ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬਹੁਤ ਮਾਣ ਹੈ: ਪ੍ਰਧਾਨ ਮੰਤਰੀ

November 15th, 11:09 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਥਮ ਬੋਡੋਲੈਂਡ ਮਹੋਤਸਵ (1st Bodoland Mohotsav) ਵਿੱਚ ਸ਼ਾਮਲ ਹੋਣ ਦੇ ਬਾਅਦ ਕਿਹਾ ਕਿ ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬੇਹੱਦ ਮਾਣ ਹੈ।

ਨਵੀਂ ਦਿੱਲੀ ਵਿੱਚ ਪਹਿਲੇ ਬੋਡੋਲੈਂਡ ਮਹੋਤਸਵ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

November 15th, 06:32 pm

ਅੱਜ ਕਾਰਤਿਕ ਪੂਰਨਿਮਾ (Kartik Purnima) ਦਾ ਪਾਵਨ ਅਵਸਰ ਹੈ। ਅੱਜ ਦੇਵ ਦੀਪਾਵਲੀ (Dev Deepawali) ਮਨਾਈ ਜਾ ਰਹੀ ਹੈ। ਮੈਂ ਦੇਸ਼ ਭਰ ਦੇ ਲੋਕਾਂ ਨੂੰ ਇਸ ਪਰਵ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪਰਵ ਵੀ ਹੈ। ਮੈਂ ਪੂਰੇ ਦੇਸ਼ ਨੂੰ ਵਿਸ਼ੇਸ਼ ਤੌਰ ‘ਤੇ ਵਿਸ਼ਵ ਭਰ ਵਿੱਚ ਫੈਲੇ ਹੋਏ ਸਿੱਖ ਭਾਈਆਂ-ਭੈਣਾਂ ਨੂੰ ਇਸ ਅਵਸਰ ’ਤੇ ਵਧਾਈ ਦਿੰਦਾ ਹਾਂ। ਅੱਜ ਪੂਰਾ ਦੇਸ਼ ਜਨਜਾਤੀਯ ਗੌਰਵ ਦਿਵਸ ਵੀ ਮਨਾ ਰਿਹਾ ਹੈ। ਅੱਜ ਹੀ ਸਵੇਰੇ ਮੈਂ ਬਿਹਾਰ ਵਿੱਚ, ਜਮੁਈ ਵਿੱਚ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਅਤੇ ਹੁਣ ਸ਼ਾਮ ਨੂੰ ਪਹਿਲੇ ਬੋਡੋ ਮਹੋਤਸਵ (First Bodoland Festival) ਵਿੱਚ ਅਸਾਮ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਬੋਡੋ ਸਮੁਦਾਇ ਦੇ ਲੋਕ ਆਏ ਹਨ। ਸ਼ਾਂਤੀ ਦੇ, ਸੱਭਿਆਚਾਰ ਦੇ, ਸਮ੍ਰਿੱਧੀ ਦੇ ਨਵੇਂ ਭਵਿੱਖ ਦਾ ਉਤਸਵ ਮਨਾਉਣ ਲਈ ਜੁਟੇ ਸਾਰੇ ਬੋਡੋ ਸਾਥੀਆਂ ਦਾ ਮੈਂ ਇੱਥੇ ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿਖੇ ਪਹਿਲੇ ਬੋਡੋਲੈਂਡ ਮਹੋਤਸਵ ਦਾ ਉਦਘਾਟਨ ਕੀਤਾ

November 15th, 06:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲੇ ਬੋਡੋਲੈਂਡ ਮਹੋਤਸਵ ਦਾ ਉਦਘਾਟਨ ਕੀਤਾ, ਜੋ ਕਿ ਸ਼ਾਂਤੀ ਨੂੰ ਕਾਇਮ ਰੱਖਣ ਅਤੇ ਇੱਕ ਜੀਵੰਤ ਬੋਡੋ ਸਮਾਜ ਦੇ ਨਿਰਮਾਣ ਲਈ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ 'ਤੇ ਅਧਾਰਿਤ ਦੋ ਦਿਨਾਂ ਵਿਸ਼ਾਲ ਸਮਾਗਮ ਹੈ।

ਪ੍ਰਧਾਨ ਮੰਤਰੀ ਦਿੱਲੀ ਵਿੱਚ ਪਹਿਲੇ ਬੋਡੋਲੈਂਡ ਮਹੋਤਸਵ ਦਾ ਉਦਘਾਟਨ ਕਰਨਗੇ

November 14th, 04:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ ਨੂੰ ਸ਼ਾਮ 6:30 ਵਜੇ ਨਵੀਂ ਦਿੱਲੀ ਸਥਿਤ ਸਪੋਰਟਸ ਅਥਾਰਿਟੀ ਆਫ ਇੰਡੀਆ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿੱਚ ਪਹਿਲੇ ਬੋਡੋਲੈਂਡ ਮਹੋਤਸਵ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਉਪਸਥਿਤ ਜਨਸਮੂਹ ਨੂੰ ਸੰਬੋਧਨ ਵੀ ਕਰਨਗੇ।