ਸ਼੍ਰੀ ਵੈਂਕਟੇਸ਼ਵਰ ਧਾਮ ਤਿਰੂਪਤੀ ਨਾਲ ਜੋੜੇਗੀ। ਯਾਨੀ ਇੱਕ ਪ੍ਰਕਾਰ ਨਾਲ ਇਹ ਵੰਦੇਭਾਰਤ ਐਕਸਪ੍ਰੈੱਸ, ਆਸਥਾ, ਆਧੁਨਿਕਤਾ, ਟੈਕਨੋਲੋਜੀ ਅਤੇ ਟੂਰਿਜ਼ਮ ਨੂੰ ਕਨੈਕਟ ਕਰਨ ਵਾਲੀ ਹੈ। ਇਸ ਦੇ ਨਾਲ ਹੀ ਅੱਜ ਇੱਥੇ 11 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਹੈ। ਇਹ ਤੇਲੰਗਾਨਾ ਦੀ ਰੇਲ ਅਤੇ ਰੋਡ ਕਨੈਕਟੀਵਿਟੀ ਨਾਲ ਜੁੜੇ ਪ੍ਰੋਜੈਕਟ ਹਨ, ਹੈਲਥ ਇਨਫ੍ਰਾਸਟ੍ਰਕਚਰ ਨਾਲ ਜੁੜੇ ਪ੍ਰੋਜੈਕਟ ਹਨ। ਮੈਂ ਵਿਕਾਸ ਦੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਤੁਹਾਨੂੰ, ਤੇਲੰਗਾਨਾ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਹੈਦਰਾਬਾਦ ਵਿੱਚ 11,300 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
April 08th, 12:10 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਲੰਗਾਨਾ ਵਿੱਚ ਹੈਦਰਾਬਾਦ ਦੇ ਪਰੇਡ ਗ੍ਰਾਉਂਡ ਵਿੱਚ ਅੱਜ 11,300 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਹੈਦਰਾਬਾਦ ਦੇ ਬੀਬੀਨਗਰ ਵਿੱਚ ਏਮਸ, ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਅਤੇ ਸਿਕੰਦਰਾਬਾਦ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਉਨ੍ਹਾਂ ਨੇ ਰੇਲਵੇ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਧਾਨ ਮੰਤਰੀ ਨੇ ਹੈਦਰਾਬਾਦ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ ‘ਤੇ ਸਿਕੰਦਰਾਬਾਦ ਤੋਂ ਤਿਰੂਪਤੀ ਦੇ ਲਈ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।ਭੋਪਾਲ ਅਤੇ ਨਵੀਂ ਦਿੱਲੀ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 01st, 03:51 pm
ਸਭ ਤੋਂ ਪਹਿਲਾਂ ਮੈਂ ਇੰਦੌਰ ਮੰਦਿਰ ਵਿੱਚ ਰਾਮਨਵਮੀ ਦਾ ਜੋ ਹਾਦਸਾ ਹੋਇਆ, ਮੈਂ ਆਪਣਾ ਦੁਖ ਵਿਅਕਤ ਕਰਦਾ ਹਾਂ। ਇਸ ਹਾਦਸੇ ਵਿੱਚ ਜੋ ਲੋਕ ਅਚਾਨਕ ਸਾਨੂੰ ਛੱਡ ਗਏ, ਉਨ੍ਹਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ। ਜੋ ਸ਼ਰਧਾਲੂ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ, ਮੈਂ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਵੀ ਕਾਮਨਾ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
April 01st, 03:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿੱਚ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਭੋਪਾਲ ਅਤੇ ਨਵੀਂ ਦਿੱਲੀ ਦੇ ਵਿੱਚ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਸਥਲ ‘ਤੇ ਪਹੁੰਚਣ ਦੇ ਬਾਅਦ ਰਾਣੀ ਕਮਲਾਪਤੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦਾ ਨਿਰੀਖਣ ਕੀਤਾ ਅਤੇ ਟ੍ਰੇਨ ਦੇ ਚਾਲਕ ਦਲ ਸੀ ਉੱਥੇ ਮੌਜੂਦ ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ।“ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ” ‘ਤੇ ਬਜਟ ਦੇ ਬਾਅਦ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 10th, 10:23 am
ਸਾਡੇ ਸਾਰਿਆਂ ਦੇ ਲਈ ਇਹ ਖੁਸ਼ੀ ਦੀ ਬਾਤ ਹੈ ਕਿ ਇਸ ਵਰ੍ਹੇ ਦੇ ਬਜਟ ਨੂੰ ਦੇਸ਼ ਨੇ 2047 ਤੱਕ, ਵਿਕਸਿਤ ਭਾਰਤ ਬਣਾਉਣ ਦੇ ਲਕਸ਼ੇ ਦੀ ਪੂਰਤੀ ਦੇ ਇੱਕ ਸ਼ੁਭਆਰੰਭ ਦੇ ਰੂਪ ਵਿੱਚ ਦੇਖਿਆ ਹੈ। ਬਜਟ ਨੂੰ ਭਾਵੀ ਅੰਮ੍ਰਿਤਕਾਲ ਦੀ ਦ੍ਰਿਸ਼ਟੀ ਨਾਲ ਦੇਖਿਆ ਅਤੇ ਪਰਖਿਆ ਗਿਆ ਹੈ। ਇਹ ਦੇਸ਼ ਦੇ ਲਈ ਸ਼ੁਭ ਸੰਕੇਤ ਹੈ ਕਿ ਦੇਸ਼ ਦੇ ਨਾਗਰਿਕ ਵੀ ਅਗਲੇ 25 ਵਰ੍ਹਿਆਂ ਨੂੰ, ਇੰਨ੍ਹਾਂ ਹੀ ਲਕਸ਼ਾਂ ਨਾਲ ਜੋੜ ਕੇ ਦੇਖ ਰਹੇ ਹਨ।ਪ੍ਰਧਾਨ ਮੰਤਰੀ ਨੇ “ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ” ਬਾਰੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 10th, 10:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ “ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ” ਬਾਰੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨੇ ਕੀਤੀਆਂ ਗਈਆਂ ਪਹਿਲਾਂ ਦੇ ਕਾਰਗਰ ਲਾਗੂਕਰਨ ਦੇ ਲਈ ਸੁਝਾਵਾਂ ਅਤੇ ਵਿਚਾਰਾਂ ਨੂੰ ਸ਼ਾਮਲ ਕਰਨ ਦੇ ਕ੍ਰਮ ਵਿੱਚ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਵਿੱਚੋਂ ਇਹ ਗਿਆਰ੍ਹਵਾਂ (11ਵਾਂ) ਵੈਬੀਨਾਰ ਹੈ।ਵਿੱਤੀ ਖੇਤਰ ਬਾਰੇ ਪੋਸਟ ਬਜਟ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 07th, 10:14 am
Post-Budget ਵੈਬੀਨਾਰ ਦੇ ਮਾਧਿਅਮ ਨਾਲ ਸਰਕਾਰ ਬਜਟ ਨੂੰ ਲਾਗੂ ਕਰਨ ਵਿੱਚ collective ownership ਅਤੇ equal partnership ਦਾ ਇੱਕ ਮਜ਼ਬੂਤ ਰਸਤਾ ਤਿਆਰ ਕਰ ਰਹੀ ਹੈ। ਇਸ ਵੈਬੀਨਾਰ ਵਿੱਚ ਆਪ ਲੋਕਾਂ ਦੇ ਵਿਚਾਰ ਅਤੇ ਸੁਝਾਅ ਇਸ ਦਾ ਬਹੁਤ ਮਹੱਤਵ ਹੈ। ਮੈਂ ਆਪ ਸਭ ਦਾ ਇਸ ਵੈਬੀਨਾਰ ਵਿੱਚ ਬਹੁਤ-ਬਹੁਤ ਸੁਆਗਤ ਕਰਦਾ ਹਾਂ।ਪ੍ਰਧਾਨ ਮੰਤਰੀ ਨੇ 'ਵਿਕਾਸ ਦੇ ਮੌਕੇ ਪੈਦਾ ਕਰਨ ਲਈ ਵਿੱਤੀ ਸੇਵਾਵਾਂ ਦੀ ਦਕਸ਼ਤਾ ਵਧਾਉਣ' ਦੇ ਵਿਸ਼ੇ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 07th, 10:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਵਿਕਾਸ ਦੇ ਮੌਕੇ ਸਿਰਜਣ ਲਈ ਵਿੱਤੀ ਸੇਵਾਵਾਂ ਦੀ ਦਕਸ਼ਤਾ ਵਧਾਉਣ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਦਾ ਦਸਵਾਂ ਹਿੱਸਾ ਹੈ।ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਗੁਜਰਾਤ ਰੋਜ਼ਗਾਰ ਮੇਲੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ
March 06th, 04:35 pm
ਚਾਰੋਂ ਤਰਫ਼ ਹੋਲੀ ਦੇ ਤਿਉਹਾਰ ਦੀ ਗੂੰਜ ਸੁਣਾਈ ਦੇ ਰਹੀ ਹੈ। ਤੁਹਾਨੂੰ ਸਭ ਨੂੰ ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਅੱਜ ਦੇ ਇਸ ਆਯੋਜਨ ਨਾਲ ਹਜ਼ਾਰਾਂ ਪਰਿਵਾਰਾਂ ਦੀ ਹੋਲੀ ਦੇ ਇਸ ਮਹੱਤਵਪੂਰਨ ਤਿਉਹਾਰ ਦੀ ਖੁਸ਼ੀ ਕਈ ਗੁਣਾ ਵਧ ਗਈ ਹੈ। ਕੁਝ ਹੀ ਸਮੇਂ ਦੇ ਅੰਦਰ ਗੁਜਰਾਤ ਵਿੱਚ ਦੂਸਰੀ ਵਾਰ ਰੋਜ਼ਗਾਰ ਮੇਲੇ ਦਾ ਆਯੋਜਨ ਹੋ ਰਿਹਾ ਹੈ। ਮੈਂ ਸਾਡੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਕਾਰਜ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਗੁਜਰਾਤ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ
March 06th, 04:15 pm
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਗੁਜਰਾਤ ਰੋਜ਼ਗਾਰ ਮੇਲੇ ਦਾ ਆਯੋਜਨ ਉਨ੍ਹਾਂ ਲੋਕਾਂ ਦੇ ਲਈ ਉਤਸਵ ਨੂੰ ਦੁੱਗਣਾ ਕਰ ਦੇਵੇਗਾ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਹੋਣਗੇ। ਇਸ ਬਾਤ ‘ਤੇ ਧਿਆਨ ਦਿੰਦੇ ਹੋਏ ਕਿ ਰੋਜ਼ਗਾਰ ਮੇਲਾ ਗੁਜਰਾਤ ਵਿੱਚ ਦੂਸਰੀ ਵਾਰ ਹੋ ਰਿਹਾ ਹੈ, ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਲਈ ਨਿਰੰਤਰ ਅਵਸਰ ਪ੍ਰਦਾਨ ਕਰਨ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਉਪਯੋਗ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਕੇਂਦਰ ਸਰਕਾਰ ਅਤੇ ਐੱਨਡੀਏ ਰਾਜ ਸਰਕਾਰਾਂ ਦੇ ਸਾਰੇ ਵਿਭਾਗ ਵੱਧ ਤੋਂ ਵੱਧ ਸੰਖਿਆ ਵਿੱਚ ਨੌਕਰੀਆਂ ਪ੍ਰਦਾਨ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਇਲਾਵਾ, 14 ਐੱਨਡੀਏ ਸ਼ਾਸਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਾਤਾਰ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਵੀਂ ਜ਼ਿੰਮੇਦਾਰੀ ਸੰਭਾਲਣ ਵਾਲੇ ਯੁਵਾ ਅੰਮ੍ਰਿਤ ਕਾਲ ਦੇ ਸੰਕਲਪਾਂ ਨੂੰ ਪੂਰੀ ਲਗਨ ਅਤੇ ਨਿਸ਼ਠਾ ਨਾਲ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਦੇਣਗੇ।“ਹੈਲਥ ਅਤੇ ਮੈਡੀਕਲ ਰਿਸਰਚ” ਬਾਰੇ ਪੋਸਟ ਬਜਟ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 06th, 10:30 am
ਜਦੋਂ ਅਸੀਂ Healthcare ਦੀ ਬਾਤ ਕਰਦੇ ਹਾਂ ਤਾਂ ਇਸ ਨੂੰ Pre Covid Era ਅਤੇ Post Pandemic Era ਇਸ ਦੇ ਵਿਭਾਜਨ ਦੇ ਨਾਲ ਦੇਖਣਾ ਚਾਹੀਦਾ ਹੈ। ਕੋਰੋਨਾ ਨੇ ਪੂਰੇ ਵਿਸ਼ਵ ਨੂੰ ਇਹ ਦਿਖਾਇਆ ਅਤੇ ਸਿਖਾਇਆ ਵੀ ਕਿ ਜਦੋਂ ਇਤਨੀ ਬੜੀ ਆਪਦਾ ਹੁੰਦੀ ਹੈ ਤਾਂ ਸਮ੍ਰਿੱਧ ਦੇਸ਼ਾਂ ਦੀਆਂ ਵਿਕਸਿਤ ਵਿਵਸਥਾਵਾਂ ਵੀ ਢਹਿ ਜਾਂਦੀਆਂ ਹਨ। ਦੁਨੀਆ ਦਾ ਧਿਆਨ ਪਹਿਲਾਂ ਤੋਂ ਕਿਤੇ ਜ਼ਿਆਦਾ ਹੁਣ Health-Care ‘ਤੇ ਆਇਆ ਹੈ, ਲੇਕਿਨ ਭਾਰਤ ਦੀ ਅਪ੍ਰੋਚ ਸਿਰਫ਼ Health-Care ਤੱਕ ਹੀ ਸੀਮਿਤ ਨਹੀਂ ਬਲਕਿ ਅਸੀਂ ਇੱਕ ਕਦਮ ਅੱਗੇ ਵਧ ਕੇ Wellness ਦੇ ਲਈ ਕੰਮ ਕਰ ਰਹੇ ਹਾਂ। ਇਸ ਲਈ ਅਸੀਂ ਦੁਨੀਆ ਦੇ ਸਾਹਮਣੇ ਇੱਕ ਵਿਜ਼ਨ ਰੱਖਿਆ ਹੈ- One Earth-One Health, ਯਾਨੀ ਜੀਵ ਮਾਤਰ ਦੇ ਲਈ, ਚਾਹੇ ਉਹ ਇਨਸਾਨ ਹੋਣ, Animals ਹੋਣ, Plants ਹੋਣ, ਸਭ ਦੇ ਲਈ ਹੋਲਿਸਟਿਕ ਹੈਲਥਕੇਅਰ ਦੀ ਬਾਤ ਕਹੀ ਹੈ। ਕੋਰੋਨਾ ਆਲਮੀ ਮਹਾਮਾਰੀ ਨੇ ਸਾਨੂੰ ਇਹ ਵੀ ਸਿਖਾਇਆ ਹੈ ਕਿ Supply Chain, ਕਿਤਨਾ ਬੜਾ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ।ਪ੍ਰਧਾਨ ਮੰਤਰੀ ਨੇ ਸਿਹਤ ਅਤੇ ਮੈਡੀਕਲ ਖੋਜ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 06th, 10:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਸਿਹਤ ਅਤੇ ਮੈਡੀਕਲ ਖੋਜ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਘੋਸ਼ਿਤ ਕੀਤੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਇਹ ਨੌਵਾਂ ਹੈ।‘ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ' ਬਾਰੇ ਪੋਸਟ ਬਜਟ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 03rd, 10:21 am
ਇਸ ਵੈਬੀਨਾਰ ਵਿੱਚ ਉਪਸਥਿਤ ਸਾਰੇ ਮਹਾਨੁਭਾਵ ਦਾ ਸੁਆਗਤ ਹੈ। ਅੱਜ ਦਾ ਨਵਾਂ ਭਾਰਤ, ਨਵੇਂ Work-Culture ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਵਾਰ ਵੀ ਬਜਟ ਦੀ ਖੂਬ ਵਾਹਵਾਹੀ ਹੋਈ ਹੈ, ਦੇਸ਼ ਦੇ ਲੋਕਾਂ ਨੇ ਇਸ ਨੂੰ ਬਹੁਤ ਪਾਜ਼ਿਟਿਵ ਤਰੀਕੇ ਨਾਲ ਲਿਆ ਹੈ। ਅਗਰ ਪੁਰਾਣਾ ਵਰਕ ਕਲਚਰ ਹੁੰਦਾ, ਤਾਂ ਇਸ ਤਰ੍ਹਾਂ ਦੇ ਬਜਟ ਵੈਬੀਨਾਰਸ ਦੇ ਬਾਰੇ ਵਿੱਚ ਕੋਈ ਸੋਚਦਾ ਹੀ ਨਹੀਂ। ਲੇਕਿਨ ਅੱਜ ਸਾਡੀ ਸਰਕਾਰ ਬਜਟ ਦੇ ਪਹਿਲਾਂ ਵੀ ਅਤੇ ਬਜਟ ਦੇ ਬਾਅਦ ਵੀ ਹਰ ਸਟੇਕਹੋਲਡਰ ਦੇ ਨਾਲ ਵਿਸਤਾਰ ਨਾਲ ਚਰਚਾ ਕਰਦੀ ਹੈ, ਉਨ੍ਹਾਂ ਨੂੰ ਨਾਲ ਲੈ ਕੇ ਚਲਣ ਦਾ ਪ੍ਰਯਾਸ ਕਰਦੀ ਹੈ। ਬਜਟ ਦਾ Maximum Outcome ਕਿਵੇਂ ਆਵੇ, ਬਜਟ ਦਾ Implementation ਤੈਅ ਸਮਾਂ ਸੀਮਾ ਦੇ ਅੰਦਰ ਕਿਵੇਂ ਹੋਵੇ, ਜੋ ਲਕਸ਼ ਬਜਟ ਵਿੱਚ ਤੈਅ ਕੀਤੇ ਗਏ ਹਨ, ਉਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਇਹ ਵੈਬੀਨਾਰ ਇੱਕ ਕੈਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਤੁਸੀਂ ਵੀ ਜਾਣਦੇ ਹੋ ਕਿ ਮੈਨੂੰ Head of the Government ਦੇ ਤੌਰ ’ਤੇ ਕੰਮ ਕਰਦੇ ਹੋਏ 20 ਸਾਲ ਤੋਂ ਵੀ ਅਧਿਕ ਸਮੇਂ ਦਾ ਅਨੁਭਵ ਰਿਹਾ ਹੈ। ਇਸ ਅਨੁਭਵ ਦਾ ਇੱਕ ਨਚੋੜ ਇਹ ਵੀ ਹੈ ਕਿ ਜਦੋਂ ਕਿਸੇ ਨੀਤੀਗਤ ਨਿਰਣੇ ਨਾਲ ਸਾਰੇ ਸਟੇਕਹੋਲਡਰਸ ਜੁੜਦੇ ਹਨ ਤਾਂ ਰਿਜਲਟ ਵੀ ਮਨਚਾਹਿਆ ਆਉਂਦਾ ਹੈ, ਸਮਾਂ ਸੀਮਾ ਦੇ ਅੰਦਰ ਆਉਂਦਾ ਹੈ। ਅਸੀਂ ਦੇਖਿਆ ਹੈ ਕਿ ਬੀਤੇ ਕੁਝ ਦਿਨਾਂ ਵਿੱਚ ਜੋ ਵੈਬੀਨਾਰ ਹੋਏ ਉਸ ਵਿੱਚ ਹਜ਼ਾਰਾਂ ਲੋਕ ਸਾਡੇ ਨਾਲ ਜੁੜੇ ਦਿਨ ਭਰ ਸਭ ਲੋਕ ਮਿਲ ਕੇ ਬਹੁਤ ਹੀ ਗਹਿਨ ਮੰਥਨ ਕਰਦੇ ਰਹੇ ਅਤੇ ਮੈਂ ਕਹਿ ਸਕਦਾ ਹਾਂ ਕਿ ਬਹੁਤ ਹੀ ਮਹੱਤਵਪੂਰਨ ਸੁਝਾਅ ਆਏ ਅਤੇ ਅੱਗੇ ਦੇ ਲਈ ਆਏ। ਜੋ ਬਜਟ ਹੈ ਉਸੇ ’ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਉਸੇ ਵਿੱਚੋਂ ਕਿਵੇਂ ਅੱਗੇ ਵਧਿਆ ਜਾਵੇ ਬਹੁਤ ਉੱਤਮ ਸੁਝਾਅ ਆਏ । ਹੁਣ ਅੱਜ ਅਸੀਂ ਦੇਸ਼ ਦੇ ਟੂਰਿਜ਼ਮ ਸੈਕਟਰ ਦੇ ਕਾਇਆ-ਕਲਪ ਦੇ ਲਈ ਇਹ ਬਜਟ ਵੈਬੀਨਾਰ ਕਰ ਰਹੇ ਹਾਂ।ਪ੍ਰਧਾਨ ਮੰਤਰੀ ਨੇ 'ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ' ਵਿਸ਼ੇ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 03rd, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਸੱਤਵਾਂ ਵੈਬੀਨਾਰ ਹੈ।‘ਟੈਕਨੋਲੋਜੀ ਦਾ ਉਪਯੋਗ ਕਰਕੇ ਜੀਵਨ ਅਸਾਨ ਬਣਾਉਣਾ ’ਤੇ ਬਜਟ ਦੇ ਬਾਅਦ ਦੇ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 28th, 10:05 am
National Science Day ’ਤੇ ਹੋ ਰਹੇ ਅੱਜ ਦੇ ਬਜਟ ਵੈਬੀਨਾਰ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ। 21ਵੀਂ ਸਦੀ ਦਾ ਬਦਲਦਾ ਹੋਇਆ ਭਾਰਤ, ਆਪਣੇ ਨਾਗਰਿਕਾਂ ਨੂੰ Technology ਦੀ ਤਾਕਤ ਨਾਲ ਲਗਾਤਾਰ ਨਾਗਰਿਕਾਂ ਨੂੰ Empower ਕਰ ਰਿਹਾ ਹੈ। ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਦੇ ਹਰ ਬਜਟ ਵਿੱਚ, Technology ਦੀ ਮਦਦ ਨਾਲ ਦੇਸ਼ਵਾਸੀਆਂ ਦੀ Ease of Living ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਾਰ ਦੇ ਬਜਟ ਵਿੱਚ ਵੀ Technology ਲੇਕਿਨ ਨਾਲ-ਨਾਲ Human Touch ਨੂੰ ਪ੍ਰਾਥਮਿਕਤਾ ਇਹ ਸਾਡਾ ਪ੍ਰਯਾਸ ਹੋਇਆ ਹੈ।ਪ੍ਰਧਾਨ ਮੰਤਰੀ ਨੇ ‘ਟੈਕਨੋਲੋਜੀ ਦੀ ਵਰਤੋਂ ਕਰਦਿਆਂ ਈਜ਼ ਆਵੑ ਲਿਵਿੰਗ’ ਬਾਰੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
February 28th, 10:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਟੈਕਨੋਲੋਜੀ ਦੀ ਵਰਤੋਂ ਕਰਦਿਆਂ ਈਜ਼ ਆਵੑ ਲਿਵਿੰਗ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਘੋਸ਼ਿਤ ਕੀਤੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਇਹ ਪੰਜਵਾਂ ਹੈ।‘ਰੀਚਿੰਗ ਦ ਲਾਸਟ ਮਾਈਲ’ ’ਤੇ ਪੋਸਟ ਬਜਟ ਵੈਬੀਨਾਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 27th, 10:16 am
ਆਮ ਤੌਰ ’ਤੇ ਇਹ ਪਰੰਪਰਾ ਰਹੀ ਹੈ ਕਿ ਬਜਟ ਦੇ ਬਾਅਦ, ਬਜਟ ਦੇ ਸੰਦਰਭ ਵਿੱਚ ਸੰਸਦ ’ਚ ਚਰਚਾ ਹੁੰਦੀ ਹੈ। ਅਤੇ ਇਹ ਜ਼ਰੂਰੀ ਵੀ ਹੈ, ਉਪਯੋਗੀ ਵੀ ਹੈ। ਲੇਕਿਨ ਸਾਡੀ ਸਰਕਾਰ ਬਜਟ ’ਤੇ ਚਰਚਾ ਨੂੰ ਇੱਕ ਕਦਮ ਅੱਗੇ ਲੈ ਕੇ ਗਈ ਹੈ। ਬੀਤੇ ਕੁਝ ਵਰ੍ਹਿਆਂ ਤੋਂ ਸਾਡੀ ਸਰਕਾਰ ਨੇ ਬਜਟ ਬਣਾਉਣ ਤੋਂ ਪਹਿਲਾਂ ਵੀ ਅਤੇ ਬਜਟ ਬਣਾਉਣ ਦੇ ਬਾਅਦ ਵੀ ਸਾਰੇ ਸਟੇਕਹੋਲਡਰਸ ਨਾਲ ਗਹਿਨ ਮੰਥਨ ਦੀ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਇਹ Implementation ਦੇ ਲਿਹਾਜ਼ ਨਾਲ, Time Bound Delivery ਦੇ ਲਿਹਾਜ਼ ਨਾਲ ਬਹਤ ਹੀ ਮਹੱਤਵਪੂਰਨ ਹੈ। ਇਸ ਨਾਲ Taxpayers Money ਦੀ ਪਾਈ-ਪਾਈ ਦਾ ਸਹੀ ਇਸਤੇਮਾਲ ਵੀ ਸੁਨਿਸ਼ਚਿਤ ਹੁੰਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਮੈਂ ਅਲੱਗ-ਅਲੱਗ ਫੀਲਡ ਦੇ ਐਕਸਪਰਟਸ ਨਾਲ ਬਾਤ ਕਰ ਚੁੱਕਿਆ ਹਾਂ। ਅੱਜ Reaching The Last Mile, ਜੋ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਤੁਹਾਡੀਆਂ ਨੀਤੀਆਂ,ਤੁਹਾਡੀਆਂ ਯੋਜਨਾਵਾਂ ਆਖਰੀ ਹਾਸ਼ੀਏ’ਤੇ ਬੈਠੇ ਹੋਏ ਵਿਅਕਤੀ ਤੱਕ ਕਿਤਨੀ ਜਲਦੀ ਪਹੁੰਚਦੀ ਹੈ, ਕੈਸੇ ਪਹੁੰਚਦੀਆਂ ਹਨ, ਇਹ ਬਹੁਤ ਮਹੱਤਵਪੂਰਨ ਹੈ। ਅਤੇ ਇਸ ਲਈ ਅੱਜ ਸਾਰੇ ਸਟੇਕਹੋਲਡਰਸ ਦੇ ਨਾਲ ਇਸੇ ਵਿਸ਼ੇ ’ਤੇ ਵਿਆਪਕ ਚਰਚਾ ਹੋ ਰਹੀ ਹੈ ਕਿ ਬਜਟ ਵਿੱਚ ਲੋਕ ਕਲਿਆਣਦੇ ਇਤਨੇਕੰਮ ਹੁੰਦੇ ਹਨ, ਇਤਨਾ ਬਜਟ ਹੁੰਦਾ ਹੈ, ਅਸੀਂ ਉਸ ਨੂੰ ਲਾਭਾਰਥੀ ਤੱਕ ਪੂਰੀ transparency ਦੇ ਨਾਲ ਕੈਸੇ ਪਹੁੰਚਾ ਸਕਦੇ ਹਾਂ।ਪ੍ਰਧਾਨ ਮੰਤਰੀ ਨੇ 'ਆਖਰੀ ਮੀਲ ਤੱਕ ਪਹੁੰਚ' ਵਿਸ਼ੇ 'ਤੇ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
February 27th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਖਰੀ ਮੀਲ ਤੱਕ ਪਹੁੰਚ’ ਵਿਸ਼ੇ ‘ਤੇ ਇੱਕ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਇਹ ਚੌਥਾ ਵੈਬੀਨਾਰ ਹੈ।