ਰਾਜਸਥਾਨ ਦੇ ਆਬੂ ਰੋਡ ‘ਤੇ ਬ੍ਰਹਮ ਕੁਮਾਰੀਜ਼ ਦੇ ਸ਼ਾਂਤੀਵਨ ਕੰਪਲੈਕਸ ਵਿਖੇ ਕਈ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 10th, 07:02 pm

ਆਦਰਯੋਗ ਰਾਜਯੋਗਿਨੀ ਦਾਦੀ ਰਤਨ ਮੋਹਿਨੀ ਜੀ, ਬ੍ਰਹਮਕੁਮਾਰੀ ਦੇ ਸਾਰੇ ਵਰਿਸ਼ਠ (ਸੀਨੀਅਰ) ਮੈਂਬਰਗਣ, ਅਤੇ ਇਸ ਸਭਾ ਵਿੱਚ ਭਾਰਤ ਦੇ ਕੋਣੇ-ਕੋਣੇ ਤੋਂ ਆਏ ਹੋਏ ਮੇਰੇ ਪਿਆਰੇ ਭਾਈਓ ਤੇ ਭੈਣੋਂ!

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਆਬੂ ਰੋਡ ਵਿੱਚ ਬ੍ਰਹਮ ਕੁਮਾਰੀ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕੀਤਾ

May 10th, 03:45 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਆਬੂ ਰੋਡ ਸਥਿਤ ਬ੍ਰਹਮ ਕੁਮਾਰੀ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕੀਤਾ। ਉਨ੍ਹਾਂ ਨੇ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ, ਸ਼ਿਵਮਣੀ ਓਲਡ ਏਜ਼ ਹੋਮ (ਬਿਰਧ ਆਸ਼ਰਮ) ਦੇ ਦੂਸਰੇ ਪੜਾਅ ਅਤੇ ਨਰਸਿੰਗ ਕਾਲਜ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ।

ਪ੍ਰਧਾਨ ਮੰਤਰੀ 10 ਮਈ ਨੂੰ ਰਾਜਸਥਾਨ ਦੀ ਯਾਤਰਾ ‘ਤੇ ਜਾਣਗੇ

May 09th, 11:32 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 10 ਮਈ ਨੂੰ ਰਾਜਸਥਾਨ ਦੀ ਯਾਤਰਾ ‘ਤੇ ਜਾਣਗੇ। ਸਵੇਰੇ ਕਰੀਬ 11 ਵਜੇ ਪ੍ਰਧਾਨ ਮੰਤਰੀ ਨਾਥਦਵਾਰਾ ਵਿੱਚ ਸ਼੍ਰੀਨਾਥਜੀ ਮੰਦਿਰ ਜਾਣਗੇ। ਸਵੇਰੇ ਕਰੀਬ 11:45 ਵਜੇ ਉਹ ਨਾਥਦਵਾਰਾ ਵਿੱਚ ਵਿਭਿੰਨ ਵਿਕਾਸ ਪਹਿਲਾਂ ਦਾ ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ, ਕਰੀਬ 3:15 ਵਜੇ ਪ੍ਰਧਾਨ ਮੰਤਰੀ ਆਬੂ ਰੋਡ ਸਥਿਤ ਬ੍ਰਹਮ ਕੁਮਾਰੀਆਂ ਦੇ ਸ਼ਾਂਤੀਵਨ ਕੰਪਲੈਕਸ ਜਾਣਗੇ।

ਬ੍ਰਹਮ ਕੁਮਾਰੀਆਂ ਦੁਆਰਾ ‘ਜਲ-ਜਨ ਅਭਿਯਾਨ’ ਦੇ ਲਾਂਚ ’ਤੇ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

February 16th, 01:00 pm

ਬ੍ਰਹਮਕੁਮਾਰੀ ਸੰਸਥਾਨ ਦੀ ਪ੍ਰਮੁਖ ਰਾਜਯੋਗਿਨੀ ਦਾਦੀ ਰਤਨ ਮੋਹਿਨੀ ਜੀ, ਮੰਤਰੀ ਮੰਡਲ ਦੇ ਮੇਰੇ ਸਾਥੀ ਗਜੇਂਦਰ ਸਿੰਘ ਸ਼ੇਖਾਵਤ ਜੀ, ਬ੍ਰਹਮਕੁਮਾਰੀ ਸੰਸਥਾ ਦੇ ਸਭ ਮੈਂਬਰਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ ਮੈਨੂੰ ਖੁਸ਼ੀ ਹੈ ਕਿ ਬ੍ਰਹਮਕੁਮਾਰੀਜ਼ ਦੁਆਰਾ ਸ਼ੁਰੂ ਕੀਤੇ ਗਏ ‘ਜਲ-ਜਨ ਅਭਿਯਾਨ’ ਦੇ ਸ਼ੁਭਰੰਭ ’ਤੇ ਆਪ ਸਭ ਨਾਲ ਜੁੜ ਰਿਹਾ ਹਾਂ। ਤੁਹਾਡੇ ਸਭ ਦੇ ਦਰਮਿਆਨ ਆਉਣਾ, ਤੁਹਾਡੇ ਤੋਂ ਸਿੱਖਣਾ, ਜਾਣਨਾ, ਹਮੇਸ਼ਾ ਮੇਰੇ ਲਈ ਵਿਸ਼ੇਸ਼ ਰਿਹਾ ਹੈ। ਸਵਰਗੀ ਰਾਜਯੋਗਿਨੀ ਦਾਦੀ ਜਾਨਕੀ ਜੀ ਤੋਂ ਮਿਲਿਆ ਅਸ਼ੀਰਵਾਦ, ਮੇਰੀ ਬਹੁਤ ਬੜੀ ਪੂੰਜੀ ਹੈ। ਮੈਨੂੰ ਯਾਦ ਹੈ, 2007 ਵਿੱਚ ਦਾਦੀ ਪ੍ਰਕਾਸ਼ ਮਣੀ ਜੀ ਦੇ ਬ੍ਰਹਮਲੋਕ ਗਮਨ ’ਤੇ ਮੈਨੂੰ ਆਬੂ ਰੋਡ ਆ ਕੇ ਸ਼ਰਧਾਂਜਲੀ ਦੇਣ ਦਾ ਅਵਸਰ ਮਿਲਿਆ ਸੀ। ਬੀਤੇ ਵਰ੍ਹਿਆਂ ਵਿੱਚ ਬ੍ਰਹਮਕੁਮਾਰੀ ਭੈਣਾਂ ਦੇ ਕਿਤਨੇ ਹੀ ਸਨੇਹਿਲ ਸੱਦੇ ਮੈਨੂੰ ਅਲੱਗ-ਅਲੱਗ ਪ੍ਰੋਗਰਾਮਾਂ ਦੇ ਲਈ ਮਿਲਦੇ ਰਹੇ ਹਨ। ਮੈਂ ਵੀ ਹਮੇਸ਼ਾ ਪ੍ਰਯਾਸ ਕਰਦਾ ਹਾਂ ਕਿ ਇਸ ਅਧਿਆਤਮਿਕ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਤੁਹਾਡੇ ਦਰਮਿਆਨ ਆਉਂਦਾ ਜਾਂਦਾ ਰਿਹਾਂ। 2011 ਵਿੱਚ ਅਹਿਮਦਾਬਾਦ ਵਿੱਚ ‘ਫਿਊਚਰ ਆਵ੍ ਪਾਵਰ’ ਦਾ ਪ੍ਰੋਗਰਾਮ ਹੋਵੇ, 2012 ਵਿੱਚ ਸੰਸਥਾਨ ਦੀ ਸਥਾਪਨਾ ਦੇ 75 ਵਰ੍ਹੇ ਨਾਲ ਜੁੜਿਆ ਪ੍ਰੋਗਰਾਮ ਹੋਵੇ, 2013 ਵਿੱਚ ਸੰਗਮ ਤੀਰਥਧਾਮ ਦਾ ਪ੍ਰੋਗਰਾਮ ਹੋਵੇ, 2017 ਵਿੱਚ ਬ੍ਰਹਮਕੁਮਾਰੀਜ਼ ਸੰਸਥਾਨ ਦਾ ਅੱਸਸੀਵਾਂ ਸਥਾਪਨਾ ਦਿਵਸ ਹੋਵੇ, ਜਾਂ ਫਿਰ ਪਿਛਲੇ ਵਰ੍ਹੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨਾਲ ਜੁੜਿਆ ਸਵਰਣਿਮ ਭਾਰਤ ਦਾ ਪ੍ਰੋਗਰਾਮ ਹੋਵੇ, ਮੈਂ ਜਦੋਂ ਵੀ ਤੁਹਾਡੇ ਦਰਮਿਆਨ ਆਉਂਦਾ ਹਾਂ, ਤੁਹਾਡਾ ਇਹ ਸਨੇਹ, ਇਹ ਆਪਣਾਪਨ ਮੈਨੂੰ ਅਭਿਭੂਤ ਕਰ ਦਿੰਦਾ ਹੈ। ਬ੍ਰਹਮਕੁਮਾਰੀਜ਼ ਨਾਲ ਮੇਰਾ ਇਹ ਸਬੰਧ ਇਸ ਲਈ ਵੀ ਖਾਸ ਹੈ, ਕਿਉਂਕਿ ਸਵ (ਖ਼ੁਦ) ਤੋਂ ਉੱਪਰ ਉੱਠ ਕੇ ਸਮਾਜ ਦੇ ਲਈ ਸਰਵਸਵ ਸਮਰਪਿਤ ਕਰਨਾ, ਤੁਹਾਡੇ ਸਭ ਦੇ ਲਈ ਅਧਿਆਤਮਿਕ ਸਾਧਨਾ ਦਾ ਸਵਰੂਪ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਰਾਹੀਂ ‘ਜਲ-ਜਨ ਮੁਹਿੰਮ’ ਦੀ ਸ਼ੁਰੂਆਤ ਮੌਕੇ ਸੰਬੋਧਨ ਕੀਤਾ

February 16th, 12:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਬ੍ਰਹਮ ਕੁਮਾਰੀਆਂ ਦੇ ‘ਜਲ-ਜਨ ਮੁਹਿੰਮ’ ਨੂੰ ਸੰਬੋਧਨ ਕੀਤਾ। ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬ੍ਰਹਮ ਕੁਮਾਰੀਆਂ ਵਲੋਂ ਜਲ-ਜਨ ਮੁਹਿੰਮ ਦੀ ਸ਼ੁਰੂਆਤ ਦਾ ਹਿੱਸਾ ਬਣਨ ਦਾ ਮੌਕਾ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਤੋਂ ਸਿੱਖਣਾ ਹਮੇਸ਼ਾ ਇੱਕ ਵਿਸ਼ੇਸ਼ ਅਨੁਭਵ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਵਰਗੀ ਰਾਜਯੋਗਿਨੀ ਦਾਦੀ ਜਾਨਕੀ ਜੀ ਤੋਂ ਮੈਨੂੰ ਮਿਲੇ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਸੰਪੱਤੀ ਹਨ।” ਉਨ੍ਹਾਂ ਨੇ 2007 ਵਿੱਚ ਦਾਦੀ ਪ੍ਰਕਾਸ਼ ਮਨੀ ਜੀ ਦੇ ਦੇਹਾਂਤ ਤੋਂ ਬਾਅਦ ਸ਼ਰਧਾਂਜਲੀ ਦੇਣ ਲਈ ਆਬੂ ਮਾਰਗ ਆਉਣ ਦੇ ਅਵਸਰ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲਾਂ ਵਿੱਚ ਬ੍ਰਹਮ ਕੁਮਾਰੀ ਭੈਣਾਂ ਵੱਲੋਂ ਮਿਲੇ ਨਿੱਘੇ ਸੱਦਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਅਧਿਆਤਮਕ ਪਰਿਵਾਰ ਦੇ ਇੱਕ ਮੈਂਬਰ ਦੇ ਰੂਪ ਵਿੱਚ ਉਨ੍ਹਾਂ ਵਿੱਚ ਮੌਜੂਦ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ 2011 ਵਿੱਚ ਅਹਿਮਦਾਬਾਦ ਵਿੱਚ ‘ਫਿਊਚਰ ਆਵ੍ ਪਾਵਰ’, ਸੰਸਥਾ ਦੀ ਸਥਾਪਨਾ ਦੇ 75 ਸਾਲ, 2013 ਵਿੱਚ ਸੰਗਮ ਤੀਰਥਧਾਮ, 2017 ਵਿੱਚ ਬ੍ਰਹਮ ਕੁਮਾਰੀ ਸੰਸਥਾ ਦੇ 80ਵੇਂ ਸਥਾਪਨਾ ਦਿਵਸ ਅਤੇ ਅੰਮ੍ਰਿਤ ਮਹੋਤਸਵ ਦੌਰਾਨ ਹੋਏ ਪ੍ਰੋਗਰਾਮਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਪਿਆਰ ਅਤੇ ਸਨੇਹ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬ੍ਰਹਮ ਕੁਮਾਰੀਆਂ ਨਾਲ ਆਪਣੇ ਵਿਸ਼ੇਸ਼ ਸਬੰਧ 'ਤੇ ਧਿਆਨ ਦਿੰਦਿਆਂ ਕਿਹਾ ਕਿ ਖੁਦ ਤੋਂ ਉੱਪਰ ਉੱਠ ਕੇ ਸਮਾਜ ਨੂੰ ਆਪਣਾ ਸਭ ਕੁਝ ਸਮਰਪਿਤ ਕਰਨਾ ਉਨ੍ਹਾਂ ਸਾਰਿਆਂ ਲਈ ਅਧਿਆਤਮਕ ਅਭਿਆਸ ਦਾ ਰੂਪ ਰਿਹਾ ਹੈ।

‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਸੇ ਸਵਰਣਿਮ ਭਾਰਤ ਕੀ ਓਰ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 20th, 10:31 am

ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਜੀ, ਰਾਜਸਥਾਨ ਦੇ ਗਵਰਨਰ ਸ਼੍ਰੀ ਕਲਰਾਜ ਮਿਸ਼ਰਾ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਕੇਂਦਰੀ ਮੰਤਰੀ-ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਕਿਸ਼ਨ ਰੈੱਡੀ ਜੀ, ਭੂਪੇਂਦਰ ਯਾਦਵ ਜੀ, ਅਰਜੁਨ ਰਾਮ ਮੇਘਵਾਲ ਜੀ, ਪੁਰਸ਼ੋਤਮ ਰੁਪਾਲਾ ਜੀ, ਅਤੇ ਸ਼੍ਰੀ ਕੈਲਾਸ਼ ਚੌਧਰੀ ਜੀ, ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਗੁਲਾਬਚੰਦ ਕਟਾਰੀਆ ਜੀ, ਬ੍ਰਹਮਕੁਮਾਰੀਜ਼ ਦੇ executive ਸੈਕ੍ਰੇਟਰੀ ਰਾਜਯੋਗੀ ਮ੍ਰਿਤਯੁੰਜਯ ਜੀ, ਰਾਜਯੋਗਿਨੀ ਭੈਣ ਮੋਹਿਨੀ ਜੀ , ਭੈਣ ਚੰਦ੍ਰਿਕਾ ਜੀ, ਬ੍ਰਹਮਕੁਮਾਰੀਜ਼ ਦੀਆਂ ਹੋਰ ਸਾਰੀਆਂ ਭੈਣੋਂ, ਦੇਵੀਓ ਅਤੇ ਸੱਜਣੋਂ ਅਤੇ ਇੱਥੇ ਉਪਸਥਿਤ ਸਾਰੇ ਸਾਧਕ-ਸਾਧਿਕਾਵਾਂ!

ਪ੍ਰਧਾਨ ਮੰਤਰੀ ਨੇ 'ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਸੇ ਸਵਰਣਿਮ ਭਾਰਤ ਕੀ ਓਰ' ਦੇ ਨੈਸ਼ਨਲ ਲਾਂਚ ਸਮਾਰੋਹ ਵਿੱਚ ਮੁੱਖ ਭਾਸ਼ਣ ਦਿੱਤਾ

January 20th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਸੇ ਸਵਰਣਿਮ ਭਾਰਤ ਕੀ ਓਰ’ ਦੇ ਨੈਸ਼ਨਲ ਲਾਂਚ ਸਮਾਰੋਹ ਵਿੱਚ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਬ੍ਰਹਮ ਕੁਮਾਰੀਆਂ ਦੀਆਂ ਸੱਤ ਪਹਿਲਾਂ ਨੂੰ ਵੀ ਹਰੀ ਝੰਡੀ ਦਿਖਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ, ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਭੂਪੇਂਦਰ ਯਾਦਵ, ਸ਼੍ਰੀ ਅਰਜੁਨ ਰਾਮ ਮੇਘਵਾਲ, ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ੍ਰੀ ਕੈਲਾਸ਼ ਚੌਧਰੀ ਵੀ ਹਾਜ਼ਰ ਸਨ।

PM expresses condolences on the passing away of Rajyogini Dadi Janki Ji

March 27th, 02:03 pm

The Prime Minister, Shri Narendra Modi has expressesed condolences on the passing away of Rajyogini Dadi Janki Ji, the Chief of Brahma Kumaris.

Brahma Kumaris family has spread the message of India's rich culture throughout the world: PM

March 26th, 06:11 pm

PM Narendra Modi, today addressed the 80th anniversary celebrations of the Brahma Kumaris family, via video conferencing. The Prime Minister appreciated the work done by the Brahma Kumaris institution in many fields, including in solar energy. He called for expanding the use of digital transactions to bring down corruption. The Prime Minister also touched upon themes such as Swachh Bharat, and LED lighting, and spoke of their benefits.

PM addresses the 80th anniversary celebrations of the Brahma Kumaris family via video conferencing

March 26th, 06:10 pm

PM Modi addressed the 80th anniversary celebrations of Brahma Kumaris via video conferencing. The PM said that Brahma Kumar and Kumaris have spread the message of India's rich culture throughout the world. Laying out India's commitment towards clean energy, the PM said, By 2030, India aims to generate 40% energy from non-fossil fuels. By 2022, our aim is to ensure 175 GW of clean energy. He also urged people to further the use of digital transactions and make the system more transparent.