ਪ੍ਰਧਾਨ ਮੰਤਰੀ ਨੇ ਬੰਜਾਰਾ ਕਲਚਰ ਅਤੇ ਇਸ ਦੇ ਲੋਕਾਂ ਬਾਰੇ ਆਪਣੇ ਯਾਦਗਾਰ ਅਨੁਭਵ ਸਾਂਝਾ ਕੀਤੇ

October 05th, 06:20 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਾਸ਼ਿਮ ਦੀ ਆਪਣੀ ਯਾਤਰਾ ਦੇ ਦੌਰਾਨ ਬੰਜਾਰਾ ਕਲਚਰ ਅਤੇ ਉਸ ਦੇ ਲੋਕਾਂ ਬਾਰੇ ਆਪਣੇ ਯਾਦਗਾਰ ਅਨੁਭਵ ਸਾਂਝਾ ਕੀਤੇ।

ਪ੍ਰਧਾਨ ਮੰਤਰੀ ਨੇ ਵਾਸ਼ਿਮ ਵਿੱਚ ਬੰਜਾਰਾ ਭਾਈਚਾਰੇ ਦੇ ਸੰਤਾਂ ਨਾਲ ਮੁਲਾਕਾਤ ਕੀਤੀ

October 05th, 05:47 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਸ਼ਿਮ ਵਿੱਚ ਬੰਜਾਰਾ ਭਾਈਚਾਰੇ ਦੇ ਸਨਮਾਨਿਤ ਸੰਤਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਮਾਜ ਸੇਵਾ ਦੇ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

ਪੋਹਰਾਦੇਵੀ ਸਥਿਤ ਬੰਜਾਰਾ ਵਿਰਾਸਤ ਮਿਊਜ਼ੀਅਮ, ਬੰਜਾਰਾ ਕਲਚਰ ਦਾ ਜਸ਼ਨ ਮਨਾਉਣ ਦਾ ਇੱਕ ਸ਼ਲਾਘਾਯੋਗ ਪ੍ਰਯਾਸ ਹੈ: ਪ੍ਰਧਾਨ ਮੰਤਰੀ

October 05th, 04:39 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਹਰਾਦੇਵੀ ਸਥਿਤ ਬੰਜਾਰਾ ਵਿਰਾਸਤ ਮਿਊਜ਼ੀਅਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਤਿਹਾਸ ਅਤੇ ਸੱਭਿਆਚਾਰ ਵਿੱਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨੂੰ ਮਿਊਜ਼ੀਅਮ ਦੇਖਣ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਬੰਜਾਰਾ ਭਾਈਚਾਰੇ ਦੇ ਇੱਕ ਪ੍ਰਮੁੱਖ ਮਿਊਜ਼ੀਕਲ ਇੰਸਟਰੂਮੈਂਟ ‘ਨੰਗਾਰਾ ‘ਤੇ ਆਪਣਾ ਹੱਥ ਆਜਮਾਇਆ

October 05th, 02:31 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਸ਼ਿਮ ਵਿੱਚ ‘ਨੰਗਾਰਾ’ ਮਿਊਜ਼ੀਕਲ ਇੰਸਟਰੂਮੈਂਟ ‘ਤੇ ਆਪਣਾ ਹੱਥ ਆਜਮਾਇਆ। ਉਨ੍ਹਾਂ ਨੇ ਕਿਹਾ ਕਿ ਮਹਾਨ ਬੰਜਾਰਾ ਭਾਈਚਾਰੇ ਵਿੱਚ ‘ਨੰਗਾਰਾ’ ਇੱਕ ਬਹੁਤ ਖਾਸ ਸਥਾਨ ਰੱਖਦਾ ਹੈ।

ਵਾਸ਼ਿਮ, ਮਹਾਰਾਸ਼ਟਰ ਵਿੱਚ ਖੇਤੀਬਾੜੀ ਅਤੇ ਪਸ਼ੂਪਾਲਨ ਖੇਤਰ ਦੀਆਂ ਪਹਿਲਕਦਮੀਆਂ ਦੇ ਲਾਂਚ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

October 05th, 12:05 pm

ਆਜੇਰ ਭਵਯ ਸਭਾੱਨ ਸੰਪੂਰਨ ਦੇਸ਼ੇਤੀ ਉਪਸਥਿਤ ਮਾਰ ਗੋਰ ਭਈ ਯਾਡੀ-ਭੇਨ ਸੇਨ ਜੈ ਸੇਵਾਲਾਲ, ਜੈ ਸੇਵਾਲਾਲ। (आजेर भव्य सभान्न संपूर्ण देशेती उपस्थित मार गोर भई याडी-भेनं सेन जय सेवालाल, जय सेवालाल।)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਸ਼ਿਮ, ਮਹਾਰਾਸ਼ਟਰ ਵਿੱਚ ਲਗਭਗ 23,300 ਕਰੋੜ ਰੁਪਏ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਨਾਲ ਸਬੰਧਿਤ ਵੱਖ-ਵੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ

October 05th, 12:01 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਸ਼ਿਮ, ਮਹਾਰਾਸ਼ਟਰ ਵਿੱਚ ਲਗਭਗ 23,300 ਕਰੋੜ ਰੁਪਏ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਨਾਲ ਸਬੰਧਿਤ ਵੱਖ-ਵੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਪਹਿਲਕਦਮੀਆਂ ਵਿੱਚ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਵੰਡਣਾ, ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ ਯੋਜਨਾ ਦੀ 5ਵੀਂ ਕਿਸ਼ਤ ਜਾਰੀ ਕਰਨਾ, ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐੱਫ) ਦੇ ਤਹਿਤ 7,500 ਤੋਂ ਵੱਧ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਾ, 9,200 ਕਿਸਾਨ ਸੰਗਠਨਾਂ, 19 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਮਹਾਰਾਸ਼ਟਰ ਵਿੱਚ ਪੰਜ ਸੋਲਰ ਪਾਰਕ ਅਤੇ ਪਸ਼ੂਆਂ ਲਈ ਯੂਨੀਫਾਈਡ ਜੀਨੋਮਿਕ ਚਿੱਪ ਅਤੇ ਸਵਦੇਸ਼ੀ ਲਿੰਗ-ਕ੍ਰਮਬੱਧ ਵੀਰਜ ਟੈਕਨੋਲੋਜੀ ਦੀ ਸ਼ੁਰੂਆਤ ਸ਼ਾਮਲ ਹਨ।

ਪ੍ਰਧਾਨ ਮੰਤਰੀ 5 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ

October 04th, 05:39 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਅਕਤੂਬਰ ਨੂੰ ਮਹਾਰਾਸ਼ਟਰ ਦੇ ਦੌਰੇ ‘ਤੇ ਜਾਣਗੇ। ਉਹ ਵਾਸ਼ਿਮ ਜਾਣਗੇ ਅਤੇ ਦੁਪਹਿਰ ਕਰੀਬ 11.15 ਵਜੇ ਪੋਹਰਾਦੇਵੀ ਸਥਿਤ ਜਗਦੰਬਾ ਮਾਤਾ ਮੰਦਿਰ ਵਿੱਚ ਦਰਸ਼ਨ ਕਰਨਗੇ। ਉਹ ਵਾਸ਼ਿਮ ਵਿੱਚ ਸੰਤ ਸੇਵਾਲਾਲ ਮਹਾਰਾਜ ਅਤੇ ਸੰਤ ਰਾਮਰਾਓ ਮਹਾਰਾਜ ਦੀ ਸਮਾਧੀ ‘ਤੇ ਸ਼ਰਧਾਂਜਲੀ ਵੀ ਅਰਪਿਤ ਕਰਨਗੇ। ਇਸ ਤੋਂ ਬਾਅਦ, ਕਰੀਬ 11.30 ਵਜੇ ਪ੍ਰਧਾਨ ਮੰਤਰੀ ਬੰਜਾਰਾ ਵਿਰਾਸਤ ਮਿਊਜ਼ੀਅਮ (ਸੰਗ੍ਰਹਾਲਯ) ਦਾ ਉਦਘਾਟਨ ਕਰਨਗੇ, ਜਿਸ ਵਿੱਚ ਬੰਜਾਰਾ ਭਾਈਚਾਰੇ ਦੀ ਸਮ੍ਰਿੱਧ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਦੁਪਹਿਰ ਕਰੀਬ 12 ਵਜੇ ਉਹ ਖੇਤੀਬਾੜੀ ਅਤੇ ਪਸ਼ੂਪਾਲਨ ਖੇਤਰ ਨਾਲ ਜੁੜੀਆਂ ਕਰੀਬ 23,300 ਕਰੋੜ ਰੁਪਏ ਦੀਆਂ ਕੀਤੀਆਂ ਗਈਆਂ ਪਹਿਲਕਦਮੀਆਂ ਲਾਂਚ ਕਰਨਗੇ। ਸ਼ਾਮ ਕਰੀਬ 4 ਵਜੇ ਪ੍ਰਧਾਨ ਮੰਤਰੀ ਠਾਣੇ ਵਿੱਚ 32,800 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਬੀਕੇਸੀ ਮੈਟਰੋ ਸਟੇਸ਼ਨ ਤੋਂ ਉਹ ਬੀਕੇਸੀ ਤੋਂ ਮੁੰਬਈ ਦੇ ਆਰੇ ਜੇਵੀਐੱਲਆਰ ਤੱਕ ਚੱਲਣ ਵਾਲੀ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਉਹ ਬੀਕੇਸੀ ਅਤੇ ਸਾਂਤਾਕਰੂਜ਼ ਸਟੇਸ਼ਨਾਂ ਦੇ ਦਰਮਿਆਨ ਮੈਟਰੋ ਵਿੱਚ ਸਫਰ ਵੀ ਕਰਨਗੇ।