ਦੂਸਰੇ ਭਾਰਤ-ਕੈਰੀਕੌਮ ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਸਮਾਪਨ ਭਾਸ਼ਣ (ਦੀਆਂ ਸਮਾਪਨ ਟਿੱਪਣੀਆਂ)
November 21st, 02:21 am
ਮੈਂ ਆਪ ਸਭ ਦੇ ਬਹੁਮੁੱਲੇ ਸੁਝਾਵਾਂ ਅਤੇ ਵਿਅਕਤ ਕੀਤੇ ਗਏ ਸਕਾਰਾਤਮਕ ਵਿਚਾਰਾਂ ਦਾ ਸੁਆਗਤ ਕਰਦਾ ਹਾਂ। ਭਾਰਤ ਦੇ ਪ੍ਰਸਤਾਵਾਂ ਦੇ ਸਬੰਧ ਵਿੱਚ ਮੇਰੀ ਟੀਮ ਤੁਹਾਡੇ ਨਾਲ ਸਾਰੇ ਵੇਰਵੇ ਸਾਂਝੇ ਕਰੇਗੀ ਅਤੇ ਅਸੀਂ ਸਾਰੇ ਵਿਸ਼ਿਆਂ ‘ਤੇ ਸਮਾਂਬੱਧ ਤਰੀਕੇ ਨਾਲ ਅੱਗੇ ਵਧਾਂਗੇ।ਪ੍ਰਧਾਨ ਮੰਤਰੀ ਨੇ ਚਿਲੀ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
November 20th, 08:36 pm
ਦੋਹਾਂ ਲੀਡਰਾਂ ਨੇ ਦੁਵੱਲੇ ਸਬੰਧਾਂ ‘ ਤੇ ਚਰਚਾ ਕੀਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਕਈ ਪਹਿਲਾਂ (several initiatives) ਦੀ ਪਹਿਚਾਣ ਕੀਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਪਬਲਿਕ ਬੁਨਿਆਦੀ ਢਾਂਚਾ, ਸਿਹਤ ਸੇਵਾ, ਆਈਟੀ, ਸਾਇੰਸ ਅਤੇ ਟੈਕਨੋਲੋਜੀ, ਪੁਲਾੜ, ਅਖੁੱਟ ਊਰਜਾ ਅਤੇ ਰੱਖਿਆ (digital public infrastructure, healthcare, IT, science & technology, space, renewable energy and defence) ਵਿੱਚ ਭਾਰਤ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਇਆ ਅਤੇ ਇਨ੍ਹਾਂ ਖੇਤਰਾਂ ਵਿੱਚ ਚਿਲੀ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਦੇ ਲਈ ਭਾਰਤ ਦੀ ਇੱਛਾ ਵਿਅਕਤ ਕੀਤੀ।ਪ੍ਰਧਾਨ ਮੰਤਰੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
November 20th, 08:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-20 ਸਮਿਟ (G20 Summit) ਦੇ ਦੌਰਾਨ 19 ਨਵੰਬਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ ਵਿੱਚ ਅਰਜਨਟੀਨਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਜੇਵੀਅਰ ਮਾਇਲੀ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
November 20th, 08:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19 ਨਵੰਬਰ ਨੂੰ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ ਦੇ ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ (H.E. Mr. Luiz Inacio Lula da Silva) ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਲੂਲਾ ਦਾ ਉਨ੍ਹਾਂ ਦੀ ਪ੍ਰਾਹੁਣਾਚਾਰੀ ਦੇ ਲਈ ਧੰਨਵਾਦ ਕੀਤਾ ਅਤੇ ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਜੀ-20 ਅਤੇ ਆਈਬੀਐੱਸਏ (Brazil’s G20 and IBSA presidencies) ਦੇ ਸਫ਼ਲ ਆਯੋਜਨ ਦੇ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬੀ ਅਤੇ ਭੁੱਖਮਰੀ ਦੇ ਖ਼ਿਲਾਫ਼ ਆਲਮੀ ਗਠਬੰਧਨ (Global Alliance Against Poverty and Hunger) ਸ਼ੁਰੂ ਕਰਨ ਵਿੱਚ ਬ੍ਰਾਜ਼ੀਲ ਦੁਆਰਾ ਸਮਰਥਿਤ ਪਹਿਲ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਲਈ ਭਾਰਤ ਦੀ ਤਰਫ਼ੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਜੀ-20 ਟ੍ਰੌਇਕਾ ਮੈਂਬਰ (G 20 Troika member) ਦੇ ਰੂਪ ਵਿੱਚ ਟਿਕਾਊ ਵਿਕਾਸ ਅਤੇ ਆਲਮੀ ਸ਼ਾਸਨ ਸੁਧਾਰ ‘ਤੇ ਕੇਂਦ੍ਰਿਤ ਬ੍ਰਾਜ਼ੀਲ ਦੇ ਜੀ-20 ਏਜੰਡਾ (Brazilian G 20 agenda) ਦੇ ਪ੍ਰਤੀ ਭਾਰਤ ਦੇ ਸਮਰਥਨ ਦਾ ਭੀ ਉਲੇਖ ਕੀਤਾ, ਜਿਸ ਵਿੱਚ ਗਲੋਬਲ ਸਾਊਥ (Global South) ਦੀਆਂ ਚਿੰਤਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਸ਼੍ਰੀ ਮੋਦੀ ਨੇ ਅਗਲੇ ਵਰ੍ਹੇ ਹੋਣ ਵਾਲੇ ਬ੍ਰਿਕਸ ਅਤੇ ਸੀਓਪੀ 30 (BRICS and COP 30) ਵਿੱਚ ਬ੍ਰਾਜ਼ੀਲ ਦੀ ਲੀਡਰਸ਼ਿਪ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।ਪ੍ਰਧਾਨ ਮੰਤਰੀ ਨੇ ਅਚਾਰੀਆ ਜੋਨਾਸ ਮੈਸੈੱਟੀ ਅਤੇ ਉਨ੍ਹਾਂ ਦੀ ਟੀਮ ਨਾਲ ਮੁਲਾਕਾਤ ਕੀਤੀ, ਵੇਦਾਂਤ ਅਤੇ ਗੀਤਾ ਦੇ ਪ੍ਰਤੀ ਉਨ੍ਹਾਂ ਦੀ ਸ਼ਰਧਾ ਦੀ ਸ਼ਲਾਘਾ ਕੀਤੀ
November 20th, 07:54 am
ਵੇਦਾਂਤ ਅਤੇ ਗੀਤਾ ਦੇ ਪ੍ਰਤੀ ਅਚਾਰੀਆ ਜੋਨਾਸ ਮੈਸੈੱਟੀ ਦੀ ਸ਼ਰਧਾ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਕਿਵੇਂ ਭਾਰਤੀ ਸੰਸਕ੍ਰਿਤੀ ਪੂਰੀ ਦੁਨੀਆ ‘ਤੇ ਆਪਣਾ ਪ੍ਰਭਾਵ ਪਾ ਰਹੀ ਹੈ।ਸ਼ਾਸਨ ਦੇ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਏਆਈ ਅਤੇ ਡੇਟਾ ‘ਤੇ ਐਲਾਨ- ਜੀ20 ਤਿੱਕੜੀ (ਟ੍ਰੌਇਕਾ-Troika) (ਭਾਰਤ, ਬ੍ਰਾਜ਼ੀਲ ਅਤੇ ਦੱਖਣ ਅਫਰੀਕਾ) ਦੀ ਸੰਯੁਕਤ ਵਿਗਿਅਪਤੀ (ਜੁਆਇੰਟ ਕਮਿਊਨੀਕ-Joint Communiqué), ਜਿਸ ਨੂੰ ਕਈ ਜੀ20 ਦੇਸ਼ਾਂ , ਸੱਦੇ ਹੋਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ
November 20th, 07:52 am
ਗਲੋਬਲ ਵਾਧਾ ਦਰ ਹੁਣ 3 ਪ੍ਰਤੀਸ਼ਤ ਤੋਂ ਕੁਝ ਅਧਿਕ ਹੈ, ਜੋ ਸਦੀ ਦੀ ਸ਼ੁਰੂਆਤ ਦੇ ਬਾਅਦ ਤੋਂ ਸਭ ਤੋਂ ਘੱਟ ਹੈ, ਜਦਕਿ ਮਹਾਮਾਰੀ ਤੱਕ ਔਸਤਨ ਲਗਭਗ 4 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਨਾਲ ਹੀ, ਟੈਕਨੋਲੋਜੀ ਬਹੁਤ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ, ਅਤੇ ਜੇਕਰ ਇਸ ਦਾ ਉਚਿਤ ਤਰੀਕੇ ਨਾਲ ਉਪਯੋਗ ਕੀਤਾ ਜਾਵੇ, ਤਾਂ ਇਹ ਸਾਨੂੰ ਵਿਕਾਸ ਨੂੰ ਵਧਾਉਣ, ਅਸਮਾਨਤਾ ਨੂੰ ਘੱਟ ਕਰਨ ਅਤੇ ਵਿਕਾਸ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼-SDGs) ਨੂੰ ਪ੍ਰਾਪਤ ਕਰਨ ਦੇ ਰਾਹ ਵਿੱਚ ਆ ਰਹੀਆਂ ਰੁਕਾਵਟਾ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਉਠਾਉਣ ਦਾ ਇਤਿਹਾਸਿਕ ਅਵਸਰ ਪ੍ਰਦਾਨ ਕਰੇਗੀ।ਸਮਾਵੇਸ਼ੀ ਵਿਕਾਸ ਹਾਸਲ ਕਰਨ ਅਤੇ ਆਲਮੀ ਪੱਧਰ ‘ਤੇ ਜੀਵਨ ਵਿੱਚ ਬਦਲਾਅ ਲਿਆਉਣ ਹਿਤ ਸ਼ਾਸਨ ਦੇ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਏਆਈ (AI) ਅਤੇ ਡੇਟਾ ਨੂੰ ਪ੍ਰਾਥਮਿਕਤਾ ਦੇਣਾ ਜ਼ਰੂਰੀ ਹੈ: ਪ੍ਰਧਾਨ ਮੰਤਰੀ
November 20th, 05:04 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਵੇਸ਼ੀ ਵਿਕਾਸ ਪ੍ਰਾਪਤ ਕਰਨ ਅਤੇ ਆਲਮੀ ਪੱਧਰ ‘ਤੇ ਜੀਵਨ ਵਿੱਚ ਬਦਲਾਅ ਲਿਆਉਣ ਹਿਤ ਸ਼ਾਸਨ ਦੇ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਏਆਈ (AI) ਅਤੇ ਡੇਟਾ ਨੂੰ ਪ੍ਰਾਥਮਿਕਤਾ ਦੇਣਾ ਜ਼ਰੂਰੀ ਹੈ।ਭਾਰਤ ਟੈਕਨੋਲੋਜੀ ਏਕੀਕਰਣ ਨੂੰ ਉੱਚ ਪ੍ਰਾਥਮਿਕਤਾ ਦਿੰਦੇ ਹੋਏ ਸਿਹਤ ਖੇਤਰ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ: ਪ੍ਰਧਾਨ ਮੰਤਰੀ
November 20th, 05:02 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਤੰਦਰੁਸਤ ਧਰਤੀ ਹੀ ਬਿਹਤਰ ਧਰਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਿਹਤ ਖੇਤਰ ਵਿੱਚ ਟੈਕਨੋਲੋਜੀ ਦੇ ਏਕੀਕਰਣ ਨੂੰ ਅਧਿਕ ਪ੍ਰਾਥਮਿਕਤਾ ਦਿੰਦੇ ਹੋਏ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਸ ਸਬੰਧ ਵਿੱਚ ਆਲਮੀ ਪ੍ਰਯਾਸਾਂ ਨੂੰ ਮਜ਼ਬੂਤ ਕਰੇਗਾ।ਟਿਕਾਊ ਵਿਕਾਸ ਲਕਸ਼ਾਂ ‘ਤੇ ਪ੍ਰਗਤੀ ਨੂੰ ਰਫ਼ਤਾਰ ਦੇਣ ਅਤੇ ਆਲਮੀ ਪੱਧਰ ‘ਤੇ ਜੀਵਨ ਨੂੰ ਸਸ਼ਕਤ ਬਣਾਉਣ ਦੇ ਲਈ ਟੈਕਨੋਲੋਜੀ ਵਿੱਚ ਅਪਾਰ ਸੰਭਾਵਨਾਵਾਂ ਹਨ: ਪ੍ਰਧਾਨ ਮੰਤਰੀ
November 20th, 05:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼-SDGs) ‘ਤੇ ਪ੍ਰਗਤੀ ਨੂੰ ਰਫ਼ਤਾਰ ਦੇਣ ਅਤੇ ਵਿਸ਼ਵ ਪੱਧਰ ‘ਤੇ ਜੀਵਨ ਨੂੰ ਸਸ਼ਕਤ ਬਣਾਉਣ ਦੇ ਲਈ ਟੈਕਨੋਲੋਜੀ ਵਿੱਚ ਅਪਾਰ ਸੰਭਾਵਨਾਵਾਂ ਹਨ।ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸੈਸ਼ਨ ਵਿਖੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ
November 20th, 01:40 am
ਅੱਜ ਦੇ session ਦਾ ਥੀਮ ਬਹੁਤ ਪ੍ਰਾਸਂਗਿਕ ਹੈ, ਸਾਡੀ ਭਾਵੀ ਪੀੜ੍ਹੀ ਦੇ ਭਵਿੱਖ ਨਾਲ ਜੁੜਿਆ ਹੈ। ਨਵੀਂ ਦਿੱਲੀ G-20 ਸਮਿਟ ਦੇ ਦੌਰਾਨ, ਅਸੀਂ SDGs ਨੂੰ ਗਤੀ ਦੇਣ ਦੇ ਲਈ ਵਾਰਾਣਸੀ Action ਪਲਾਨ ਅਪਣਾਇਆ ਸੀ। 2030 ਤੱਕ Renewable ਐਨਰਜੀ ਨੂੰ ਤਿੰਨ ਗੁਣਾ ਅਤੇ energy efficiency rate ਨੂੰ ਦੋ ਗੁਣਾ ਕਰਨ ਦਾ ਸੰਕਲਪ ਲਿਆ ਸੀ। ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਇਨ੍ਹਾਂ ਨੂੰ ਲਾਗੂ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਅਸੀਂ ਇਸ ਦਾ ਸੁਆਗਤ ਕਰਦੇ ਹਾਂ। ਇਸ ਸਬੰਧ ਵਿੱਚ, Sustainable Development Agenda ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਅਤੇ ਪ੍ਰਯਾਸਾਂ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ।ਪ੍ਰਧਾਨ ਮੰਤਰੀ ਨੇ ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸੈਸ਼ਨ ਨੂੰ ਸੰਬੋਧਨ ਕੀਤਾ
November 20th, 01:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸਮਿਟ ਦੇ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਦਿੱਲੀ ਜੀ-20 ਸਮਿਟ ਦੇ ਦੌਰਾਨ ਸਮੂਹ ਨੇ 2030 ਤੱਕ ਅਖੁੱਟ ਊਰਜਾ ਸਮਰੱਥਾ ਨੂੰ ਤਿੰਨ ਗੁਣਾ ਅਤੇ ਊਰਜਾ ਦਕਸ਼ਤਾ ਦਰ ਨੂੰ ਦੁੱਗਣਾ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ਟਿਕਾਊ ਵਿਕਾਸ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣ ਦੇ ਲਈ ਬ੍ਰਾਜ਼ੀਲ ਦੇ ਫ਼ੈਸਲੇ ਦਾ ਸੁਆਗਤ ਕੀਤਾ।ਸੰਯੁਕਤ ਬਿਆਨ : ਦੂਸਰਾ ਭਾਰਤ-ਆਸਟ੍ਰੇਲੀਆ ਸਲਾਨਾ ਸਮਿਟ
November 19th, 11:22 pm
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਮਹਾਮਹਿਮ ਐਂਥਨੀ ਅਲਬਾਨੀਜ਼ (Hon Anthony Albanese) ਦੀ ਉਪਸਥਿਤੀ ਵਿੱਚ 19 ਨਵੰਬਰ 2024 ਨੂੰ ਰੀਓ ਡੀ ਜਨੇਰੀਓ (Rio de Janeiro) ਵਿੱਚ ਗਰੁੱਪ ਆਵ੍ 20 (ਜੀ20) ਸਮਿਟ ਦੇ ਮੌਕੇ ’ਤੇ ਦੂਸਰਾ ਭਾਰਤ-ਆਸਟ੍ਰੇਲੀਆ ਸਲਾਨਾ ਸਮਿਟ ਆਯੋਜਿਤ ਕੀਤਾ।ਇਟਲੀ-ਭਾਰਤ ਸੰਯੁਕਤ ਰਣਨੀਤਕ ਕਾਰਜ ਯੋਜਨਾ 2025 - 2029
November 19th, 09:25 am
ਭਾਰਤ ਅਤੇ ਇਟਲੀ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ (India Italy Strategic partnership) ਦੀ ਅਦੁੱਤੀ ਸੰਭਾਵਨਾ ਨੂੰ ਸਮਝਦੇ ਹੋਏ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਜਾਰਜੀਆ ਮੇਲੋਨੀ (Ms. Giorgia Meloni) ਨੇ 18 ਨਵੰਬਰ 2024 ਨੂੰ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ (G20 Summit) ਵਿੱਚ ਆਪਣੀ ਬੈਠਕ ਦੇ ਦੌਰਾਨ ਨਿਮਨਲਿਖਤ ਕੇਂਦ੍ਰਿਤ, ਸਮਾਂਬੱਧ ਪਹਿਲਾਂ ਅਤੇ ਰਣਨੀਤਕ ਕਾਰਵਾਈ ਦੀ ਸੰਯੁਕਤ ਯੋਜਨਾ ਦੇ ਜ਼ਰੀਏ ਇਸ ਨੂੰ ਹੋਰ ਗਤੀ ਦੇਣ ਦਾ ਨਿਰਣਾ ਕੀਤਾ ਹੈ। ਇਸ ਉਦੇਸ਼ ਦੇ ਲਈ, ਇਟਲੀ ਅਤੇ ਭਾਰਤ ਨਿਮਨਲਿਖਤ ‘ਤੇ ਸਹਿਮਤ ਹਨ:ਪ੍ਰਧਾਨ ਮੰਤਰੀ ਨੇ ਇਟਲੀ ਦੇ ਮੰਤਰੀ ਪਰਿਸ਼ਦ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਕੀਤੀ
November 19th, 08:34 am
ਪੁਗਲੀਆ ਵਿੱਚ ਹੋਈਆਂ ਚਰਚਾਵਾਂ ਤੋਂ ਬਾਅਦ, ਦੋਵਾਂ ਨੇਤਾਵਾਂ ਨੇ ਭਾਰਤ-ਇਟਲੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਇੱਕ ਸੰਯੁਕਤ ਰਣਨੀਤਕ ਕਾਰਜ ਯੋਜਨਾ 2025-29 ਦਾ ਐਲਾਨ ਕੀਤਾ, ਜਿਸ ਵਿੱਚ ਅਗਲੇ ਪੰਜ ਵਰ੍ਹਿਆਂ ਲਈ ਉਨ੍ਹਾਂ ਦੇ ਵਿਜ਼ਨ ਨੂੰ ਰੇਖਾਂਕਿਤ ਕੀਤਾ ਗਿਆ ਹੈ। ਕਾਰਜ ਯੋਜਨਾ ਵਪਾਰ ਅਤੇ ਨਿਵੇਸ਼, ਵਿਗਿਆਨ ਅਤੇ ਟੈਕਨੋਲੋਜੀ, ਨਵੀਆਂ ਅਤੇ ਉਭਰਦੀਆਂ ਹੋਈਆਂ ਟੈਕਨੋਲੋਜੀਆਂ, ਸਵੱਛ ਊਰਜਾ, ਪੁਲਾੜ, ਰੱਖਿਆ, ਕਨੈਕਟੀਵਿਟੀ, ਲੋਕਾਂ ਦਰਮਿਆਨ ਆਪਸੀ ਸੰਪਰਕ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਸੰਯੁਕਤ ਸਹਿਯੋਗ, ਪ੍ਰੋਗਰਾਮ ਅਤੇ ਪਹਿਲ ਨੂੰ ਅੱਗੇ ਵਧਾਏਗੀ।ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
November 19th, 06:09 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ20 ਸਮਿਟ (G20 Summit) ਦੇ ਮੌਕੇ ‘ਤੇ ਇੰਡੋਨੇਸ਼ੀਆ ਦੇ ਨਵੇਂ ਚੁਣੇ ਰਾਸ਼ਟਰਪਤੀ ਮਹਾਮਹਿਮ ਪ੍ਰਬੋਵੋ ਸੁਬਿਆਂਤੋ (H.E.Prabowo Subianto) ਨਾਲ ਮੁਲਾਕਾਤ ਕੀਤੀ। ਦੋਹਾਂ ਲੀਡਰਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ।ਪ੍ਰਧਾਨ ਮੰਤਰੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 19th, 06:08 am
ਲੀਡਰਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ, ਵਿਗਿਆਨ ਅਤੇ ਟੈਕਨੋਲੋਜੀ, ਟੂਰਿਜ਼ਮ, ਸੱਭਿਆਚਾਰ ਅਤੇ ਲੋਕਾਂ ਦੇ ਆਪਸੀ ਸਬੰਧਾਂ ਸਹਿਤ ਵਿਭਿੰਨ ਖੇਤਰਾਂ ਵਿੱਚ ਦੁਵੱਲੇ ਸਹਿਯੋਗ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਆਈਟੀ (IT) ਅਤੇ ਡਿਜੀਟਲ ਟੈਕਨੋਲੋਜੀਆਂ, ਅਖੁੱਟ ਊਰਜਾ, ਸਟਾਰਟਅਪਸ ਅਤੇ ਇਨੋਵੇਸ਼ਨ ਅਤੇ ਪੇਸ਼ੇਵਰਾਂ ਤੇ ਕੁਸ਼ਲ ਕਾਮਿਆਂ ਦੇ ਆਵਾਗਮਨ ਜਿਹੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਵਧਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ। ਦੋਹਾਂ ਲੀਡਰਾਂ ਨੇ ਖੇਤਰੀ ਵਿਕਾਸ ਅਤੇ ਭਾਰਤ-ਯੂਰੋਪੀਅਨ ਯੂਨੀਅਨ ਸਬੰਧਾਂ (India-EU relations) ਸਹਿਤ ਆਪਸੀ ਹਿਤ ਦੇ ਆਲਮੀ ਮੁੱਦਿਆਂ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਖੇਤਰੀ ਅਤੇ ਬਹੁਪੱਖੀ ਮੰਚਾਂ(regional and multilateral fora) ‘ਤੇ ਮੌਜੂਦਾ ਨਿਕਟ ਸਹਿਯੋਗ ਨੂੰ ਜਾਰੀ ਰੱਖਣ ‘ਤੇ ਸਹਿਮਤੀ ਜਤਾਈ।ਪ੍ਰਧਾਨ ਮੰਤਰੀ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 19th, 05:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੀਓ ਡੀ ਜੇਨੇਰੀਓ (Rio de Janeiro) ਵਿੱਚ ਜੀ20 ਸਮਿਟ (G20 Summit) ਦੇ ਦੌਰਾਨ ਨਾਰਵੇ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਜੋਨਾਸ ਗਹਰ ਸਟੋਰ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 19th, 05:41 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ (G-20 Summit) ਦੇ ਮੌਕੇ ‘ਤੇ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਰ ਕੀਰ ਸਟਾਰਮਰ (H.E. Sir Keir Starmer) ਨਾਲ ਮੁਲਾਕਾਤ ਕੀਤੀ। ਦੋਹਾਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਟਾਰਮਰ ਨੂੰ ਉਨ੍ਹਾਂ ਦੇ ਅਹੁਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਸਟਾਰਮਰ ਨੇ ਭੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਇਤਿਹਾਸਿਕ ਤੀਸਰੇ ਕਾਰਜਕਾਲ ਦੇ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
November 19th, 05:26 am
ਬੈਠਕ ਦੇ ਦੌਰਾਨ, ਦੋਹਾਂ ਲੀਡਰਾਂ ਨੇ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ (India-France Strategic Partnership) ਦੇ ਨਾਲ-ਨਾਲ ਹੋਰਾਇਜ਼ਨ 2047 ਰੋਡਮੈਪ ਅਤੇ ਹੋਰ ਦੁਵੱਲੇ ਐਲਾਨਾਂ ਵਿੱਚ ਵਰਣਨ ਕੀਤੇ ਦੁਵੱਲੇ ਸਹਿਯੋਗ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਨਾਲ ਸਬੰਧਿਤ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਹਾਈ। ਦੋਹਾਂ ਲੀਡਰਾਂ ਨੇ ਰੱਖਿਆ, ਪੁਲਾੜ ਅਤੇ ਸਿਵਲ ਪਰਮਾਣੂ ਊਰਜਾ ਜਿਹੇ ਰਣਨੀਤਕ ਖੇਤਰਾਂ ਸਹਿਤ ਦੁਵੱਲੇ ਸਹਿਯੋਗ ਦੇ ਮਾਮਲੇ ਵਿੱਚ ਹਾਸਲ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਰਣਨੀਤਕ ਖ਼ੁਦਮੁਖਤਿਆਰੀ ਦੇ ਪ੍ਰਤੀ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਸ ਨੂੰ ਹੋਰ ਤੇਜ਼ ਕਰਨ ਦੀ ਪ੍ਰਤੀਬੱਧਤਾ ਜਤਾਈ। ਦੋਹਾਂ ਲੀਡਰਾਂ ਨੇ ਭਾਰਤ ਦੇ ਨੈਸ਼ਨਲ ਮਿਊਜ਼ਮ ਪ੍ਰੋਜੈਕਟ ਨਾਲ ਸਬੰਧਿਤ ਸਹਿਯੋਗ ਦੀ ਪ੍ਰਗਤੀ ਦੀ ਭੀ ਸਮੀਖਿਆ ਕੀਤੀ।“ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ” ਵਿਸ਼ੇ ‘ਤੇ ਜੀ20 ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
November 18th, 08:00 pm
ਸਭ ਤੋਂ ਪਹਿਲੇ, ਮੈਂ ਜੀ20 ਸਮਿਟ (G20 summit) ਦੇ ਸ਼ਾਨਦਾਰ ਆਯੋਜਨ ਅਤੇ ਜੀ20 ਦੀ ਸਫ਼ਲ ਪ੍ਰਧਾਨਗੀ (successful G20 Presidency) ਦੇ ਲਈ ਰਾਸ਼ਟਰਪਤੀ ਲੂਲਾ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ।