Joint Statement: 2nd India-Australia Annual Summit

November 19th, 11:22 pm

PM Modi and Anthony Albanese held the second India-Australia Annual Summit during the G20 Summit in Rio de Janeiro. They reviewed progress in areas like trade, climate, defence, education, and cultural ties, reaffirming their commitment to deepen cooperation. Both leaders highlighted the benefits of closer bilateral engagement and emphasized advancing the Comprehensive Economic Cooperation Agreement (CECA) to strengthen trade and investment ties.

ਪ੍ਰਧਾਨ ਮੰਤਰੀ ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਅਵਸਰ ‘ਤੇ 29 ਅਕਤੂਬਰ ਨੂੰ ਹੈਲਥ ਸੈਕਟਰ ਨਾਲ ਸਬੰਧਿਤ 12,850 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਪ੍ਰੋਜੈਕਟ ਲਾਂਚ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

October 28th, 12:47 pm

ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ (Dhanvantari Jayanti and 9th Ayurveda Day) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਕਤੂਬਰ ਨੂੰ ਦੁਪਹਿਰ ਲਗਭਗ 12:30 ਵਜੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ(ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ) (ਏਆਈਆਈਏ-AIIA), ਨਵੀਂ ਦਿੱਲੀ ਵਿੱਚ ਲਗਭਗ 12,850 ਕਰੋੜ ਰੁਪਏ ਦੀ ਲਾਗਤ ਵਾਲੇ ਹੈਲਥ ਸੈਕਟਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟ ਲਾਂਚ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਧਰ ਰੱਖਣਗੇ।

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ ਇਮਾਰਤ ਢਹਿਣ ਨਾਲ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ;

October 24th, 07:47 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿੱਚ ਇਮਾਰਤ ਢਹਿਣ ਨਾਲ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਹਰੇਕ ਮ੍ਰਿਤਕ ਦੇ ਨਿਕਟ ਸਬੰਧੀਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀਐੱਮਐੱਨਆਰਐੱਫ- PMNRF) ਤੋਂ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦਾ ਭੀ ਐਲਾਨ ਕੀਤਾ।

ਭਾਰਤ ਅਤੇ ਮਾਲਦੀਵਜ਼ : ਵਿਆਪਕ ਆਰਥਿਕ ਅਤੇ ਸਮੁੰਦਰੀ ਸਾਂਝੇਦਾਰੀ ਸਬੰਧੀ ਵਿਜ਼ਨ

October 07th, 02:39 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਲਦੀਵਜ਼ ਦੇ ਰਾਸ਼ਟਰਪਤੀ ਡਾ. ਮੋਹੰਮਦ ਮੁਇਜ਼ੂ ਦੀ ਅੱਜ ਮੁਲਾਕਾਤ ਹੋਈ ਅਤੇ ਦੋਨੋਂ ਲੀਡਰਸ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਵਿਆਪਕ ਸਮੀਖਿਆ ਕੀਤੀ, ਅਤੇ ਨਾਲ ਹੀ ਉਨ੍ਹਾਂ ਨੇ ਦੋਵੇਂ ਦੇਸ਼ਾਂ ਦੁਆਰਾ ਆਪਣੇ ਇਤਿਹਾਸਿਕ ਤੌਰ ‘ਤੇ ਗਹਿਰੇ ਅਤੇ ਖਾਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਕੀਤੀ ਗਈ ਤਰੱਕੀ ਦਾ ਜ਼ਿਕਰ ਕੀਤਾ, ਜਿਸ ਨੇ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਬਿਹਤਰੀ ਵਿੱਚ ਵੱਡਾ ਯੋਗਦਾਨ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਸ਼੍ਰੀ ਨਾਦਪ੍ਰਭੁ ਕੈਂਪੇਗੌੜਾ ਨੂੰ ਸ਼ਰਧਾਂਜਲੀ ਦਿੱਤੀ

June 27th, 04:06 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਨਾਦਪ੍ਰਭੁ ਕੈਂਪੇਗੌੜਾ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ (ਜਨਮ-ਜਯੰਤੀ) ‘ਤੇ ਸ਼ਰਧਾਂਜਲੀਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਨਾਦਪ੍ਰਭੁ ਕੈਂਪੇਗੌੜਾ ਆਰਥਿਕ ਖੁਸ਼ਹਾਲੀ, ਖੇਤੀਬਾੜੀ, ਸਿੰਚਾਈ ਅਤੇ ਹੋਰ ਖੇਤਰਾਂ ਨੂੰ ਹੁਲਾਰਾ ਦੇਣ ਵਿੱਚ ਮੋਹਰੀ ਸਨ।

Bengaluru Viksit Bharat Ambassadors Gather for an ‘Evening of Music and Meditation’ on Ram Navami

April 18th, 05:13 pm

On Wednesday, April 17th, over 10,000 people from different s gathered at The Art of Living International Centre in Bengaluru for an event called An Evening of Music and Meditation with Viksit Bharat Ambassadors. The attendees included people from all walks of life, including Art of Living disciples, instructors, professionals, and educated inpiduals of various ages.

ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਦੇ ਉਦਘਾਟਨ ਅਤੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 19th, 03:15 pm

ਕਰਨਾਟਕ ਦੇ ਗਵਰਨਰ, ਸ਼੍ਰੀਮਾਨ ਥਾਵਰਚੰਦ ਜੀ ਗਹਿਲੋਤ, ਮੁੱਖ ਮੰਤਰੀ ਸ਼੍ਰੀਮਾਨ ਸਿੱਧਾਰਮੈਯਾ ਜੀ, ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਜੀ, ਭਾਰਤ ਵਿੱਚ ਬੋਇੰਗ ਕੰਪਨੀ ਦੀ ਸੀ. ਓ. ਓ. ਸ਼੍ਰੀਮਤੀ ਸਟੈਫਨੀ ਪੋਪ, ਹੋਰ ਇੰਡਸਟ੍ਰੀ ਪਾਰਟਨਰਸ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਬੰਗਲੁਰੂ ਵਿੱਚ ਨਵੇਂ ਅਤਿ-ਆਧੁਨਿਕ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕੈਂਪਸ ਦਾ ਉਦਘਾਟਨ ਕੀਤਾ

January 19th, 02:52 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਨਵੇਂ ਅਤਿ-ਆਧੁਨਿਕ ਬੋਇੰਗ ਇੰਡੀਆ ਇੰਜਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ (ਬੀਆਈਈਟੀਸੀ- BIETC) ਕੈਂਪਸ ਦਾ ਉਦਘਾਟਨ ਕੀਤਾ। 1,600 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਿਆ 43 ਏਕੜ ਦਾ ਇਹ ਕੈਂਪਸ ਬੋਇੰਗ ਦਾ ਅਮਰੀਕਾ ਤੋਂ ਬਾਹਰ ਅਜਿਹਾ ਸਭ ਤੋਂ ਬੜਾ ਨਿਵੇਸ਼ ਹੈ। ਪ੍ਰਧਾਨ ਮੰਤਰੀ ਨੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਦੇਸ਼ ਦੇ ਵਧ-ਫੁੱਲ ਰਹੇ ਹਵਾਬਾਜ਼ੀ ਖੇਤਰ ਵਿੱਚ ਭਾਰਤ ਭਰ ਤੋਂ ਵੱਧ ਤੋਂ ਵੱਧ ਲੜਕੀਆਂ ਦੇ ਦਾਖਲੇ ਨੂੰ ਸਮਰਥਨ ਦੇਣਾ ਹੈ।

ਪ੍ਰਧਾਨ ਮੰਤਰੀ 19 ਜਨਵਰੀ ਨੂੰ ਮਹਾਰਾਸ਼ਟਰ ,ਕਰਨਾਟਕ ਅਤੇ ਤਮਿਲ ਨਾਡੂ ਦਾ ਦੌਰਾ ਕਰਨਗੇ

January 17th, 09:32 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਜਨਵਰੀ ਨੂੰ ਮਹਾਰਾਸ਼ਟਰ, ਕਰਨਾਟਕ ਅਤੇ ਤਮਿਲ ਨਾਡੂ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸੁਬ੍ਹਾ ਲਗਭਗ 10:45 ਵਜੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 2:45 ਵਜੇ ਕਰਨਾਟਕ ਦੇ ਬੰਗਲੁਰੂ ਵਿੱਚ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ (Boeing India Engineering & Technology Centre) ਦਾ ਉਦਘਾਟਨ ਕਰਨਗੇ ਅਤੇ ਬੋਇੰਗ ਸੁਕੰਨਿਆ ਪ੍ਰੋਗਰਾਮ (Boeing Sukanya Programme) ਦੀ ਸ਼ੁਰੂਆਤ ਕਰਨਗੇ। ਇਸ ਦੇ ਬਾਅਦ, ਪ੍ਰਧਾਨ ਮੰਤਰੀ ਸ਼ਾਮ ਨੂੰ ਲਗਭਗ 6 ਵਜੇ ਤਮਿਲ ਨਾਡੂ ਦੇ ਚੇਨਈ ਵਿੱਚ ਖੇਲੋ ਇੰਡੀਆ ਯੂਥ ਗੇਮਸ 2023 (Khelo India Youth Games 2023) ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਨੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦੇ ਇੰਟੀਰੀਅਰ ਦੇ ਲਈ ਵਿਸ਼ਵ ਵਿਸ਼ੇਸ਼ ਪੁਰਸਕਾਰ ਜਿੱਤਣ 'ਤੇ ਬੈਂਗਲੁਰੁ ਵਾਸੀਆਂ ਨੂੰ ਵਧਾਈ ਦਿੱਤੀ

December 23rd, 05:53 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ, ਟਰਮੀਨਲ 2 ਦੁਆਰਾ ਹਵਾਈ ਅੱਡਿਆਂ ਦੀ ਸ਼੍ਰੇਣੀ ਵਿੱਚ ਇੰਟੀਰੀਅਰ 2023 ਲਈ ਵਿਸ਼ਵ ਵਿਸ਼ੇਸ਼ ਪੁਰਸਕਾਰ ਜਿੱਤਣ 'ਤੇ ਅੱਜ ਬੈਂਗਲੁਰੁ ਵਾਸੀਆਂ ਨੂੰ ਵਧਾਈ ਦਿੱਤੀ ਹੈ।

Aatmanirbharta in Defence: India First Soars as PM Modi Takes Flight in LCA Tejas

November 28th, 03:40 pm

Prime Minister Narendra Modi visited Hindustan Aeronautics Limited (HAL) in Bengaluru today, as the state-run plane maker experiences exponential growth in manufacturing prowess and export capacities. PM Modi completed a sortie on the Indian Air Force's multirole fighter jet Tejas.

ਪ੍ਰਧਾਨ ਮੰਤਰੀ ਨੇ ਬੰਗਲੁਰੂ ਮੈਟਰੋ ਦੀ ਪਰਪਲ ਲਾਈਨ ਦੇ ਦੋ ਪ੍ਰਮੁੱਖ ਹਿੱਸਿਆਂ ‘ਤੇ ਸੇਵਾਵਾਂ ਦੀ ਸ਼ੁਰੂਆਤ ‘ਤੇ ਪ੍ਰਸੰਨਤਾ ਵਿਅਕਤ ਕੀਤੀ

October 09th, 06:28 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਮੈਟਰੋ ਦੀ ਪਰਪਲ ਲਾਈਨ ਦੇ ਦੋ ਪ੍ਰਮੁੱਖ ਹਿੱਸਿਆਂ ‘ਤੇ ਸੇਵਾਵਾਂ ਦੀ ਸ਼ੁਰੂਆਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਦੱਖਣ ਅਫਰੀਕਾ ਅਤੇ ਗ੍ਰੀਸ ਦੀ ਸਾਰਥਕ ਯਾਤਰਾ ਤੋਂ ਬਾਅਦ ਬੰਗਲੁਰੂ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸੁਆਗਤ

August 26th, 10:08 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੱਖਣ ਅਫਰੀਕਾ ਅਤੇ ਗ੍ਰੀਸ ਦੇ ਆਪਣੇ ਚਾਰ ਦਿਨ ਦੇ ਦੌਰੇ ਤੋਂ ਬਾਅਦ ਅੱਜ ਬੰਗਲੁਰੂ ਪਹੁੰਚੇ। ਪ੍ਰਧਾਨ ਮੰਤਰੀ ਨੇ ਦੱਖਣ ਅਫਰੀਕਾ ਵਿੱਚ ਬ੍ਰਿਕਸ ਸਮਿਟ ਵਿੱਚ ਸ਼ਿਰਕਤ ਕੀਤੀ ਅਤੇ ਬਾਅਦ ਵਿੱਚ ਗ੍ਰੀਸ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਵਿਭਿੰਨ ਦੁਵੱਲੀਆਂ ਬੈਠਕਾਂ ਕੀਤੀਆਂ ਅਤੇ ਸਥਾਨਕ ਵਿਚਾਰਵਾਨ ਲੀਡਰਾਂ ਨਾਲ ਬੈਠਕਾਂ ਕੀਤੀਆਂ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿੱਚ ਜੀਵੰਤ ਭਾਰਤੀ ਭਾਈਚਾਰਿਆਂ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਚੰਦਰਯਾਨ-3 ਮੂਨ ਲੈਂਡਰ ਦੀ ਲੈਂਡਿੰਗ ਨੂੰ ਦੇਖਿਆ ਸੀ, ਬਾਅਦ ਵਿੱਚ ਇਸਰੋ ਟੀਮ ਨਾਲ ਗੱਲਬਾਤ ਕਰਨ ਲਈ ਬੰਗਲੁਰੂ ਪਹੁੰਚੇ।

ਦੱਖਣ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਯਾਤਰਾ ਤੋਂ ਪਰਤਣ ਦੇ ਤੁਰੰਤ ਬਾਅਦ, ਪ੍ਰਧਾਨ ਮੰਤਰੀ 26 ਅਗਸਤ ਨੂੰ ਬੰਗਲੁਰੂ ਵਿੱਚ ਇਸਰੋ ਟੈਲੀਮੈਟਰੀ ਟਰੈਕਿੰਗ ਐਂਡ ਕਮਾਂਡ ਨੈੱਟਵਰਕ ਦਾ ਦੌਰਾ ਕਰਨਗੇ

August 25th, 08:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਅਗਸਤ ਨੂੰ ਸਵੇਰੇ 7:15 ਵਜੇ ਬੰਗਲੁਰੂ ਵਿਖੇ ਇਸਰੋ ਟੈਲੀਮੈਟਰੀ ਟ੍ਰੈਕਿੰਗ ਐਂਡ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਦਾ ਦੌਰਾ ਕਰਨਗੇ। ਉਹ ਦੱਖਣ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਜਲਦੀ ਹੀ ਬੰਗਲੁਰੂ ਪਹੁੰਚਣਗੇ।

ਜੀ-20 ਡਿਜੀਟਲ ਅਰਥਵਿਵਸਥਾ ਮੰਤਰੀ ਪੱਧਰੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

August 19th, 11:05 am

ਪਿਛਲੇ ਨੌ ਵਰ੍ਹਿਆਂ ਵਿੱਚ ਭਾਰਤ ਦਾ ਡਿਜੀਟਲ ਪਰਿਵਰਤਨ ਬੇਮਿਸਾਲ ਹੈ। ਇਹ ਸਭ 2015 ਵਿੱਚ ਸਾਡੀ ਡਿਜੀਟਲ ਇੰਡੀਆ ਪਹਿਲ ਦੀ ਸ਼ੁਰੂਆਤ ਦੇ ਨਾਲ ਸ਼ੁਰੂ ਹੋਇਆ। ਇਹ ਇਨੋਵੇਸ਼ਨ ਵਿੱਚ ਸਾਡੇ ਅਟੁੱਟ ਵਿਸ਼ਵਾਸ ਨਾਲ ਸੰਚਾਲਿਤ ਹੈ। ਇਹ ਤੇਜ਼ੀ ਨਾਲ ਲਾਗੂਕਰਨ ਦੇ ਲਈ ਸਾਡੀ ਪ੍ਰਤੀਬਧਤਾ ਤੋਂ ਪ੍ਰੇਰਿਤ ਹੈ ਅਤੇ ਇਹ ਸਮਾਵੇਸ਼ ਦੀ ਸਾਡੀ ਭਾਵਨਾ ਤੋਂ ਪ੍ਰੇਰਿਤ ਹੈ, ਕਿਸੇ ਨੂੰ ਵੀ ਪਿੱਛੇ ਨਹੀਂ ਛੱਡਦਾ ਹੈ। ਇਸ ਪਰਿਵਰਤਨ ਦਾ ਪੈਮਾਨਾ, ਗਤੀ ਅਤੇ ਦਾਇਰਾ ਕਲਪਨਾ ਤੋਂ ਪਰੇ ਹੈ। ਅੱਜ, ਭਾਰਤ ਵਿੱਚ 850 ਮਿਲੀਅਨ ਤੋਂ ਅਧਿਕ ਇੰਟਰਨੈੱਟ ਉਪਯੋਗਕਰਤਾ ਹਨ, ਜੋ ਦੁਨੀਆ ਵਿੱਚ ਸਭ ਤੋਂ ਸਸਤੀਆਂ ਡਾਟਾ ਲਾਗਤਾਂ ਦਾ ਆਨੰਦ ਲੈ ਰਹੇ ਹਨ। ਅਸੀਂ ਸ਼ਾਸਨ ਨੂੰ ਅਧਿਕ ਕੁਸ਼ਲ, ਸਮਾਵੇਸ਼ੀ, ਤੇਜ਼ ਅਤੇ ਪਾਰਦਰਸ਼ੀ ਬਣਾਉਣ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਇਆ ਹੈ। ਸਾਡਾ ਵਿਲੱਖਣ ਡਿਜੀਟਲ ਪਹਿਚਾਣ ਮੰਚ, ਆਧਾਰ, ਸਾਡੇ ਤਿੰਨ ਅਰਬ ਤੋਂ ਅਧਿਕ ਲੋਕਾਂ ਨੂੰ ਕਵਰ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਜੀ-20 ਡਿਜੀਟਲ ਅਰਥਵਿਵਸਥਾ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ

August 19th, 09:00 am

ਇਕੱਠ ਨੂੰ ਸੰਬੋਧਨ ਕਰਦੇ ਹੋਏ , ਪ੍ਰਧਾਨ ਮੰਤਰੀ ਨੇ ਬੰਗਲੁਰੂ ਸ਼ਹਿਰ ਵਿੱਚ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਾਇੰਸ, ਟੈਕਨੋਲੋਜੀ ਅਤੇ ਉੱਦਮਸ਼ੀਲਤਾ ਦੀ ਭਾਵਨਾ ਅਤੇ ਡਿਜੀਟਲ ਅਰਥਵਿਵਸਥਾ ਬਾਰੇ ਚਰਚਾ ਕਰਨ ਦੇ ਲਈ ਇਸ ਤੋਂ ਬਿਹਤਰ ਸ‍ਥਾਨ ਨਹੀਂ ਹੋ ਸਕਦਾ।

ਪ੍ਰਧਾਨ ਮੰਤਰੀ ਨੇ ਬੰਗਲੁਰੂ ਦੇ ਕੈਂਬ੍ਰਿਜ ਲੇਆਊਟ ਵਿੱਚ ਭਾਰਤ ਦੇ ਪਹਿਲੇ 3ਡੀ ਪ੍ਰਿੰਟਿਡ ਡਾਕਘਰ ਦੀ ਸ਼ਲਾਘਾ ਕੀਤੀ

August 18th, 01:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਦੇ ਕੈਂਬ੍ਰਿਜ ਲੇਆਊਟ ਵਿੱਚ ਭਾਰਤ ਦੇ ਪਹਿਲੇ 3ਡੀ ਪ੍ਰਿੰਟਿਡ ਡਾਕਘਰ ਦੀ ਸ਼ਲਾਘਾ ਕੀਤੀ, ਜੋ ਸਾਡੇ ਰਾਸ਼ਟਰ ਦੀ ਇਨੋਵੇਸ਼ਨ ਅਤੇ ਪ੍ਰਗਤੀ ਦਾ ਪਰਿਚਾਇਕ ਹੈ।

ਮਹਾਰਾਸ਼ਟਰ ਦੇ ਪੁਣੇ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 01st, 02:00 pm

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਬੈਸ ਜੀ, ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਗਣ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਅਜੀਤ ਪਵਾਰ ਜੀ, ਭਾਈ ਦਿਲੀਪ ਜੀ ਹੋਰ ਮੰਤਰੀ ਗਣ, ਸਾਂਸਦ ਅਤੇ ਵਿਧਾਇਕਗਣ, ਭਾਈਓ ਅਤੇ ਭੈਣੋ।

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਪੁਣੇ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ

August 01st, 01:41 pm

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਸਤ ਜਸ਼ਨਾਂ ਅਤੇ ਕ੍ਰਾਂਤੀ ਦਾ ਮਹੀਨਾ ਹੈ। ਸੁਤੰਤਰਤਾ ਸੰਗਰਾਮ ਵਿੱਚ ਪੁਣੇ ਸ਼ਹਿਰ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ਹਿਰ ਨੇ ਬਾਲ ਗੰਗਾਧਰ ਤਿਲਕ ਸਮੇਤ ਦੇਸ਼ ਨੂੰ ਬਹੁਤ ਸਾਰੇ ਸੁਤੰਤਰਤਾ ਸੈਨਾਨੀ ਦਿੱਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਅੰਨਾ ਭਾਉ ਸਾਠੇ ਦਾ ਜਨਮ ਦਿਨ ਹੈ ਜੋ ਮਹਾਨ ਸਮਾਜ ਸੁਧਾਰਕ ਸਨ ਅਤੇ ਡਾ: ਬਾਬਾ ਸਾਹੇਬ ਅੰਬੇਡਕਰ ਦੇ ਆਦਰਸ਼ਾਂ ਤੋਂ ਪ੍ਰੇਰਿਤ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਅਤੇ ਸਿੱਖਿਆ ਸ਼ਾਸਤਰੀ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ 'ਤੇ ਖੋਜ ਕਰਦੇ ਹਨ, ਅਤੇ ਉਨ੍ਹਾਂ ਦਾ ਕੰਮ ਅਤੇ ਆਦਰਸ਼ ਹਰੇਕ ਲਈ ਪ੍ਰੇਰਨਾ ਸਰੋਤ ਹਨ।

ਪ੍ਰਧਾਨ ਮੰਤਰੀ ਨੇ ਸਵਾਮੀਹ ਫੰਡ (ਸਪੈਸ਼ਲ ਵਿੰਡੋ ਫੌਰ ਅਫੋਰਡੇਬਲ ਐਂਡ ਮਿਡ-ਇਨਕਮ ਹਾਊਸਿੰਗ ਐੱਸਡਬਲਿਊਏਐੱਮਆਈਐੱਚ ਫੰਡ-SWAMIH Fund) ਦੇ ਤਹਿਤ ਬੰਗਲੁਰੂ ਦੇ ਪਹਿਲੇ ਪ੍ਰੋਜੈਕਟ ਦੇ ਨਵੇਂ ਮਕਾਨ ਮਾਲਕਾਂ ਨੂੰ ਵਧਾਈਆਂ ਦਿੱਤੀਆਂ

July 03rd, 10:08 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਾਮੀਹ ਫੰਡ (ਸਪੈਸ਼ਲ ਵਿੰਡੋ ਫੌਰ ਅਫੋਰਡੇਬਲ ਐਂਡ ਮਿਡ-ਇਨਕਮ ਹਾਊਸਿੰਗ ਐੱਸਡਬਲਿਊਏਐੱਮਆਈਐੱਚ ਫੰਡ-SWAMIH Fund) ਦੇ ਤਹਿਤ ਬੰਗਲੁਰੂ ਦੇ ਪਹਿਲੇ ਪ੍ਰੋਜੈਕਟ ਦੇ ਨਵੇਂ ਮਕਾਨ ਮਾਲਕਾਂ ਨੂੰ ਵਧਾਈਆਂ ਦਿੱਤੀਆਂ ਹਨ। ਇਸ ਪ੍ਰੋਜੈਕਟ ਨੇ ਆਪਣੇ ਸੁਪਨਿਆਂ ਦਾ ਘਰ ਖਰੀਦਣ ਵਿੱਚ 3000 ਤੋਂ ਅਧਿਕ ਪਰਿਵਾਰਾਂ ਦੀ ਮਦਦ ਕੀਤੀ ਹੈ।