ਗ੍ਰੈਂਡ ਕਮਾਂਡਰ ਆਵ੍ ਦ ਆਰਡਰ ਆਵ੍ ਨਾਇਜਰ ਪੁਰਸਕਾਰ ਸਵੀਕ੍ਰਿਤੀ ‘ਤੇ ਪ੍ਰਧਾਨ ਮੰਤਰੀ ਦਾ ਭਾਸ਼ਣ
November 17th, 08:30 pm
ਨਾਇਜੀਰੀਆ ਦੇ ਰਾਸ਼ਟਰੀ ਪੁਰਸਕਾਰ, Grand Commander of the Order of the Niger’ ਨਾਲ ਸਨਮਾਨਿਤ ਕੀਤੇ ਜਾਣ ‘ਤੇ ਮੈਂ ਤੁਹਾਡਾ, ਨਾਇਜੀਰੀਆ ਦੀ ਸਰਕਾਰ ਅਤੇ ਲੋਕਾਂ ਦਾ, ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਂ ਇਸ ਸਨਮਾਨ ਨੂੰ ਨਿਮਰਤਾ ਅਤੇ ਆਦਰਭਾਵ ਨਾਲ ਸਵੀਕਾਰ ਕਰਦਾ ਹਾਂ। ਅਤੇ, ਇਸ ਸਨਮਾਨ ਨੂੰ 140 ਕਰੋੜ ਭਾਰਤਵਾਸੀਆਂ (1.4 billion people of India) ਅਤੇ ਭਾਰਤ-ਨਾਇਜੀਰੀਆ ਦੀ ਗਹਿਰੀ ਮਿੱਤਰਤਾ (enduring friendship) ਨੂੰ ਸਮਰਪਿਤ ਕਰਦਾ ਹਾਂ। ਇਹ ਸਨਮਾਨ ਸਾਨੂੰ ਭਾਰਤ ਅਤੇ ਨਾਇਜੀਰੀਆ ਦੇ ਦਰਮਿਆਨ Strategic Partnership ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਪ੍ਰੇਰਿਤ ਕਰਦਾ ਰਹੇਗਾ।ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਪੁਰਸਕਾਰ- “ਗ੍ਰੈਂਡ ਕਮਾਂਡਰ ਆਵ੍ ਦ ਆਰਡਰ ਆਵ੍ ਨਾਇਜਰ” ਨਾਲ ਸਨਮਾਨਿਤ ਕੀਤਾ ਗਿਆ
November 17th, 08:11 pm
ਸਟੇਟ ਹਾਊਸ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ, ਨਾਇਜੀਰੀਆ ਸੰਘੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਬੋਲਾ ਅਹਿਮਦ ਟੀਨੂਬੂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ-ਨਾਇਜੀਰੀਆ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੇ ਰਾਜਨੀਤਕ ਕੌਸ਼ਲ (ਸਟੇਟਸਮੈਨਸ਼ਿਪ- statesmanship) ਅਤੇ ਸ਼ਾਨਦਾਰ ਯੋਗਦਾਨ ਦੇ ਲਈ ਰਾਸ਼ਟਰੀ ਪੁਰਸਕਾਰ-“ਗ੍ਰੈਂਡ ਕਮਾਂਡਰ ਆਵ੍ ਦ ਆਰਡਰ ਆਵ੍ ਨਾਇਜਰ”( “Grand Commander of the Order of Niger”) ਨਾਲ ਸਨਮਾਨਿਤ ਕੀਤਾ। ਪੁਰਸਕਾਰ ਦੇ ਮਾਣ-ਪੱਤਰ (award citation) ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਦੇ ਤਹਿਤ ਭਾਰਤ ਨੂੰ ਇੱਕ ਗਲੋਬਲ ਪਾਵਰਹਾਊਸ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਰਤਨਕਾਰੀ ਸ਼ਾਸਨ ਨੇ ਸਭ ਦੇ ਲਈ ਏਕਤਾ, ਸ਼ਾਂਤੀ ਅਤੇ ਸਾਂਝੀ ਸਮ੍ਰਿੱਧੀ ਨੂੰ ਹੁਲਾਰਾ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਨਾਇਜੀਰੀਆ ਦੇ ਰਾਸ਼ਟਰਪਤੀ ਨਾਲ ਸਰਕਾਰੀ ਵਾਰਤਾ ਕੀਤੀ
November 17th, 06:41 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17-18 ਨਵੰਬਰ 2024 ਤੱਕ ਨਾਇਜੀਰੀਆ ਦੀ ਸਰਕਾਰੀ ਯਾਤਰਾ ‘ਤੇ ਹਨ। ਉਨ੍ਹਾਂ ਨੇ ਅੱਜ ਅਬੁਜਾ ਵਿੱਚ ਨਾਇਜੀਰੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਬੋਲਾ ਅਹਿਮਦ ਟੀਨੂਬੂ ਦੇ ਨਾਲ ਸਰਕਾਰੀ ਵਾਰਤਾ ਕੀਤੀ। ਸਟੇਟ ਹਾਊਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ 21 ਤੋਪਾਂ ਦੀ ਸਲਾਮੀ ਨਾਲ ਰਸਮੀ ਸੁਆਗਤ ਕੀਤਾ ਗਿਆ।PM Modi arrives in Abuja, Nigeria
November 17th, 02:00 am
Prime Minister Narendra Modi arrived in Abuja, Nigeria. This is the Prime Minister's first visit to Nigeria. During the visit, PM Modi will hold talks with President Bola Ahmed Tinubu. He will also interact with the Indian community.ਨਾਇਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਦੇ ਪੰਜ ਦਿਨਾਂ ਦੀ ਯਾਤਰਾ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ
November 16th, 12:45 pm
ਮਹਾਮਹਿਮ ਰਾਸ਼ਟਰਪਤੀ ਬੋਲਾ ਅਹਿਮਦ ਟੀਨੂਬੂ (H.E. President Bola Ahmed Tinubu) ਦੇ ਸੱਦੇ ’ਤੇ, ਇਹ ਨਾਇਜੀਰੀਆ ਦੀ ਮੇਰੀ ਪਹਿਲੀ ਯਾਤਰਾ ਹੋਵੇਗੀ। ਇਹ ਪੱਛਮ ਅਫਰੀਕੀ ਖੇਤਰ ਵਿੱਚ ਸਾਡਾ ਕਰੀਬੀ ਸਾਂਝੇਦਾਰ ਹੈ। ਮੇਰੀ ਇਹ ਯਾਤਰਾ ਲੋਕਤੰਤਰ ਅਤੇ ਬਹੁਲਵਾਦ ਵਿੱਚ ਸਾਂਝੇ ਵਿਸ਼ਵਾਸ ’ਤੇ ਅਧਾਰਿਤ ਸਾਡੀ ਰਣਨੀਤਕ ਸਾਂਝੇਦਾਰੀ (Strategic Partnership) ਨੂੰ ਅੱਗੇ ਵਧਾਉਣ ਦਾ ਇੱਕ ਅਵਸਰ ਹੋਵੇਗੀ। ਮੈਂ ਨਾਇਜੀਰੀਆ ਦੇ ਭਾਰਤੀ ਸਮੁਦਾਇ ਅਤੇ ਮਿੱਤਰਾਂ ਨੂੰ ਮਿਲਣ ਦੀ ਭੀ ਬੇਸਬਰੀ ਨਾਲ ਪਰਤੀਖਿਆ ਕਰ ਰਿਹਾ ਹਾਂ, ਉਨ੍ਹਾਂ ਨੇ ਮੈਨੂੰ ਹਿੰਦੀ ਵਿੱਚ ਨਿੱਘੇ ਸੁਆਗਤੀ ਸੰਦੇਸ਼ ਭੇਜੇ ਹਨ।ਪ੍ਰਧਾਨ ਮੰਤਰੀ ਮੋਦੀ ਨਾਈਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਦਾ ਦੌਰਾ ਕਰਨਗੇ
November 12th, 07:44 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ 16 ਤੋਂ 21 ਨਵੰਬਰ ਤੱਕ ਨਾਈਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਦੇ ਸਰਕਾਰੀ ਦੌਰੇ 'ਤੇ ਜਾਣਗੇ। ਨਾਈਜੀਰੀਆ ਵਿੱਚ, ਉਹ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਉੱਚ-ਪੱਧਰੀ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਗੇ। ਬ੍ਰਾਜ਼ੀਲ 'ਚ ਉਹ ਜੀ-20 ਸਮਿਟ 'ਚ ਹਿੱਸਾ ਲੈਣਗੇ। ਗੁਆਨਾ ਵਿੱਚ, ਪ੍ਰਧਾਨ ਮੰਤਰੀ ਸੀਨੀਅਰ ਲੀਡਰਸ ਨਾਲ ਗੱਲਬਾਤ ਕਰਨਗੇ, ਸੰਸਦ ਨੂੰ ਸੰਬੋਧਨ ਕਰਨਗੇ ਅਤੇ ਕੈਰੀਕੌਮ (CARICOM)-ਇੰਡੀਆ ਸਮਿਟ ਵਿੱਚ ਹਿੱਸਾ ਲੈਣਗੇ, ਕੈਰੇਬੀਅਨ ਖੇਤਰ ਨਾਲ ਸਬੰਧਾਂ ਨੂੰ ਗਹਿਰਾ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਨਗੇ।ਪ੍ਰਧਾਨ ਮੰਤਰੀ ਦੀ ਨਾਇਜੀਰੀਆ ਸੰਘੀ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ
September 10th, 07:51 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ 2023 ਨੂੰ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਮੌਕੇ 'ਤੇ, ਨਾਇਜੀਰੀਆ ਸੰਘੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਬੋਲਾ ਅਹਿਮਦ ਟੀਨੁਬੂ (H.E. Mr. Bola Ahmed Tinubu) ਨਾਲ ਮੁਲਾਕਾਤ ਕੀਤੀ।