ਭਾਰਤ ਦੀ

ਭਾਰਤ ਦੀ "ਕੰਸਰਟ ਇਕੌਨਮੀ": 2036 ਓਲੰਪਿਕਸ ਦੇ ਰਾਹ 'ਤੇ ਇੱਕ ਉੱਭਰਦਾ ਮਨੋਰੰਜਨ ਪਾਵਰਹਾਊਸ

January 29th, 04:28 pm

ਕਈ ਸਾਲਾਂ ਤੋਂ, ਭਾਰਤ ਵਿੱਚ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰਨ ਦੇ ਲਈ ਉਚਿਤ ਬੁਨਿਆਦੀ ਢਾਂਚੇ ਦੀ ਘਾਟ ਸੀ। ਜਦਕਿ ਬਾਲੀਵੁੱਡ ਸੰਗੀਤ ਘਰੇਲੂ ਪੱਧਰ 'ਤੇ ਪ੍ਰਫੁੱਲਤ ਹੋਇਆ, ਨਾਕਾਫ਼ੀ ਸਥਾਨਾਂ, ਨੌਕਰਸ਼ਾਹੀ ਚੁਣੌਤੀਆਂ ਅਤੇ ਲੌਜਿਸਟਿਕਲ ਰੁਕਾਵਟਾਂ ਦੇ ਕਾਰਨ ਆਲਮੀ ਸੰਗੀਤ ਸੱਭਿਆਚਾਰ ਭਾਰਤ ਤੋਂ ਕਾਫੀ ਹੱਦ ਤੱਕ ਦੂਰ ਰਿਹਾ। ਲੰਦਨ, ਨਿਊਯਾਰਕ, ਜਾਂ ਸਿੰਗਾਪੁਰ ਜਿਹੇ ਸ਼ਹਿਰਾਂ ਦੇ ਉਲਟ, ਭਾਰਤ ਨੂੰ ਵਿਸ਼ਵ ਪੱਧਰੀ ਸਟੇਡੀਅਮਾਂ ਦੀ ਘਾਟ, ਪ੍ਰੋਗਰਾਮ ਦੀਆਂ ਅਨੁਮਤੀਆਂ ਪ੍ਰਾਪਤ ਕਰਨ ਵਿੱਚ ਮੁਸ਼ਕਿਲਾਂ ਅਤੇ ਅਸੰਗਠਿਤ ਪ੍ਰੋਗਰਾਮ ਪ੍ਰਬੰਧਨ ਦੇ ਕਾਰਨ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਆਕਰਸ਼ਿਤ ਕਰਨ ਲਈ ਸੰਘਰਸ਼ ਕਰਨਾ ਪਿਆ। ਇੱਥੋਂ ਤੱਕ ਕਿ ਜਦੋਂ ਆਲਮੀ ਸਿਤਾਰੇ ਪ੍ਰਦਰਸ਼ਨ ਕਰਦੇ ਸਨ, ਤਦ ਵੀ ਸੰਗੀਤ ਸਮਾਰੋਹਾਂ ਵਿੱਚ ਅਕਸਰ ਖਰਾਬ ਭੀੜ ਨਿਯੰਤਰਣ, ਸਵੱਛਤਾ ਸਬੰਧੀ ਮੁੱਦਿਆਂ ਅਤੇ ਤਕਨੀਕੀ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨਾਲ ਕਲਾਕਾਰ ਅਤੇ ਦਰਸ਼ਕ ਦੋਨੋਂ ਅਸੰਤੁਸ਼ਟ ਹੋ ਜਾਂਦੇ ਸਨ।