ਪੋਹਰਾਦੇਵੀ ਸਥਿਤ ਬੰਜਾਰਾ ਵਿਰਾਸਤ ਮਿਊਜ਼ੀਅਮ, ਬੰਜਾਰਾ ਕਲਚਰ ਦਾ ਜਸ਼ਨ ਮਨਾਉਣ ਦਾ ਇੱਕ ਸ਼ਲਾਘਾਯੋਗ ਪ੍ਰਯਾਸ ਹੈ: ਪ੍ਰਧਾਨ ਮੰਤਰੀ
October 05th, 04:39 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਹਰਾਦੇਵੀ ਸਥਿਤ ਬੰਜਾਰਾ ਵਿਰਾਸਤ ਮਿਊਜ਼ੀਅਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਤਿਹਾਸ ਅਤੇ ਸੱਭਿਆਚਾਰ ਵਿੱਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨੂੰ ਮਿਊਜ਼ੀਅਮ ਦੇਖਣ ਦੀ ਤਾਕੀਦ ਕੀਤੀ।ਪ੍ਰਧਾਨ ਮੰਤਰੀ 5 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ
October 04th, 05:39 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਅਕਤੂਬਰ ਨੂੰ ਮਹਾਰਾਸ਼ਟਰ ਦੇ ਦੌਰੇ ‘ਤੇ ਜਾਣਗੇ। ਉਹ ਵਾਸ਼ਿਮ ਜਾਣਗੇ ਅਤੇ ਦੁਪਹਿਰ ਕਰੀਬ 11.15 ਵਜੇ ਪੋਹਰਾਦੇਵੀ ਸਥਿਤ ਜਗਦੰਬਾ ਮਾਤਾ ਮੰਦਿਰ ਵਿੱਚ ਦਰਸ਼ਨ ਕਰਨਗੇ। ਉਹ ਵਾਸ਼ਿਮ ਵਿੱਚ ਸੰਤ ਸੇਵਾਲਾਲ ਮਹਾਰਾਜ ਅਤੇ ਸੰਤ ਰਾਮਰਾਓ ਮਹਾਰਾਜ ਦੀ ਸਮਾਧੀ ‘ਤੇ ਸ਼ਰਧਾਂਜਲੀ ਵੀ ਅਰਪਿਤ ਕਰਨਗੇ। ਇਸ ਤੋਂ ਬਾਅਦ, ਕਰੀਬ 11.30 ਵਜੇ ਪ੍ਰਧਾਨ ਮੰਤਰੀ ਬੰਜਾਰਾ ਵਿਰਾਸਤ ਮਿਊਜ਼ੀਅਮ (ਸੰਗ੍ਰਹਾਲਯ) ਦਾ ਉਦਘਾਟਨ ਕਰਨਗੇ, ਜਿਸ ਵਿੱਚ ਬੰਜਾਰਾ ਭਾਈਚਾਰੇ ਦੀ ਸਮ੍ਰਿੱਧ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਦੁਪਹਿਰ ਕਰੀਬ 12 ਵਜੇ ਉਹ ਖੇਤੀਬਾੜੀ ਅਤੇ ਪਸ਼ੂਪਾਲਨ ਖੇਤਰ ਨਾਲ ਜੁੜੀਆਂ ਕਰੀਬ 23,300 ਕਰੋੜ ਰੁਪਏ ਦੀਆਂ ਕੀਤੀਆਂ ਗਈਆਂ ਪਹਿਲਕਦਮੀਆਂ ਲਾਂਚ ਕਰਨਗੇ। ਸ਼ਾਮ ਕਰੀਬ 4 ਵਜੇ ਪ੍ਰਧਾਨ ਮੰਤਰੀ ਠਾਣੇ ਵਿੱਚ 32,800 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਬੀਕੇਸੀ ਮੈਟਰੋ ਸਟੇਸ਼ਨ ਤੋਂ ਉਹ ਬੀਕੇਸੀ ਤੋਂ ਮੁੰਬਈ ਦੇ ਆਰੇ ਜੇਵੀਐੱਲਆਰ ਤੱਕ ਚੱਲਣ ਵਾਲੀ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਉਹ ਬੀਕੇਸੀ ਅਤੇ ਸਾਂਤਾਕਰੂਜ਼ ਸਟੇਸ਼ਨਾਂ ਦੇ ਦਰਮਿਆਨ ਮੈਟਰੋ ਵਿੱਚ ਸਫਰ ਵੀ ਕਰਨਗੇ।