ਪੀਐੱਮ-ਜਨਮਨ ਦੇ ਤਹਿਤ ਪੀਐੱਮਏਵਾਈ (ਜੀ) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸਤ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 15th, 12:15 pm

ਜੋਹਾਰ, ਰਾਮ-ਰਾਮ। ਇਸ ਸਮੇਂ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ। ਉੱਤਰਾਯਣ, ਮਕਰ ਸੰਕ੍ਰਾਂਤੀ, ਪੋਂਗਲ, ਬੀਹੂ, ਕਿੰਨੇ ਹੀ ਤਿਉਹਾਰਾਂ ਦੀ ਉਮੰਗ ਚਾਰੋਂ ਤਰਫ਼ ਛਾਈ ਹੋਈ ਹੈ। ਇਸ ਉਤਸ਼ਾਹ ਨੂੰ ਅੱਜ ਦੇ ਇਸ ਆਯੋਜਨ ਹੋਰ ਸ਼ਾਨਦਾਰ, ਜਾਨਦਾਰ ਬਣਾ ਦਿੱਤਾ। ਅਤੇ ਤੁਹਾਡੇ ਨਾਲ ਗੱਲ ਕਰਕੇ ਮੇਰਾ ਵੀ ਉਤਸਵ ਬਣ ਗਿਆ। ਅੱਜ ਇੱਕ ਤਰਫ਼ ਜਦੋਂ ਅਯੁੱਧਿਆ ਵਿੱਚ ਦੀਪਾਵਲੀ ਮਨਾਈ ਜਾ ਰਹੀ ਹੈ, ਤਾਂ ਦੂਸਰੀ ਤਰਫ਼ ਇੱਕ ਲੱਖ ਅਤਿ-ਪਿਛੜੇ ਮੇਰੇ ਜਨਜਾਤੀ ਭਾਈ-ਭੈਣ, ਜੋ ਮੇਰੇ ਪਰਿਵਾਰ ਦੇ ਹੀ ਮੈਂਬਰ ਹਨ। ਮੇਰੇ ਇਨ੍ਹਾਂ ਜਨਜਾਤੀ ਪਰਿਵਾਰ, ਅਤਿ-ਪਿਛੜੇ ਜਨਜਾਤੀ ਪਰਿਵਾਰ, ਉਨ੍ਹਾਂ ਦੇ ਘਰ ਦੀਵਾਲੀ ਮਨ ਰਹੀ ਹੈ, ਇਹ ਆਪਣੇ ਆਪ ਵਿੱਚ ਮੇਰੇ ਲਈ ਬਹੁਤ ਵੱਡੀ ਖੁਸ਼ੀ ਹੈ। ਅੱਜ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੱਕੇ ਘਰ ਦੇ ਲਈ ਪੈਸੇ ਟ੍ਰਾਂਸਫਰ ਕੀਤੇ ਜਾ ਰਹੇ ਹਨ। ਮੈਂ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਮਕਰ ਸੰਕ੍ਰਾਂਤੀ ਦੀ ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਮੈਨੂੰ ਇਹ ਪੁਣਯ ਕਾਰਜ ਕਰਨ ਦੇ ਲਈ ਨਿਮਿਤ ਬਨਣ ਦਾ ਅਵਸਰ ਮਿਲਦਾ ਹੈ, ਇਹ ਵੀ ਮੇਰੇ ਜੀਵਨ ਵਿੱਚ ਬਹੁਤ ਆਨੰਦ ਦੀ ਗੱਲ ਹੈ।

ਪ੍ਰਧਾਨ ਮੰਤਰੀ ਨੇ ਪੀਐੱਮ-ਜਨਮਨ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸਤ ਜਾਰੀ ਕੀਤੀ

January 15th, 12:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਯ ਮਹਾ ਅਭਿਯਾਨ (ਪੀਐੱਮ-ਜਨਮਨ) ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸਤ ਜਾਰੀ ਕੀਤੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਪੀਐੱਮ-ਜਨਮਨ ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।

ਨਵੀਂ ਦਿੱਲੀ ਵਿੱਚ ਪੋਂਗਲ ਉਤਸਵ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

January 14th, 12:00 pm

ਵਨੱਕਮ, ਤੁਹਾਨੂੰ ਸਾਰਿਆਂ ਨੂੰ ਪੋਂਗਲ ਦੇ ਪਰਵ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ! ਇਨਿਯ ਪੋਂਗਲ ਨਲਵਾੱਤੁਕੱਲ੍! (इनिय पोङ्गल् नल्वाळ्तुक्कल्!)

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਪੋਂਗਲ ਸਮਾਰੋਹਾਂ ਵਿੱਚ ਹਿੱਸਾ ਲਿਆ

January 14th, 11:30 am

ਇਸ ਅਵਸਰ 'ਤੇ, ਪ੍ਰਧਾਨ ਮੰਤਰੀ ਨੇ ਪੋਂਗਲ ਦੇ ਮੌਕੇ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਤਮਿਲ ਨਾਡੂ ਦੇ ਹਰ ਘਰ ਵਿੱਚ ਤਿਉਹਾਰ ਦਾ ਉਤਸ਼ਾਹ ਦੇਖਿਆ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਸਾਰੇ ਨਾਗਰਿਕਾਂ ਦੇ ਜੀਵਨ ਵਿੱਚ ਸੁੱਖ, ਸਮ੍ਰਿੱਧੀ ਅਤੇ ਸੰਤੋਸ਼ ਦੀ ਧਾਰਾ ਦੇ ਨਿਰੰਤਰ ਪ੍ਰਵਾਹ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕੱਲ੍ਹ ਲੋਹੜੀ ਦੇ ਤਿਉਹਾਰ, ਅੱਜ ਮਕਰ ਉੱਤਰਾਇਣ ਦੇ ਉਤਸਵ, ਕੱਲ੍ਹ ਮਨਾਈ ਜਾਣ ਵਾਲੀ ਮਕਰ ਸੰਕ੍ਰਾਂਤੀ ਅਤੇ ਜਲਦੀ ਹੀ ਮਾਘ ਬਿਹੂ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਮੌਜੂਦਾ ਤਿਉਹਾਰਾਂ ਲਈ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਅਸਾਮ ਦੇ ਲੋਕਾਂ ਨੂੰ ਕਾਤੀਬਿਹੂ (KatiBihu) ਦੇ ਸ਼ੁਭ ਅਵਸਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ

October 18th, 10:47 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਲੋਕਾਂ ਨੂੰ ਕਾਤੀਬਿਹੂ (KatiBihu) ਦੇ ਸ਼ੁਭ ਅਵਸਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਾਸ਼ੀ ਵਿਸ਼ਵਨਾਥ ਅਤੇ ਬਿਹੂ ਸਮਾਗਮ ‘ਤੇ ਨਾਗਰਿਕਾਂ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ

April 16th, 10:04 am

ਆਪਣੇ ਪਿਤਾ ਨੂੰ ਕਾਸ਼ੀ ਵਿਸ਼ਵਨਾਥ ਲੈ ਜਾਣ ਦਾ ਅਵਸਰ ਪਾਉਣ ਵਾਲੇ ਇੱਕ ਨਾਗਰਿਕ ਨੂੰ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :

ਗੁਵਾਹਾਟੀ ਵਿੱਚ ਬਿਹੂ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 14th, 06:00 pm

ਮੋਯ ਓਹਮਬਾਖਿਕ, ਰੋਂਗਾਲੀ ਬੀਹੂਰ, ਹੋਭੇੱਛਾ ਜੋਨਾਈਸੂ, ਏਈ ਹੋਭਾ ਮੋਹੋਰਟਤ, ਆਪੋਨਾ-ਲੁਕੋਲੋਈ; ਔਂਟੋਰਿਕ ਓਭਿਨੰਦਨ, ਗਿਆਪਨ ਕੋਰੀਸੂ।

ਪ੍ਰਧਾਨ ਮੰਤਰੀ ਨੇ ਅਸਾਮ ਦੇ ਗੁਹਾਟੀ ਵਿੱਚ ਸਰੁਸਜਈ ਸਟੇਡੀਅਮ ਵਿੱਚ 10,900 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ, ਉਦਘਾਟਨ ਅਤੇ ਲੋਕਾਰਪਣ ਕੀਤਾ

April 14th, 05:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਹਾਟੀ ਦੇ ਸਰੁਸਜਈ ਸਟੇਡੀਅਮ ਵਿੱਚ 10,900 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ। ਪ੍ਰੋਜੈਕਟਾਂ ਵਿੱਚ ਬ੍ਰਹਮਪੁੱਤਰ ਨਦੀ ’ਤੇ ਪਲਾਸ਼ਬਾੜੀ ਅਤੇ ਸੁਆਲਕੁਚੀ ਨੂੰ ਜੋੜਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਣਾ, ਸ਼ਿਵਸਾਗਰ ਵਿੱਚ ਰੰਗ ਘਰ ਦੇ ਸੁੰਦਰੀਕਰਣ ਦੇ ਲਈ ਇੱਕ ਪ੍ਰੋਜੈਕਟ, ਨਾਮਰੂਪ ਵਿੱਚ 500 ਟੀਪੀਡੀ ਮੇਂਥੌਲ ਪਲਾਂਟ ਦਾ ਉਦਘਾਟਨ ਅਤੇ ਪੰਜ ਰੇਲਵੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਦਸ ਹਜ਼ਾਰ ਤੋਂ ਵੱਧ ਬੀਹੂ ਕਲਾਕਾਰਾਂ ਦੁਆਰਾ ਪੇਸ਼ ਕੀਤੇ ਰੰਗਾਰੰਗ ਬੀਹੂ ਪ੍ਰੋਗਰਾਮ ਨੂੰ ਵੀ ਦੇਖਿਆ।

ਪ੍ਰਧਾਨ ਮੰਤਰੀ 14 ਅਪ੍ਰੈਲ ਨੂੰ ਅਸਾਮ ਦਾ ਦੌਰਾ ਕਰਨਗੇ

April 12th, 09:45 am

ਪ੍ਰਧਾਨ ਮੰਤਰੀ ਦੁਪਹਿਰ ਕਰੀਬ 12 ਵਜੇ ਏਮਸ ਗੁਵਾਹਾਟੀ ਪਹੁੰਚਣਗੇ ਅਤੇ ਇਸ ਦੇ ਨਵਨਿਰਮਿਤ ਕੈਂਪ ਦਾ ਨਿਰੀਖਣ ਕਰਨਗੇ। ਇਸ ਦੇ ਬਾਅਦ ਇੱਕ ਜਨਤਕ ਸਮਾਰੋਹ ਵਿੱਚ, ਉਹ ਏਮਸ ਗੁਵਾਹਾਟੀ ਅਤੇ ਤਿੰਨ ਹੋਰ ਮੈਡੀਕਲ ਕਾਲਜ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਅਸਾਮ ਐਡਵਾਂਸਡ ਹੈਲਥ ਕੇਅਰ ਇਨੋਵੇਸ਼ਨ ਇੰਸਟੀਟਿਊਟ (ਏਏਐੱਚਆਈਆਈ) ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਪਾਤਰ ਲਾਭਾਰਥੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਕਾਰਡ ਵੰਡ ਕੇ ‘ਆਪਕੇ ਦੁਆਰ ਆਯੁਸ਼ਮਾਨ’ ਮੁਹਿੰਮ ਲਾਂਚ ਕਰਨਗੇ ।

PM greets people of Assam on Bohag Bihu

April 14th, 09:54 am

The Prime Minister, Shri Narendra Modi has greeted people on Bohag Bihu.