ਪ੍ਰਧਾਨ ਮੰਤਰੀ ਨੇ ਰਾਣੀ ਵੇਲੁ ਨਚਿਯਾਰ (Rani Velu Nachiyar) ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਯਾਦ ਕੀਤਾ

January 03rd, 10:59 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਹਸੀ ਰਾਣੀ ਵੇਲੁ ਨਚਿਯਾਰ ਨੂੰ ਅੱਜ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਵੀਰਤਾਪੂਰਨ ਲੜਾਈ ਲੜੀ ਅਤੇ ਆਪਣੀ ਲਾਸਾਨੀ ਵੀਰਤਾ ਅਤੇ ਰਣਨੀਤਕ ਪ੍ਰਤਿਭਾ ਦਾ ਪਰਿਚੈ ਦਿੱਤਾ।

ਪ੍ਰਧਾਨ ਮੰਤਰੀ ਨੇ ਸਾਵਿਤਰੀਬਾਈ ਫੁਲੇ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

January 03rd, 10:57 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਵਿਤਰੀਬਾਈ ਫੁਲੇ ਜੀ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਮਹਿਲਾ ਸਸ਼ਕਤੀਕਰਣ ਦੀ ਪ੍ਰੇਰਣਾ ਅਤੇ ਸਿੱਖਿਆ ਅਤੇ ਸਮਾਜਿਕ ਸੁਧਾਰ ਦੇ ਖੇਤਰ ਵਿੱਚ ਮੋਹਰੀ ਦੱਸਿਆ।

ਪ੍ਰਧਾਨ ਮੰਤਰੀ ਨੇ ਸ੍ਰੀ ਮੰਨਾਥੁ ਪਦਮਨਾਭਾਨ (Sri Mannathu Padmanabhan) ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ (ਜਨਮ ਜਯੰਤੀ) ‘ਤੇ ਯਾਦ ਕੀਤਾ

January 02nd, 04:40 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਮੰਨਾਥੁ ਪਦਮਨਾਭਾਨ (Sri Mannathu Padmanabhan) ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ (ਜਨਮ ਜਯੰਤੀ) ‘ਤੇ ਯਾਦ ਕੀਤਾ। ਸ਼੍ਰੀ ਮੋਦੀ ਨੇ ਉਨ੍ਹਾਂ ਦੀ ਸ਼ਲਾਘਾ ਇੱਕ ਸੱਚੇ ਦੂਰਦਰਸ਼ੀ ਵਿਅਕਤੀ ਦੇ ਰੂਪ ਵਿੱਚ ਕੀਤੀ, ਜਿਨ੍ਹਾਂ ਨੇ ਸਮਾਜ ਨੂੰ ਉੱਚਾ ਚੁੱਕਣ, ਮਹਿਲਾ ਸਸ਼ਕਤੀਕਰਣ ਅਤੇ ਮਾਨਵੀ ਪੀੜ੍ਹਾ (ਮਨੁੱਖੀ ਦਰਦ) ਨੂੰ ਦੂਰ ਕਰਨ ਦੇ ਲਈ ਅਣਥੱਕ ਪ੍ਰਯਾਸ ਕੀਤੇ।

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀ ਅਰਪਿਤ ਕੀਤੀ

December 25th, 09:10 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀ ਅਰਪਿਤ ਕੀਤੀ।

ਪ੍ਰਧਾਨ ਮੰਤਰੀ ਨੇ ਪੰਡਿਤ ਮਦਨ ਮੋਦਨ ਮਾਲਵੀਯ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਯਾਦ ਕੀਤਾ

December 25th, 08:56 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਮਹਾਨ ਗਾਇਕ ਮੁਹੰਮਦ ਰਫੀ ਨੂੰ ਉਨ੍ਹਾਂ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ‘ਤੇ ਯਾਦ ਕੀਤਾ

December 24th, 07:12 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਗਾਇਕ ਮੁਹੰਮਦ ਰਫੀ ਸਾਹਬ ਨੂੰ ਉਨ੍ਹਾਂ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ‘ਤੇ ਯਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਟਿੱਪਣੀ ਕੀਤੀ ਕਿ ਮੁਹੰਮਦ ਰਫੀ ਸਾਹਬ ਸੰਗੀਤ ਦੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ (a musical genius) ਸਨ, ਜਿਨ੍ਹਾਂ ਦਾ ਸੱਭਿਆਚਾਰਕ ਪ੍ਰਭਾਵ ਅਤੇ ਪ੍ਰਭਾਵ ਪੀੜ੍ਹੀਆਂ ਤੱਕ ਰਿਹਾ।

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਮੋਦੀ 25 ਦਸੰਬਰ ਨੂੰ ਮੱਧ ਪ੍ਰਦੇਸ਼ ਵਿੱਚ ਕੇਨ-ਬੇਤਵਾ ਨਦੀ ਜੋੜੋ ਨੈਸ਼ਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ

December 24th, 11:46 am

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100 ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਦਸੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 12:30 ਵਜੇ ਉਹ ਖਜੁਰਾਹੋ (Khajuraho) ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) 'ਤੇ ਯਾਦ ਕੀਤਾ

December 23rd, 09:38 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) 'ਤੇ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਮਹਾਨ ਅਭਿਨੇਤਾ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ

December 14th, 11:17 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਨ ਅਭਿਨੇਤਾ ਸ਼੍ਰੀ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ (ਪ੍ਰਧਾਨ ਮੰਤਰੀ ਨੇ) ਉਨ੍ਹਾਂ ਨੂੰ ਇੱਕ ਦੂਰਦਰਸ਼ੀ ਫਿਲਮ ਨਿਰਮਾਤਾ, ਅਭਿਨੇਤਾ ਅਤੇ ਸਦਾਬਹਾਰ ਸ਼ੋਅਮੈਨ ਦੱਸਿਆ। ਸ਼੍ਰੀ ਰਾਜ ਕਪੂਰ ਨੂੰ ਸਿਰਫ ਇੱਕ ਫਿਲਮ ਨਿਰਮਾਤਾ ਹੀ ਨਹੀਂ ਬਲਕਿ ਇੱਕ ਸੱਭਿਆਚਾਰਕ ਰਾਜਦੂਤ ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਆਲਮੀ ਮੰਚ ‘ਤੇ ਪਹੁੰਚਾਇਆ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਫਿਲਮ ਨਿਰਮਾਤਾਵਾਂ ਅਤੇ ਅਭਿਨੇਤਾਵਾਂ ਦੀਆਂ ਪੀੜ੍ਹੀਆਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੀਆਂ ਹਨ।

ਸਿਨੇਮਾ ਦੇ ਦਿੱਗਜ਼ ਰਾਜ ਕਪੂਰ ਦੇ 100 ਸਾਲ ਪੂਰੇ ਹੋਣ ‘ਤੇ ਕਪੂਰ ਫੈਮਿਲੀ ਦੇ ਨਾਲ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

December 11th, 09:00 pm

ਪਿਛਲੇ ਹਫ਼ਤੇ ਜੋ ਸਾਡਾ ਵ੍ਹਾਟਸਐਪ ਫੈਮਿਲੀ ਗਰੁੱਪ ਹੈ, ਅਸੀਂ ਇੱਕ ਹਫ਼ਤੇ ਤੋਂ ਸਿਰਫ਼ ਇਹੀ ਡਿਸਾਈਡ ਕਰ ਰਹੇ ਹਾਂ ਕਿ ਅਸੀਂ ਕਿਵੇਂ ਤੁਹਾਨੂੰ ਕਹਾਂਗੇ, ਪ੍ਰਾਈਮ ਮਿਨੀਸਟਰ ਜੀ ਜਾਂ, ਪ੍ਰਧਾਨ ਮੰਤਰੀ ਜੀ! ਰੀਮਾ ਬੁਆ ਮੈਨੂੰ ਰੋਜ਼ ਫੋਨ ਕਰਕੇ ਪੁੱਛ ਰਹੇ ਹਨ, ਕੀ ਮੈਂ ਇਹ ਬੋਲ ਸਕਦੀ ਹਾਂ, ਕੀ ਮੈਂ ਉਹ ਬੋਲ ਸਕਦੀ ਹਾਂ?

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਅਭਿਨੇਤਾ ਰਾਜ ਕਪੂਰ ਦੇ ਸ਼ਤਾਬਦੀ ਸਮਾਰੋਹ ਦੇ ਅਵਸਰ ’ਤੇ ਕਪੂਰ ਪਰਿਵਾਰ ਨਾਲ ਗੱਲਬਾਤ ਕੀਤੀ

December 11th, 08:47 pm

ਮਹਾਨ ਰਾਜ ਕਪੂਰ ਦੀ 100ਵੀਂ ਜਯੰਤੀ ਦੇ ਅਵਸਰ ’ਤੇ ਕਪੂਰ ਪਰਿਵਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਇੱਕ ਭਾਵੁਕ ਗੱਲਬਾਤ ਕੀਤੀ। ਇਸ ਵਿਸ਼ੇਸ਼ ਮੁਲਾਕਾਤ ਵਿੱਚ ਭਾਰਤੀ ਸਿਨੇਮਾ ਵਿੱਚ ਰਾਜ ਕਪੂਰ ਦੇ ਵਿਲੱਖਣ ਯੋਗਦਾਨ ਅਤੇ ਉਨ੍ਹਾਂ ਦੀ ਸਦੀਵੀ ਵਿਰਾਸਤ ਨੂੰ ਸਨਮਾਨਿਤ ਕੀਤਾ ਗਿਆ। ਇਸ ਅਵਸਰ ’ਤੇ, ਪ੍ਰਧਾਨ ਮੰਤਰੀ ਨੇ ਕਪੂਰ ਪਰਿਵਾਰ ਦੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।

ਤਮਿਲ ਕਵੀ ਸੁਬਰਾਮਣੀਆ ਭਾਰਤੀ ਦੀ ਸੰਪੂਰਣ ਰਚਨਾਵਾਂ ਦੇ ਸੰਗ੍ਰਹਿ ਦੇ ਰਿਲੀਜ਼ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 11th, 02:00 pm

ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਰਾਓ ਇੰਦ੍ਰਜੀਤ ਸਿੰਘ, ਐੱਲ ਮੁਰੂਗਨ ਜੀ, ਅਤੇ ਇਸ ਪ੍ਰੋਗਰਾਮ ਦੇ ਕੇਂਦਰ ਬਿੰਦੂ ਸਾਹਿਤ ਸੇਵੀ, ਸੀਨੀ ਵਿਸ਼ਵਨਾਥਨ ਜੀ, ਪ੍ਰਕਾਸ਼ਕ ਵੀ ਸ਼੍ਰੀਨਿਵਾਸਨ ਜੀ, ਮੌਜੂਦ ਸਾਰੇ ਵਿਦਵਾਨ ਮਹਾਨੁਭਾਵ...ਦੇਵੀਓ ਅਤੇ ਸੱਜਣੋਂ...

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਤਮਿਲ ਕਵੀ ਸੁਬਰਾਮਣੀਆ ਭਾਰਤੀ ਦੇ ਸੰਪੂਰਨ ਰਚਨਾ ਸੰਗ੍ਰਹਿ ਨੂੰ ਰਿਲੀਜ਼ ਕੀਤਾ

December 11th, 01:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਸਰਕਾਰੀ ਆਵਾਸ ‘ਤੇ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ ਦੀਆਂ ਸੰਪੂਰਨ ਰਚਨਾਵਾਂ ਦੇ ਸੰਗ੍ਰਹਿ ਨੂੰ ਰਿਲੀਜ਼ ਕੀਤਾ। ਸ਼੍ਰੀ ਸੁਬਰਾਮਣੀਆ ਭਾਰਤੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਸੱਭਿਆਚਾਰ ਅਤੇ ਸਾਹਿਤ, ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਯਾਦਾਂ ਅਤੇ ਤਮਿਲ ਨਾਡੂ ਦੇ ਗੌਰਵ ਦਾ ਬਹੁਤ ਵੱਡਾ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਮਹਾਕਵੀ ਸੁਬਰਾਮਣੀਆ ਭਾਰਤੀ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਦੇ ਨਾਲ ਅੱਜ ਇਸ ਮਹਾਨ ਕਾਰਜ ਦੀ ਪੂਰਨਾਵਤੀ ਹੋ ਰਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਯਾਦ ਕੀਤਾ

December 11th, 10:29 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਅੱਜ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਸੀ. ਰਾਜਾਗੋਪਾਲਚਾਰੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕੀਤਾ

December 10th, 04:18 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਸੀ. ਰਾਜਾਗੋਪਾਲਚਾਰੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕਰਦੇ ਹੋਏ ਕਿਹਾ ਕਿ ਉਹ ਇੱਕ ਬਹੁਮੁਖੀ ਸ਼ਖਸੀਅਤ ਸਨ, ਜਿਨ੍ਹਾਂ ਨੇ ਸ਼ਾਸਨ, ਸਾਹਿਤ ਅਤੇ ਸਮਾਜਿਕ ਸਸ਼ਕਤੀਕਰਣ ‘ਤੇ ਗਹਿਰਾ ਪ੍ਰਭਾਵ ਛੱਡਿਆ।

ਵੀਡੀਓ ਕਾਨਫਰੰਸਿੰਗ ਜਰੀਏ ਅਹਿਮਦਾਬਾਦ ਵਿੱਚ ਰਾਮਕ੍ਰਿਸ਼ਣ ਮਠ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 09th, 01:30 pm

ਪਰਮ ਪਵਿੱਤਰ ਸ਼੍ਰੀਮਤ ਸਵਾਮੀ ਗੌਤਮਾਨੰਦ ਜੀ ਮਹਾਰਾਜ, ਦੇਸ਼-ਵਿਦੇਸ਼ ਤੋਂ ਆਏ ਰਾਮਕ੍ਰਿਸ਼ਣ ਮਠ ਅਤੇ ਮਿਸ਼ਨ ਦੇ ਪੂਜਯ ਸੰਤਗਣ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਇਸ ਪ੍ਰੋਗਰਾਮ ਨਾਲ ਜੁੜੇ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਨਮਸਕਾਰ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਵਿੱਚ ਰਾਮਕ੍ਰਿਸ਼ਨ ਮਠ ਦੁਆਰਾ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ

December 09th, 01:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ ਰਾਮਕ੍ਰਿਸ਼ਨ ਮਠ ਵਿੱਚ ਸਮਾਗਮ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼੍ਰੀਮਤ ਸਵਾਮੀ ਗੌਤਮਾਨੰਦ ਜੀ ਮਹਾਰਾਜ, ਰਾਮਕ੍ਰਿਸ਼ਨ ਮਠ ਅਤੇ ਭਾਰਤ-ਵਿਦੇਸ਼ ਦੇ ਮਿਸ਼ਨ ਦੇ ਸਤਿਕਾਰਯੋਗ ਸੰਤਾਂ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਹੋਰ ਪਤਵੰਤਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਦੇਵੀ ਸ਼ਾਰਦਾ, ਗੁਰੂਦੇਵ ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਸ਼੍ਰੀਮਤ ਸਵਾਮੀ ਪ੍ਰੇਮਾਨੰਦ ਮਹਾਰਾਜ ਦੇ ਜਨਮ ਦਿਨ 'ਤੇ ਆਯੋਜਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਕਾਰਯਕਰ ਸੁਵਰਣ ਮਹੋਤਸਵ (Karyakar Suvarna Mahotsav) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

December 07th, 05:52 pm

ਕਾਰਯਕਰ ਸੁਵਰਣ ਮਹੋਤਸਵ ਦੇ ਇਸ ਅਵਸਰ ’ਤੇ ਮੈਂ ਭਗਵਾਨ ਸਵਾਮੀ ਨਾਰਾਇਣ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਅੱਜ ਪ੍ਰਮੁੱਖ ਸਵਾਮੀ ਮਹਾਰਾਜ ਦੀ 103ਵੀਂ ਜਨਮ ਜਯੰਤੀ ਦਾ ਮਹੋਤਸਵ ਵੀ ਹੈ। ਮੈਂ ਗੁਰੂਹਰਿ ਪ੍ਰਗਟ ਬ੍ਰਹਮ ਸਰੂਪ ਪ੍ਰਮੁੱਖ ਸਵਾਮੀ ਮਹਾਰਾਜ ਨੂੰ ਵੀ ਨਮਨ ਕਰਦਾ ਹਾਂ। ਭਗਵਾਨ ਸਵਾਮੀ ਨਾਰਾਇਣ ਦੀਆਂ ਸਿੱਖਿਆਵਾਂ, ਪ੍ਰਮੁੱਖ ਸਵਾਮੀ ਮਹਾਰਾਜ ਦੇ ਸੰਕਲਪ ... ਅੱਜ ਪਰਮ ਪੂਜਯ ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦੀ ਮਿਹਨਤ ਅਤੇ ਸਮਰਪਣ ਨਾਲ ਪ੍ਰਫੁੱਲਿਤ (ਫਲਿਤ) ਹੋ ਰਹੇ ਹਨ। ਇਹ ਇੰਨਾ ਵੱਡਾ ਪ੍ਰੋਗਰਾਮ, ਇੱਕ ਲੱਖ ਕਾਰਜਕਰਤਾ, ਨੌਜਵਾਨਾਂ ਅਤੇ ਬੱਚਿਆਂ ਦੁਆਰਾ ਬੀਜ, ਰੁੱਖ ਅਤੇ ਫਲ ਦੇ ਭਾਵ ਨੂੰ ਅਭਿਵਿਅਕਤ ਕਰਦੇ ਹੋਏ ਸੱਭਿਆਚਾਰਕ ਪ੍ਰੋਗਰਾਮ... ਮੈਂ ਤੁਹਾਡੇ ਦਰਮਿਆਨ ਭਾਵੇਂ ਹੀ ਸਾਖਿਆਤ ਉਪਸਥਿਤ ਨਹੀਂ ਹੋ ਸਕਿਆ ਹਾਂ, ਲੇਕਿਨ ਮੈਂ ਇਸ ਆਯੋਜਨ ਦੀ ਊਰਜਾ ਨੂੰ ਹਿਰਦੈ ਤੋਂ ਮਹਿਸੂਸ ਕਰ ਰਿਹਾ ਹਾਂ। ਇਸ ਸ਼ਾਨਦਾਰ ਦਿਵਯ (ਦਿੱਬ) ਸਮਾਰੋਹ ਦੇ ਲਈ ਮੈਂ ਪਰਮ ਪੂਜਯ ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦਾ, ਸਾਰੇ ਸੰਤ ਜਨਾਂ ਦਾ ਅਭਿਨੰਦਨ ਕਰਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਵਿੱਚ ਕਾਰਯਕਰ ਸੁਵਰਣ ਮਹੋਤਸਵ ਨੂੰ ਸੰਬੋਧਨ ਕੀਤਾ

December 07th, 05:40 pm

ਉਨ੍ਹਾਂ ਨੇ ਕਿਹਾ ਕਿ ਭਗਵਾਨ ਸਵਾਮੀ ਨਾਰਾਇਣ ਦੀਆਂ ਸਿੱਖਿਆਵਾਂ, ਪ੍ਰਮੁੱਖ ਸਵਾਮੀ ਮਹਾਰਾਜ ਦੇ ਸੰਕਲਪ ਅੱਜ ਪਰਮ ਪੂਜਯ ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦੀ ਕੜੀ ਮਿਹਨਤ ਅਤੇ ਸਮਰਪਣ ਨਾਲ ਫਲ-ਫੁੱਲ ਰਹੇ ਹਨ। ਸ਼੍ਰੀ ਮੋਦੀ ਲਗਭਗ ਇੱਕ ਲੱਖ ਵਰਕਰਾਂ ਦੇ ਨਾਲ-ਨਾਲ ਨੌਜਵਾਨਾਂ ਅਤੇ ਬੱਚਿਆਂ ਦੁਆਰਾ ਪੇਸ਼ ਸੱਭਿਆਚਾਰਕ ਪ੍ਰੋਗਰਾਮਾਂ ਸਹਿਤ ਇੰਨੇ ਵਿਸ਼ਾਲ ਆਯੋਜਨ ਨੂੰ ਦੇਖ ਕੇ ਖੁਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਹ ਪ੍ਰੋਗਰਾਮ ਸਥਲ ‘ਤੇ ਸ਼ਰੀਰਕ ਰੂਪ ਨਾਲ ਉਪਸਥਿਤ ਨਹੀਂ ਹੈ, ਲੇਕਿਨ ਉਹ ਇਸ ਪ੍ਰੋਗਰਾਮ ਦੀ ਊਰਜਾ ਨੂੰ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਨੇ ਇਸ ਭਵਯ ਦਿਵਸ ਸਮਾਰੋਹ ਦੇ ਲਈ ਪਰਮ ਪੂਜਯ ਹਰਿ ਮਹੰਤ ਸਵਾਮੀ ਮਹਾਰਾਜ ਅਤੇ ਸਾਰੇ ਸੰਤਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ, ਭਾਰਤ ਰਤਨ ਡਾ. ਰਾਜੇਂਦਰ ਪ੍ਰਸਾਦ ਜੀ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀ ਅਰਪਿਤ ਕੀਤੀ

December 03rd, 08:59 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਪਹਿਲੇ ਰਾਸ਼ਟਰਪਤੀ, ਭਾਰਤ ਰਤਨ ਡਾ. ਰਾਜੇਂਦਰ ਪ੍ਰਸਾਦ ਜੀ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) 'ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਭਾਰਤੀ ਲੋਕਤੰਤਰ ਦੀ ਮਜ਼ਬੂਤ ਨੀਂਹ ਰੱਖਣ ਵਿੱਚ ਡਾ. ਪ੍ਰਸਾਦ ਜੀ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ।