Eight years of BJP dedicated to welfare of poor, social security: PM Modi

May 21st, 02:29 pm

Prime Minister Narendra Modi today addressed the BJP National Office Bearers in Jaipur through video conferencing. PM Modi started his address by recognising the contribution of all members of the BJP, from Founders to Pathfinders and to the Karyakartas in strengthening the party.

ਪ੍ਰਧਾਨ ਮੰਤਰੀ ਮੋਦੀ ਨੇ ਜੈਪੁਰ ਵਿੱਚ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ

May 20th, 10:00 am

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਜੈਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਬੈਠਕ ਨੂੰ ਸੰਬੋਧਨ ਕੀਤਾ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜਨ ਸੰਘ ਤੋਂ ਲੈ ਕੇ ਭਾਜਪਾ ਤੱਕ ਦੇ ਨਿਰਮਾਣ ਵਿੱਚ ਖ਼ੁਦ ਨੂੰ ਖਪਾਉਣ ਵਾਲੇ ਸਾਰੇ ਰਹੱਸਵਾਦੀਆਂ ਅਤੇ ਸ਼ਖ਼ਸੀਅਤਾਂ ਨੂੰ ਨਮਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਨਾਲ ਜੁੜੇ ਸਤਿਕਾਰਯੋਗ ਮਰਹੂਮ ਭੈਰੋਂ ਸਿੰਘ ਸ਼ੇਖਾਵਤ ਜੀ, ਜਗਦੀਸ਼ ਪ੍ਰਸਾਦ ਮਾਥੁਰ ਜੀ, ਭਾਨੂ ਕੁਮਾਰ ਸ਼ਾਸਤਰੀ ਜੀ, ਰਘੁਵੀਰ ਸਿੰਘ ਕੌਸ਼ਲ ਜੀ, ਭਵੰਰ ਲਾਲ ਸ਼ਰਮਾ ਜੀ ਅਤੇ ਗੰਗਾਰਾਮ ਕੋਲੀ ਜੀ ਜਿਹੀਆਂ ਅਣਗਿਣਤ ਸਮਰਪਿਤ ਸ਼ਖ਼ਸੀਅਤਾਂ ਭਾਜਪਾ ਵਰਕਰਾਂ ਦੇ ਲਈ ਪ੍ਰੇਰਣਾ ਸਰੂਪ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ 'ਤੇ ਕਿਹਾ, ''21ਵੀਂ ਸਦੀ ਦਾ ਇਹ ਸਮਾਂ ਭਾਰਤ ਦੇ ਲਈ ਬਹੁਤ ਅਹਿਮ ਹੈ। ਅੱਜ ਅਸੀਂ ਸਾਰੇ ਦੇਖ ਰਹੇ ਹਾਂ ਕਿ ਦੁਨੀਆ ਵਿੱਚ ਭਾਰਤ ਦੇ ਪ੍ਰਤੀ ਕਿਸ ਤਰ੍ਹਾਂ ਦੀ ਵਿਸ਼ੇਸ਼ ਭਾਵਨਾ ਜਾਗ੍ਰਤ ਹੋਈ ਹੈ। ਦੁਨੀਆ ਅੱਜ ਭਾਰਤ ਨੂੰ ਬੜੀਆਂ ਉਮੀਦਾਂ ਨਾਲ ਦੇਖ ਰਹੀ ਹੈ। ਠੀਕ ਉਸੇ ਤਰ੍ਹਾਂ ਭਾਰਤ ਵਿੱਚ ਭਾਜਪਾ ਦੇ ਪ੍ਰਤੀ, ਜਨਤਾ ਦਾ ਇੱਕ ਵਿਸ਼ੇਸ਼ ਸਨੇਹ ਹੈ। ਦੇਸ਼ ਦੀ ਜਨਤਾ ਭਾਜਪਾ ਨੂੰ ਬਹੁਤ ਵਿਸ਼ਵਾਸ ਨਾਲ, ਬਹੁਤ ਉਮੀਦ ਨਾਲ ਦੇਖ ਰਹੀ ਹੈ। ਦੇਸ਼ ਦੀ ਜਨਤਾ ਦੀਆਂ ਆਕਾਂਖਿਆਵਾਂ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵਧਾ ਦਿੰਦੀਆਂ ਹਨ।''